ਜਾਣੋ ਕਿਸ ਤਰ੍ਹਾਂ ਵਧੇਗੀ ਤੁਹਾਡੀ ਪੈਨਸ਼ਨ

04/14/2019 12:49:22 PM

ਮੁੰਬਈ—ਸੁਪਰੀਮ ਕੋਰਟ ਨੇ ਇੰਪਲਾਈਜ਼ ਪੈਨਸ਼ਨ ਸਕੀਮ 1995 'ਤੇ ਕੇਰਲ ਹਾਈਕੋਰਟ ਦਾ ਫੈਸਲਾ 1 ਅਪ੍ਰੈਲ ਨੂੰ ਬਹਾਲ ਰੱਖਿਆ ਸੀ। ਹਾਈਕੋਰਟ ਨੇ ਇੰਪਲਾਈਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜੇਸ਼ਨ (ਈ.ਪੀ.ਐੱਫ.ਓ.) ਦਾ ਅਗਸਤ 2014 ਦਾ ਨੋਟੀਫਿਕੇਸ਼ਨ ਰੱਦ ਕਰ ਦਿੱਤੀ ਸੀ ਅਤੇ ਉਸ ਨਾਲ ਈ.ਪੀ.ਐੱਫ.ਸਬਸਕ੍ਰਾਈਬਰਸ ਨੂੰ ਅਚਾਨਕ ਕੋਈ ਫਾਇਦਾ ਹੋਣ ਵਾਲਾ ਹੈ। ਜੇਕਰ ਉਹ ਜ਼ਿਆਦਾ ਪੈਨਸ਼ਨ ਦਾ ਵਿਕਲਪ ਚੁਣਦੇ ਹਨ ਤਾਂ ਉਨ੍ਹਾਂ ਨੇ ਪ੍ਰੋਵੀਡੈਂਟ ਫੰਡ 'ਚ ਇਕ ਵੱਡੇ ਹਿੱਸੇ ਤੋਂ ਹੱਥ ਧੋਣਾ ਪਵੇਗਾ। ਅਸੀਂ ਇਥੇ ਦੱਸ ਰਹੇ ਹਾਂ ਕਿ ਇਸ ਫੈਸਲੇ ਦਾ ਕੀ ਮਤਲਬ ਹੈ ਇੰਪਲਾਈਜ਼ ਪ੍ਰੋਵੀਡੈਂਟ ਫੰਡ ਰੂਲਸ ਦੇ ਮੁਤਾਬਕ ਈ.ਪੀ.ਐੱਫ. 'ਚ ਇੰਪਲਾਈਜ਼ ਦੇ ਕੰਟਰੀਬਿਊਸ਼ਨ ਦਾ ਇਕ ਹਿੱਸਾ ਈ.ਪੀ.ਐੱਸ. 'ਚ ਪਾਇਆ ਜਾਂਦਾ ਹੈ। ਇਸ ਸਕੀਮ 'ਚ ਕਿਸੇ ਇੰਪਲਾਈ ਨੇ ਕਿੰਨੇ ਸਾਲ ਤੱਕ ਨੌਕਰੀ ਕੀਤੀ ਹੈ ਅਤੇ ਉਨ੍ਹਾਂ ਦੀ ਆਖਿਰੀ ਸੈਲਰੀ ਕੀ ਰਹੀ ਹੈ ਇਸ ਆਧਾਰ 'ਤੇ ਪੈਨਸ਼ਨ ਦਿੱਤੀ ਜਾਂਦੀ ਹੈ। 
ਇਸ ਦਾ ਫਾਰਮੂਲਾ ਮਾਸਿਕ ਪੈਨਸ਼ਨ=ਸੇਵਾ ਦੇ ਸਾਲ ਗੁਣਾ ਆਖਿਰੀ ਸੈਲਰੀ/70 ਦਾ ਹੈ। ਹਾਲਾਂਕਿ ਅਜੇ ਈ.ਪੀ.ਐੱਸ. ਪੈਨਸ਼ਨ ਬਹੁਤ ਘਟ ਹੈ ਕਿਉਂਕਿ ਈ.ਪੀ.ਐੱਫ.ਓ. ਨੇ ਪੈਨਸ਼ਨ ਕੈਲਕੁਲੇਸ਼ਨ ਲਈ 15,000 ਰੁਪਏ ਮਾਸਿਕ ਦੀ ਬੇਸਿਕ ਸੈਲਰੀ ਲਿਮਿਟ ਤੈਅ ਕੀਤੀ ਸੀ। ਉਸ ਨੇ ਈ.ਪੀ.ਐੱਸ. 'ਚ ਕੰਟਰੀਬਿਊਸ਼ਨ ਦੀ ਵੀ ਲਿਮਿਟ ਤੈਅ ਕੀਤੀ ਸੀ। ਇੰਪਲਾਇਰਸ ਦੇ 8.33 ਫੀਸਦੀ ਕੰਟਰੀਬਿਊਸ਼ਨ ਦੀ ਬਜਾਏ ਇਸ ਨੂੰ 15,000 ਰੁਪਏ ਸਾਲਾਨਾ ਰੱਖਿਆ ਗਿਆ ਸੀ। ਈ.ਪੀ.ਐੱਫ. ਦੇ ਦਾਅਰੇ 'ਚ ਆਉਣ ਵਾਲੇ ਇੰਪਲਾਈਜ਼ ਹੁਣ ਪੂਰੀ ਆਖਿਰੀ ਸੈਲਰੀ ਦੇ ਹਿਸਾਬ ਨਾਲ ਪੈਨਸ਼ਨ ਦੇ ਯੋਗ ਹੋਣਗੇ। ਜੇਕਰ ਕਿਸੇ ਸ਼ਖਸ ਦੀ ਸੈਲਰੀ (ਬੇਸਿਕ ਅਤੇ ਮਹਿੰਗਾਈ ਭੱਤਾ) 1999-2,000 'ਚ 10,000 ਰੁਪਏ ਸੀ ਅਤੇ ਉਸ 'ਚ ਸਾਲਾਨਾ 10 ਫੀਸਦੀ ਦਾ ਵਾਧਾ ਹੋਇਆ ਹੋਵੇ ਤਾਂ ਅੱਜ ਸੈਲਰੀ 61,159 ਰੁਪਏ ਹੋਵੇਗੀ। ਕੇਰਲ ਹਾਈਕੋਰਟ ਨੇ ਬੇਸਿਕ ਸੈਲਰੀ ਦੀ 15,000 ਰੁਪਏ ਦੀ ਸੀਮਾ ਹਟਾ ਦਿੱਤੀ ਸੀ। ਸੁਪਰੀਮ ਕੋਰਟ ਦੇ ਉਸ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਰੱਦ ਕਰਨ ਨਾਲ ਸਬਸਕ੍ਰਾਈਬਰਸ ਨੂੰ ਹੁਣ ਅਸਲ ਬੇਸਿਕ ਸੈਲਰੀ ਅਤੇ ਮਹਿੰਗਾਈ ਭੱਤੇ ਦੇ ਆਧਾਰ 'ਤੇ ਪੈਨਸ਼ਨ ਮਿਲੇਗੀ। ਉੱਪਰ ਉਸ ਨੇ ਜਿਸ ਮਿਸਾਲ ਦਾ ਜ਼ਿਕਰ ਕੀਤਾ ਹੈ, ਉਸ ਸ਼ਖਸ ਨੂੰ 15,000 ਦੇ ਬਜਾਏ 61,159 ਰੁਪਏ ਦੇ ਆਧਾਰ 'ਤੇ ਪੈਨਸ਼ਨ ਮਿਲੇਗੀ। ਹਾਲਾਂਕਿ ਜ਼ਿਆਦਾ ਪੈਨਸ਼ਨ ਲਈ ਉਨ੍ਹਾਂ ਨੇ ਈ.ਪੀ.ਐੱਸ. 'ਚ ਜ਼ਿਆਦਾ ਪੈਸਾ ਜਮ੍ਹਾ ਕਰਨਾ ਹੋਵੇਗਾ ਤਾਂ ਜੋ ਪਿਛਲੇ ਸਾਲਾਂ 'ਚ ਇਸ 'ਚ ਜਿੰਨਾ ਫੰਡ ਘਟ ਰਿਹਾ ਹੈ ਉਸ ਦੀ ਭਰਪਾਈ ਹੋ ਜਾਵੇ।
ਜੋ ਇੰਪਲਾਈਜ਼ ਉੱਚੀ ਪੈਨਸ਼ਨ ਚਾਹੁੰਦੇ ਹਨ ਉਨ੍ਹਾਂ ਇਹ ਰਕਮ ਈ.ਪੀ.ਐੱਫ. ਫੰਡ ਤੋਂ ਈ.ਪੀ.ਐੱਸ. 'ਚ ਟਰਾਂਸਫਰ ਕਰਨੀ ਹੋਵੇਗੀ। ਉੱਪਰ ਅਸੀਂ ਜੋ ਉਦਹਾਰਣ ਦਿੱਤੀ ਹੈ ਉਸ 'ਚ ਪਿਛਲੇ 20 ਸਾਲ 'ਚ ਐਡੀਸ਼ਨਲ ਕੰਟਰੀਬਿਊਸ਼ਨ 4 ਲੱਖ ਰੁਪਏ ਦਾ ਹੋਵੇਗਾ। ਇਸ 'ਚ ਵਿਆਜ ਦਾ ਪਹਿਲੂ ਵੀ ਸ਼ਾਮਲ ਹੈ, ਇਸ 'ਚ ਅਸਲ ਇੰਪੈਕਟ 8.1 ਲੱਖ ਰੁਪਏ ਦਾ ਹੋਵੇਗਾ। ਹਾਲਾਂਕਿ ਜੇਕਰ ਉਹ ਇਹ ਪੈਸਾ ਈ.ਪੀ.ਐੱਸ. 'ਚ ਸ਼ਿਫਟ ਕਰਨ ਨੂੰ ਤਿਆਰ ਹੁੰਦੇ ਹਨ ਤਾਂ ਉਹ 17,474 ਰੁਪਏ ਦੀ ਮੰਥਲੀ ਪੈਨਸ਼ਨ ਦੇ ਹੱਕਦਾਰ ਹੋਣਗੇ। ਮੌਜੂਦਾ ਰੂਲਸ ਦੇ ਮੁਤਾਬਕ ਉਨ੍ਹਾਂ ਨੂੰ 4,285 ਰੁਪਏ ਦੀ ਪੈਨਸ਼ਨ ਮਿਲ ਰਹੀ ਹੈ, ਉਸ ਤੋਂ ਨਵੀਂ ਵਿਵਸਥਾ 'ਚ ਪੈਨਸ਼ਨ 300 ਫੀਸਦੀ ਵਧ ਜਾਵੇਗੀ।

Aarti dhillon

This news is Content Editor Aarti dhillon