ਪੈਨ ਕਾਰਡ ਗੁੰਮ ਹੋਣ ਜਾਂ ਟੁੱਟ ਜਾਣ 'ਤੇ ਇਥੇ ਕਰੋ ਆਨਲਾਈਨ ਅਰਜ਼ੀ

02/06/2020 1:56:57 PM

ਨਵੀਂ ਦਿੱਲੀ—ਪੈਨ ਕਾਰਡ ਮੌਜੂਦਾ ਸਮੇਂ ਦੀ ਲੋੜ ਬਣ ਚੁੱਕਾ ਹੈ। ਇਸ ਦੀ ਵਰਤੋਂ ਕਈ ਕੰਮ 'ਚ ਪਛਾਣ ਦੇ ਤੌਰ 'ਤੇ ਹੋ ਰਹੀ ਹੈ। ਜੇਕਰ ਤੁਹਾਡਾ ਪੈਨ ਕਾਰਡ ਗੁੰਮ ਹੋ ਗਿਆ ਹੈ ਜਾਂ ਕਿਸੇ ਕਾਰਨ ਟੁੱਟ ਗਿਆ ਹੈ ਅਤੇ ਤੁਸੀਂ ਦੂਜਾ ਪੈਨ ਕਾਰਡ ਮੰਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਦਾ ਆਨਲਾਈਨ ਰੀਪ੍ਰਿੰਟ ਆਰਡਰ ਕਰ ਸਕਦੇ ਹੋ। ਦੱਸ ਦੇਈਏ ਕਿ ਆਮਦਨ ਟੈਕਸ ਵਿਭਾਗ ਵਲੋਂ UTITSL ਅਤੇ NSDL-TIN ਦੇ ਰਾਹੀਂ ਪੈਨ ਕਾਰਡ ਜਾਰੀ ਕੀਤਾ ਜਾਂਦਾ ਹੈ। ਜਿਸ ਏਜੰਸੀ ਨੇ ਤੁਹਾਡਾ ਪੈਨ ਕਾਰਡ ਜਾਰੀ ਕੀਤਾ ਸੀ ਉਸ ਆਧਾਰ 'ਤੇ ਤੁਸੀਂ ਇਨ੍ਹਾਂ ਦੋਵਾਂ 'ਚੋਂ ਕਿਸੇ 'ਰੀਪ੍ਰਿੰਟ ਲਈ ਆਰਡਰ
UTITSL ਜਾਂ NSDL-TIN ਦੇ ਆਨਲਾਈਨ ਪੋਰਟਲ 'ਤੇ ਜਾਓ। ਇਥੇ 'ਰੀਪ੍ਰਿੰਟ ਪੈਨ ਕਾਰਡ' ਨਾਂ ਦੀ ਆਪਸ਼ਨ ਮਿਲੇਗੀ। ਇਥੇ ਤੋਂ ਤੁਸੀਂ ਘਰ 'ਤੇ ਪੈਨ ਕਾਰਡ ਦੀ ਦੂਜੀ ਕਾਪੀ ਮੰਗਵਾਉਣ ਦੀ ਸੁਵਿਧਾ ਦਾ ਫਾਇਦਾ ਲੈ ਸਕਦੇ ਹੋ। ਜੇਕਰ ਤੁਸੀਂ ਮੌਜੂਦਾ ਪੈਨ ਕਾਰਡ ਡਾਟਾ 'ਚ ਕੋਈ ਬਦਲਾਅ ਨਹੀਂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਸੁਵਿਧਾ ਦੀ ਵਰਤੋਂ ਕਰ ਸਕਦੇ ਹੋ।
50 ਰੁਪਏ ਹੈ ਫੀਸ
ਪੈਨ ਕਾਰਡ ਦੀ ਕਾਪੀ ਮੰਗਵਾਉਣ 'ਤੇ ਇਸ ਦੀ ਡਲਿਵਰੀ ਫੀਸ ਦੋਵਾਂ ਏਜੰਸੀਆਂ 'ਚ ਇਕ ਬਰਾਬਰ ਹੈ। ਦੇਸ਼ 'ਚ ਕਿਸੇ ਪਤੇ 'ਤੇ ਆਪਣੇ ਪੈਨ ਕਾਰਡ ਦੀ ਕਾਪੀ ਮੰਗਵਾਉਣ  ਲਈ ਤੁਹਾਨੂੰ ਸਿਰਫ 50 ਰੁਪਏ ਖਰਚ ਕਰਨੇ ਹੋਣਗੇ। ਦੇਸ਼ ਤੋਂ ਬਾਹਰ ਕਿਸੇ ਪਤੇ 'ਤੇ ਪੈਨ ਕਾਰਡ ਦੀ ਕਾਪੀ ਮੰਗਵਾਉਣ ਲਈ 959 ਰੁਪਏ ਚਾਰਜ ਦੇ ਰੂਪ 'ਚ ਦੇਣੇ ਹੋਣਗੇ। ਵਧੀਆ ਹੋਵੇ ਕਿ ਤੁਸੀਂ ਆਮਦਨ ਵਿਭਾਗ 'ਚ ਪਤੇ ਦੀ ਜਾਂਚ ਕਰ ਲਓ, ਕਿਉਂਕਿ ਪੈਨ ਕਾਰਡ ਦੀ ਪ੍ਰਤੀ ਤੁਹਾਡੇ ਉਸ ਪਤੇ 'ਤੇ ਜਾਵੇਗੀ।
ਕਿਸ ਜਾਣਕਾਰੀ ਦੀ ਹੈ ਲੋੜ
ਪੈਨ ਕਾਰਡ ਦੀ ਦੂਜੀ ਪ੍ਰਤੀ ਦੇ ਲਈ ਅਰਜ਼ੀ ਕਰਦੇ ਸਮੇਂ ਆਪਣੇ ਪੈਨ ਕਾਰਡ ਨੰਬਰ ਅਤੇ ਜਨਮ ਤਾਰੀਕ ਦੱਸੋ। ਉੱਧਰ ਐੱਨ.ਐੱਸ.ਡੀ.ਐੱਲ. ਤੁਹਾਡੇ ਤੋਂ ਤੁਹਾਡਾ ਕਾਰਨ ਨੰਬਰ ਵੀ ਮੰਗ ਸਕਦਾ ਹੈ। ਉਹ ਇਸ ਲਈ ਕਿਉਂਕਿ ਪੈਨ ਅਤੇ ਆਧਾਰ ਨੂੰ ਲਿੰਕ ਕਰਵਾਉਣਾ ਜ਼ਰੂਰੀ ਹੁੰਦਾ ਹੈ।


Aarti dhillon

Content Editor

Related News