ਆਧਾਰ ਅਧਾਰਿਤ ਰਜਿਸਟ੍ਰੇਸ਼ਨ 'ਤੇ ਲੱਗੀ ਰੋਕ, ਆਨਲਾਈਨ ਇਸ ਤਰ੍ਹਾਂ ਖੋਲ੍ਹੋ NPS ਖਾਤਾ

05/18/2019 1:29:54 PM

ਨਵੀਂ ਦਿੱਲੀ — ਨੈਸ਼ਨਲ ਪੈਨਸ਼ਨ ਸਿਸਟਮ(NPS) 'ਚ ਖਾਤਾ ਖੋਲ੍ਹਣ ਲਈ ਜਨਵਰੀ 2019 ਤੋਂ ਆਧਾਰ ਬੇਸਡ ਰਜਿਸਟ੍ਰੇਸ਼ਨ 'ਤੇ ਰੋਕ ਲਗਾ ਦਿੱਤੀ ਗਈ ਹੈ। ਅਜਿਹੇ 'ਚ ਹੁਣ NPS ਖਾਤਾ ਖੋਲ੍ਹਣ ਲਈ ਕੇ.ਵਾਈ.ਸੀ.(ਨੋਅ ਯੁਅਰ ਕਸਟਮਰ) ਵੈਰੀਫਿਕੇਸ਼ਨ ਦੀ ਪ੍ਰਕਿਰਿਆ ਤੁਹਾਡੇ ਪੈਨ ਨਾਲ ਜੁੜੇ ਬੈਂਕ ਖਾਤੇ ਦੇ ਜ਼ਰੀਏ ਪੂਰੀ ਕੀਤੀ ਜਾ ਸਕਦੀ ਹੈ। ਆਓ ਸਮਝਦੇ ਹਾਂ ਕਿ ਆਧਾਰ ਦੇ ਬਿਨਾਂ ਆਨਲਾਈਨ NPS ਖਾਤਾ ਕਿਵੇਂ ਖੋਲ੍ਹਿਆ ਜਾ ਸਕਦਾ ਹੈ। 

1. ਇਨ੍ਹਾਂ ਦਸਤਾਵੇਜ਼ਾਂ ਨੂੰ ਕਰੋ ਸਕੈਨ

- ਪੈਨ ਕਾਰਡ
- ਘਰ ਦੇ ਪਤੇ ਦੇ ਸਬੂਤ ਦੇ ਤੌਰ 'ਤੇ ਡ੍ਰਾਇਵਿੰਗ ਲਾਇਸੈਂਸ, ਪਾਸਪੋਰਟ ਜਾਂ ਵੋਟਰ ਆਈ.ਡੀ.
- ਮੌਜੂਦਾ ਬੈਂਕ ਖਾਤੇ ਦਾ ਕੈਂਸਲਡ ਚੈੱਕ। ਇਸੇ ਬੈਂਕ ਖਾਤੇ 'ਤੇ ਨੈਟਬੈਂਕਿੰਗ ਸਹੂਲਤ ਹੋਣੀ ਚਾਹੀਦੀ ਹੈ।
- ਪਾਸਪੋਰਟ ਸਾਈਜ਼ ਫੋਟੋ(4-12ਕੇ.ਬੀ.)
- ਦਸਤਖਤ(12ਕੇ.ਬੀ.)

2. ਆਨ ਲਾਈਨ ਰਜਿਸਟ੍ਰੇਸ਼ਨ

- ਇਨ੍ਹਾਂ ਤਿੰਨ eNPS ਟਰੱਸਟ ਵੈਬਸਾਈਟਾਂ- NSDL, Karvy ਅਤੇ HDFC ਸਕਿਓਰਿਟੀਜ਼ ਵਿਚੋਂ ਕਿਸੇ ਇਕ 'ਤੇ ਜਾਓ ਅਤੇ ਉਥੇ ਰਜਿਸਟ੍ਰੇਸ਼ਨ ਵਿਕਲਪ 'ਤੇ ਕਲਿੱਕ ਕਰੋ। 
- ਐਪਲੀਕੇਂਟ ਟਾਈਪ 'ਚ ਇੰਡੀਵਿਜੁਅਲ ਸਬਸਕ੍ਰਾਇਬਰ ਦੀ ਚੋਣ ਕਰੋ।
- ਅਕਾਊਂਟ ਟਾਈਪ 'ਚ ਟਿਅਰ । ਲਾਜ਼ਮੀ ਜਦੋਂਕਿ ਟਿਅਰ ।  ਆਪਸ਼ਨਲ ਹੈ ਅਤੇ ਇਸ ਨੂੰ ਬਾਅਦ ਵਿਚ ਖੋਲ੍ਹਿਆ ਜਾ ਸਕਦਾ ਹੈ। ਜੇਕਰ ਤੁਸੀਂ ਹੋਰ ਵਿਕਲਪਾਂ ਵਿਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਟਿਅਰ ।। ਦੀ ਚੋਣ ਕਰੋ।

3. ਕੇ.ਵਾਈ.ਸੀ. ਵੈਰੀਫਿਕੇਸ਼ਨ

- ਉਸ ਬੈਂਕ ਦੀ ਚੋਣ ਕਰੋ ਜਿਸ ਵਿਚ ਨੈਟਬੈਂਕਿੰਗ ਸਹੂਲਤ ਵਾਲਾ ਤੁਹਾਡਾ ਬੈਂਕ ਖਾਤਾ ਹੈ। ਤੁਹਾਨੂੰ ਪਹਿਲੀ ਵਾਰ ਸਿਰਫ ਨੈੱਟ ਬੈਂਕਿੰਗ ਦੇ ਜ਼ਰੀਏ ਪੇਮੈਂਟ ਕਰਨੀ ਹੋਵੇਗੀ।
- ਤੁਹਾਡੇ ਵਲੋਂ ਦਿੱਤਾ ਗਿਆ ਨਾਮ ਅਤੇ ਘਰ ਦਾ ਪਤਾ ਜੇਕਰ ਬੈਂਕ ਖਾਤੇ ਵਿਚ ਦਿੱਤੇ ਗਏ ਨਾਮ ਅਤੇ ਪਤੇ ਨਾਲ ਮਿਲਦਾ ਹੋਵੇਗਾ ਤਾਂ ਹੀ ਵੈਰੀਫਿਕੇਸ਼ਨ ਪੂਰੀ ਹੋ ਸਕੇਗੀ।

4. ਪੈਨਸ਼ਨ ਫੰਡ

- ਇਥੇ ਮੌਜੂਦ 8 ਪੈਨਸ਼ਨ ਫੰਡਾਂ ਵਿਚੋਂ ਕਿਸੇ ਇਕ ਦੀ ਚੋਣ ਕਰੋ।
- ਧਿਆਨ ਰਹੇ ਕਿ ਸਾਲ ਵਿਚ ਇਕ ਵਾਰ ਫੰਡ ਮੈਨੇਜਰ ਨੂੰ ਬਦਲਿਆ ਜਾ ਸਕਦਾ ਹੈ।

5. ਨਿਵੇਸ਼ ਦੇ ਵੱਖ-ਵੱਖ ਵਿਕਲਪ

-  'Auto' ਆਪਸ਼ਨ ਦੇ ਤਹਿਤ ਆਪਣੀ ਜੋਖਮ ਸਮਰੱਥਾ ਮੁਤਾਬਕ 'ਅਗ੍ਰੇਸਿਵ', 'ਮਾਡਰੇਟ' ਅਤੇ ਕੰਜ਼ਰਵੇਟਿਵ ਵਿਚੋਂ ਕਿਸੇ ਵੀ ਵਿਕਲਪ ਦੀ ਚੋਣ ਕਰੋ।
-  'Active' ਚੋਣ 'ਚ ਇਕੁਇਟੀ(70%) ਤੱਕ, ਕਾਰਪੋਰੇਟ ਬਾਂਡ, ਗਵਰਨਮੈਂਟ ਸਕਿਓਰਿਟੀਜ਼ ਅਤੇ ਅਲਟ੍ਰਨੇਟ ਇਨਵੈਸਟਮੈਂਟ(5% ਤੱਕ) ਵਿਚੋਂ ਜਿਹੜੇ ਐਸੇਟਸ ਦੀ ਚੋਣ ਕਰਨਾ ਚਾਹੁੰਦੇ ਹੋ ਉਨ੍ਹਾਂ ਨੂੰ ਚੁਣੋ।

6. ਭੁਗਤਾਨ ਕਰੋ

- ਟਿਅਰ । ਲਈ ਘੱਟੋ-ਘੱਟ 500 ਰੁਪਏ ਅਤੇ ਟਿਅਰ £ ਲਈ ਘੱਟੋ-ਘੱਟ 1,000 ਰੁਪਏ ਦਾ ਭੁਗਤਾਨ ਕਰੋ।
- ਇਸ ਤੋਂ ਬਾਅਦ ਡੈਬਿਟ ਜਾਂ ਕ੍ਰੈਡਿਟ ਕਾਰਡ ਨਾਲ ਵੀ ਪੇਮੈਂਟ ਕਰ ਸਕਦੇ ਹੋ।
- ਭੁਗਤਾਨ ਮਨਜ਼ੂਰ ਹੋਣ ਤੋਂ ਬਾਅਦ  ਤੁਹਾਨੂੰ PRAN ਅਲਾਟ ਹੋ ਜਾਵੇਗਾ।

7. ਫਾਰਮ ਡਾਊਨਲੋਡ ਕਰੋ

- ਭਰਿਆ ਹੋਇਆ ਫਾਰਮ ਪ੍ਰਿੰਟ ਕਰ ਲਓ ਅਤੇ ਉਸਨੂੰ 90 ਦਿਨਾਂ ਦੇ ਅੰਦਰ ਸੈਂਟਰਲ ਰਿਕਾਰਡ ਕੀਪਿੰਗ ਏਜੰਸੀ(CRA) ਨੂੰ ਕੋਰਿਅਰ ਕਰ ਦਿਓ।