ਦੇਸ਼ ਦੇ ਇਹ ਬੈਂਕ ਦਿੰਦੇ ਹਨ ਨਾਬਾਲਗ ਬੱਚਿਆਂ ਦੇ ਖਾਤੇ ਖੋਲ੍ਹਣ ਦਾ ਮੌਕਾ

03/25/2019 1:09:22 PM

ਨਵੀਂ ਦਿੱਲੀ — ਕਈ ਮਾਂ-ਬਾਪ ਆਪਣੇ ਛੋਟੇ ਬੱਚਿਆਂ ਲਈ ਬੈਂਕ ਖਾਤਾ ਖੋਲ੍ਹਣ ਦੇ ਚਾਹਵਾਨ ਹੁੰਦੇ ਹਨ ਤਾਂ ਜੋ ਉਹ ਆਪਣੇ ਬੱਚਿਆਂ ਨੂੰ ਛੋਟੇ ਹੁੰਦਿਆਂ ਤੋਂ ਬਚਤ ਦੀ ਆਦਤ ਪਾ ਸਕਣ ਅਤੇ ਇਸ ਦੇ ਨਾਲ ਹੀ ਬੱਚਿਆਂ 'ਚ ਬੈਂਕਿੰਗ ਪ੍ਰਣਾਲੀ ਦੇ ਪ੍ਰਤੀ ਸਮਝ ਵਿਕਸਿਤ ਕਰ ਸਕਣ। ਦੇਸ਼ ਦੇ ਕਈ ਬੈਂਕ ਬੱਚਿਆਂ ਦੇ ਖਾਤੇ ਖੋਲ੍ਹਣ ਦੀ ਸਹੂਲਤ ਦੇ ਰਹੇ ਹਨ। ਅੱਜ ਦੇ ਦੌਰ 'ਚ ਮਹਿੰਗਾਈ ਨੂੰ ਦੇਖਦੇ ਹੋਏ ਬੱਚਿਆਂ ਵਿਚ ਪੜ੍ਹਾਈ ਦੌਰਾਨ ਇਹ ਸਹੂਲਤ ਕੰਮ ਆਉਂਦੀ ਹੈ। ਇਨ੍ਹਾਂ ਬਚਤ ਖਾਤਿਆਂ ਦੀ ਸਹਾਇਤਾ ਨਾਲ ਬੱਚੇ ਸਮੇਂ ਦੇ ਨਾਲ ਆਪਣੇ ਪੈਸੇ ਕਿਵੇਂ ਨਿਵੇਸ਼ ਕਰਨੇ ਹਨ ਇਹ ਸਿੱਖਦੇ ਹਨ।

ਭਾਰਤੀ ਸਟੇਟ ਬੈਂਕ(SBI)

SBI ਬੱਚਿਆਂ ਲਈ 2 ਬਚਤ ਖਾਤੇ ਦੇ ਵਿਕਲਪ ਪੇਸ਼ ਕਰਦਾ ਹੈ। ਪਹਿਲਾ ਕਦਮ ਅਤੇ ਪਹਿਲੀ ਉਡਾਣ

ਪਹਿਲਾ ਕਦਮ ਖਾਤਾ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਹੈ। ਇਸ ਖਾਤੇ ਨੂੰ ਮਾਤਾ-ਪਿਤਾ ਨਾਲ ਸੰਯੁਕਤ ਰੂਪ ਵਿਚ ਚਲਾਇਆ ਜਾਂਦਾ ਹੈ। ਇਸ ਦੇ ਨਾਲ ਹੀ ਪਹਿਲੀ ਉਡਾਣ ਖਾਤਾ 15 ਤੋਂ 18 ਸਾਲ ਦੀ ਉਮਰ ਵਿਚਕਾਰ ਖੋਲ੍ਹਿਆ ਜਾਂਦਾ ਹੈ ਅਤੇ ਇਸ ਖਾਤੇ ਨੂੰ ਬੱਚੇ ਵਲੋਂ ਹੀ ਚਲਾਇਆ ਜਾਂਦਾ ਹੈ।

ਆਈ.ਸੀ.ਆਈ.ਸੀ.ਆਈ.(ICICI) ਬੈਂਕ

ICICI ਬੈਂਕ ਬੱਚਿਆਂ ਲਈ ਦੋ ਬਚਤ ਖਾਤਿਆਂ ਦੀ ਸਹੂਲਤ ਦਿੰਦਾ ਹੈ। ਯੰਗ ਸਟਾਰਸ ਅਕਾਊਂਟ ਅਤੇ ਯੰਗ ਸਟਾਰਸ ਐਂਡ ਸਮਾਰਟ ਸਟਾਰ ਅਕਾਊਂਟ। ਯੰਗ ਸਟਾਰਸ ਖਾਤੇ ਨੂੰ 18 ਸਾਲ ਤੱਕ ਦੇ ਬੱਚੇ ਖੁਲ੍ਹਵਾ ਸਕਦੇ ਹਨ। ਇਸ ਵਿਚ ਬੱਚਿਆਂ ਦੇ ਖਾਤੇ ਨਾਲ ਇਕ ਬਚਤ ਖਾਤਾ ਵੀ ਹੋਣਾ ਚਾਹੀਦਾ ਹੈ। ਜੇਕਰ ICICI ਵਿਚ ਕੋਈ ਬਚਤ ਖਾਤਾ ਨਹੀਂ ਹੈ ਤਾਂ ਦੋਵੇਂ ਖਾਤੇ ਇਕੱਠੇ ਖੋਲ੍ਹੇ ਜਾ ਸਕਦੇ ਹਨ। ਯੰਗ ਸਟਾਰਸ ਐਂਡ ਸਮਾਰਟ ਸਟਾਰਸ ਖਾਤਾ 10 ਸਾਲ ਤੋਂ ਜ਼ਿਆਦਾ ਉਮਰ ਦੇ ਬੱਚਿਆ ਲਈ ਖੋਲ੍ਹਿਆ ਜਾ ਸਕਦਾ ਹੈ। ਇਸ ਖਾਤੇ ਨੂੰ ਬੱਚਾ ਖੁਦ ਵੀ ਓਪਰੇਟ ਕਰ ਸਕਦਾ ਹੈ। ਇਸ ਦੇ ਨਾਲ ਹੀ ਯੰਗ ਸਟਾਰਸ ਬਚਤ ਖਾਤੇ ਵਿਚ 2,500 ਰੁਪਏ ਦੀ ਘੱਟੋ-ਘੱਟ ਮਹੀਨਾਵਾਰ ਔਸਤ ਬੈਲੇਂਸ ਬਣਾਏ ਰੱਖਣਾ ਜ਼ਰੂਰੀ ਹੈ।

ਐਚ.ਡੀ.ਐਫ.ਸੀ.(HDFC) ਬੈਂਕ

HDFC ਬੈਂਕ ਕਿਡਸ ਬੈਂਕ ਅਕਾਊਂਟ ਨੂੰ 18 ਸਾਲ ਤੱਕ ਦੇ ਬੱਚਿਆਂ ਲਈ ਖੁੱਲ੍ਹਵਾਇਆ ਜਾ ਸਕਦਾ ਹੈ ਜਿਸਦੇ ਨਾਲ ਮਾਂ-ਬਾਪ ਦਾ ਖਾਤਾ ਹੋਣਾ ਵੀ ਜ਼ਰੂਰੀ ਹੈ। ਇਸ ਖਾਤੇ ਵਿਚ ਘੱਟੋ-ਘੱਟ 1000 ਰੁਪਏ ਬਕਾਇਆ ਹੋਣਾ ਜ਼ਰੂਰੀ  ਹੈ।

ਐਚ.ਐਸ.ਬੀ.ਸੀ.(HCBC) ਬੈਂਕ

HSBC ਪ੍ਰੀਮੀਅਰ ਜੂਨੀਅਰ ਖਾਤਾ ਖੁੱਲ੍ਹਵਾਉਣ ਲਈ HSBC ਦਾ ਪ੍ਰੀਮੀਅਰ ਗਾਹਕ ਹੋਣਾ ਜ਼ਰੂਰੀ ਹੈ। ਇਸ ਤੋਂ ਬਾਅਦ ਹੀ ਜੂਨੀਅਰ ਸੇਵਿੰਗ ਅਕਾਊਂਟ ਖੁਲ੍ਹਵਾਇਆ ਜਾ ਸਕਦਾ ਹੈ। ਜੇਕਰ ਬੱਚੇ ਦੀ ਉਮਰ 18 ਸਾਲ ਤੋਂ ਘੱਟ ਹੈ ਤਾਂ ਤੁਸੀਂ ਕ੍ਰੈਡਿਟ ਕਾਰਡ ਲਈ ਬੇਨਤੀ ਕਰ ਸਕਦੇ ਹੋ ਅਤੇ ਜੇਕਰ ਬੱਚੇ ਦੀ ਉਮਰ 16 ਸਾਲ ਤੋਂ ਜ਼ਿਆਦਾ ਹੈ ਤਾਂ ਪਲੈਟੀਨਮ ਡੈਬਿਟ ਕਾਰਡ ਲਈ ਬੇਨਤੀ ਕਰ ਸਕਦੇ ਹੋ।

ਕੋਟਕ ਬੈਂਕ(KOTAK BANK)

ਕੋਟਕ ਬੈਂਕ ਜੂਨੀਅਰ ਬੈਂਕ ਖਾਤਾ 10 ਸਾਲ ਆਵਰਤੀ ਜਮ੍ਹਾ ਅਤੇ ਵਿਵਸਥਿਤ ਨਿਵੇਸ਼ ਯੋਜਨਾਵਾਂ ਦੇ ਵਿਕਲਪ ਨਾਲ ਆਉਂਦਾ ਹੈ। ਇਸ ਖਾਤੇ 'ਚ ਪ੍ਰਤੀ ਸਾਲ 6 ਫੀਸਦੀ ਵਿਆਜ ਦਰ ਮਿਲਦੀ ਹੈ। ਇਸ ਦੇ ਨਾਲ ਹੀ 10 ਸਾਲ ਉੱਪਰ ਦੀ ਉਮਰ ਵਾਲੇ ਬੱਚਿਆਂ ਲਈ ਮਾਤਾ-ਪਿਤਾ ਦੀ ਬੇਨਤੀ 'ਤੇ ਡੈਬਿਟ ਕਾਰਡ ਵੀ ਜਾਰੀ ਕੀਤੇ ਜਾਂਦੇ ਹਨ ਜਿਸਦੀ ਵਧ ਤੋਂ ਵਧ ਹੱਦ 5,000 ਰੁਪਏ ਹੈ।