ਪੁਰਾਣੇ ਅਕਾਊਂਟ ਦਾ ਪੈਸਾ ਬਚਾਉਣਾ ਹੈ ਤਾਂ ਇੰਝ ਟ੍ਰੇਸ ਕਰਕੇ ਟਰਾਂਸਫਰ ਕਰੋ ਫੰਡ

03/07/2020 2:44:02 PM

ਨਵੀਂ ਦਿੱਲੀ—ਅਜਿਹਾ ਕਈ ਲੋਕਾਂ ਦੇ ਨਾਲ ਹੁੰਦਾ ਹੈ ਕਿ ਵੱਖ-ਵੱਖ ਸੰਸਥਾਨਾਂ 'ਚ ਕੰਮ ਕਰਨ ਦੇ ਦੌਰਾਨ ਵੱਖ-ਵੱਖ ਪੀ.ਐੱਫ. ਅਕਾਊਂਟ ਦੀ ਵਰਤੋਂ ਕਰਦੇ ਹਾਂ ਜਿਸ ਦੀ ਵਜ੍ਹਾ ਨਾਲ ਕਈ ਵਾਰ ਉਨ੍ਹਾਂ ਦਾ ਪੁਰਾਣਾ ਪੀ.ਐੱਫ. ਅਕਾਊਂਟ ਇਨ-ਅਪਰੇਟਿਵ ਹੋ ਜਾਂਦਾ ਹੈ। ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਨੌਕਰੀ ਦੇ ਦੌਰਾਨ ਵਿਦੇਸ਼ ਜਾਂਦੇ ਹਨ ਅਤੇ ਉਹੀਂ ਕੰਟੀਨਿਊ ਕਰਦੇ ਹਨ। ਇਸ ਹਾਲਾਤ 'ਚ ਵੀ ਪੁਰਾਣਾ ਪੀ.ਐੱਫ. ਅਕਾਊਂਟ ਇਨ-ਅਪਰੇਟਿਵ ਹੋ ਜਾਂਦਾ ਹੈ।
ਘਰ ਬੈਠੇ ਹੋਵੇਗਾ ਕੰਮ
ਇਨ-ਅਪਰੇਟਿਵ ਅਕਾਊਂਟ ਨੂੰ ਟ੍ਰੈਕ ਕਰਨਾ ਥੋੜ੍ਹਾ ਮੁਸ਼ਕਲ ਜ਼ਰੂਰ ਹੈ ਪਰ ਨਾਮੁਮਕਿਨ ਨਹੀਂ ਹੈ। ਇਹ ਕੰਮ ਘਰ ਬੈਠੇ ਆਨਲਾਈਨ ਕੀਤਾ ਜਾ ਸਕਦਾ ਹੈ। ਇਕ ਵਾਰ ਅਕਾਊਂਟ ਟ੍ਰੇਸ ਹੋ ਜਾਣ ਦੇ ਬਾਅਦ ਇਸ 'ਚ ਜਮ੍ਹਾ ਰਾਸ਼ੀ ਟਰਾਂਸਫਰ ਕੀਤੀ ਜਾ ਸਕਦੀ ਹੈ ਜਾਂ ਫਿਰ ਕੱਢੀ ਜਾ ਸਕਦੀ ਹੈ।
ਕੀ ਹੁੰਦਾ ਹੈ ਇਨ-ਅਪਰੇਟਿਵ ਅਕਾਊਂਟ?
ਜੇਕਰ ਕਿਸੇ ਅਕਾਊਂਟ 'ਚ ਤਿੰਨ ਸਾਲ ਤੱਕ ਕੁਝ ਜਮ੍ਹਾ ਨਹੀਂ ਹੁੰਦਾ ਹੈ ਤਾਂ ਇਸ ਨੂੰ ਇਨ-ਅਪਰੇਟਿਵ ਮੰਨਿਆ ਜਾਂਦਾ ਹੈ। ਅਪ੍ਰੈਲ 2011 ਦੇ ਬਾਅਦ ਤੋਂ ਸਰਕਾਰ ਨੇ ਅਜਿਹੇ ਅਕਾਊਂਟ 'ਚ ਜਮ੍ਹਾ ਰਾਸ਼ੀ 'ਤੇ ਵਿਆਜ਼ ਦੇਣਾ ਬੰਦ ਕਰ ਦਿੱਤਾ ਹੈ। ਇਕ ਡਾਟਾ ਮੁਤਾਬਕ ਮਾਰਚ 2014 ਤੱਕ ਈ.ਪੀ.ਐੱਫ.ਓ. ਦੇ ਇਨ-ਆਪਰੇਟਿਵ 'ਚ 27,000 ਕਰੋੜ ਰੁਪਏ ਜਮ੍ਹਾ ਸਨ। ਨਿਮਨ ਦੇ ਮੁਤਾਬਕ ਜੇਕਰ ਇਨ-ਅਪਰੇਟਿਵ ਅਕਾਊਂਟ 'ਤੇ ਜੇਕਰ 7 ਸਾਲ ਤੱਕ ਦਾਅਵਾ ਨਹੀਂ ਕੀਤਾ ਗਿਆ ਤਾਂ ਸਰਕਾਰ ਇਸ ਨੂੰ ਸੀਨੀਅਰ ਸਿਟੀਜ਼ਨ ਲਈ ਵੈੱਲਫੇਅਰ ਫੰਡ 'ਚ ਪਾ ਦਿੰਦੀ ਹੈ।
ਕਿੰਝ ਟ੍ਰੇਸ ਕਰੇ ਅਕਾਊਂਟ?
ਪਹਿਲਾਂ ਪੀ.ਐੱਫ. ਦੀ ਵੈੱਬਸਾਈਟ   'ਤੇ ਜਾਣਾ ਹੈ। ਇਥੇ ਇਨ-ਅਪਰੇਟਿਵ ਅਕਾਊਂਟ ਹੈਲਪਡੈਕਸ ਆਪਸ਼ਨ ਨੂੰ ਚੁਣਨਾ ਹੈ। ਸ਼ਿਕਾਇਤ ਬਾਕਸ 'ਚ ਆਪਣੀ ਸਮੱਸਿਆ ਦੇ ਬਾਰੇ 'ਚ ਪੂਰੀ ਜਾਣਕਾਰੀ ਦੇਣੀ ਹੈ। ਬਾਅਦ 'ਚ ਤੁਹਾਡੇ ਤੋਂ ਨਿੱਜੀ ਜਾਣਕਾਰੀ ਮੰਗੀ ਜਾਵੇਗੀ, ਮਸਲਨ ਨਾਂ, ਮੋਬਾਇਲ ਨੰਬਰ, ਈਮੇਲ ਆਈਡੀ., ਜਨਮ ਦਿਨ, ਪਤੀ ਜਾਂ ਪਿਤਾ ਦਾ ਨਾਂ, ਇੰਪਲਾਇਰ ਨੇਮ। ਇਨ੍ਹਾਂ ਤਮਾਮ ਜਾਣਕਾਰੀ ਦੀ ਮਦਦ ਨਾਲ ਤੁਹਾਡਾ ਅਕਾਊਂਟ ਆਸਾਨੀ ਨਾਲ ਟਰੇਸ ਹੋ ਜਾਵੇਗਾ। ਅਕਾਊਂਟ ਟ੍ਰੇਸ ਹੋਣ ਦੇ ਬਾਅਦ ਫੰਡ ਕੱਢਿਆ ਜਾ ਸਕਦਾ ਹੈ ਜਾਂ ਟਰਾਂਸਫਰ ਕੀਤਾ ਜਾ ਸਕਦਾ ਹੈ।

Aarti dhillon

This news is Content Editor Aarti dhillon