ਹੁਣ IRCTC ਦੀ ਵੈਬਸਾਈਟ ''ਤੇ NRI ਵੀ ਕਰਵਾ ਸਕਦੇ ਹਨ ਰਜਿਸਟ੍ਰੇਸ਼ਨ, ਜਾਣੋ ਪੂਰਾ ਪ੍ਰੋਸੈੱਸ

04/16/2019 1:00:43 PM

 

ਨਵੀਂ ਦਿੱਲੀ — ਭਾਰਤ ਵਿਚ ਟ੍ਰੇਨ ਦੀ ਬੁਕਿੰਗ ਲਈ ਇੰਡੀਅਨ ਰੇਲਵੇ ਕੈਟਰਿੰਗ ਅਤੇ ਟੂਰਿਜ਼ਮ ਕਾਰਪੋਰੇਸ਼ਨ(IRCTC) ਦੀ ਵੈਬਸਾਈਟ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਵੈਬਸਾਈਟ 'ਤੇ ਟ੍ਰੇਨ ਦੀ ਟਿਕਟ ਦੇ ਨਾਲ ਹੋਟਲ, ਹਾਲੀਡੇ ਪੈਕੇਜ, ਈ-ਕੈਟਰਿੰਗ ਸਰਵਿਸ , ਟੂਰਿਸਟ ਟ੍ਰੇਨ ਟਿਕਟ ਅਤੇ ਚਾਰਟਰ ਟ੍ਰੇਨਾਂ ਆਦਿ ਦੀ ਸਹੂਲਤ ਵੀ ਉਪਲੱਬਧ ਹੈ। ਹੁਣ NRI ਵੀ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ, ਇਸ ਲਈ ਉਨ੍ਹਾਂ ਨੂੰ ਸਿਰਫ  IRCTC 'ਤੇ ਅਕਾਉਂਟ ਬਣਾਉਣ ਦੀ ਜ਼ਰੂਰਤ ਹੈ। ਭਾਰਤ ਤੋਂ ਬਾਹਰ ਰਹਿਣ ਵਾਲੇ ਇੰਟਰਨੈਸ਼ਨਲ/NRI IRCTC ਯੂਜ਼ਰ ਨੂੰ ਰਜਿਸਟ੍ਰੇਸ਼ਨ ਲਈ 100 ਰੁਪਏ ਫੀਸ ਦੇਣੀ ਹੋਵੇਗੀ। IRCTC ਦੀ ਵੈਬਸਾਈਟ 'ਤੇ ਇੰਟਰਨੈਸ਼ਨਲ ਯੂਜ਼ਰ ਭਾਰਤੀ ਰੇਲ ਦੀ ਟਿਕਟ, ਹੋਟਲ ਬੁੱਕ, ਹਾਲੀਡੇ ਪੈਕੇਜ ਆਦਿ ਬੁੱਕ ਕਰ ਸਕਦੇ ਹਨ। 

IRCTC ਵੈਬਸਾਈਟ 'ਤੇ ਰਜਿਸਟ੍ਰੇਸ਼ਨ ਕਰਨ ਦੇ ਬਾਅਦ ਲਾਗਇਨ ਆਈਡੀ ਅਤੇ ਪਾਸਵਰਡ ਬਣਾ ਕੇ NRI ਯੂਜ਼ਰ ਈ-ਟਿਕਟ, ਤਤਕਾਲ ਟਿਕਟ, ਟ੍ਰੇਨ ਦੀ ਸਥਿਤੀ ਦੀ ਜਾਂਚ, ਟ੍ਰੇਨ ਰੂਟ, ਰਿਜ਼ਰਵੇਸ਼ਨ, ਟਿਕਟ ਕੈਂਸਲ ਕਰਵਾਉਣ ਵਰਗੀਆਂ ਸਹੂਲਤਾਂ ਦਾ ਲਾਭ ਲੈ ਸਕਦੇ ਹਨ। IRCTC 'ਚ ਸਾਰੇ NRI ਯੂਜ਼ਰਜ਼ ਨੂੰ ਅਕਾਊਂਟ ਬਣਾਉਣ ਲਈ ਮੋਬਾਇਲ ਨੰਬਰ ਅਤੇ ਈ-ਮੇਲ ਆਈ.ਡੀ. ਦੀ ਜ਼ਰੂਰਤ ਪਵੇਗੀ। 

IRCTC ਵੈਬਸਾਈਟ 'ਤੇ  NRI ਯੂਜ਼ਰਜ਼ ਇਸ ਤਰ੍ਹਾਂ ਕਰਵਾਉਣ ਰਜਿਸਟ੍ਰੇਸ਼ਨ 

  • ਸਭ ਤੋਂ ਪਹਿਲਾਂ IRCTC ਦੀ ਵੈਬਸਾਈਟ ਖੋਲ੍ਹੋ।
  • ਵੈਬਸਾਈਟ ਦੇ ਹੋਮ ਪੇਜ 'ਤੇ ਜਾ ਕੇ ਰਜਿਸਟਰ ਲਿੰਕ 'ਤੇ ਕਲਿੱਕ ਕਰੋ।
  • ਇਸ ਤੋਂ ਬਾਅਦ ਨਾਮ, ਜਨਮ ਤਾਰੀਖ, ਈ-ਮੇਲ ਆਈ.ਡੀ., ਮੋਬਾਇਲ ਨੰਬਰ ਆਦਿ ਦਰਜ ਕਰੋ।
  • ਰਜਿਸਟਰ 'ਤੇ ਕਲਿੱਕ ਕਰੋ।
  • ਜੇਕਰ ਦਰਜ ਕੀਤੇ ਗਈ ਈ-ਮੇਲ ਆਈ.ਡੀ. ਅਤੇ ਮੋਬਾਇਲ ਨੰਬਰ ਠੀਕ ਹਨ ਤਾਂ ਪੌਪ ਅੱਪ ਵਿੰਡੋ 'ਤੇ ਓ.ਕੇ.(OK) 'ਤੇ ਕਲਿੱਕ ਕਰੋ।
  • ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਈ-ਮੇਲ ਚੈੱਕ ਕਰੋ।
  • IRCTC ਤੋਂ ਭੇਜੇ ਗਏ ਰਜਿਸਟ੍ਰੇਸ਼ਨ ਵੈਰੀਫਿਕੇਸ਼ਨ ਮੇਲ 'ਤੇ ਕਲਿੱਕ ਹੇਅਰ ਦੀ ਚੋਣ ਕਰੋ। 
  • ਕਲਿੱਕ ਹਿਅਰ ਲਿੰਕ ਯੂਜ਼ਰ ਨੂੰ ਸਿੱਧੇ IRCTC ਦੀ ਵੈਬਸਾਈਟ 'ਤੇ ਦੁਬਾਰਾ ਲੈ ਜਾਵੇਗਾ।
  • ਲਾਗ ਇਨ ਬਟਨ 'ਤੇ ਕਲਿੱਕ ਕਰੋ। 
  • ਰਜਿਸਟ੍ਰੇਸ਼ਨ ਫੀਸ ਦੇਣ ਲਈ ਰਜਿਸਟ੍ਰੇਸ਼ਨ ਦੇ ਸਮੇਂ IRCTC ਲਾਗ ਇਨ ਆਈ.ਡੀ. ਅਤੇ ਪਾਸਵਰਡ ਦਿਓ।
  • ਈ-ਮੇਲ ਅਤੇ ਮੋਬਾਇਲ ਨੰਬਰ ਨੂੰ ਵੈਰੀਫਾਈ ਕਰਨ ਲਈ ਪੇਮੈਂਟ ਕਰੋ।
  • ਪੇਮੈਂਟ ਹੋ ਜਾਣ ਦੇ ਬਾਅਦ ਆਪਣਾ ਮੋਬਾਈਲ ਨੰਬਰ ਅਤੇ ਈ-ਮੇਲ ਵੈਰੀਫਿਕੇਸ਼ਨ ਪ੍ਰੋਸੈੱਸ ਪੂਰਾ ਕਰੋ।
  • ਰਜਿਸਟਰਡ ਈ-ਮੇਲ ਆਈ.ਡੀ. 'ਤੇ ਭੇਜੇ ਗਏ ਵੈਰੀਫਿਕੇਸ਼ਨ ਕੋਡ ਦਰਜ ਕਰਕੇ ਆਪਣਾ ਮੋਬਾਇਲ ਨੰਬਰ ਵੈਰੀਫਾਈ ਕਰੋ।
  • ਹੁਣ IRCTC ਲਾਗ ਇਨ ਅਤੇ ਪਾਸਵਰਡ ਨੂੰ ਲਾਗ ਇਨ ਕਰੋ।