ਵਿਆਹ 'ਚ ਮਿਲਣ ਵਾਲੇ ਤੋਹਫੇ 'ਤੇ ਨਹੀਂ ਲਗਦਾ ਕੋਈ ਟੈਕਸ, ਜਾਣੋ ਇਸ ਬਾਰੇ 'ਚ

02/16/2019 1:16:57 PM

ਨਵੀਂ ਦਿੱਲੀ — ਆਮਤੌਰ 'ਤੇ ਲੋਕਾਂ ਨੂੰ ਇਹ ਜਾਣਕਾਰੀ ਨਹੀਂ ਹੁੰਦੀ ਹੈ ਕਿ ਉਨ੍ਹਾਂ ਨੂੰ ਮਿਲੇ ਮਹਿੰਗੇ ਗਿਫਟ 'ਤੇ ਵੀ ਉਨ੍ਹਾਂ ਦੀ ਟੈਕਸ ਦੇਣਦਾਰੀ ਬਣਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਆਮਦਨ ਟੈਕਸ ਨਿਯਮਾਂ ਦੇ ਅਧੀਨ ਇਸ ਗਿਫਟ ਨੂੰ ਉਨ੍ਹਾਂ ਦਾ 'source of income' ਮੰਨ ਲਿਆ ਜਾਂਦਾ ਹੈ ਅਤੇ ਇਸੇ ਲਿਹਾਜ਼ ਨਾਲ ਇਸ 'ਤੇ ਟੈਕਸ ਦੇਣਾ ਹੁੰਦਾ ਹੈ। ਜ਼ਿਕਰਯੋਗ ਹੈ ਕਿ ਇਨਕਮ ਟੈਕਸ ਐਕਟ, 1961 ਦੇ ਸੈਕਸ਼ਨ 56(2)(VI) ਦੇ ਤਹਿਤ ਗਿਫਟ 'ਤੇ ਟੈਕਸ ਦੇਣਾ ਹੁੰਦਾ ਹੈ।

ਹਾਲਾਂਕਿ ਵਿਆਹ ਦੇ ਦੌਰਾਨ ਮਿਲੇ ਮਹਿੰਗੇ ਤੋਹਫੇ ਇਸ ਵਿਚ ਸ਼ਾਮਲ ਨਹੀਂ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਇਸੇ ਬਾਰੇ ਹੀ ਵੇਰਵੇ ਸਹਿਤ ਜਾਣਕਾਰੀ ਦੇ ਰਹੇ ਹਾਂ।

ਵਿਆਹ 'ਚ ਮਿਲਿਆ ਮਹਿੰਗੇ ਤੋਂ ਮਹਿੰਗਾ ਤੋਹਫਾ ਵੀ ਹੁੰਦਾ ਹੈ ਟੈਕਸ ਫਰੀ

ਵਿਆਹ 'ਚ ਅਕਸਰ ਲੋਕਾਂ ਨੂੰ ਮਹਿੰਗੇ-ਮਹਿੰਗੇ ਤੋਹਫੇ ਮਿਲਦੇ ਹਨ ਜਿਸ ਵਿਚ ਸੋਨਾ, ਨਕਦੀ, ਜਾਇਦਾਦ ਵਰਗੇ ਤੋਹਫੇ ਹੋ ਸਕਦੇ ਹਨ। ਅਜਿਹੇ 'ਚ ਆਮਦਨ ਟੈਕਸ ਨਿਯਮਾਂ ਦੇ ਅਧੀਨ ਵਿਆਹ 'ਚ ਮਿਲੇ ਅਜਿਹੇ ਕਿਸੇ ਵੀ ਤੋਹਫੇ ਨੂੰ, ਤੋਹਫਾ ਲੈਣ ਵਾਲੇ ਦੀ 'source of income' 'ਚ ਸ਼ਾਮਲ ਨਹੀਂ ਮੰਨਿਆ ਜਾਂਦਾ ਹੈ। ਇਸ ਲਈ ਵਿਆਹ ਦੌਰਾਨ ਮਿਲਣ ਵਾਲੇ ਕਿਸੇ ਵੀ ਤੋਹਫੇ 'ਤੇ ਟੈਕਸ ਦੇਣਦਾਰੀ ਨਹੀਂ ਬਣਦੀ ਹੈ। ਇਸ ਨੂੰ 'other source of income' ਦੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ। ਇਸ ਲਈ ਇਨ੍ਹਾਂ ਤੋਹਫਿਆਂ ਦਾ ਜ਼ਿਕਰ ਤੁਸੀਂ ਆਪਣੀ ਇਨਕਮ ਟੈਕਸ ਰਿਟਰਨ ਫਾਇਲ ਕਰਨ ਦੌਰਾਨ ਕਰ ਬੇਝਿਜਕ ਕਰ ਸਕਦੇ ਹੋ। ਇਸ ਦਾ ਜ਼ਿਕਰ ਤੁਸੀਂ 'other source of income' 'ਚ ਕਰ ਸਕਦੇ ਹੋ।

ਅਜਿਹੇ ਗਿਫਟ 'ਤੇ ਵੀ ਨਹੀਂ ਦੇਣਾ ਹੁੰਦਾ ਹੈ ਟੈਕਸ

- ਮਾਂ-ਬਾਪ ਵਲੋਂ ਬੱਚਿਆਂ ਨੂੰ ਮਿਲੇ ਹੋਏ ਤੋਹਫੇ 'ਤੇ ਕੋਈ ਟੈਕਸ ਨਹੀਂ ਲਗਦਾ
- ਪਤੀ ਜਾਂ ਪਤਨੀ ਵਲੋਂ ਇਕ ਦੂਜੇ ਨੂੰ ਦਿੱਤੇ ਗਏ ਤੋਹਫੇ 'ਤੇ ਟੈਕਸ ਨਹੀਂ ਲਗਦਾ
- ਭੈਣ ਜਾਂ ਭਰਾ ਵਲੋਂ ਇਕ ਦੂਜੇ ਨੂੰ ਦਿੱਤੇ ਗਏ ਉਪਹਾਰ 'ਤੇ ਕੋਈ ਟੈਕਸ ਨਹੀਂ ਲਗਦਾ
- ਆਪਣੇ ਭਰਾ-ਭਰਜਾਈ ਦੇ ਪਤੀ-ਪਤਨੀ ਤੋਂ ਮਿਲੇ ਤੋਹਫੇ ਲਈ ਟੈਕਸ ਨਹੀਂ ਲਗਦਾ
- ਮਾਤਾ-ਪਿਤਾ ਦੇ ਭਰਾ ਜਾਂ ਉਨ੍ਹਾਂ ਦੇ ਭਰਾ ਦੇ ਪਤੀ-ਪਤਨੀ ਵਲੋਂ ਮਿਲੇ ਤੋਹਫੇ 'ਤੇ ਟੈਕਸ ਨਹੀਂ ਲਗਦਾ

ਗਿਫਟ ਨਹੀਂ , ਪਰ ਗਿਫਟ ਤੋਂ ਆਮਦਨ 'ਤੇ ਦੇਣਾ ਹੁੰਦਾ ਹੈ ਟੈਕਸ

ਵਿਆਹ 'ਚ ਮਿਲਣ ਵਾਲੇ ਗਿਫਟ ਤਾਂ ਟੈਕਸ ਫਰੀ ਹੁੰਦੇ ਹਨ ਪਰ ਜੇਕਰ ਤੁਹਾਨੂੰ ਇਸ ਤੋਹਫੇ ਤੋਂ ਆਮਦਨ ਹੋ ਰਹੀ ਹੈ ਤਾਂ ਉਸ 'ਤੇ ਟੈਕਸ ਦੇਣਾ ਹੋਵੇਗਾ। ਉਦਾਹਰਣ ਦੇ ਤੌਰ 'ਤੇ ਜੇਕਰ ਕਿਸੇ ਨੂੰ ਵਿਆਹ ਦੇ ਮੌਕੇ ਇਕ ਲੱਖ ਦੀ FD ਕਰਵਾ ਕੇ ਦਿੱਤੀ ਹੈ, ਤਾਂ ਇਸ FD 'ਤੇ ਤਾਂ ਟੈਕਸ ਨਹੀਂ ਦੇਣਾ ਹੋਵੇਗਾ ਪਰ ਇਸ FD 'ਤੇ ਮਿਲਣ ਵਾਲੇ ਵਿਆਜ 'ਤੇ ਟੈਕਸ ਲੱਗੇਗਾ।

ਆਮ ਤੋਹਫੇ 'ਤੇ ਵੀ ਲਾਗੂ ਹੁੰਦੇ ਹਨ ਟੈਕਸ ਦੇ ਨਿਯਮ?

ਵਿਆਹ ਤੋਂ ਇਲਾਵਾ ਮਿਲਣ ਵਾਲੇ ਆਮ ਤੋਹਫੇ 'ਤੇ ਵੀ ਟੈਕਸ ਦੇ ਨਿਯਮ ਲਾਗੂ ਹੁੰਦੇ ਹਨ। ਮੰਨ ਲਓ ਤੁਹਾਨੂੰ ਦਫਤਰ 'ਚ ਕਿਸੇ ਨੇ 50,000 ਰੁਪਏ ਤੱਕ ਦਾ ਤੋਹਫਾ ਦਿੱਤਾ ਹੈ, ਤਾਂ ਇਹ ਟੈਕਸ ਫਰੀ ਹੋਵੇਗਾ, ਪਰ ਜਿਵੇਂ ਹੀ ਗਿਫਟ ਦੀ ਰਾਸ਼ੀ 50,000 ਦੀ ਹੱਦ ਨੂੰ ਪਾਰ ਕਰੇਗੀ ਉਸ 'ਤੇ ਤੁਹਾਨੂੰ ਟੈਕਸ ਦੇਣਾ ਹੋਵੇਗਾ।