ਇਨ੍ਹਾਂ ਇਨਵੈਸਟਮੈਂਟ ਪਲਾਨਸ ਰਾਹੀਂ ਬਣਾਓ ਆਪਣੇ ਨਵਜੰਮੇ ਬੱਚਿਆਂ ਦਾ ਭਵਿੱਖ, ਜਾਣੋ ਪੂਰੀ ਡਿਟੇਲ

06/09/2019 12:07:06 PM

ਨਵੀਂ ਦਿੱਲੀ—ਹਮੇਸ਼ਾ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ ਜੋ ਕਿ ਸੁਭਾਵਿਕ ਵੀ ਹੈ। ਹਾਲਾਂਕਿ ਮਾਰਕਿਟ 'ਚ ਕੁਝ ਅਜਿਹੇ ਵਧੀਆ ਇਨਵੈਸਟਮੈਂਟ ਪਲਾਨਸ ਉਪਲੱਬਧ ਹਨ ਜਿਸ 'ਚ ਨਿਵੇਸ਼ ਕਰਕੇ ਤੁਹਾਡੀ ਇਹ ਚਿੰਤਾ ਦੂਰ ਹੋ ਸਕਦੀ ਹੈ। ਉੱਧਰ ਜੇਕਰ ਨਵਜੰਮੇ ਬੱਚਿਆਂ ਦੇ ਮਾਤਾ-ਪਿਤਾ ਦੀ ਗੱਲ ਕਰੀਏ ਤਾਂ ਉਨ੍ਹਾਂ ਲਈ ਮਾਰਕਿਟ 'ਚ ਚੁਣਨ ਲਈ ਢੇਰ ਸਾਰੇ ਵਿਕਲਪ ਮੌਜੂਦ ਹਨ। ਆਓ ਅਸੀਂ ਇਨ੍ਹਾਂ 'ਚੋਂ ਕੁਝ ਅਜਿਹੇ ਵਧੀਆ ਪਲਾਨਸ ਤੁਹਾਨੂੰ ਦੱਸਦੇ ਹਾਂ ਜਿਸ ਨਾਲ ਤੁਹਾਨੂੰ ਟੈਕਸ ਦੀ ਛੋਟ ਵੀ ਮਿਲੇਗੀ।

PunjabKesari
ਪਬਲਿਕ ਪ੍ਰੋਵੀਡੈਂਟ ਫੰਡ
ਤੁਸੀਂ ਆਪਣੇ ਨਵਜੰਮੇ ਬੱਚੇ ਦੇ ਨਾਂ 'ਤੇ ਪੀ.ਪੀ.ਐੱਫ. ਅਕਾਊਂਟ ਖੁੱਲ੍ਹਵਾ ਸਕਦੇ ਹੋ। ਇਸ ਯੋਜਨਾ ਦਾ ਫਾਇਦਾ ਇਹ ਹੈ ਕਿ ਜਦੋਂ ਤੁਹਾਡੇ ਬੱਚੇ ਦੀ ਉੱਚ ਸਿੱਖਿਆ ਦੀ ਉਮਰ ਹੋਵੇਗੀ ਉਸ ਸਮੇਂ ਤੁਹਾਡੇ ਕੋਲ ਕਾਫੀ ਪੈਸਾ ਜੁੜ ਜਾਵੇਗਾ। ਇਸ ਨਿਵੇਸ਼ ਦਾ ਸਮਾਂ 15 ਸਾਲ ਹੈ ਇੰਨੇ ਸਮੇਂ 'ਚ ਤੁਸੀਂ ਆਪਣੇ ਬੱਚੇ ਲਈ ਚੰਗੀ-ਖਾਸੀ ਭਵਿੱਖ ਨਿੱਧੀ ਜਮ੍ਹਾ ਕਰ ਸਕਦੇ ਹੋ। ਇਸ ਯੋਜਨਾ 'ਚ ਤੁਸੀਂ ਹਰ ਸਾਲ 1.5 ਲੱਖ ਰੁਪਏ ਤੱਕ ਦਾ ਵੀ ਨਿਵੇਸ਼ ਕਰਦੇ ਹੋ ਤਾਂ ਵੀ ਤੁਸੀਂ ਆਮਦਨ ਐਕਟ ਦੀ ਧਾਰਾ 80ਸੀ ਦੇ ਤਹਿਤ ਟੈਕਸ 'ਚ ਛੋਟ ਪ੍ਰਾਪਤ ਕਰ ਸਕਦੇ ਹੋ। ਇਹੀਂ ਨਹੀਂ, ਵਿਆਜ ਆਮਦਨ ਵੀ ਟੈਕਸ ਫ੍ਰੀ ਹੀ ਹੈ। ਇਸ 'ਚ ਵਿਆਜ ਦੀ ਦਰ 8 ਫੀਸਦੀ ਹੈ।
ਇਕਵਟੀ ਮਿਊਚੁਅਲ ਫੰਡ
ਜੇਕਰ ਤੁਸੀਂ ਖਤਰਾ ਉਠਾਉਣ 'ਚ ਸਮਰੱਥ ਹੋ ਅਤੇ ਜ਼ਿਆਦਾ ਰਿਟਰਨ ਪਾਉਣ ਦੀ ਇੱਛਾ ਰੱਖਦੇ ਹੋ ਤਾਂ ਤੁਹਾਡੇ ਲਈ ਇਕਵਟੀ ਮਿਊਚੁਅਲ ਫੰਡ ਵੀ ਇਕ ਚੰਗਾ ਵਿਕਲਪ ਹੈ। ਮੰਨ ਲਓ ਤੁਸੀਂ ਪੀ.ਪੀ.ਐੱਫ. 'ਚ 15 ਸਾਲ ਤੱਕ 5 ਹਜ਼ਾਰ ਰੁਪਏ ਦਾ ਨਿਵੇਸ਼ ਕੀਤਾ ਤਾਂ ਇਹ ਰਕਮ ਵਧ ਕੇ ਕਰੀਬ 17,00,000 ਰੁਪਏ ਹੋ ਜਾਵੇਗੀ। ਉੱਧਰ 15 ਸਾਲ ਤੱਕ ਇਕਵਟੀ ਮਿਊਚੁਅਲ ਫੰਡਾਂ 'ਚ ਇੰਨਾ ਨਿਵੇਸ਼ ਕਰਨ 'ਤੇ ਇਹ ਰਾਸ਼ੀ 27,48,000 ਰੁਪਏ ਹੋ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਇਨ੍ਹੀਂ ਦਿਨੀਂ ਇਕਵਟੀ ਮਿਊਚੁਅਲ ਫੰਡ 'ਤੇ ਵੀ ਟੈਕਸ ਲਗਾਇਆ ਜਾਂਦਾ ਹੈ। ਇਥੇ ਪੈਸਾ ਲਗਾਉਣ ਤੋਂ ਪਹਿਲਾਂ ਤੁਹਾਨੂੰ ਐਕਸਪਰਟ ਤੋਂ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਹੈ।
ਸੁਕੰਨਿਆ ਸਮਰਿਧੀ ਅਕਾਊਂਟ
ਇਹ ਯੋਜਨਾ ਸਿਰਫ ਗਰਲ ਚਾਈਲਡ ਲਈ ਹੀ ਹੈ। ਚੰਗਾ ਰਿਟਰਨ ਪਾਉਣ ਲਈ ਇਹ ਇਕ ਚੰਗਾ ਵਿਕਲਪ ਹੈ। ਸਾਲ 2018-19 ਲਈ ਸੁਕੰਨਿਆ ਸਮਰਿਧੀ ਯੋਜਨਾ 'ਤੇ ਵਿਆਜ ਦਰ 8.1 ਫੀਸਦੀ ਰੱਖੀ ਗਈ ਹੈ। ਇਹ ਵਿਆਜ ਦਰਾਂ ਬਦਲਦੀਆਂ ਰਹਿੰਦੀਆਂ ਹਨ। ਇਸ ਯੋਜਨਾ 'ਚ ਨਿਵੇਸ਼ ਕਰਕੇ ਤੁਸੀਂ ਪੀ.ਪੀ.ਐੱਫ. ਦੀ ਤਰ੍ਹਾਂ ਹੀ ਧਾਰਾ 80ਸੀ ਦੇ ਤਹਿਤ ਆਮਦਨ 'ਚ ਕਟੌਤੀ ਦਾ ਲਾਭ ਉਠਾ ਸਕਦੇ ਹੋ। ਇਸ ਤੋਂ ਪ੍ਰਾਪਤ ਵਿਆਜ ਵੀ ਟੈਕਸ ਫ੍ਰੀ ਹੁੰਦਾ ਹੈ।


Aarti dhillon

Content Editor

Related News