ਜੀਵਨ ਬੀਮਾ ਲੈਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਹੋਵੇਗਾ ਨੁਕਸਾਨ

11/03/2019 11:05:28 AM

ਨਵੀਂ ਦਿੱਲੀ—ਮਾਤਾ-ਪਿਤਾ ਦੇ ਨਾਲ ਵਿਦਿਆਰਥੀ ਅਤੇ ਅਵਿਵਾਹਿਤ ਵਿਅਕਤੀ ਹਰ ਕਿਸੇ ਨੂੰ ਆਰਥਿਕ ਰੂਪ ਨਾਲ ਜੀਵਨ ਬੀਮਾ ਦੀ ਪਾਲਿਸੀ ਦੀ ਲੋੜ ਹੋ ਸਕਦੀ ਹੈ। ਜਿਵੇਂ-ਜਿਵੇਂ ਉਮਰ ਅਤੇ ਵਿੱਤੀ ਦੇਣਦਾਰੀਆਂ ਵੱਧਦੀਆਂ ਹਨ, ਜੀਵਨ ਬੀਮਾ ਦੀ ਲੋੜ ਵੀ ਵੱਧਦੀ ਹੈ। ਹਮੇਸ਼ਾ ਜੀਵਨ ਬੀਮਾ ਲੈਂਦੇ ਸਮੇਂ ਕੁਝ ਗਲਤੀਆਂ ਹੋ ਜਾਂਦੀਆਂ ਹਨ। ਇਸ ਲਈ ਇਸ ਦੇ ਬਾਰੇ 'ਚ ਜਾਣਦੇ ਹੋਏ ਵੀ ਅਣਦੇਖਿਆ ਕਰਨਾ ਸਹੀ ਨਹੀਂ ਹੈ। ਅਸੀਂ ਇਸ ਖਬਰ 'ਚ ਤੁਹਾਨੂੰ ਅਜਿਹੀਆਂ ਹੀ ਕੁਝ ਗਲਤੀਆਂ ਦੇ ਬਾਰੇ 'ਚ ਦੱਸ ਰਹੇ ਹਾਂ ਜਿਨ੍ਹਾਂ ਨੂੰ ਕਰਨ ਤੋਂ ਤੁਸੀਂ ਬਚੋ।
ਬੀਮਾ ਨੂੰ ਨਿਵੇਸ਼ ਨੂੰ ਮੰਨੋ
ਜੀਵਨ ਬੀਮਾ ਆਮਦਨ ਦੇ ਦੂਜੇ ਵਿਕਲਪ ਦੇ ਤੌਰ 'ਤੇ ਕੰਮ ਕਰਦਾ ਹੈ। ਜੀਵਨ ਬੀਮਾ ਨੂੰ ਨਿਵੇਸ਼ ਦੇ ਤੌਰ 'ਤੇ ਸੋਚਣਾ ਗਲਤ ਹੈ। ਨਿਵੇਸ਼ ਦਾ ਉਦੇਸ਼ ਜੋਖਿਮ ਦੇ ਨਾਲ ਉੱਚ ਰਿਟਰਨ ਪ੍ਰਾਪਤ ਕਰਨਾ ਹੈ ਜਦੋਂਕਿ ਜੀਵਨ ਬੀਮਾ ਦਾ ਉਦੇਸ਼ ਤੁਹਾਡੀ ਬਚਤ ਅਤੇ ਨਿਵੇਸ਼ ਦੀ ਰੱਖਿਆ ਕਰਨਾ ਹੈ। ਇਕ ਵਿਅਕਤੀ ਨੂੰ ਕਿੰਨਾ ਬੀਮਾ ਚਾਹੀਦਾ ਇਹ ਹਰ ਕੋਈ ਜਾਣਨਾ ਚਾਹੁੰਦਾ ਹੈ। ਜੀਵਨ ਬੀਮਾ ਲੋੜ ਜਾਂ ਤਾਂ ਸਾਲਾਨਾ ਆਮਦਨ ਜਾਂ ਸਾਲਾਨਾ ਖਰਚ 'ਤੇ ਆਧਾਰਿਤ ਹੈ। ਸਹੀ ਬੀਮਾ ਰਾਸ਼ੀ ਪ੍ਰਾਪਤ ਕਰਨ 'ਚ ਤੁਹਾਡੀ ਸਹਾਇਆ ਲਈ ਕਈ ਜੀਵਨ ਬੀਮਾ ਕੈਲਕੁਲੇਟਰ ਹੈ। ਜੀਵਨ ਬੀਮਾ ਨੂੰ ਐਡ ਹੋਕ ਆਧਾਰ 'ਤੇ ਜਾਂ ਸਿਰਫ ਟੈਕਸ ਬਚਤ ਲਈ ਖਰੀਦਣ ਦੀ ਗਲਤੀ ਤੋਂ ਬਚੋ।
ਗਲਤ ਬੀਮਾ ਦੀ ਚੋਣ
ਵੱਖ-ਵੱਖ ਤਰ੍ਹਾਂ ਦੀਆਂ ਜੀਵਨ ਬੀਮਾ ਪਾਲਿਸੀਆਂ ਹਨ, ਮਸਲਨ, ਟਰਮ ਇੰਸ਼ੋਰੈਂਸ, ਰਿਟਰਨ ਆਫ ਪ੍ਰੀਮੀਅਮ ਟਰਮ ਪਲਾਨ ਸਮੇਤ ਰਸਮੀ ਯੋਜਨਾਵਾਂ, ਯੂਲਿਪ ਆਦਿ, ਜੀਵਨ ਬੀਮਾ ਲੈਣ ਤੋਂ ਪਹਿਲਾਂ ਇਹ ਪਤਾ ਕਰੋ ਕਿ ਤੁਹਾਡੇ ਲਈ ਕਿਹੜਾ ਬੀਮਾ ਹੈ, ਕਿਹੜਾ ਬੀਮਾ ਸਹੀ ਹੈ। ਬੀਮਾ ਲੈਣ ਤੋਂ ਪਹਿਲਾਂ ਇਸ ਦੀ ਤੁਲਨਾ ਕਰ ਲਓ। ਏਜੰਟ ਦੇ ਬਾਰੇ 'ਚ ਪੂਰੀ ਜਾਣਕਾਰੀ ਜੁਟਾ ਲਓ। ਕਿਉਂਕਿ ਕਈ ਬੀਮਾ ਏਜੰਟ ਤੁਹਾਨੂੰ ਠੱਗਦੇ ਹਨ। ਜੇਕਰ ਤੁਸੀਂ ਗਲਤ ਬੀਮਾ ਦੀ ਚੋਣ ਕਰ ਲਈ ਤਾਂ ਫਿਰ ਤੁਹਾਨੂੰ ਬਾਅਦ 'ਚ ਪਛਤਾਉਣਾ ਪੈ ਸਕਦਾ ਹੈ।
ਲੰਬੇ ਸਮੇਂ ਲਈ ਬੀਮਾ ਲਓ
ਜੀਵਨ ਬੀਮਾ ਲੰਬੇ ਸਮੇਂ ਲਈ ਹੁੰਦਾ ਹੈ। ਜੇਕਰ ਸਮੇਂ ਤੋਂ ਪਹਿਲਾਂ ਤੁਸੀਂ ਇਸ ਨੂੰ ਛੱਡ ਦਿੰਦੇ ਹੋ ਤਾਂ ਤੁਹਾਡੇ ਲਈ ਘਾਟੇ ਦੀ ਗੱਲ ਹੋਵੇਗੀ। ਮਚਿਓਰਿਟੀ ਤੋਂ ਪਹਿਲਾਂ ਜੀਵਨ ਬੀਮਾ ਸਮਰਪਣ ਦਾ ਵਿਕਲਪ ਚੁਣ ਸਕਦੇ ਹਨ ਪਰ ਕੁਝ ਜੀਵਨ ਬੀਮਾ 'ਚ ਸਮਰਪਣ ਦਾ ਮੁੱਲ ਬਹੁਤ ਘੱਟ ਹੈ। ਯੂਲਿਪਸ 'ਚ ਚਾਰਜ ਬੀਮਾ ਦੇ ਪੰਜ ਸਾਲ ਦੇ ਬਾਅਦ ਆਮ ਤੌਰ 'ਤੇ ਜ਼ੀਰੋ ਹੁੰਦੀ ਹੈ।
ਪਾਲਿਸੀ ਲੈਪਸ ਹੋਣਾ
ਦਾਅਵਾ ਰੱਦ ਹੋਣ ਤੋਂ ਬਚਾਉਣ ਲਈ ਪਾਲਿਸੀ ਦੇ ਤਹਿਤ ਪ੍ਰੀਮੀਅਮ ਦਾ ਭੁਗਤਾਨ ਸਮੇਂ-ਸਮੇਂ 'ਤੇ ਕਰਦੇ ਰਹੋ। ਜੇਕਰ ਪ੍ਰੀਮੀਅਮ ਭੁਗਤਾਨ ਦੇ ਕਾਰਨ ਤੁਹਾਡੀ ਪਾਲਿਸੀ ਖਤਮ ਹੋ ਗਈ ਹੈ ਤਾਂ ਤੁਹਾਡਾ ਬੀਮਾਕਰਤਾ ਤੁਹਾਡੇ ਦਾਅਵੇ ਨੂੰ ਅਸਵੀਕਾਰ ਕਰ ਸਕਦਾ ਹੈ। ਜੇਕਰ ਪਾਲਿਸੀ ਖਤਮ ਹੋਣ ਦੇ ਇਕ ਦਿਨ ਬਾਅਦ ਵੀ ਦਾਅਵਾ ਕੀਤਾ ਜਾਂਦਾ ਹੈ, ਤਾਂ ਬੀਮਾ ਕੰਪਨੀ ਦਾਅਵੇ ਨੂੰ ਰੱਦ ਕਰ ਸਕਦੀ ਹੈ।

Aarti dhillon

This news is Content Editor Aarti dhillon