LIC ਨੇ ਲਾਂਚ ਕੀਤਾ ਟਰਮ ਇੰਸ਼ੋਰੈਂਸ ਪਲਾਨ ‘ਜੀਵਨ ਅਮਰ’, ਜਾਣੋ ਇਸ ਦੇ ਲਾਭ

08/06/2019 12:56:28 PM

ਨਵੀਂ ਦਿੱਲੀ — ਭਾਰਤੀ ਜੀਵਨ ਬੀਮਾ ਨਿਗਮ ਦੇ ਚੇਅਰਮੈਨ ਐੱਮ. ਆਰ. ਕੁਮਾਰ ਨੇ ਅੱਜ ਇਕ ਨਵਾਂ ਟਰਮ ਇੰਸ਼ੋਰੈਂਸ ਪਲਾਨ LIC ‘ਜੀਵਨ ਅਮਰ’ ਲਾਂਚ ਕੀਤਾ। ਜੀਵਨ ਅਮਰ ਨਾਂ ਦੇ ਇਸ ਪਲਾਨ ਦੀ ਵਿਕਰੀ ਆਫਲਾਈਨ ਯਾਨੀ ਕਿ ਕਿਸੇ ਏਜੰਟ ਦੇ ਜ਼ਰੀਏ ਹੀ ਕੀਤੀ ਜਾ ਸਕੇਗੀ।

LIC ਨੇ ਪਹਿਲਾਂ ਤੋਂ ਉਪਲੱਬਧ ਅਮੁੱਲ ਜੀਵਨ ਟਰਮ ਪਲਾਨ ਨੂੰ ਵਾਪਸ ਲੈ ਕੇ ਇਸ ਨਵੇਂ ਪਲਾਨ ਵਿਚ ਕਾਫੀ ਸਾਰੇ ਫੀਚਰਸ ਨੂੰ ਸ਼ਾਮਲ ਕੀਤਾ ਹੈ। LIC ਦਾ ‘ਜੀਵਨ ਅਮਰ’ ਪਲਾਨ (ਯੂ. ਆਈ. ਐੱਨ : 512ਐੱਨ 332ਵੀ01) ਇਕ ਨਾਨ-ਲਿੰਕਡ ਬਿਨਾਂ ਲਾਭ ਵਾਲਾ ਸੁਰੱਖਿਆ ਪਲਾਨ ਹੈ ਜੋ ਆਫਲਾਈਨ ਵਿਕਰੀ ਲਈ ਉਪਲਬਧ ਹੈ। ਇਹ ਪਲਾਨ 2 ਡੈੱਥ ਬੈਨੇਫਿਟ ਬਦਲ ਯਾਨੀ ਲੈਵਲ ਸਮ ਇੰਸ਼ੋਰਡ ਅਤੇ ਇਨਕਰੀਸਿੰਗ ਸਮ ਇੰਸ਼ੋਰਡ ਦਾ ਬਦਲ ਪੇਸ਼ ਕਰਦਾ ਹੈ। ਇਹ ਪਲਾਨ 18 ਸਾਲ ਤੋਂ 65 ਸਾਲ ਉਮਰ ਵਰਗ ਦੇ ਲੋਕਾਂ ਲਈ ਉਪਲਬਧ ਹੈ, ਜਿਸ ’ਚ ਮਚਿਓਰਿਟੀ ਦੀ ਜ਼ਿਅਾਦਾਤਰ ਉਮਰ ਹੱਦ 80 ਸਾਲ ਹੈ।  LIC ਦੇ ਮੁਤਾਬਕ ਇਸ ਪਲਾਨ ਵਿਚ ਗਾਹਕ ਡੈੱਥ ਬੈਨਿਫਿਟਸ ਵਿਕਲਪਾਂ ਜਿਵੇਂ ਲੈਵਲ ਸਮ ਐਸ਼ਿਓਰਡ ਅਤੇ ਇੰਕ੍ਰੀਜ਼ਿੰਗ ਸਮ ਐਸ਼ਿਓਰਡ ਵਿਚੋਂ ਕਿਸੇ ਇਕ ਨੂੰ ਚੁਣ ਸਕਦਾ ਹੈ।

ਸਮਾਂ ਮਿਆਦ

LIC ਦੇ ਇਸ ਜੀਵਨ ਅਮਰ ਪਲਾਨ 'ਚ ਪਾਲਸੀ ਟਰਮ 10 ਸਾਲ ਤੋਂ ਲੈ ਕੇ 40 ਸਾਲ ਤੱਕ ਰਹੇਗਾ। ਇਸ ਪਲਾਨ ਨੂੰ 18 ਸਾਲ ਤੋਂ ਲੈ ਕੇ 65 ਸਾਲ ਤੱਕ ਦੀ ਉਮਰ ਵਾਲੇ ਲੋਕ ਲੈ ਸਕਦੇ ਹਨ। ਜੀਵਨ ਅਮਰ ਪਲਾਨ ਦੀ ਵਧ ਤੋਂ ਵਧ ਉਮਰ ਮਿਆਦ 80 ਸਾਲ ਰੱਖੀ ਗਈ ਹੈ।

ਭੁਗਤਾਨ

LIC ਦੇ ਇਸ ਪਲਾਨ 'ਚ ਭੁਗਤਾਨ ਦੀ ਗੱਲ ਕਰੀਏ ਤਾਂ ਇਸ ਵਿਚ  ਪ੍ਰੀਮੀਅਮ ਭੁਗਤਾਨ ਲਈ ਤਿੰਨ ਵਿਕਲਪ ਮਿਲਦੇ ਹਨ। ਸਿੰਗਲ ਪ੍ਰੀਮੀਅਮ, ਲਿਮਟਿਡ ਪ੍ਰੀਮੀਅਮ ਅਤੇ ਰੈਗੂਲਰ ਪ੍ਰੀਮੀਅਮ। ਰੈਗੂਲਰ ਅਤੇ ਲਿਮਟਿਡ ਪ੍ਰੀਮੀਅਮ ਵਿਕਲਪਾਂ ਵਿਚ ਘੱਟੋ-ਘੱਟ ਪ੍ਰੀਮੀਅਮ ਭੁਗਤਾਨ ਦੀ ਕਿਸ਼ਤ 3,000 ਰੁਪਏ ਰੱਖੀ ਗਈ ਹੈ ਅਤੇ ਸਿੰਗਲ ਪ੍ਰੀਮੀਅਮ ਵਿਕਲਪ 'ਚ ਘੱਟੋ-ਘੱਟ ਪ੍ਰੀਮੀਅਮ ਕਿਸ਼ਤ 30,000 ਰੁਪਏ ਰੱਖੀ ਗਈ ਹੈ। 

ਇਸ ਪਲਾਨ ਵਿਚ ਪ੍ਰੀਮੀਅਮ ਭੁਗਤਾਨ ਦੀ ਵਧ ਤੋਂ ਵਧ ਉਮਰ 70 ਸਾਲ ਰੱਖੀ ਗਈ ਹੈ।  LIC ਅਨੁਸਾਰ ਰੈਗੂਲਰ ਪ੍ਰੀਮੀਅਮ ਆਪਸ਼ਨ 'ਚ ਕੋਈ ਸੈਰੰਡਰ ਵੈਲਿਊ ਨਹੀਂ ਮਿਲੇਗੀ। ਇਸ ਦੇ ਨਾਲ ਹੀ ਰੈਗੂਲਰ ਪ੍ਰੀਮੀਅਮ ਸਿੰਗਲ ਪ੍ਰੀਮੀਅਮ 'ਚ ਉਪਲੱਬਧ ਹੋਵੇਗਾ। ਲਿਮਟਿਡ ਪ੍ਰੀਮੀਅਮ ਦੀ ਗੱਲ ਕਰੀਏ ਤਾਂ ਇਸ ਵਿਚ ਦੋ ਆਪਸ਼ਨ ਹੋਣਗੇ। ਇਸ ਵਿਚ ਕੁਝ ਸ਼ਰਤਾਂ ਜੁੜੀਆਂ ਹੋਣਗੀਆਂ। ਔਰਤ ਅਤੇ ਪੁਰਸ਼ ਲਈ ਪ੍ਰੀਮੀਅਮ ਭੁਗਤਾਨ ਦੀ ਰਾਸ਼ੀ ਵੱਖ-ਵੱਖ ਰੱਖੀ ਗਈ ਹੈ। ਇਸ ਤਰ੍ਹਾਂ ਜਿਹੜੇ ਲੋਕ ਸਿਗਰਟਨੋਸ਼ੀ ਕਰਦੇ ਹਨ ਉਨ੍ਹਾਂ ਲਈ ਪ੍ਰੀਮੀਅਮ ਵੱਖ ਹੋਵੇਗਾ ਅਤੇ ਜਿਹੜੇ ਲੋਕ ਸਿਗਰਟਨੋਸ਼ੀ ਨਹੀਂ ਕਰਦੇ ਉਨ੍ਹਾਂ ਲਈ ਪ੍ਰੀਮੀਅਮ ਰਾਸ਼ੀ ਵੱਖਰੀ ਹੋਵੇਗੀ।