ਜਾਣੋ, ਭਾਰਤ 'ਚ ਕਿਉਂ ਜਾਰੀ ਕੀਤੇ ਜਾਂਦੇ ਹਨ ਵੱਖ-ਵੱਖ ਰੰਗਾਂ ਦੇ ਪਾਸਪੋਰਟ

08/14/2019 1:06:16 PM

ਨਵੀਂ ਦਿੱਲੀ — ਅੱਜ ਦੇ ਸਮੇਂ 'ਚ ਪਾਸਪੋਰਟ ਬਹੁਤ ਹੀ ਜ਼ਰੂਰੀ ਦਸਤਾਵੇਜ਼ ਹੋ ਗਿਆ ਹੈ। ਹਾਲਾਂਕਿ ਉਸ ਨੂੰ ਬਣਵਾਉਣਾ ਹੁਣ ਪਹਿਲਾਂ ਦੇ ਮੁਕਾਬਲੇ ਕਾਫੀ ਆਸਾਨ ਹੋ ਗਿਆ ਹੈ। ਇਹ ਸਿਰਫ ਇਕ ਜ਼ਰੂਰੀ ਦਸਤਾਵੇਜ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਮੌਕਾ ਪ੍ਰਾਪਤ ਕਰਨ ਲਈ ਵੀ ਮਦਦਗਾਰ ਹੋ ਸਕਦਾ ਹੈ। ਦਰਅਸਲ ਭਾਰਤ ਵਿਚ ਹੁਣ ਤੱਕ ਤਿੰਨ ਰੰਗ ਜਿਵੇਂ ਕਿ ਨੀਲਾ, ਸਫੈਦ ਅਤੇ ਮੈਰੂਨ ਰੰਗ ਦੇ ਪਾਸਪੋਰਟ ਹੀ ਜਾਰੀ ਕੀਤੇ ਜਾਂਦੇ ਹਨ। ਹੁਣ ਕੇਂਦਰ ਸਰਕਾਰ ਓਰੈਂਜ ਪਾਸਪੋਰਟ ਲਿਆਉਣ ਦੀ ਤਿਆਰੀ ਕਰ ਰਹੀ ਹੈ।

ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਕ ਦੇਸ਼ 'ਚ ਪਾਸਪੋਰਟ ਨੂੰ ਵੱਖ-ਵੱਖ ਰੰਗਾਂ ਦਾ ਕਿਉਂ ਰੱਖਿਆ ਗਿਆ ਹੈ। ਇਹ ਪਤਾ ਹੋਣਾ ਜ਼ਰੂਰੀ ਹੈ ਕਿ ਹਰ ਰੰਗ ਦੇ ਪਾਸਪੋਰਟ ਦਾ ਆਪਣਾ ਮਹੱਤਵ ਹੈ। 

ਬਲਿਊ ਰੰਗ ਦਾ ਪਾਸਪੋਰਟ

ਭਾਰਤ ਦੇਸ਼ 'ਚ ਆਮ ਨਾਗਰਿਕ ਨੂੰ ਨੀਲੇ ਰੰਗ ਦਾ ਪਾਸਪੋਰਟ ਜਾਰੀ ਕੀਤਾ ਜਾਂਦਾ ਹੈ। ਇਹ ਕਸਟਮ, ਇਮੀਗ੍ਰੇਸ਼ਨ ਅਧਿਕਾਰੀਆਂ ਅਤੇ ਵਿਦੇਸ਼ੀ ਏਜੰਸੀਆਂ ਨੂੰ ਆਮ ਨਾਗਰਿਕ ਅਤੇ ਸਰਕਾਰੀ ਅਧਿਕਾਰੀਆਂ ਦੀ ਪਛਾਣ ਕਰਨ ਲਈ ਸਹਾਇਤਾ ਕਰਦਾ ਹੈ। ਹੁਣ ਜੇਕਰ ਤੁਸੀਂ ਭਾਰਤ ਦੇਸ਼ ਦੇ ਇਕ ਆਮ ਨਾਗਰਿਕ ਹੋ ਤਾਂ ਤੁਹਾਨੂੰ ਇਸੇ ਰੰਗ ਦਾ ਪਾਸਪੋਰਟ ਜਾਰੀ ਕੀਤਾ ਜਾਵੇਗਾ।

ਸਫੈਦ ਰੰਗ ਦਾ ਪਾਸਪੋਰਟ

ਸਰਕਾਰੀ ਸੰਸਥਾਵਾਂ ਨਾਲ ਜੁੜੇ ਅਧਿਕਾਰੀ ਸਫੈਦ ਪਾਸਪੋਰਟ ਹਾਸਲ ਕਰਨ ਯੋਗ ਹੁੰਦੇ ਹਨ। ਇਹ ਅਧਿਕਾਰਕ ਕੰਮਾਂ ਲਈ ਵਿਦੇਸ਼ ਦੀ ਯਾਤਰਾ ਕਰਨ ਵਾਲੇ ਅਧਿਕਾਰੀਆਂ ਨੂੰ ਜਾਰੀ ਕੀਤਾ ਜਾਂਦਾ ਹੈ। ਸਫੈਦ(  ੍ਵਹਾਈਟ) ਪਾਸਪੋਰਟ ਵਾਲੇ ਵਿਅਕਤੀ ਨੂੰ ਹਵਾਈ ਅੱਡੇ 'ਤੇ ਕਸਟਮ ਅਤੇ ਇਮੀਗ੍ਰੇਸ਼ਨ ਅਧਿਕਾਰੀ ਵੱਖਰੀ ਤਰ੍ਹਾਂ ਨਾਲ ਡੀਲ ਕਰਦੇ ਹਨ। ਇਨ੍ਹਾਂ ਨੂੰ ਜ਼ਿਆਦਾਤਰ ਰਸਮਾਂ ਤੋਂ ਨਹੀਂ ਗੁਜ਼ਰਨਾ ਪੈਂਦਾ।

ਮਹਿਰੂਨ(ਨਾਬੀ) ਰੰਗ ਦਾ ਪਾਸਪੋਰਟ

ਇੰਡੀਅਨ ਡਿਪਲੋਮੈਟਸ ਅਤੇ ਸੀਨੀਅਰ ਗਵਰਨਮੈਂਟ ਆਫੀਸ਼ੀਅਲ (ਆਈ. ਪੀ. ਐੱਸ. ਆਈ. ਏ. ਐੱਸ. ਰੈਂਕ ਦੇ ਲੋਕ) ਨੂੰ ਮਹਿਰੂਨ ਰੰਗ ਦਾ ਪਾਸਪੋਰਟ ਜਾਰੀ ਕੀਤਾ ਜਾਂਦਾ ਹੈ। ਹਾਈ ਕੁਆਲਿਟੀ ਪਾਸਪੋਰਟ ਲਈ ਅਲਗ ਤੋਂ ਐਪਲੀਕੇਸ਼ਨ ਦਿੱਤੀ ਜਾਂਦੀ ਹੈ। ਇਸ 'ਚ ਉਨ੍ਹਾਂ ਨੂੰ ਵਿਦੇਸ਼ਾਂ 'ਚ ਅੰਬੈਂਸੀ ਤੋਂ ਲੈ ਕੇ ਯਾਤਰਾ ਦੌਰਾਨ ਤੱਕ ਕਈ ਸੁਵਿਧਾਵਾਂ ਦਿੱਤੀਆਂ ਜਾਂਦੀਅ ਹਨ। ਦੱਸ ਦਈਏ ਕਿ ਇਨਾਂ ਲੋਕਾਂ ਨੂੰ ਵਿਦੇਸ਼ ਜਾਣ ਲਈ ਵੀਜ਼ਾ ਦੀ ਜ਼ਰੂਰਤ ਨਹੀਂ ਪੈਂਦੀ।

ਡਿਪਲੋਮੈਟਿਕ ਪਾਸਪੋਰਟ ਉਨ੍ਹਾਂ ਲੋਕਾਂ ਨੂੰ ਜਾਰੀ ਕੀਤਾ ਜਾਂਦਾ ਹੈ ਜੋ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀ ਹੁੰਦੇ ਹਨ ਜਾਂ ਫਿਰ ਸਰਕਾਰ ਦੇ ਨੁਮਾਇੰਦੇ, ਡਿਪਲੋਮੈਟਿਕ ਪਾਸਪੋਰਟ ਦਾ ਰੰਗ ਵੀ ਆਮ ਪਾਸਪੋਰਟਾਂ ਤੋਂ ਵੱਖਰਾ ਇਸ ਲਈ ਵੀ ਰੱਖਿਆ ਜਾਂਦਾ ਹੈ। ਇਸ ਨਾਲ ਉਨ੍ਹਾਂ ਦੀ ਪਛਾਣ ਅਲਗ ਤੋਂ ਕੀਤੀ ਜਾ ਸਕਦੀ ਹੈ। ਇਸ ਦੇ ਲਈ ਅਲਗ ਐਪਲੀਕੇਸ਼ਨ ਦੇਣੀ ਹੁੰਦੀ ਹੈ ਅਤੇ ਜਿਸ 'ਚ ਦੱਸਣਾ ਹੁੰਦਾ ਹੈ ਕਿ ਆਖਿਰ ਉਸ ਨੂੰ ਡਿਪਲੋਮੈਟਿਕ ਪਾਸਪੋਰਟ ਦੀ ਜ਼ਰੂਰਤ ਕਿਉਂ ਹੈ? ਵਿਦੇਸ਼ 'ਚ ਅਜਿਹੇ ਪਾਸਪੋਰਟ ਧਾਰਕ ਖਿਲਾਫ ਮੁਕੱਦਮਾ ਦਰਜ ਕਰਨਾ ਵੀ ਆਸਾਨ ਨਹੀਂ ਹੁੰਦਾ।

ਸੰਤਰੀ ਰੰਗ ਦਾ ਪਾਸਪੋਰਟ

ਪਾਸਪੋਰਟ ਦਫਤਰ ਹੁਣ ਅਨਪੜ੍ਹ ਲੋਕਾਂ ਲਈ ਸੰਤਰੀ ਰੰਗ ਦਾ ਪਾਸਪੋਰਟ ਜਾਰੀ ਕਰੇਗਾ। ਇਹ ਪਾਸਪੋਰਟ ਉਨ੍ਹਾਂ ਲੋਕਾਂ ਨੂੰ ਜਾਰੀ ਕੀਤਾ ਜਾਵੇਗਾ, ਜੋ ਨਨ-ਮੈਟ੍ਰਿਕ ਹੈ ਜਾਂ ਜਿਨ੍ਹਾਂ ਕੋਲ ਵਿਦਿਅਕ ਯੋਗਤਾ ਦਾ ਕੋਈ ਪ੍ਰਮਾਣ ਪੱਤਰ ਨਹੀਂ ਹੈ। ਆਮ ਪਾਸਪੋਰਟ ਦੀ ਤਰ੍ਹਾਂ ਸੰਤਰੀ (ਓਰੈਂਜ) ਪਾਸਪੋਰਟ 'ਚ ਆਖਰੀ ਪੇਜ਼ ਨਹੀਂ ਹੋਵੇਗਾ। ਇਸ ਪੇਜ਼ 'ਤੇ ਧਾਰਕ ਦੇ ਪਿਤਾ ਦਾ ਨਾਂ, ਸਥਾਈ ਪਤਾ ਅਤੇ ਹੋਰ ਮਹੱਤਵਪੂਰਣ ਵੇਰਵਿਆਂ ਦਾ ਜ਼ਿਕਰ ਕੀਤਾ ਹੁੰਦਾ ਹੈ। ਜਿਹੜੇ ਵਿਦਿਅਕ ਤੌਰ ਤੇ ਯੋਗ ਨਹੀਂ ਹਨ ਉਹ ਈਸੀਆਰ (ਇਮੀਗ੍ਰੇਸ਼ਨ ਚੈੱਕ ਲਾਜ਼ਮੀ) ਸ਼੍ਰੇਣੀ ਦੇ ਅਧੀਨ ਆਉਂਦੇ ਹਨ। ਇਸਦਾ ਅਰਥ ਇਹ ਹੈ ਕਿ ਹਰ ਵਾਰ ਜਦੋਂ ਇਸ ਸ਼੍ਰੇਣੀ ਵਿਚੋਂ ਕੋਈ ਵਿਦੇਸ਼ ਜਾਣਾ ਚਾਹੁੰਦਾ ਹੈ, ਤਾਂ ਉਸਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਦੁਆਰਾ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਕਰਨ ਦੀ ਜ਼ਰੂਰਤ ਹੋਏਗੀ।