ਜਾਣੋ ਕੀ ਦੱਸਦਾ ਹੈ ਤੁਹਾਡਾ 10 ਅੰਕਾਂ ਦਾ ''PAN'' ਨੰਬਰ

10/03/2019 3:03:34 PM

ਨਵੀਂ ਦਿੱਲੀ — ਵਿੱਤੀ ਲੈਣ-ਦੇਣ ਅਤੇ ਆਈ.ਡੀ. ਪਰੂਫ ਦੇ ਤੌਰ 'ਤੇ ਸਵੀਕਾਰ ਕੀਤਾ ਜਾਣ ਵਾਲਾ ਪੈਨ ਕਾਰਡ ਇਕ ਅਹਿਮ ਦਸਤਾਵੇਜ਼ ਹੁੰਦਾ ਹੈ। ਮੌਜੂਦਾ ਸਮੇਂ 'ਚ ਆਮਦਨ ਟੈਕਸ ਭਰਨ ਤੋਂ ਲੈ ਕੇ ਵੱਡੀ ਖਰੀਦਦਾਰੀ ਕਰਨ ਜਾਂ ਟਰਾਂਜੈਕਸ਼ਨ ਕਰਨ, ਡੀਮੈਟ ਖਾਤਾ ਖੁੱਲਵਾਉਣ, ਜਾਇਦਾਦ ਖਰੀਦਣ ਆਦਿ ਸਮੇਂ ਪੈਨ ਨੰਬਰ ਹੋਣ ਲਾਜ਼ਮੀ ਹੁੰਦਾ ਹੈ। ਜੇਕਰ ਤੁਹਾਡੇ ਕੋਲ ਪੈਨ ਕਾਰਡ ਹੈ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਤੁਹਾਡੀ ਜਨਮ ਤਿਥੀ ਦੇ ਠੀਕ ਹੇਠਾਂ 10 ਡਿਜਿਟ ਲਿਖੇ ਹੁੰਦੇ ਹਨ ਜਿਨ੍ਹਾਂ ਨੰਬਰ ਅਤੇ ਐਲਫਾਬੈਟ ਸ਼ਾਮਲ ਹੁੰਦੇ ਹਨ।

ਇਸ ਤਰ੍ਹਾਂ ਸਮਝੋ ਇਨ੍ਹਾਂ ਨੰਬਰਾਂ ਬਾਰੇ

ਤੁਸੀਂ ਆਪਣੇ ਪੈਨ ਕਾਰਡ 'ਤੇ ਦਰਜ 10 ਅੰਕਾਂ ਦਾ ਕੋਡ ਜ਼ਰੂਰ ਵੇਖਿਆ ਹੋਵੇਗਾ, ਜਿਸ ਨੂੰ ਪੈਨ ਨੰਬਰ(PAN No.) ਕਿਹਾ ਜਾਂਦਾ ਹੈ। ਇਹ ਕੋਈ ਸਧਾਰਨ ਨੰਬਰ ਨਹੀਂ ਹੁੰਦਾ ਹੈ, ਇਸ ਪੈਨ ਕੋਡ 'ਚ ਕਾਰਡ ਧਾਰਕ ਬਾਰੇ ਹੀ ਕੁਝ ਜਾਣਕਾਰੀ ਮੌਜੂਦ ਹੁੰਦੀ ਹੈ। ਯੂਟੀਆਈ ਅਤੇ ਐਨਐਸਡੀਐਲ ਦੁਆਰਾ ਪੈਨ ਕਾਰਡ ਜਾਰੀ ਕਰਨ ਵਾਲਾ ਆਮਦਨ ਕਰ ਵਿਭਾਗ ਪੈਨ ਕਾਰਡ ਲਈ ਇਕ ਵਿਸ਼ੇਸ਼ ਪ੍ਰਕਿਰਿਆ ਦਾ ਇਲਤੇਮਾਲ ਕਰਦਾ ਹੈ। ਦਸ ਅੰਕ ਵਾਲੇ ਹਰੇਕ ਪੈਨ ਕਾਰਡ 'ਚ ਨੰਬਰ ਅਤੇ ਅੱਖਰਾਂ ਦਾ ਮਿਸ਼ਰਨ ਹੁੰਦਾ ਹੈ। ਇਸ ਦੇ ਪਹਿਲੇ ਪੰਜ ਕਰੈਕਟਰ ਹਮੇਸ਼ਾ ਅੱਖਰ ਹੁੰਦੇ ਹਨ, ਫਿਰ ਅਗਲੇ 4 ਅੱਖਰ ਨੰਬਰ ਹੁੰਦੇ ਹਨ ਅਤੇ ਫਿਰ ਅੰਤ ਵਿਚ ਇਕ ਅੱਖਰ ਵਾਪਸ ਆਉਂਦਾ ਹੈ। 

ਇਹ ਜਾਣਕਾਰੀ ਇਸ ਲਈ ਜ਼ਰੂਰੀ ਹੈ ਕਿਉਂਕਿ ਜੇਕਰ ਤੁਹਾਡੇ ਪੈਨ ਕਾਰਡ 'ਚ 'ਓ' ਅਤੇ 'ਜ਼ੀਰੋ' ਦੋਵੇਂ ਹਨ ਤਾਂ ਇਨ੍ਹਾਂ ਨੂੰ ਪਛਾਨਣ 'ਚ ਕੰਫਿਊਜ਼ ਹੋ ਜਾਵੋਗੇ। ਜੇਕਰ ਤੁਹਾਨੂੰ ਨੰਬਰ ਅਤੇ ਅੱਖਰਾਂ ਦਾ ਪੈਟਰਨ ਪਤਾ ਹੋਵੇਗਾ ਤਾਂ ਤੁਸੀਂ ਇਨ੍ਹਾਂ ਨੂੰ ਵੱਖਰਾ-ਵੱਖਰਾ ਪਛਾਣ ਸਕੋਗੇ।ਤੁਹਾਡੇ ਪੈਨ ਕਾਰਡ ਦੇ ਪਹਿਲੇ ਪੰਜ ਕਰੈਕਟਰਸ ਵਿਚੋਂ ਪਹਿਲੇ ਤਿੰਨ ਕਰੈਕਟਰ ਅਲਫਾਬੈਟਿਕ ਸੀਰੀਜ਼ ਨੂੰ ਦਰਸਾਉਂਦੇ ਹਨ। ਪਹਿਲਾਂ ਦੇ ਤਿੰਨ ਡਿਜਿਟ ਹਮੇਸ਼ਾ ਅੰਗ੍ਰੇਜ਼ੀ ਦੇ ਐਲਫਾਬੇਟ(ਸ਼ਬਦ) ਹੁੰਦੇ ਹਨ। ਇਹ ਸ਼ੁਰੂਆਤੀ ਡਿਜਿਟ ਆਮਦਨ ਟੈਕਸ ਵਿਭਾਗ ਦੀ AAA ਤੋਂ ZZZ ਤੱਕ ਚਲ ਰਹੀ ਸੀਰੀਜ਼ ਦੇ ਹਿਸਾਬ ਨਾਲ ਅਲਾਟ ਹੁੰਦੇ ਹਨ। ਇਸ ਤੋਂ ਬਾਅਦ ਚੌਥਾ ਡਿਜੀਟ ਵੀ ਇਕ ਅੰਗ੍ਰੇਜ਼ੀ ਦਾ ਐਲਫਾਬੇਟ ਹੀ ਹੁੰਦਾ ਹੈ ਜਿਹੜਾ ਕਿ ਕਾਰਡ ਧਾਰਕ ਦਾ ਸੇਟਟਸ ਦੱਸਦਾ ਹੈ। ਪੈਨ ਨੰਬਰ ਦਾ ਚੌਥਾ ਕਰੈਕਟਰ ਇਹ ਦਰਸਾਉਂਦਾ ਹੈ ਕਿ ਤੁਸੀਂ ਆਮਦਨ ਟੈਕਸ ਵਿਭਾਗ ਦੀ ਨਜ਼ਰ 'ਚ ਕੀ ਹੋ। ਜਿਵੇਂ ਕਿ ਜੇਕਰ ਤੁਸੀਂ ਇੰਜੀਵਿਜੁਅਲ ਹੋ ਤਾਂ ਤੁਹਾਡੇ ਪੈਨ ਕਾਰਡ ਦਾ ਚੌਥਾ ਕਰੈਕਟਰ 'ਪੀ' ਹੋਵੇਗਾ। ਆਓ ਜਾਣਦੇ ਹਾਂ ਕਿ ਬਾਕੀ ਦੇ ਅੱਖਰਾਂ ਦਾ ਕੀ ਮਤਲਬ ਹੁੰਦਾ ਹੈ।

C - ਕੰਪਨੀ

H - ਹਿੰਦੂ ਅਣਵੰਡੇ ਪਰਿਵਾਰ

A - ਵਿਅਕਤੀ ਐਸੋਸੀਏਸ਼ਨ (AOP)

B - body of individuals (BOI)

G - ਸਰਕਾਰੀ ਏਜੰਸੀ

J - ਆਰਟੀਫਿਸ਼ੀਅਲ ਨਿਆਂਇਕ ਵਿਅਕਤੀ

L- ਸਥਾਨਕ ਅਥਾਰਟੀ

F - ਫਰਮ / ਸੀਮਤ ਦੇਣਦਾਰੀ ਭਾਈਵਾਲੀ

T - ਟਰੱਸਟ

ਇਸ ਤੋਂ ਬਾਅਦ ਤੁਹਾਡੇ ਪੈਨ ਨੰਬਰ ਦਾ ਪੰਜਵਾਂ ਕਰੈਕਟਰ ਤੁਹਾਡੇ ਸਰਨੇਮ ਦੇ ਪਹਿਲੇ ਅੱਖਰ ਨੂੰ ਦਰਸਾਉਂਦਾ ਹੈ। ਮਤਲਬ ਜੇਕਰ ਤੁਹਡਾ ਸਰਨੇਮ ਚੌਪੜਾ ਹੈ ਤਾਂ ਤੁਹਾਡੇ ਪੈਨ ਨੰਬਰ ਦਾ ਪੰਜਵਾਂ ਕਰੈਕਟਰ 'ਸੀ' ਹੋਵੇਗਾ। ਅਗਲੇ ਚਾਰ ਕਰੈਕਟਰ ਨੰਬਰ ਹੁੰਦੇ ਹਨ ਜਿਹੜੇ 0001 ਤੋਂ 9990 ਦੇ ਵਿਚਕਾਰ ਹੋ ਸਕਦੇ ਹਨ। ਇਸ ਤੋਂ ਬਾਅਦ ਤੁਹਾਡਾ ਪੈਨ ਨੰਬਰ ਦਾ ਆਖਰੀ ਕਰੈਕਟਰ ਹਮੇਸ਼ਾ ਇਕ ਅੱਖਰ ਹੁੰਦਾ ਹੈ।