ਜਾਣੋ ਨਵੀਂ ਨੌਕਰੀ ''ਚ ਪੁਰਾਣਾ ਸੈਲਰੀ ਅਕਾਊਂਟ ਬੰਦ ਕਰਵਾਉਣਾ ਕਿਉਂ ਹੈ ਜ਼ਰੂਰੀ

07/13/2019 1:04:11 PM

ਨਵੀਂ ਦਿੱਲੀ —  ਜ਼ਰੂਰੀ ਹੈ ਕਿ ਨੌਕਰੀ ਬਦਲਣ 'ਤੇ ਜਾਂ ਛੱਢਣ 'ਤੇ ਸੈਲਰੀ ਅਕਾਊਂਟ ਨੂੰ ਬੰਦ ਕਰਵਾ ਦਿੱਤਾ ਜਾਵੇ ਕਿਉਂਕਿ ਜੇਕਰ ਕੋਈ ਵੀ ਮੁਲਾਜ਼ਮ ਨੌਕਰੀ ਛੱਡ ਦਿੰਦਾ ਹੈ ਤਾਂ ਬੈਂਕ ਸੈਲਰੀ ਅਕਾਊਂਟ 'ਚ ਮਿਲਣ ਵਾਲੇ ਸਾਰੇ ਫ਼ਾਇਦਿਆਂ ਨੂੰ ਖ਼ਤਮ ਕਰਦੇ ਹੋਏ ਉਸ ਨੂੰ ਆਮ ਸੇਵਿੰਗ ਅਕਾਊਂਟ 'ਚ ਤਬਦੀਲ ਕਰ ਦਿੰਦਾ ਹੈ।  ਇਸ ਦੇ ਸੇਵਿੰਗ ਅਕਾਊਂਟ 'ਚ ਹਰ ਤਰ੍ਹਾਂ ਦੇ ਚਾਰਜ ਅਤੇ ਮਿਨੀਮਮ ਮੰਥਲੀ ਬੈਲੇਂਸ ਬਣਾਈ ਰੱਖਣ ਦੀ ਜ਼ਰੂਰਤ ਹੁੰਦੀ ਹੈ। । 

ਜਾਣੋ ਇਸ ਬਾਰੇ ਹੋਰ ਜ਼ਰੂਰੀ ਗੱਲਾਂ

- ਨਵੀਂ ਕੰਪਨੀ ਸੈਲਰੀ ਅਕਾਊਂਟ ਖੁੱਲ੍ਹਵਾਉਂਦੀ ਹੈ। ਜੇਕਰ ਤੁਹਾਡੀ ਕੰਪਨੀ ਪੁਰਾਣੇ ਬੈਂਕ ਵਿਚ ਹੀ ਅਕਾਊਂਟ ਖੁੱਲ੍ਹਵਾ ਰਹੀ ਹੈ ਤਾਂ ਤੁਸੀਂ ਉਸੇ ਬੈਂਕ ਵਿਚ ਨਵਾਂ ਅਕਾਊਂਟ ਖੁੱਲ੍ਹਵਾਉਣ ਦੀ ਜਗ੍ਹਾ ਉਸੇ ਨੂੰ ਚਾਲੂ ਰੱਖ ਸਕਦੇ ਹੋ ਅਤੇ ਇਸ ਦੀ ਜਾਣਕਾਰੀ ਆਪਣੀ ਕੰਪਨੀ ਨੂੰ ਦੇ ਸਕਦੇ ਹੋ।

- ਜੇਕਰ ਵਰਤਮਾਨ ਕੰਪਨੀ ਵੱਖਰੇ ਬੈਂਕ ਵਿਚ ਸੈਲਰੀ ਅਕਾਊਂਟ ਖੁੱਲ੍ਹਵਾ ਰਹੀ ਹੈ ਤਾਂ ਤੁਸੀਂ ਇਕ ਅਲੱਗ ਤੋਂ ਸੇਵਿੰਗ ਅਕਾਊਂਟ ਵੀ ਰੱਖ ਸਕਦੇ ਹੋ। ਜੇਕਰ ਤੁਸੀਂ ਪਿਛਲੇ ਸੈਲਰੀ ਅਕਾਊਂਟ ਦੀ ਸੇਵਿੰਗ ਅਕਾਊਂਟ ਵਾਂਗ ਵਰਤੋਂ ਕਰ ਰਹੇ ਸੀ ਤਾਂ ਤੁਸੀਂ ਇਸ ਨੂੰ ਜਾਰੀ ਰੱਖ ਸਕਦੇ ਹੋ। ਇਸ ਵਿਚ ਤੁਹਾਨੂੰ ਸੇਵਿੰਗ ਅਕਾਊਂਟ ਵਿਚ ਮਿਲਣ ਵਾਲੀ ਹਰ ਤਰ੍ਹਾਂ ਦੀ ਸਰਵਿਸ ਮਿਲੇਗੀ।

- ਜ਼ਿਆਦਾਤਰ ਬੱਚਤ ਖਾਤਿਆਂ ਵਿਚ ਮਿਨੀਮਮ ਐਵਰੇਜ ਬੈਲੇਂਸ ਰੱਖਣ ਦੀ ਜ਼ਰੂਰਤ ਹੁੰਦੀ ਹੈ। ਜੇਕਰ ਅਕਾਊਂਟ ਵਿਚ ਮਿਨੀਮਮ ਐਵਰੇਜ ਬੈਲੇਂਸ ਨਹੀਂ ਰੱਖਿਆ ਜਾਂਦਾ ਹੈ ਤਾਂ ਬੈਂਕ ਇਸ ਲਈ ਪੈਨਲਟੀ ਲਗਾਉਂਦੇ ਹਨ। ਇਸ ਤੋਂ ਇਲਾਵਾ ਮਿਨੀਮਮ ਐਵਰੇਜ ਬੈਲੇਂਸ ਬਰਕਰਾਰ ਨਾ ਰੱਖਣ 'ਤੇ ਕਈ ਫ੍ਰੀ ਟ੍ਰਾਂਜ਼ੈਕਸ਼ਨ ਅਤੇ ਸਰਵਿਸ ਚਾਰਜੇਬਲ ਹੋ ਜਾਂਦੀਆਂ ਹਨ। ਸੈਲਰੀ ਅਕਾਊਂਟ ਨੂੰ ਸੇਵਿੰਗ ਅਕਾਊਂਟ ਵਿਚ ਤਬਦੀਲ ਕਰਨ 'ਤੇ ਉਦੋਂ ਹੀ ਵਿਚਾਰ ਕਰੋ ਜਦੋਂ ਤੁਸੀਂ ਇਸ ਵਿਚ ਐੱਮਏਬੀ ਬਰਕਰਾਰ ਰੱਖਣ ਬਾਰੇ ਜਾਣਦੇ ਹੋ।

- ਜ਼ਿਆਦਾਤਰ ਗਾਹਕ ਆਮ ਤੌਰ 'ਤੇ ਸੇਵਿੰਗ ਅਕਾਊਂਟ ਖੋਲ੍ਹਦੇ ਸਮੇਂ ਚਾਰਜਿਜ਼ ਦੀ ਲਿਸਟ ਨੂੰ ਅਣਦੇਖਿਆ ਕਰ ਦਿੰਦੇ ਹਨ ਜਦਕਿ ਕੁਝ ਟ੍ਰਾਂਜ਼ੈਕਸ਼ਨ ਚਾਰਜੇਬਲ ਹੁੰਦੀਆਂ ਹਨ ਅਤੇ ਕੁਝ ਸਮੇਂ ਬਾਅਦ ਚਾਰਜੇਬਲ ਹੋ ਜਾਂਦੀਆਂ ਹਨ। ਜ਼ਿਆਦਾ ਮਿਨੀਮਨ ਬੈਲੇਂਸ ਵਾਲੇ ਅਕਾਊਂਟ ਸੇਵਿੰਗ ਅਕਾਊਂਟ ਫ੍ਰੀ ਲਿਮਟ ਅਤੇ ਟ੍ਰਾਂਜ਼ੈਕਸ਼ਨ ਚਾਰਜ ਮਾਫ਼ ਕਰ ਦਿੰਦੇ ਹਨ।