ਜਾਣੋ ਕਿਉਂ ਜ਼ਰੂਰੀ ਹੁੰਦਾ ਹੈ ਘਰ ਦਾ ਬੀਮਾ ਤੇ ਕਿਹੜੀਆਂ ਚੀਜ਼ਾਂ ਦਾ ਮਿਲਦਾ ਹੈ ਕਵਰ

01/09/2020 1:44:24 PM

ਨਵੀਂ ਦਿੱਲੀ — ਕੁਦਰਤੀ ਆਫ਼ਤਾਂ ਤੋਂ ਆਪਣੇ ਘਰ ਨੂੰ ਬਚਾਉਣ ਲਈ ਇਸ ਦਾ ਬੀਮਾ ਕਰਵਾਉਣਾ ਲਾਜ਼ਮੀ ਹੁੰਦਾ ਹੈ। ਕਈ ਵਾਰ ਅਜਿਹਾ ਵੇਖਿਆ ਗਿਆ ਹੈ ਕਿ ਕੁਦਰਤੀ ਆਫ਼ਤ ਜਿਵੇਂ ਕਿ ਹੜ੍ਹ, ਭੂਚਾਲ ਕਾਰਨ ਜਾਨ-ਮਾਲ ਦਾ ਵੱਡਾ ਨੁਕਸਾਨ ਹੋ ਜਾਂਦਾ ਹੈ। ਇਹ ਕਿਸੇ ਵੀ ਸਮੇਂ ਅਤੇ ਕਿਸੇ ਨਾਲ ਵੀ ਹੋ ਸਕਦਾ ਹੈ। ਪਿਛਲੇ 10 ਸਾਲਾਂ ਤੋਂ ਭਾਰਤ ਵਿਚ ਕੁਦਰਤੀ ਆਫ਼ਤ ਦੀਆਂ ਘਟਨਾਵਾਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਨ੍ਹਾਂ ਕਾਰਨ ਹੋਣ ਵਾਲੇ ਨੁਕਸਾਨ ਦੀ ਰਾਸ਼ੀ ਅਰਬਾਂ ਰੁਪਏ ਤੱਕ ਪਹੁੰਚ ਗਈ ਹੈ। ਕਿਸੇ ਵੀ ਕੁਦਰਤੀ ਆਫ਼ਤ ਤੋਂ ਬਾਅਦ ਇਹ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ ਕਿ ਅਸਲ ਨੁਕਸਾਨ ਕਿੰਨਾ ਹੋਇਆ। ਇਸ ਦੌਰਾਨ ਜਾਨੀ ਅਤੇ ਮਾਲੀ ਦੋਵਾਂ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ। ਕੋਈ ਵੀ ਬੀਮਾ ਕੰਪਨੀ ਕਿਸੇ ਦੇ ਵੀ ਜਾਨੀ ਨੁਕਸਾਨ ਦਾ ਭੁਗਤਾਨ ਕਦੇ ਵੀ ਨਹੀਂ ਕਰ ਸਕਦੀ ਪਰ ਕੁਝ ਹੱਦ ਤੱਕ ਵਿੱਤੀ ਨੁਕਸਾਨ ਦੀ ਭਰਪਾਈ ਕਰ ਦਿੰਦੀ ਹੈ। ਉਹ ਜਿਹੜੇ ਲੋਕ ਆਪਣੀਆਂ ਆਰਥਿਕ ਜ਼ਰੂਰਤਾਂ ਨੂੰ ਸਮਝਦੇ ਹਨ ਅਤੇ ਸਹੀ ਬੀਮੇ ਦੀ ਚੋਣ ਕਰਦੇ ਹਨ, ਉਨ੍ਹਾਂ ਨੂੰ ਵਿੱਤੀ ਨੁਕਸਾਨ ਦਾ ਮੁਆਵਜ਼ਾ ਬਹੁਤ ਹੱਦ ਤੱਕ ਮਿਲ ਜਾਂਦਾ ਹੈ।

ਇਸ ਲਈ ਇਹ ਸਮਝਣਾ ਮਹੱਤਵਪੂਰਣ ਹੈ ਕਿ ਸਹੀ ਸਮੇਂ 'ਤੇ ਵਿੱਤੀ ਯੋਜਨਾਬੰਦੀ ਕਰਨਾ ਮਹੱਤਵਪੂਰਨ ਕਿਉਂ ਹੁੰਦਾ ਹੈ। ਜ਼ਿਆਦਾਤਰ ਬੀਮਾ ਕੰਪਨੀਆਂ ਅਜਿਹੀਆਂ ਪਾਲਸੀਆਂ ਪੇਸ਼ ਕਰਦੀਆਂ ਹਨ ਜਿਹੜੀਆਂ ਕੁਦਰਤੀ ਆਫ਼ਤਾਂ ਦੌਰਾਨ ਘਰਾਂ ਦਾ ਬੀਮਾ ਕਰਦੀਆਂ ਹਨ।

ਕਿਹੜੀਆਂ ਚੀਜ਼ਾ 'ਤੇ ਮਿਲਦਾ ਹੈ ਕਵਰ

ਹੋਮ ਇੰਸ਼ੋਰੈਂਸ ਪਾਲਸੀ ਦੇ ਤਹਿਤ ਬੀਮਾ ਕੰਪਨੀ ਆਮ ਨੁਕਸਾਨ ਦਾ ਭੁਗਤਾਨ ਨਹੀਂ ਕਰਦੀਆਂ ਪਰ ਕੁਦਰਤੀ ਆਫ਼ਤਾਂ ਜਿਵੇਂ ਕਿ ਹੜ੍ਹ, ਭੁਚਾਲ, ਤੂਫਾਨ ਆਦਿ ਕਾਰਨ ਹੋਏ ਨੁਕਸਾਨ ਦਾ ਭੁਗਤਾਨ ਮਿਲਦਾ ਹੈ। ਕੁਦਰਤੀ ਆਫ਼ਤ ਦੀ ਅਨਿਸ਼ਚਿਤਤਾ ਨੂੰ ਵੇਖਦੇ ਹੋਏ ਮਾਹਰ ਗਾਹਕਾਂ ਨੂੰ ਇਹ ਸਲਾਹ ਦਿੰਦੇ ਹਨ ਕਿ ਉਨ੍ਹਾਂ ਨੂੰ ਆਪਣੇ ਘਰ ਲਈ ਕਿਹੜੀ ਢੁਕਵੀਂ ਪਾਲਸੀ ਖਰੀਦਣੀ ਚਾਹੀਦੀ ਹੈ। ਪਾਲਿਸੀ ਨਾ ਸਿਰਫ ਘਰ ਲਈ ਸਗੋਂ ਘਰੇਲੂ ਸਮਾਨ ਜਿਵੇਂ ਕਿ ਫਰਨੀਚਰ, ਇਲੈਕਟ੍ਰੀਕਲ, ਮਕੈਨੀਕਲ ਉਪਕਰਣ ਆਦਿ ਲਈ ਵੀ ਲਈ ਜਾ ਸਕਦੀ ਹੈ।

ਜੇਕਰ ਕਦੇ ਕੀਮਤੀ ਸਮਾਨ ਚੋਰੀ ਹੋ ਜਾਏ ਤਾਂ ਬੀਮੇ ਵਿਚ ਕਵਰ ਉਸਨੂੰ ਕਵਰ ਕੀਤਾ ਜÎਾਂਦਾ ਹੈ। ਜੇਕਰ ਤੁਹਾਡਾ ਘਰ ਕਿਸੇ ਕੁਦਰਤੀ ਆਫਤ ਕਾਰਨ ਢਹਿ ਜਾਂ ਫਿਰ ਡਿੱਗ ਜਾਂਦਾ ਹੈ ਤਾਂ ਬੀਮਾ ਕੰਪਨੀਆਂ ਮੁੜਨਿਰਮਾਣ ਲਈ ਭੁਗਤਾਨ ਕਰਦੀਆਂ ਹਨ।

ਜੀਵਨ ਬੀਮਾ, ਸਿਹਤ ਬੀਮਾ ਅਤੇ ਮੋਟਰ ਬੀਮਾ ਦੀ ਤਰ੍ਹਾਂ ਕੰਪਨੀਆਂ ਘਰ ਦੇ ਬੀਮੇ ਲਈ ਵੀ ਗਾਹਕਾਂ ਨੂੰ ਆਪਣੀ ਪਾਲਿਸੀ ਕਵਰ ਵਧਾਉਣ ਲਈ ਐਡ ਆਨ ਕਵਰ ਦੀ ਪੇਸ਼ਕਸ਼ ਕਰਦੀਆਂ ਹਨ। ਕਈ ਐਡ ਆਨ ਕੁਦਰਤੀ ਆਫਤ ਜਿਵੇਂ ਕਿ ਹੜ੍ਹ, ਤੂਫਾਨ ਅਤੇ ਭੁਚਾਲ ਵਰਗੀਆਂ ਕੁਦਰਤੀ ਆਫ਼ਤਾਂ ਨੂੰ ਵੀ ਸ਼ਾਮਲ ਕਰਦੇ ਹਨ।  

ਦੋ ਸ਼੍ਰੇਣੀਆਂ 'ਚ ਮਿਲਦਾ ਹੈ ਕਵਰ

ਮਾਹਰਾਂ ਅਨੁਸਾਰ ਘਰ ਬੀਮਾ ਪਾਲਸੀਆਂ 'ਚ ਦੋ ਸ਼੍ਰੇਣੀਆਂ ਨੂੰ ਕਵਰ ਕੀਤਾ ਜਾਂਦਾ ਹੈ ਪਹਿਲਾਂ ਬਿਲਡਿੰਗ ਢਾਂਚਾ ਅਤੇ ਦੂਜਾ ਘਰ ਦਾ ਕੀਮਤੀ ਸਮਾਨ। ਕਿਸੇ ਕੁਦਰਤੀ ਆਫਤ ਦੀ ਸਥਿਤੀ 'ਚ ਘਰ ਦੇ ਢਾਂਚੇ ਦੇ ਨੁਕਸਾਨ 'ਤੇ ਉਸਨੂੰ ਬਣਾਉਣ 'ਚ ਆਉਣ ਵਾਲੇ ਖਰਚੇ(ਨਿਰਮਾਣ ਲਾਗਤ) ਦੀ ਜ਼ਿਆਦਾਤਰ ਭਰਪਾਈ ਬੀਮਾ ਕੰਪਨੀ ਕਰਦੀ ਹੈ। ਜੇਕਰ ਤੁਸੀਂ ਘਰ ਦੀਆਂ ਕੀਮਤੀ ਚੀਜ਼ਾਂ ਜਿਵੇਂ ਕਿ ਘਰੇਲੂ ਉਪਕਰਣ, ਪੋਰਟੇਬਲ ਉਪਕਰਣ (ਸੈੱਲ ਫੋਨ, ਲੈਪਟਾਪ ਅਤੇ ਟੀ. ​​ਵੀ.) ਨੂੰ ਕਵਰ ਕਰਵਾਇਆ ਹੈ ਤਾਂ ਤੁਹਾਨੂੰ ਅੱਗ ਲੱਗਣ ਅਤੇ ਚੋਰੀ ਹੋਣ ਤੋਂ ਬਾਅਦ ਜ਼ਿਆਦਾ ਵਿੱਤੀ ਨੁਕਸਾਨ ਨਹੀਂ ਸਹਿਣਾ ਪਏਗਾ।