ਜਾਣੋ ਕੀ ਹੈ OFS ਅਤੇ ਕੀ ਹਨ ਇਸ ਦਾ ਫਾਇਦੇ?

11/03/2018 3:24:58 PM

ਨਵੀਂ ਦਿੱਲੀ — OFS ਦਾ ਮਤਲਬ ਹੁੰਦਾ ਹੈ ਆਫਰ ਫਾਰ ਸੇਲ ਯਾਨੀ ਕੰਪਨੀ ਦੇ ਸ਼ੇਅਰ ਵੇਚਣ ਦਾ ਇਕ ਤਰੀਕਾ ਜਿਸ 'ਚ ਲਿਸਟਿਡ ਕੰਪਨੀ ਦੇ ਪ੍ਰਮੋਟਰਾਂ ਨੂੰ ਆਪਣੀ ਮੌਜੂਦਾ ਸ਼ੇਅਰਹੋਲਡਿੰਗ ਪਾਰਦਰਸ਼ੀ ਤਰੀਕੇ ਨਾਲ ਘਟਾਉਣ ਦਾ ਮੌਕਾ ਮਿਲਦਾ ਹੈ। ਇਸ ਦੇ ਰਾਹੀਂ ਐਕਸਚੇਂਜ ਦੇ ਬਿਡਿੰਗ ਪਲੇਟਫਾਰਮ ਦੇ ਰਾਹੀਂ ਸ਼ੇਅਰ ਸੇਲ 'ਚ ਜ਼ਿਆਦਾ ਇੰਵੈਸਟਰਸ ਦੀ ਪਾਰਟੀਸਿਪੇਸ਼ਨ ਸੁਨਿਸ਼ਚਿਤ ਹੁੰਦੀ ਹੈ। ਕੰਪਨੀ ਸਕਿਓਰਟੀਜ਼ ਕਾਨਟਰੈਕਟਸ (ਰੇਗੂਲੇਸ਼ਨ) ਰੂਲਸ ਦੇ ਹਿਸਾਬ ਨਾਲ ਘੱਟੋ-ਘੱਟ ਸ਼ੇਅਰਹੋਲਡਿੰਗ ਨਾਮਰਸ ਦਾ ਪਾਲਨ ਕਰਨ ਵਾਸਤੇ ਪ੍ਰਮੋਟਰ ਹੋਲਡਿੰਗ ਘਟਾਉਣ ਅਤੇ ਨਾਨ ਪ੍ਰਮੋਟਰ ਸ਼ੇਅਰਹੋਲਡਿੰਗ ਵਧਾਉਣ ਲਈ ਆਮ ਤੌਰ 'ਤੇ ਓ.ਐੱਫ.ਐੱਸ. ਦਾ ਰਸਤਾ ਚੁਣਦੇ ਹਨ। 

OFS 'ਚ ਕੌਣ ਹਿੱਸਾ ਲੈ ਸਕਦਾ ਹੈ?

ਓ.ਐੱਫ.ਐੱਸ. ਜ਼ਰੀਏ ਸੇਲਸ 'ਚ ਰੀਟੇਲ ਨਿਵੇਸ਼ਕ, ਮਿਊਚੁਅਲ ਫੰਡਸ, ਫਾਰਨ ਪੋਰਟਫੋਲੀਓ ਇੰਵੈਸਟਰਸ, ਇੰਸ਼ੋਰੈਂਸ ਕੰਪਨੀਆਂ, ਕਾਰਪੋਰੇਟਸ, ਦੂਜੇ ਕੁਆਲੀਫਾਈਡ ਇੰਸਟੀਚੀਊਸ਼ਨਲ ਬਿਡਰਸ, ਹਿੰਦੂ ਅਨਡਿਵਾਈਡੇਡ ਫੈਮਲੀਜ਼ ਅਤੇ ਐੱਨ.ਆਰ.ਆਈ ਸਮੇਤ ਸਾਰੇ ਬਜ਼ਾਰ ਹਿੱਸੇਦਾਰ ਹਿੱਸਾ ਲੈ ਸਕਦੇ ਹਨ। 

ਆਫਰ ਸੇਲ 'ਚ ਨਿਵੇਸ਼ਕ ਕਿਵੇਂ ਹਿੱਸਾ ਲੈ ਸਕਦੇ ਹਨ?

OFS 'ਚ ਪਾਰਟੀਸਿਪੇਸ਼ਨ ਦੇ ਲਈ ਰੀਟੇਲ ਇੰਵੈਸਟਰਸ ਦੇ ਕੋਲ ਬਸ ਡੀਮੈਟ ਅਤੇ ਟ੍ਰੈਡਿੰਗ ਅਕਾਊਂਟ ਹੋਣਾ ਜ਼ਰੂਰੀ ਹੁੰਦਾ ਹੈ। ਇੰਵੈਸਟਰਸ ਨੂੰ ਬਸ ਆਪਣੇ ਟ੍ਰੇਡਿੰਗ ਅਕਾਊਂਟ ਨੂੰ ਅਕਸੈੱਸ ਕਰਕੇ ਸ਼ੇਅਰਾਂ ਦੀ ਗਿਣਤੀ ਅਤੇ ਬਿਡਿੰਗ ਪ੍ਰਾਈਸ ਦੇ ਬਾਰੇ 'ਚ ਦੱਸਣਾ ਹੁੰਦਾ ਹੈ। ਇੰਵੈਸਟਰਸ ਮੌਜੂਦਾ ਟ੍ਰੇਡਿੰਗ ਮੈਂਬਰਾਂ ਨੂੰ ਆਪਣੀ ਬਿਡ ਦੇ ਕੇ ਉਨ੍ਹਾਂ ਦੇ ਰਾਹੀਂ ਵੀ ਸ਼ੇਅਰ ਖਰੀਦ ਸਕਦੇ ਹਨ। ਆਈ.ਪੀ.ਓ. ਅਤੇ ਐੱਫ.ਪੀ.ਓ.ਦੇ ਉੱਲਟ ਓ.ਐੱਫ.ਐੱਸ. 'ਚ ਕੋਈ ਇਸ਼ੂ ਫਾਰਮ ਨਹੀਂ ਕੀਤਾ ਜਾਂਦਾ ਹੈ। 

ਕੀ OFS ਰਾਹੀਂ ਸ਼ੇਅਰਾਂ ਦੀ ਖਰੀਦ ਕਰਨਾ ਸਹੀ ਚੋਣ ਹੈ?

ਫਿਨਫਿਕਸ ਰਿਸਰਚ ਐਂਡ ਐਨਾਲਿਟਿਕਸ ਦੀ ਫਾਊਂਡਿੰਗ ਡਾਇਰੈਕਟਰ ਪ੍ਰਬਲੀਨ ਬਾਜਪੇਈ ਦੇ ਮੁਤਾਬਕ ਓ.ਐੱਫ.ਐੱਸ. ਲਿਸਟਿਡ ਕੰਪਨੀਆਂ 'ਚ ਸ਼ੇਅਰ ਖਰੀਦਣ ਦਾ ਕਿਫਾਇਤੀ ਅਤੇ ਆਸਾਨ ਤਰੀਕਾ ਹੈ। ਇਸ 'ਚ ਕੰਪਨੀ ਨਾਲ ਜੁੜੀ ਜਾਣਕਾਰੀ ਪਹਿਲਾਂ ਤੋਂ ਹੀ ਜਨਤਕ ਹੁੰਦੀ ਹੈ ਇਸ ਲਈ ਇੰਵੈਸਟਰਸ ਨੂੰ ਨਿਵੇਸ਼ ਦੇ ਮਾਮਲੇ 'ਚ ਵਧੀਆ ਫੈਸਲੇ ਲੈਣ 'ਚ ਮਦਦ ਮਿਲਦੀ ਹੈ।