ਕਿਸਾਨ ਵਿਕਾਸ ਪੱਤਰ ''ਚ ਸੇਵਿੰਗ ਕਰਨ ਤੋਂ ਪਹਿਲਾਂ ਜਾਣੋ ਇਹ ਜ਼ਰੂਰੀ ਗੱਲਾਂ

05/05/2019 11:52:56 AM

ਨਵੀਂ ਦਿੱਲੀ—ਕਿਸਾਨ ਵਿਕਾਸ ਪੱਤਰ (ਕੇ.ਵੀ.ਪੀ.) ਸਰਕਾਰ ਵਲੋਂ ਪ੍ਰਾਯੋਜਿਤ ਇਕ ਖਾਸ ਸਮਾਲ ਸੇਵਿੰਗ ਸਕੀਮ ਹੈ। ਡਾਕਘਰ ਕਿਸਾਨ ਵਿਕਾਸ ਪੱਤਰ 'ਚ ਨਿਵੇਸ਼ਕ 'ਤੇ ਚੱਕਰ ਵਾਧਾ ਵਿਆਜ ਦਰ ਉਪਲੱਬਧ ਕਰਵਾਉਂਦਾ ਹੈ। ਇੰਡੀਆ ਪੋਸਟ ਦੀ ਵੈੱਬਸਾਈਟ ਮੁਤਾਬਕ ਕੇ.ਵੀ.ਪੀ. ਅਕਾਊਂਟ 'ਚ ਨਿਵੇਸ਼ ਕੀਤੀ ਗਈ ਰਕਮ 112 ਮਗੀਨੇ 'ਚ ਡਬਲ ਹੋ ਜਾਂਦੀ ਹੈ। ਜੇਕਰ ਤੁਸੀਂ ਕਿਸਾਨ ਵਿਕਾਸ ਪੱਤਰ ਸੇਵਿੰਗ ਸਕੀਮ 'ਚ ਨਿਵੇਸ਼ ਕਰਨ ਜਾ ਰਹੇ ਹਨ ਤਾਂ ਉਸ ਤੋਂ ਪਹਿਲਾਂ ਤੁਹਾਨੂੰ ਇਸ ਦੇ ਬਾਰੇ 'ਚ ਪੂਰੀ ਜਾਣਕਾਰੀ ਲੈਣੀ ਚਾਹੀਦੀ।  
ਕਿਸਾਨ ਵਿਕਾਸ ਪੱਤਰ ਸੇਵਿੰਗ ਸਕੀਮ ਦੇ ਬਾਰੇ 'ਚ ਜਾਣੋ ਜ਼ਰੂਰੀ 5 ਗੱਲਾਂ:—
ਵਿਅਜ ਦਰ—ਇੰਡੀਆ ਪੋਸਟ ਕਿਸਾਨ ਪੱਤਰ ਅਕਾਊਂਟ 'ਤੇ 7.7 ਫੀਸਦੀ ਦੀ ਵਿਆਜ ਦਰ ਦਿੰਦਾ ਹੈ। ਇੰਡੀਆ ਪੋਸਟ ਦੀ ਵੈੱਬਸਾਈਟ ਮੁਤਾਬਕ, ਇਸ ਸਕੀਮ 'ਚ ਜਮ੍ਹਾ ਰਕਮ 112 ਮਹੀਨੇ 'ਚ ਡਬਲ ਹੋ ਜਾਂਦੀ ਹੈ। ਇਸ ਸੇਵਿੰਗ ਸਕੀਮ 'ਚ ਵਿਆਜ ਸਾਲਾਨਾ ਜਮ੍ਹਾ ਹੁੰਦਾ ਹੈ। 
ਨਿਵੇਸ਼ਕ ਦੀ ਸੀਮਾ—ਕਿਸਾਨ ਵਿਕਾਸ ਪੱਤਰ 'ਚ ਨਿਊਨਤਮ 1000 ਰੁਪਏ ਕਰ ਸਕਦੇ ਹਨ, ਇਸ 'ਚ ਅਮਾਊਂਟ 1000 ਰੁਪਏ ਦੇ ਗੁਣਕਾਂ 'ਚ ਹੀ ਜਮ੍ਹਾ ਕੀਤਾ ਜਾਂਦਾ ਹੈ। ਇਸ ਸੇਵਿੰਗ ਸਕੀਮ 'ਚ ਜ਼ਿਆਦਾਤਰ ਰਕਮ ਨਿਵੇਸ਼ ਕਰਨ ਦੀ ਕੋਈ ਵੀ ਸੀਮਾ ਨਹੀਂ ਹੈ। 
ਯੋਗਤਾ—ਇਕ ਕਿਸਾਨ ਵਿਕਾਸ ਪੱਤਰ ਅਕਾਊਂਟ ਬਾਲਿਗ ਗਾਹਕ ਖੁਦ ਖੁੱਲ੍ਹਵਾ ਸਕਦੇ ਹਨ। ਉੱਧਰ ਨਾਬਾਲਗਾਂ ਦੇ ਲਈ ਇਹ ਅਕਾਊਂਟ 2 ਬਾਲਗਾਂ ਦੇ ਵਲੋਂ ਸਾਂਝੇ ਤੌਰ 'ਤੇ ਖੋਲ੍ਹਿਆ ਜਾ ਸਕਦਾ ਹੈ। ਕੇ.ਵੀ.ਪੀ. ਨੂੰ ਕਿਸੇ ਵੀ ਡਾਕਘਰ ਤੋਂ ਖਰੀਦਿਆ ਜਾ ਸਕਦਾ ਹੈ। ਇਸ ਸੇਵਿੰਗ ਸਕੀਮ ਦੇ ਨਾਲ ਨਾਮਿਨੀ ਦੀ ਸੁਵਿਧਾ ਵੀ ਮਿਲਦੀ ਹੈ। ਕੇ.ਵੀ.ਪੀ. ਸਰਟੀਫਿਕੇਟ ਨੂੰ ਇਕ ਵਿਅਕਤੀ ਨੂੰ ਦੂਜੇ ਵਿਅਕਤੀ ਲਈ ਅਤੇ ਇਕ ਪੋਸਟ ਆਫਿਸ ਤੋਂ ਦੂਜੇ ਪੋਸਟ ਆਫਿਸ 'ਚ ਟਰਾਂਸਫਰ ਕਰ ਸਕਦੇ ਹਨ। 
ਮੈਚਿਓਰਿਟੀ ਸਮਾਂ—ਕਿਸਾਨ ਵਿਕਾਸ ਪੱਤਰ ਤੋਂ ਜਾਰੀ ਹੋਣ ਵਾਲੀ ਤਾਰੀਕ ਤੋਂ 30 ਮਹੀਨੇ ਬਾਅਦ ਪੈਸਾ ਕੱਢਿਆ ਜਾ ਸਕਦਾ ਹੈ। 
ਇਨਕਮ ਟੈਕਸ 'ਚ ਛੋਟ—ਆਮਦਨ ਟੈਕਸ ਐਕਟ ਦੀ ਧਾਰਾ 80ਸੀ ਦੇ ਤਹਿਤ ਇਨਕਮ ਟੈਕਸ 'ਚ ਛੋਟ ਮਿਲਦੀ ਹੈ। ਕਿਸਾਨ ਵਿਕਾਸ ਪੱਤਰ ਦੇ ਤਹਿਤ ਕੀਤੇ ਗਏ ਨਿਵੇਸ਼ 'ਚ ਆਮਦਨ ਟੈਕਸ ਐਕਟ ਦੀ ਧਾਰਾ 80ਸੀ ਦੇ ਤਹਿਤ ਆਮਦਨ ਟੈਕਸ ਲਾਭ ਲਈ ਦਾਅਵਾ ਕੀਤਾ ਜਾ ਸਕਦਾ ਹੈ।  

Aarti dhillon

This news is Content Editor Aarti dhillon