ਹੜ੍ਹਾਂ ਦੌਰਾਨ ਆਪਣਾ ਅਤੇ ਆਪਣੇ ਵਾਹਨਾਂ ਦਾ ਇਸ ਤਰ੍ਹਾਂ ਰੱਖੋ ਧਿਆਨ

08/21/2019 1:01:09 PM

ਨਵੀਂ ਦਿੱਲੀ — ਭਾਰਤ ਦੇਸ਼ ਦੇ ਪੰਜਾਬ ਸਮੇਤ ਬਹੁਤ ਸਾਰੇ ਇਲਾਕੇ ਇਸ ਸਮੇਂ ਹੜ੍ਹਾਂ ਦੀ ਮਾਰ ਝੇਲ ਰਹੇ ਹਨ। ਇਸ ਕੁਦਰਤੀ ਆਫਤ ਕਾਰਨ ਜਿਥੇ ਕਈ ਲੋਕਾਂ ਨੇ ਆਪਣੀ ਜਾਨ ਗਵਾਈ ਉਥੇ ਜਾਇਦਾਦ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਦੇਸ਼ ਦੇ ਕਿਸੇ ਨਾ ਕਿਸੇ ਇਲਾਕੇ ਹਰ ਸਾਲ ਹੜ੍ਹ ਆ ਹੀ ਜਾਂਦੇ ਹਨ ਜਿਸ ਕਾਰਨ ਜਾਇਦਾਦ ਅਤੇ ਵਾਹਨਾਂ ਨੂੰ ਭਾਰੀ ਨੁਕਸਾਨ ਹੁੰਦਾ ਹੈ ਅਤੇ ਵਾਹਨ ਬੀਮਾ ਕਲੇਮ ਦੀ ਸੰਖਿਆ 'ਚ ਵੀ ਤੇਜ਼ੀ ਆ ਜਾਂਦੀ ਹੈ। 

ਹੜ੍ਹਾਂ ਦੇ ਇਸ ਪਾਣੀ 'ਚ ਸੈਂਕੜੇ ਪਬਲਿਕ ਅਤੇ ਪ੍ਰਾਇਵੇਟ ਵਾਹਨ ਰੜ੍ਹ ਗਏ ਜਾਂ ਫਿਰ ਪਾਣੀ 'ਚ ਖੜ੍ਹੇ-ਖੜ੍ਹੇ ਖਰਾਬ ਹੋ ਗਏ ਹਨ। ਜ਼ਿਆਦਾਤਰ ਕਾਰ ਮਾਲਿਕ ਆਪਣੇ ਵਾਹਨਾਂ ਨੂੰ ਟੋਅ ਕਰਵਾ ਕੇ ਗੈਰੇਜ ਲੈ ਜਾਂਦੇ ਹਨ। ਉਦਾਹਰਣ ਲਈ ਇਸ ਸਾਲ ਮੋਟਰ ਇੰਜਣ ਦੇ ਡੈਮੇਜ ਹੋਣ ਦੀਆਂ ਕੁਝ ਹੀ ਰਿਪੋਰਟ ਦਰਜ ਹੋਈਆਂ ਜਿਸ ਕਾਰਨ ਕਲੇਮ ਤੁਲਨਾਤਮਕ ਰੂਪ ਨਾਲ ਜ਼ਿਆਦਾ ਉੱਚੇ ਨਹੀਂ ਗਏ। ਇੰਜਣ ਦਾ ਡੈਮੇਜ ਹਮੇਸ਼ਾ ਮੋਟਰ ਇੰਸ਼ੋਰੈਂਸ ਪਾਲਸੀ ਦੇ ਅਧੀਨ ਕਵਰ ਨਹੀਂ ਕੀਤਾ ਜਾਂਦਾ, ਇਸ ਲਈ ਤੁਹਾਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਤੁਹਾਡੀ ਕਾਰ ਅਤੇ ਤੁਸੀਂ ਦੋਵੇਂ ਹੀ ਹੜ੍ਹਾਂ 'ਚ ਸੁਰੱਖਿਅਤ ਰਹਿਣ। 

ਇਸ ਲਈ ਆਪਣੇ ਵਾਹਨਾਂ ਨੂੰ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਉਣ ਲਈ ਇਨ੍ਹਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ।

- ਹੜ੍ਹਾਂ ਦੌਰਾਨ ਪਾਣੀ 'ਚ ਕਿਸੇ ਵੀ ਵਾਹਨ, ਖਾਸ ਤੌਰ 'ਤੇ ਕਾਰ ਲੈ ਕੇ ਗੁਜ਼ਰਨਾ ਅਸੁਰੱਖਿਅਤ ਹੈ। ਕਿਸੇ ਵੀ ਸਮੇਂ ਪਾਣੀ ਦਾ ਪੱਧਰ ਅਚਾਨਕ ਵਧ ਸਕਦਾ ਹੈ। ਇਹ ਪਾਣੀ ਤੁਹਾਡੀ ਕਾਰ ਦੇ ਸੈਂਟਰਲ ਡੋਰ ਲਾਕਿੰਗ ਸਿਸਟਮ ਨੂੰ ਜਾਮ ਕਰ ਸਕਦਾ ਹੈ ਜਿਸ ਕਾਰਨ ਕਾਰ 'ਚ ਸਵਾਰ ਲੋਕ ਅੰਦਰ ਹੀ ਫੱਸ ਸਕਦੇ ਹਨ। 

- ਹੜ੍ਹ 'ਚ ਫੱਸ ਗਏ ਹੋ ਤਾਂ ਕਾਰ ਦੇ ਅੰਦਰ ਨਾ ਰਹੋ। ਕਾਰ ਦੀਆਂ ਖਿੜਕੀਆਂ ਨੂੰ ਹੇਠਾਂ ਕਰ ਲਓ ਅਤੇ ਦਰਵਾਜ਼ਿਆਂ ਨੂੰ ਖੁੱਲ੍ਹਾ ਰੱਖੋ ਕਿਉਂਕਿ ਕਾਰ ਦੇ ਬਾਹਰ ਪਾਣੀ ਦਾ ਪੱਧਰ ਵੱਧ ਜਾਣ ਨਾਲ ਤੁਸੀਂ ਕਾਰ ਦੇ ਅੰਦਰ ਫਸ ਸਕਦੇ ਹੋ। ਅਜਿਹਾ ਨਾ ਕੀਤਾ ਤਾਂ ਕਾਰ ਅੰਦਰ ਮੌਜੂਦ ਹਰ ਵਿਅਕਤੀ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਕਾਰ ਤੋਂ ਬਾਹਰ ਆ ਜਾਓ ਅਤੇ ਜਲਦੀ ਤੋਂ ਜਲਦੀ ਕਿਸੇ ਉੱਚੀ ਥਾਂ 'ਤੇ ਜਾਨ ਦੀ ਕੋਸ਼ਿਸ਼ ਕਰੋ। ਯਾਦ ਰੱਖੋ ਕਿਸੇ ਵੀ ਇਨਸਾਨ ਦੀ ਜਾਨ ਤੋਂ ਕੀਮਤੀ ਕੋਈ ਵੀ ਵਸਤੂ ਨਹੀਂ ਹੈ ਫਿਰ ਭਾਵੇਂ ਉਹ ਮਹਿੰਗੀ ਤੋਂ ਮਹਿੰਗੀ ਕਾਰ ਹੀ ਕਿਉਂ ਨਾ ਹੋਵੇ। 

- ਇਸ ਗੱਲ ਨੂੰ ਯਾਦ ਰੱਖੋ ਕਿ ਹੜ੍ਹਾ ਦੌਰਾਨ ਤੁਹਾਡੀ ਕਾਰ ਕਿੰਨੀ ਡੁੱਬੀ ਸੀ ਇਸ ਦੇ ਨਾਲ ਪਤਾ ਲੱਗ ਸਕੇਗਾ ਕਿ ਪਾਣੀ ਕਾਰ ਦੇ ਕਿਸ ਹਿੱਸੇ ਤੱਕ ਪਹੁੰਚਿਆ ਸੀ। ਜੇਕਰ ਪਾਣੀ ਦਾ ਪੱਧਰ ਦਰਵਾਜ਼ਿਆਂ ਤੱਕ ਜਾਂ ਇਸ ਤੋਂ ਉੱਪਰ ਨਹੀਂ ਗਿਆ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਵਾਹਨ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ। ਪਰ ਜਿਸ ਸਮੇਂ ਤੁਸੀਂ ਇਹ ਯਾਦ ਕਰੋਗੇ ਕਿ ਪਾਣੀ ਦਾ ਪੱਧਰ ਡੈਸ਼ਬੋਰਡ ਦੀ ਬੇਸਲਾਈਨ 'ਤੇ ਪਹੁੰਚ ਰਿਹਾ ਹੈ ਤਾਂ ਤੁਰੰਤ ਆਪਣੇ ਇੰਸ਼ੋਰੈਂਸ ਪ੍ਰੋਵਾਈਡਰ ਜਾਂ ਸਰਵਿਸਿੰਗ ਯੂਨਿਟ ਨੂੰ ਫੋਨ ਕਾਲ ਕਰੋ ਅਤੇ ਉਨ੍ਹਾਂ ਦੀਆਂ ਹਦਾਇਤਾਂ ਦਾ ਪਾਲਣ ਕਰੋ। 

- ਕਾਰ ਦੇ ਫਿਊਲ ਸਿਸਟਮ ਨੂੰ ਦੇਖੋ। ਪੁਰਾਣੀ ਕਾਰ ਵਿਚੋਂ ਪੂਰੇ ਫਿਊਲ ਨੂੰ ਕੱਢ ਦੇਣ ਦੀ ਜ਼ਰੂਰਤ ਹੁੰਦੀ ਹੈ। ਬ੍ਰੇਕ, ਕਲੱਚ, ਪਾਵਰ ਸਟਿਅਰਿੰਗ ਅਤੇ ਕੂਲੈਂਟ(ਠੰਡਾ ਕਰਨ ਵਾਲੀ ਗੈਸ ਜਾਂ ਲਿਕੁਅਡ ਨੂੰ ਬਦਲ ਦੇਣਾ ਚਾਹੀਦਾ ਹੈ।

- ਜੇਕਰ ਗੱਡੀ ਦਾ ਇੰਜਣ ਥੋੜ੍ਹੀ ਦੇਰ ਵੀ ਪਾਣੀ ਦੇ ਅੰਦਰ ਰਿਹਾ ਹੈ ਜਾਂ ਪਾਣੀ 'ਚ ਪੂਰੀ ਤਰ੍ਹਾਂ ਨਾਲ ਡੁੱਬਿਆਂ ਰਿਹਾ ਹੈ ਤਾਂ ਸਹੀ ਇਹੀ ਰਹੇਗਾ ਕਿ ਉਸ ਨੂੰ ਬਾਹਰ ਕੱਢਣ ਤੋਂ ਬਾਅਦ ਉਸੇ ਵੇਲੇ ਸਟਾਰਟ ਨਾ ਕਰੋ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਪਾਣੀ ਇੰਜਣ ਦੇ ਅੰਦਰ ਚਲਾ ਜਾਵੇਗਾ ਅਤੇ ਇਸ ਦੀਆਂ ਅੰਦਰਲੀਆਂ ਰਾਡਸ ਨੂੰ ਮੋੜ ਦੇਵੇਗਾ। ਗੱਡੀ ਦੇ ਮਾਡਲ ਦੇ ਹਿਸਾਬ ਨਾਲ ਇਕ ਖਰਾਬ ਹੋਏ ਇੰਜਣ ਲਈ 20,000 ਤੋਂ 1 ਲੱਖ ਰੁਪਏ ਦਾ ਖਰਚਾ ਆ ਸਕਦਾ ਹੈ। 

- ਕਦੇ ਵੀ ਜੇਕਰ ਤੁਹਾਡਾ ਵਾਹਨ ਪਾਣੀ ਵਿਚੋਂ ਲੰਘ ਰਿਹਾ ਹੈ ਤਾਂ ਹਮੇਸ਼ਾ ਕਾਰ ਦੀ ਸਪੀਡ(ਗਤੀ) ਨੂੰ ਵਧਾਏ ਰੱਖੋ ਤਾਂ ਜੋ ਪਾਣੀ ਨੂੰ ਐਗਜ਼ਾਜ਼ਟ 'ਚ ਜਾਣ ਤੋਂ ਰੋਕਿਆ ਜਾ ਸਕੇ।

- ਹੋ ਸਕੇ ਤਾਂ ਕੁਝ ਦਿਨ ਕਾਰ ਨੂੰ ਸਟਾਰਟ ਹੀ ਨਾ ਕਰੋ ਕਿਉਂਕਿ ਏਅਰ ਡਕਟ 'ਚ ਬਚੀ ਪਾਣੀ ਦੀ ਇਕ ਵੀ ਬੂੰਦ ਇੰਜਣ ਨੂੰ ਖਰਾਬ ਕਰ ਸਕਦੀ ਹੈ।