ਨਾਬਾਲਗ ਲਈ ਮਿਊਚੁਅਲ ਫੰਡ ''ਚ ਨਿਵੇਸ਼ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

03/24/2019 12:48:18 PM

ਨਵੀਂ ਦਿੱਲੀ—ਕੀ ਤੁਸੀਂ ਕਿਸੇ ਬੱਚੇ ਦੇ ਨਾਂ 'ਤੇ ਨਿਵੇਸ਼ ਕਰ ਸਕਦੇ ਹੋ? ਇਸ ਸਵਾਲ ਦਾ ਜਵਾਬ ਹਾਂ 'ਚ ਹੈ, ਤੁਸੀਂ ਕਿਸੇ ਵੀ ਫੰਡ ਦੀ ਸਕੀਮ 'ਚ ਇਕ ਨਾਬਾਲਗ ਦੇ ਨਾਂ ਨਾਲ ਨਿਵੇਸ਼ ਕਰ ਸਕਦੇ ਹੋ। ਕਿਸੇ ਪੋਰਟਫੋਲੀਓ 'ਚ ਇਹ ਨਾਬਾਲਗ ਹੀ ਪਹਿਲਾਂ ਅਤੇ ਇਕੱਲਾ ਧਾਰਕ ਹੋਵੇਗਾ। ਇਸ ਦੇ ਫੋਲੀਓ 'ਚ ਕਿਸੇ ਜੁਆਇੰਟ ਹੋਲਡਰ ਦੀ ਆਗਿਆ ਨਹੀਂ ਹੁੰਦੀ। ਇਸ 'ਚ ਗਾਰਜੀਅਨ ਜਾਂ ਮਾਤਾ-ਪਿਤਾ ਜਾਂ ਕੋਰਟ ਵਲੋਂ ਨਿਯੁਕਤ ਕੀਤਾ ਗਿਆ ਕਾਨੂੰਨੀ ਅਭਿਭਾਵਕ ਹੋਵੇਗਾ। 
ਕਿਨ੍ਹਾਂ ਦਸਤਾਵੇਜ਼ਾਂ ਦੀ ਹੁੰਦੀ ਹੈ ਲੋੜ
ਕਿਸੇ ਬੱਚੇ ਵਲੋਂ ਕੀਤੇ ਗਏ ਨਿਵੇਸ਼ ਨੂੰ, ਨਿਵੇਸ਼ ਦੀ ਜਨਮ ਤਾਰੀਕ ਤੋਂ ਪਹਿਚਾਣਿਆ ਜਾਂਦਾ ਹੈ। ਇਸ ਲਈ ਅਜਿਹੇ ਸਮੇਂ ਵੀ ਨਿਵੇਸ਼ ਲਈ ਤੁਹਾਨੂੰ ਬੱਚੇ ਦੀ ਜਨਮ ਤਾਰੀਕ ਅਤੇ ਉਮਰ ਦੱਸਣੀ ਹੋਵੇਗੀ। ਇਸ ਤੋਂ ਇਲਾਵਾ ਤੁਹਾਨੂੰ ਉਮਰ ਪ੍ਰਮਾਣ ਪੱਤਰ ਦੀ ਇਕ ਕਾਪੀ-ਬਰਥ ਸਰਟੀਫਿਕੇਟ, ਪਾਸਪੋਰਟ ਕਾਪੀ (ਜਿਸ 'ਚ ਬੱਚੇ ਦੀ ਜਨਮ ਦੀ ਤਾਰੀਕ ਅਤੇ ਗਾਰਜੀਅਨ ਨਾਲ ਸੰਬੰਧ ਦਾ ਜ਼ਿਕਰ ਹੋਵੇ) ਵੀ ਜਮ੍ਹਾ ਕਰਵਾਉਣੀ ਹੋਵੇਗੀ। ਇਸ ਦੀ ਲੋੜ ਪਹਿਲੀ ਵਾਰ ਨਿਵੇਸ਼ ਕਰਦੇ ਸਮੇਂ ਜਾਂ ਫਿਰ ਫੋਲੀਓ ਖੋਲ੍ਹਦੇ ਸਮੇਂ ਹੁੰਦੀ ਹੈ। 
ਕੀ ਐੱਸ.ਆਈ.ਪੀ. ਜਾਂ ਐੱਸ.ਟੀ.ਪੀ. ਦੇ ਰਾਹੀਂ ਨਿਵੇਸ਼ ਕੀਤਾ ਜਾ ਸਕਦਾ ਹੈ? 
ਮਿਊਚੁਅਲ ਫੰਡ ਨੂੰ ਨਾਬਾਲਗ ਦੇ ਇੰਵੈਸਟਮੈਂਟ ਪੋਰਟਫੋਲੀਓ 'ਚ ਨਿਵੇਸ਼ ਦੇ ਤਰੀਕਿਆਂ ਦਾ ਨਿਰਦੇਸ਼ ਵੀ ਮੰਨਣਾ ਪੈਂਦਾ ਹੈ, ਮਸਲਨ ਨਿਵੇਸ਼ਕ ਐੱਸ.ਆਈ.ਪੀ. ਕਰਨਾ ਚਾਹੁੰਦਾ ਹੈ ਜਾਂ ਐੱਸ.ਟੀ.ਪੀ. ਆਦਿ। ਇਹ ਦਿਸ਼ਾ-ਨਿਰਦੇਸ਼ ਸਿਰਫ ਤਦ ਤੱਕ ਵੈਧ ਹੋਣਗੇ ਜਦੋਂ ਤੱਕ ਕੀ ਨਾਬਾਲਗ 18 ਸਾਲ ਦੀ ਉਮਰ ਜਾਂ ਬਾਲਗ ਨਹੀਂ ਹੋ ਜਾਂਦਾ ਹੈ। ਹਾਲਾਂਕਿ ਇਹ ਦਿਸ਼ਾ-ਨਿਰਦੇਸ਼ ਅੱਗੇ ਵੀ ਕੁਝ ਸਮੇਂ ਤੱਕ ਰਹਿ ਸਕਦੇ ਹਨ। 
ਨਾਬਾਲਗ ਦੇ ਬਾਲਗ ਹੋਣ 'ਤੇ ਕੀ ਹੁੰਦਾ ਹੈ?
ਜਿਸ ਦਿਨ ਕੋਈ ਨਾਬਾਲਗ 18 ਸਾਲ ਦਾ ਹੋ ਜਾਂਦਾ ਹੈ ਉਸ ਦਿਨ ਸਾਰੇ ਟਰਾਂਸਜੈਕਸ਼ਨ, ਸਟੈਂਡਿੰਗ ਇੰਸਟਰਕਸ਼ਨ, ਸਿਸਟੇਮੈਟਿਕ ਟਰਾਂਸਜੈਕਸ਼ਨ ਸਾਰੇ ਰੱਦ ਹੋ ਜਾਵੇਗੀ। ਜਿਸ ਦਿਨ ਨਾਬਾਲਗ 18 ਸਾਲ ਦਾ ਹੋ ਜਾਵੇਗਾ, ਉਸ ਦਿਨ ਤੋਂ ਗਾਰਜੀਅਨ ਇਸ ਪੋਰਟਫੋਲੀਓ ਨੂੰ ਨਹੀਂ ਚਲਾ ਸਕੇਗਾ। ਏ.ਐੱਮ.ਸੀ. (ਐਸੇਟ ਮੈਨੇਜਮੈਂਟ ਕੰਪਨੀ) ਯੂਨਿਟਹੋਲਡਰ ਨੂੰ ਇਕ ਉਨ੍ਹਾਂ ਦੇ ਰਜਿਸਟਰਡ ਅਡਰੈੱਸ 'ਤੇ ਇਕ ਨੋਟਿਸ ਭੇਜੇਗੀ। ਇਸ ਨੋਟਿਸ 'ਚ ਨਾਬਾਲਗ ਨੂੰ ਇਕ ਐਪਲੀਕੇਸ਼ਨ ਜਮ੍ਹਾ ਕਰਨ ਦੀ ਸਲਾਹ ਦਿੱਤੀ ਜਾਵੇਗਾ, ਜਿਸ 'ਚ ਜ਼ਰੂਰੀ ਦਸਤਾਵੇਜ਼ ਦੇ ਨਾਲ ਪੋਰਟਫੋਲੀਓ ਦਾ ਸਟੇਟਸ 'ਨਾਬਾਲਗ' ਤੋਂ 'ਬਾਲਗ' ਕਰਨ ਨੂੰ ਕਿਹਾ ਜਾਵੇਗਾ। ਇਸ ਦੇ ਨਾਲ ਹੀ ਯੂਨਿਟ ਹੋਲਡਰ ਦੇ ਨਾਬਾਲਗ ਤੋਂ ਬਾਲਗ ਹੋਣ ਵਾਲੇ ਇਕ ਕੇ.ਵਾਈ.ਸੀ. ਅਕਨੋਲੇਜਮੈਂਟ ਲੈਟਰ ਵੀ ਮੁਹੱਈਆ ਕਰਵਾਉਣਾ ਹੋਵੇਗਾ। 

Aarti dhillon

This news is Content Editor Aarti dhillon