ਜਾਣੋ ਬਿਨ੍ਹਾਂ ਇੰਟਰਨੈੱਟ ਦੇ ਆਧਾਰ ਅਤੇ ਪੈਨ ਕਾਰਡ ਲਿੰਕਿੰਗ ਕਰਨ ਦੀ ਇਹ ਪੂਰੀ ਪ੍ਰਕਿਰਿਆ

05/04/2019 11:08:19 AM

ਨਵੀਂ ਦਿੱਲੀ—ਜੇਕਰ ਤੁਸੀਂ ਅਜੇ ਤੱਕ ਆਪਣੇ ਆਧਾਰ ਕਾਰਡ ਨੂੰ ਪੈਨ ਕਾਰਡ ਨਾਲ ਲਿੰਕ ਨਹੀਂ ਕਰਵਾਇਆ ਤਾਂ ਉਸ ਨੂੰ ਛੇਤੀ ਤੋਂ ਛੇਤੀ ਕਰਵਾ ਲਓ। ਆਧਾਰ ਲਿੰਕ ਨਾਲ ਪੈਨ ਕਾਰਡ ਲਿੰਕ ਨਹੀਂ ਹੈ ਤਾਂ ਆਈ.ਟੀ.ਆਰ. ਦਾਖਿਲ ਨਹੀਂ ਕੀਤਾ ਜਾ ਸਕੇਗਾ। ਪਹਿਲਾਂ ਆਧਾਰ ਕਾਰਡ ਨੂੰ ਪੈਨ ਕਾਰਡ ਨਾਲ ਲਿੰਕ ਕਰਵਾਉਣ ਦੀ ਆਖਿਰੀ ਤਾਰੀਕ 31 ਮਾਰਚ 2019 ਸੀ ਜਿਸ ਨੂੰ ਆਮਦਨ ਟੈਕਸ ਵਿਭਾਗ ਨੇ ਵਧਾ ਕੇ 30 ਸਤੰਬਰ 2019 ਕਰ ਦਿੱਤਾ ਹੈ। ਤੁਸੀਂ ਆਧਾਰ ਕਾਰਡ ਨੂੰ ਪੈਨ ਕਾਰਡ ਨਾਲ ਦੋ ਤਰੀਕੇ ਨਾਲ ਲਿੰਕ ਕਰ ਸਕਦੇ ਹੋ, ਪਹਿਲਾਂ ਆਨਲਾਈਨ ਅਤੇ ਦੂਜਾ ਆਫਲਾਈਨ ਕਰ ਸਕਦੇ ਹਨ। ਆਓ ਜਾਣਦੇ ਹਾਂ ਕਿ ਬਿਨ੍ਹਾਂ ਇੰਟਰਨੈੱਟ ਦੇ ਤੁਸੀਂ ਆਧਾਰ ਨੂੰ ਪੈਨ ਕਾਰਡ ਨਾਲ ਕਿੰਝ ਲਿੰਕ ਕਰਵਾ ਸਕਦੇ ਹਨ।  
—ਸਿਰਫ ਇਕ ਮੈਸੇਜ ਭੇਜ ਕੇ ਵੀ ਆਧਾਰ ਨੂੰ ਪੈਨ ਕਾਰਡ ਨਾਲ ਜੋੜਿਆ ਜਾ ਸਕਦਾ ਹੈ। 
—ਐੱਸ.ਐੱਮ.ਐੱਸ. ਪ੍ਰਕਿਰਿਆ ਲਈ ਆਧਾਰ ਨਾਲ ਪੰਜੀਕ੍ਰਿਤ ਮੋਬਾਇਲ ਨੰਬਰ ਤੋਂ 567678 ਜਾਂ 56161 'ਚੇ ਮੈਸੇਜ ਭੇਜਣਾ ਹੋਵੇਗਾ। 
—ਐੱਸ.ਐੱਮ.ਐੱਸ. 'ਚ ਯੂ.ਆਈ.ਡੀ ਪੈਨ ਸਪੇਸ 12 ਡਿਜ਼ਿਟ ਦਾ ਆਧਾਰ ਨੂੰ ਸਪੇਸ 10 ਡਿਜ਼ਿਟ ਪੈਨ ਨੰਬਰ ਟਾਈਪ ਕਰਨਾ ਹੋਵੇਗਾ। 
—ਆਧਾਰ ਨਾਲ ਪੰਜੀਕ੍ਰਿਤ ਮੋਬਾਇਲ ਨੰਬਰ ਤੋਂ ਟਾਈਪ ਕੀਤੇ ਹੋਏ ਮੈਸੇਜ ਨੂੰ 567678 ਜਾਂ 56161 'ਤੇ ਭੇਜਣਾ ਹੈ। 
—ਉਸ ਦੇ ਬਾਅਦ ਯੂਜ਼ਰਸ ਨੂੰ ਰਜਿਸਟਰਡ ਮੋਬਾਇਲ ਨੰਬਰ 'ਤੇ ਅਨੁਰੋਧ ਪ੍ਰਾਪਤੀ ਦਾ ਇਕ ਮੈਸੇਜ ਆਵੇਗਾ। 
—ਅਨੁਰੋਧ ਕਰਨ ਦੇ ਕੁਝ ਦਿਨਾਂ ਦੇ ਬਾਅਦ ਰਜਿਸਟਰਡ ਮੋਬਾਇਲ ਨੰਬਰ 'ਤੇ ਐੱਸ.ਐੱਮ.ਐੱਸ. ਦੇ ਰਾਹੀਂ ਆਧਾਰ ਕਾਰਡ ਨਾਲ ਪੈਨ ਨੂੰ ਲਿੰਕਿੰਗ ਦੀ ਜਾਣਕਾਰੀ ਮਿਲੇਗੀ। 
ਆਨਲਾਈਨ ਇੰਝ ਕਰ ਸਕਦੇ ਹੋ ਆਧਾਰ ਨਾਲ ਪੈਨ ਕਾਰਡ ਦੀ ਲਿੰਕਿੰਗ:—
—ਆਧਾਰ ਕਾਰਨ ਨੂੰ ਪੈਨ ਕਾਰਡ ਨਾਲ ਆਨਲਾਈਨ ਲਿੰਕ ਕਰਨ ਲਈ ਇਹ ਪ੍ਰਕਿਰਿਆ ਹੈ।
—ਸਭ ਤੋਂ ਪਹਿਲਾਂ ਇਨਕਮ ਟੈਕਸ ਡਿਪਾਰਟਮੈਂਟ ਕੀਤੀ ਈ-ਫਾਈਲਿੰਗ ਵੈੱਬਸਾਈਟ 'ਤੇ ਲਾਗ ਇਨ ਕਰਨਾ ਹੈ।
—ਉਸ ਦੇ ਬਾਅਦ ਇਕ ਫਾਰਮ ਡਾਊਨਲੋਡ ਕਰਕੇ ਉਸ 'ਚ ਸਾਰੀ ਪ੍ਰਕਾਰ ਦੀ ਜ਼ਰੂਰੀ ਜਾਣਕਾਰੀ ਦਰਜ ਕਰਨੀ ਹੈ। 
—ਉਸ ਦੇ ਬਾਅਦ ਉਸ ਫਾਰਮ ਨੂੰ ਆਨਲਾਈਨ ਹੀ ਜਮ੍ਹਾ ਕਰਨਾ ਹੈ ਅਤੇ ਆਧਾਰ ਕਾਰਡ ਨੂੰ ਪੈਨ ਕਾਰਡ ਨਾਲ ਲਿੰਕ ਕਰਨਾ ਹੈ।

Aarti dhillon

This news is Content Editor Aarti dhillon