E-Wallet 'ਚ ਪੈਸੇ ਕੀਤੇ ਟਰਾਂਸਫਰ ਤਾਂ ਭਰਨਾ ਪਵੇਗਾ ਟੈਕਸ, ਜਾਣੋ ਨਿਯਮ

06/17/2019 1:19:19 PM

ਨਵੀਂ ਦਿੱਲੀ — ਡਿਜੀਟਲ ਇੰਡੀਆ ਦੇ ਜ਼ਮਾਨੇ 'ਚ ਅਸੀਂ ਡਿਜੀਟਲ ਆਨਲਾਈਨ ਵਾਲੇਟ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਅਜਿਹੇ 'ਚ ਕਈ ਐਪਸ ਵੀ ਆ ਗਏ ਹਨ ਜਿਹੜੇ ਕਿ ਆਨਲਾਈਨ ਟਰਾਂਜੈਕਸ਼ਨ ਬੇਸਡ ਸਹੂਲਤ ਦਿੰਦੇ ਹਨ। ਹੁਣ ਕਿਤੇ ਵੀ ਪੇਮੈਂਟ ਕਰਨਾ ਜਾਂ ਦੋਸਤ ਨੂੰ ਪੈਸੇ ਚੁਕਾਉਣਾ, ਕਿਸੇ ਵੀ ਤਰ੍ਹਾਂ ਦੇ ਲੈਣ-ਦੇਣ ਵਰਗੀਆਂ ਸਹੂਲਤਾਂ ਲਈ ਅਸੀਂ ਆਨ ਲਾਈਨ ਪੇਮੈਂਟ ਐਪਸ ਦਾ ਇਸਤੇਮਾਲ ਬਹੁਤ ਤੇਜ਼ੀ ਨਾਲ ਕਰਨਾ ਸ਼ੁਰੂ ਕਰ ਦਿੱਤਾ ਹੈ। 
ਪਰ ਕੀ ਤੁਹਾਨੂੰ ਪਤਾ ਹੈ ਕਿ ਇਨ੍ਹਾਂ ਆਨ ਲਾਈਨ ਟਰਾਂਜੈਕਸ਼ਨਸ 'ਤੇ ਟੈਕਸ ਲੱਗਦਾ ਹੈ ਜਾਂ ਨਹੀਂ ਅਤੇ ਜੇਕਰ ਲੱਗਦਾ ਹੈ ਤਾਂ ਕਿੰਨਾ ਲੱਗਦਾ ਹੈ। ਮੰਨ ਲਓ ਤੁਸੀਂ ਈ-ਵਾਲੇਟ ਦੇ ਜ਼ਰੀਏ ਆਪਣੇ ਕਿਸੇ ਦੋਸਤ ਨੂੰ ਪੈਸੇ ਟਰਾਂਸਫਰ ਕਰ ਰਹੇ ਹੋ ਤਾਂ ਕੀ ਤੁਹਾਨੂੰ ਇਸ ਟਰਾਂਜੈਕਸ਼ਨ 'ਤੇ ਟੈਕਸ ਲੱਗੇਗਾ ਜਾਂ ਨਹੀਂ ।

ਫੋਨ 'ਚ ਈ-ਵਾਲੇਟਸ ਜਾਂ ਯੂ.ਪੀ.ਆਈ. ਦੇ ਜ਼ਰੀਏ ਪੈਸੇ ਭੇਜਣਾ ਅਤੇ ਰੀਸੀਵ ਕਰਨਾ ਬਹੁਤ ਅਸਾਨ ਹੈ। ਮੰਨ ਲਓ ਕਿ ਤੁਹਾਡੇ ਇਕ ਦੋਸਤ ਨੇ ਕੁਝ ਉਧਾਰੀ ਚੁਕਾਈ, ਤਾਂ ਇਸ 'ਤੇ ਟੈਕਸਲ ਲੱਗੇਗਾ ਜਾਂ ਨਹੀਂ , ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਇਹ ਰਾਸ਼ੀ ਕਿੰਨੀ ਹੈ। 

ਅਜਿਹੇ ਟਰਾਂਜੈਕਸ਼ਨ ਜਾਂ ਰਿਸੀਟਸ ਗਿਫਟ ਦੇ ਤੌਰ 'ਤੇ ਲਏ ਜਾਂਦੇ ਹਨ। ਅਜਿਹੇ ਗਿਫਟਸ ਦੀ ਕੀਮਤ ਜੇਕਰ 50,000 ਤੱਕ ਦੀ ਹੈ, ਤਾਂ ਇਸ 'ਤੇ ਕੋਈ ਟੈਕਸ ਨਹੀਂ ਲੱਗਦਾ। ਪਰ ਜੇਕਰ ਇਸ ਤੋਂ ਜ਼ਿਆਦਾ ਵੱਡੀ ਰਾਸ਼ੀ ਦਾ ਟਰਾਂਜੈਕਸ਼ਨ ਕੀਤਾ ਜਾਵੇ ਤਾਂ ਇਹ ਪੂਰੀ ਰਾਸ਼ੀ ਟੈਕਸ ਦੇ ਦਾਇਰੇ ਵਿਚ ਆ ਜਾਂਦੀ ਹੈ।
ਜੇਕਰ ਤੁਹਾਡੇ ਈ-ਵਾਲੇਟ ਜਾਂ ਬਚਤ ਖਾਤੇ 'ਚ ਆਈਆਂ ਇਹ ਰਸੀਦਾਂ ਤੁਹਾਡੇ ਦਿੱਤੇ ਗਏ ਕਰਜ਼ੇ ਨੂੰ ਚੁਕਾਉਣ ਲਈ ਕੀਤੀਆਂ ਗਈਆਂ ਹਨ ਤਾਂ ਇਨ੍ਹਾਂ 'ਤੇ ਕੋਈ ਟੈਕਸ ਨਹੀਂ ਲੱਗੇਗਾ। ਹਾਲਾਂਕਿ ਜੇਕਰ ਆਮਦਨ ਕਰ ਵਿਭਾਗ ਵਲੋਂ ਜੇਕਰ ਕਿਸੇ ਟਰਾਂਜੈਕਸ਼ਨ 'ਤੇ ਸਵਾਲ ਖੜ੍ਹਾ ਕੀਤਾ ਜਾਂਦਾ ਹੈ ਤਾਂ ਤੁਸੀਂ ਆਪਣੇ ਕਰਜ਼ਦਾਰ ਕੋਲੋਂ ਇਕ ਲਿਖਤ ਹਲਫਨਾਮਾ ਲੈ ਕੇ ਸਾਬਤ ਕਰ ਸਕਦੇ ਹੋ ਕਿ ਇਹ ਟਰਾਂਜੈਕਸ਼ਨ ਤੁਹਾਡੇ ਕਰਜ਼ੇ ਦਾ ਸੈਟਲਮੈਂਟ ਸੀ।


Related News