ਆਨਲਾਈਨ ਬਾਈਕ ਇੰਸ਼ੋਰੈਂਸ ਰੀਨਿਊ ਕਰਵਾਉਣੀ ਹੈ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

08/12/2019 1:24:01 PM

ਮੁੰਬਈ — ਬਾਈਕ ਇੰਸ਼ੋਰੈਂਸ ਖਰੀਦਣਾ ਆਸਾਨ ਹੋ ਸਕਦਾ ਹੈ ਪਰ ਇੰਸ਼ੋਰੈਂਸ ਪਾਲਸੀ ਨੂੰ ਰੀਨਿਊ ਕਰਵਾਉਣਾ ਕਦੇ-ਕਦੇ ਟੇਢੀ ਖੀਰ ਸਾਬਤ ਹੁੰਦਾ ਹੈ।

ਜੇਕਰ ਤੁਸੀਂ ਵੀ ਆਪਣੀ ਬਾਈਕ ਇੰਸ਼ੋਰੈਂਸ ਪਾਲਸੀ ਰੀਨਿਈ ਕਰਵਾਉਣਾ ਚਾਹੁੰਦੇ ਹੋ ਤਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। 

ਸਮਾਂ ਰਹਿੰਦੇ ਪਾਲਸੀ ਰੀਨਿਊ ਕਰਵਾਓ

ਸਭ ਤੋਂ ਪਹਿਲਾਂ ਇਹ ਧਿਆਨ ਰੱਖੋ ਕਿ ਆਪਣੀ ਪਾਲਸੀ ਦੀ ਆਖਰੀ ਤਾਰੀਖ ਬਾਰੇ ਸਮੇਂ-ਸਮੇਂ 'ਤੇ ਚੈੱਕ ਕਰਦੇ ਰਹੋ ਅਤੇ ਪਾਲਸੀ ਖਤਮ ਹੋਣ ਦੀ ਤਾਰੀਖ ਤੋਂ ਪਹਿਲਾਂ ਹੀ ਪਾਲਸੀ ਰੀਨਿਊ ਕਰਵਾ ਲਓ ਆਖਰੀ ਤਾਰੀਖ ਦੀ ਇੰਤਜ਼ਾਰ ਨਾ ਕਰੋ। ਭਾਰਤ ਵਿਚ ਇੰਸ਼ੋਰੈਂਸ ਦੇ ਬਿਨਾਂ ਜਾਂ ਐਕਸਪਾਇਰ ਹੋ ਚੁੱਕੇ ਇੰਸ਼ੋਰੈਂਸ ਦੇ ਨਾਲ ਵਾਹਨ ਚਲਾਉਣਾ ਕਾਨੂੰਨ ਅਪਰਾਧ ਹੈ। ਹਮੇਸ਼ਾ ਆਪਣੇ ਰੀਨਿਊਅਲ ਡੇਟ ਨਾਲ ਅਪਡੇਟ ਰਹੋ।

ਨਵੀਨੀਕਰਨ(ਰੀਨਿਊਅਲ) ਦੇ ਟਾਈਮ ਪੇਮੈਂਟ ਵਗੈਰਾ ਨੂੰ ਫਿਰ ਰਿਵਿਊ ਕਰਵਾ ਲਓ

ਪਾਲਸੀ ਰੀਨਿਊ ਕਰਦੇ ਸਮੇਂ ਤੁਸੀਂ ਆਪਣੇ ਪੇਮੈਂਟ ਅਤੇ ਚਾਰਜ ਵਗੈਰਾ ਨੂੰ ਇਕ ਵਾਰ ਰੀਵਿਊ ਕਰ ਲਓ। ਹੋ ਸਕਦਾ ਹੈ ਕਿ ਤੁਸੀਂ ਜ਼ਿਆਦਾ ਭੁਗਤਾਨ ਕਰ ਰਹੇ ਹੋਵੋ ਜਾਂ ਫਿਰ ਕਿਸੇ ਹੋਰ ਕੰਪਨੀ ਦੀ ਜ਼ਿਆਦਾ ਕਿਫਾਇਤੀ ਪਾਲਸੀ ਮਿਲ ਰਹੀ ਹੋਵੇ। ਕਦੇ ਵੀ ਸਿਰਫ ਇਸ ਕਾਰਨ ਪੁਰਾਣੀ ਪਾਲਸੀ ਰੀਨਿਊ ਨਾ ਕਰਵਾਓ ਕਿਉਂਕਿ ਤੁਹਾਡੀ ਕੰਪਨੀ ਨੇ ਤੁਹਾਡੇ ਸਾਹਮਣੇ ਆਪਸ਼ਨ ਰੱਖ ਦਿੱਤਾ ਹੈ ਅਤੇ ਆਨਲਾਈਨ ਪੇਮੈਂਟ ਕਰਨਾ ਆਸਾਨ ਹੈ।  

ਸਹੀ IDV ਚੁਣੋ

Insured Declared Value ਟੋਟਲ ਸਮ ਅਮਾਊਂਟ ਹੁੰਦਾ ਹੈ ਜਿਹੜਾ ਕਵਰ 'ਚ ਮਿਲਦਾ ਹੈ। ਇਹ ਕਵਰ ਤੁਹਾਨੂੰ ਆਪਣੀ ਬਾਈਕ ਚੋਰੀ ਹੋਣ ਜਾਂ ਗੁੰਮ ਹੋਣ 'ਤੇ ਮਿਲਦਾ ਹੈ। IDV ਤੁਹਾਡੀ ਬਾਈਕ ਦੀ ਬਜ਼ਾਰ ਵਿਚ ਮੌਜੂਦਾ ਕੀਮਤ ਅਤੇ ਖਰੀਦੇ ਗਏ ਸਾਲ ਤੋਂ ਡੈਪਰੀਸਿਏਸ਼ਨ ਦਾ ਮੁਲਾਂਕਣ ਕਰਕੇ ਤੈਅ ਕੀਤਾ ਜਾਂਦਾ ਹੈ। ਜਿੰਨੀ ਜ਼ਿਆਦਾ IDV ਹੋਵੇਗੀ, ਤੁਹਾਨੂੰ ਉਸ ਹਿਸਾਬ ਨਾਲ ਹੀ ਪ੍ਰੀਮੀਅਮ ਭਰਨਾ ਹੋਵੇਗਾ। 

ਪਰ ਕਦੇ ਵੀ ਘੱਟ ਪ੍ਰੀਮੀਅਮ ਭਰਨ ਦੇ ਚੱਕਰ ਵਿਚ ਘੱਟ IDV ਨਾ ਚੁਣੋ। IDV ਇੰਨੀ ਹੋਣੀ ਚਾਹੀਦੀ ਹੈ ਕਿ ਜ਼ਰੂਰਤ ਪੈਣ 'ਤੇ ਭਰਪਾਈ ਕੀਤੀ ਜਾ ਸਕੇ। 

ਜ਼ਰੂਰੀ ਐਡ-ਆਨ ਕਰਵਸ ਲਓ

ਤੁਸੀਂ ਆਪਣੀ ਪਾਲਸੀ 'ਚ ਐਡ ਆਨ ਕਵਰਸ ਲੈ ਕੇ ਇਸ ਨੂੰ ਮਾਡੀਫਾਈ ਕਰ ਸਕਦੇ ਹੋ। ਇਸ ਵਿਚ ਤੁਹਾਡੀ ਬਾਈਕ ਦੇ ਬੀਮੇ ਤੋਂ ਇਲਾਵਾ ਪੈਸੰਜਰ ਕਵਰੇਜ, ਜ਼ੀਰੋ ਡੈਪਰੀਸੀਏਸ਼ਨ ਕਵਰ, ਐਕਸੈਸਰੀਜ਼ ਕਵਰ ਵਗੈਰਾ ਦਾ ਕਵਰ ਮਿਲੇਗਾ। ਇਹ ਮੇਨ ਪਾਲਸੀ ਦਾ ਹਿੱਸਾ ਨਹੀਂ ਹੋਵੇਗਾ ਪਰ ਇਸ ਨਾਲ ਪਾਲਸੀ ਦੀ ਵੈਲਿਊ ਵਧ ਜਾਵੇਗੀ।