ਨੌਕਰੀਪੇਸ਼ਾ ਹੋ ਤਾਂ ਇਹ ਹਨ ਤੁਹਾਡੇ ਲਈ ਬਿਹਤਰ ਨਿਵੇਸ਼ ਵਿਕਲਪ, ਹੋਵੇਗਾ ਲਾਭ

09/03/2019 1:13:05 PM

ਨਵੀਂ ਦਿੱਲੀ — ਜੇਕਰ ਤੁਸੀਂ ਨੌਕਰੀ ਕਰਦੇ ਹੋ ਅਤੇ ਤੁਹਾਡੀ ਤਨਖਾਹ ਇੰਨੀ ਹੈ ਕਿ ਸਾਰੇ ਖਰਚੇ ਕਰਨ ਤੋਂ ਬਾਅਦ ਵੀ ਤੁਹਾਡੇ ਕੋਲ ਪੈਸੇ ਬਚ ਜਾਂਦੇ ਹਨ ਤਾਂ ਇਹ ਜ਼ਰੂਰੀ ਹੈ ਕਿ ਇਨ੍ਹਾਂ ਪੈਸਿਆਂ ਨੂੰ ਕਿਸੇ ਸੁਰੱਖਿਅਤ ਥਾਂ 'ਤੇ ਨਿਵੇਸ਼ ਕੀਤਾ ਜਾਵੇ। ਤਾਂ ਜੋ ਇਹ ਪੈਸਾ ਮੁਨਾਫੇ ਦੇ ਨਾਲ ਤੁਹਾਡੀ ਜ਼ਰੂਰਤ ਦੇ ਸਮੇਂ ਤੁਹਾਡੇ ਕੰਮ ਆ ਸਕੇ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੈਸਾ ਕਿੰਨਾ, ਕਿੱਥੇ ਅਤੇ ਕਿਵੇਂ ਨਿਵੇਸ਼ ਕੀਤਾ ਜਾਏ। ਆਓ ਜਾਣਦੇ ਹਾਂ ਇਸ ਬਾਰੇ ਕੁਝ ਜ਼ਰੂਰੀ ਗੱਲਾਂ।

ਪਬਲਿਕ ਪ੍ਰਾਵੀਡੈਂਟ ਫੰਡ (PPF)

ਪਬਲਿਕ ਪ੍ਰਾਵੀਡੈਂਟ ਫੰਡ ਯਾਨੀ ਕਿ ਲੰਮੀ ਮਿਆਦ ਦਾ ਇਕ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਣ ਵਾਲਾ ਨਿਵੇਸ਼ ਵਿਕਲਪ। ਇਹ ਸੁਰੱਖਿਅਤ ਹੋਣ ਦੇ ਨਾਲ ਵਿਆਜ ਵੀ ਜ਼ਿਆਦਾ ਦਿੰਦਾ ਹੈ। ਇਸ 'ਤੇ 7.9 ਫੀਸਦੀ ਦੀ ਦਰ ਨਾਲ ਵਿਆਜ ਮਿਲਦਾ ਹੈ ਜਿਹੜਾ ਕਿ ਕਿਸੇ ਬੈਂਕ 'ਚ ਨਿਵੇਸ਼ ਦੇ ਮੁਕਾਬਲੇ ਵੀ ਬਿਹਤਰ ਹੁੰਦਾ ਹੈ।

ਛੋਟੀਆਂ ਬਚਤ ਸਕੀਮਾਂ ਜਿਵੇਂ ਕਿ ਪਬਲਿਕ ਪ੍ਰਾਵੀਡੈਂਟ ਫੰਡ(ਪੀ.ਪੀ.ਐਫ.) 'ਤੇ ਮਿਲਣ ਵਾਲੇ ਵਿਆਜ ਦੀ ਸਮੀਖਿਆ ਹਰ ਤਿਮਾਹੀ ਸਰਕਾਰ ਵਲੋਂ ਕੀਤੀ ਜਾਂਦੀ ਹੈ।  PPF 'ਚ ਨਿਵੇਸ਼ ਕੀਤੀ ਗਈ ਰਕਮ ਟੈਕਸ ਮੁਕਤ ਆਮਦਨੀ ਸ਼੍ਰੇਣੀ 'ਚ ਜਾਵੇਗੀ। ਵਿਆਜ ਵੀ ਟੈਕਸ ਮੁਕਤ ਹੋਵੇਗਾ ਅਤੇ ਮਿਆਦ ਪੂਰੀ ਹੋਣ 'ਤੇ ਪ੍ਰਾਪਤ ਕੀਤੀ ਰਕਮ ਵੀ ਪੂਰੀ ਤਰ੍ਹਾਂ ਟੈਕਸ ਮੁਕਤ ਹੋਵੇਗੀ।

ਇਕੁਇਟੀ ਮਿਊਚੁਅਲ ਫੰਡ(MF)

ਇਹ ਨਿਵੇਸ਼ ਦਾ ਇਕ ਵਧੀਆ ਵਿਕਲਪ ਵੀ ਹੈ। ਨਿਵੇਸ਼ਕ ਜਿੰਨਾ ਨੇ ਵੀ ਨਵੀਂ ਨੌਕਰੀ ਸ਼ੁਰੂ ਕੀਤੀ ਹੈ ਉਹ ਇੱਥੇ ਨਿਵੇਸ਼ ਕਰ ਸਕਦੇ ਹਨ। ਇਸਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਤੁਸੀਂ ਐਸ.ਆਈ.ਪੀ.(SIP) ਦੇ ਜ਼ਰੀਏ ਹਰ ਮਹੀਨੇ ਥੋੜ੍ਹੀ ਜਿਹੀ ਰਕਮ ਦਾ ਨਿਵੇਸ਼ ਕਰ ਸਕਦੇ ਹੋ। ਇੱਥੇ ਤੁਸੀਂ 500 ਰੁਪਏ ਤੋਂ ਘੱਟ ਦਾ ਨਿਵੇਸ਼ ਕਰਨਾ ਵੀ ਸ਼ੁਰੂ ਕਰ ਸਕਦੇ ਹੋ।

ਸੋਨਾ(GOLD)

ਸੋਨਾ ਵੀ ਨਿਵੇਸ਼ ਲਈ ਦਾ ਇਕ ਵਧੀਆ ਵਿਕਲਪ ਹੈ। ਇਸ ਵਿਚ ਨਿਵੇਸ਼ ਕਰਨ ਦੇ ਬਹੁਤ ਸਾਰੇ ਤਰੀਕੇ ਹਨ, ਜਿਵੇਂ ਗੋਲਡ ਈ.ਟੀ.ਐਫ., ਗੋਲਡ ਫਿਊਚਰ, ਸੋਨੇ ਦਾ ਸਿੱਕਾ, ਗੋਲਡ ਸਕੀਮ। ਸਭ ਤੋਂ ਵਧੀਆ ਇਹ ਹੁੰਦਾ ਹੈ ਕਿ ਤੁਸੀਂ ਈ.ਟੀ.ਐਫ. 'ਚ ਜਿੰਨੇ ਮਰਜ਼ੀ ਸੋਨੇ ਦੀ ਖਰੀਦ ਕਰੋ  ਇਸ ਦੇ ਚੋਰੀ ਹੋਣ ਦਾ ਡਰ ਨਹੀਂ।

ਬੈਂਕ ਆਰ.ਡੀ.(RD)

ਤੁਸੀਂ ਹਰ ਮਹੀਨੇ ਥੋੜ੍ਹੀ ਮਾਤਰਾ ਵਿਚ ਇਕ ਨਿਸ਼ਚਿਤ ਰਾਸ਼ੀ ਦਾ ਨਿਵੇਸ਼ ਕਰ ਸਕਦੇ ਹੋ। ਨਿਯਮਤ ਬਚਤ ਦੇ ਮਾਮਲੇ ਵਿਚ ਇਹ ਬਿਹਤਰ ਹੈ। ਐੱਫ ਡੀ ਅਤੇ ਆਰਡੀ ਦੋਵਾਂ ਤੇ ਮਿਲਣ ਵਾਲਾ ਵਿਆਜ ਲਗਭਗ ਇਕੋ ਜਿਹਾ ਹੁੰਦਾ ਹੈ। ਆਰ.ਡੀ.(RD) 'ਤੇ ਵਿਆਜ ਦਰ 7.25 ਪ੍ਰਤੀਸ਼ਤ ਤੋਂ ਲੈ ਕੇ 9 ਪ੍ਰਤੀਸ਼ਤ ਤੱਕ ਹੁੰਦੀ ਹੈ। ਇਹ ਗਾਹਕ ਦੀ ਯੋਜਨਾ ਅਤੇ ਬੈਂਕ 'ਤੇ ਨਿਰਭਰ ਕਰਦਾ ਹੈ। ਬਹੁਤੇ ਬੈਂਕਾਂ 'ਚ ਘੱਟੋ ਘੱਟ 100 ਰੁਪਏ ਦੀ ਨਿਵੇਸ਼ ਰਾਸ਼ੀ ਤੋਂ ਆਰ.ਡੀ. ਸ਼ੁਰੂ ਹੁੰਦੀ ਹੈ। ਇਸ ਸਮੇਂ ਵੱਧ ਤੋਂ ਵੱਧ ਹੱਦ 1.5 ਲੱਖ ਰੁਪਏ ਤੱਕ ਹੈ। ਖਾਤੇ ਵਿਚ ਪੰਜ ਤੋਂ 10,000 ਹਜ਼ਾਰ ਰੁਪਏ ਮੈਨਟੇਨ ਕਰਨੇ ਜ਼ਰੂਰੀ ਹੁੰਦੇ ਹਨ।