ਵੱਖ-ਵੱਖ ਟੀਚਿਆਂ ਨੂੰ ਲੈ ਕੇ ਉਲਝਣ ਹੈ ਤਾਂ ਇੰਝ ਕਰੋ ਨਿਵੇਸ਼ ਦੀ ਪਲਾਨਿੰਗ

12/04/2019 1:26:15 PM

ਨਵੀਂ ਦਿੱਲੀ — ਨਿਵੇਸ਼ ਅਤੇ ਪਲਾਨਿੰਗ ਦੋਵੇਂ ਨਾਲ-ਨਾਲ ਚਲਦੇ ਰਹਿਣ ਤਾਂ ਵਧੀਆ ਰਹਿੰਦਾ ਹੈ। ਜੇਕਰ ਤੁਸੀਂ ਆਪਣੇ ਬੱਚਿਆਂ ਦੇ ਭਵਿੱਖ ਲਈ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਤਾਂ ਯਾਦ ਰੱਖੋ ਕਿ ਇਸ ਦੀ ਜ਼ਰੂਰਤ ਵੱਖ-ਵੱਖ ਉਮਰ ਵਿਚ ਬਦਲ ਸਕਦੀ ਹੈ। ਉਦਾਹਰਣ ਦੇ ਤੌਰ 'ਤੇ ਤੁਹਾਨੂੰ ਬੁਨਿਆਦੀ ਸਿੱਖਿਆ, ਟ੍ਰੈਨਿੰਗ ਦੇ ਉਦੇਸ਼, ਘੱਟ ਸਮੇਂ 'ਚ ਸਿੱਖਿਆ ਦੀਆਂ ਗਤੀਵਿਧਿਆਂ ਲਈ ਪੈਸੇ ਦੀ ਜ਼ਰੂਰਤ, ਉੱਚ ਸਿੱਖਿਆ ਲਈ ਧਨ ਦੀ ਜ਼ਰੂਰਤ, ਘਰ ਤੋਂ ਦੂਰ ਰਹਿ ਕੇ ਪੜਣ ਲਈ ਖਰਚੇ, ਵਿਆਹ ਦੇ ਖਰਚੇ ਆਦਿ ਲਈ ਪੈਸੇ ਦੀ ਜ਼ਰੂਰਤ ਪਵੇਗੀ।

ਘੱਟ ਸਮੇਂ ਲਈ ਕੀ ਹੋਵੇ ਪਲਾਨਿੰਗ

ਘੱਟ ਸਮੇਂ ਦੇ ਉਦੇਸ਼ਾਂ(3 ਤੋਂ 5 ਸਾਲ) ਲਈ ਤੁਸੀਂ ਫਿਕਸਡ ਡਿਪਾਜ਼ਿਟ, ਰਿਕਰਿੰਗ ਡਿਪਾਜ਼ਿਟ, ਡੈਬਟ ਮਿਊਚੁਅਲ ਫੰਡ ਆਦਿ ਚੁਣ ਸਕਦੇ ਹੋ। ਘੱਟ ਸਮੇਂ ਦਾ ਉਦਾਹਰਣ ਇਸ ਤਰ੍ਹਾਂ ਹੋਵੇਗਾ ਜਦੋਂ ਤੁਹਾਨੂੰ ਅਚਾਨਕ ਪੈਸੇ ਦੀ ਜ਼ਰੂਰਤ ਹੁੰਦੀ ਹੈ ਪਰ ਤੁਸੀਂ ਲੰਮੇ ਸਮੇਂ ਯਾਨੀ ਕਿ 5-10 ਸਾਲ ਤੋਂ ਜ਼ਿਆਦਾ ਦੇ ਨਿਵੇਸ਼ ਪਲਾਨ ਦੀ ਚੋਣ ਕੀਤੀ ਹੈ ਤਾਂ ਤੁਰੰਤ ਪੈਸੇ ਦੀ ਵਿਵਸਥਾ ਕਰਨਾ ਮੁਸ਼ਕਲ ਹੋਵੇਗਾ। ਇਸ ਲਈ ਜੇਕਰ ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ 3 ਤੋਂ 5 ਸਾਲ ਤੱਕ ਪੈਸੇ ਦੀ ਜ਼ਰੂਰਤ ਪੈ ਸਕਦੀ ਹੈ ਤਾਂ ਘੱਟ ਮਿਆਦ ਦੇ ਨਿਵੇਸ਼ ਦੀ ਚੋਣ ਕਰੋ।

ਮਿਡ ਟਰਮ ਅੋਬਜੈਕਟਿਵ 

ਮੱਧ ਮਿਆਦ ਉਦੇਸ਼ਾਂ(5-10) ਸਾਲ ਲਈ ਕੋਈ ਵੀ ਵਿਅਕਤੀ ਜਨਤਕ ਭਵਿੱਖ ਨਿਧੀ, ਇਕੁਇਟੀ ਮਿਊਚੁਅਲ ਫੰਡ ਯੋਜਨਾ, ਸ਼ੇਅਰ ਬਜ਼ਾਰ(ਜੇਕਰ ਜ਼ਿਆਦਾ ਜੋਖਮ ਲੈਣ ਲਈ ਤਿਆਰ ਹੋਵੇ ਤਾਂ ਅਜਿਹੀ ਸਥਿਤੀ 'ਚ), ਟੈਕਸ ਸੈਵਿੰਗ ਫਿਕਸਡ ਡਿਪਾਜ਼ਿਟ ਵਰਗੇ ਨਿਵੇਸ਼ ਵਿਕਲਪ ਦੀ ਚੋਣ ਕਰ ਸਕਦਾ ਹੈ। ਪੀ.ਪੀ.ਐਫ. 'ਚ 15 ਸਾਲ ਦਾ ਲਾਕ ਇਨ ਪੀਰੀਅਡ ਹੁੰਦਾ ਹੈ, ਹਾਲਾਂਕਿ 6 ਸਾਲ ਪੂਰੇ ਹੋਣ 'ਤੇ ਇਸ ਵਿਚੋਂ ਕੁਝ ਪੈਸੇ ਕਢਵਾਉਣ ਲਈ ਬੇਨਤੀ ਕਰ ਸਕਦੇ ਹੋ। ਇਸ ਤੋਂ ਇਲਾਵਾ ਤਿੰਨ ਸਾਲ ਬਾਅਦ ਪੀ.ਪੀ.ਐਫ. ਜਮ੍ਹਾਂ ਦੇ ਖਿਲਾਫ ਕਰਜ਼ੇ ਲਈ ਵੀ ਬੇਨਤੀ ਕਰ ਸਕਦੇ ਹੋ। ਇਸ ਨਿਵੇਸ਼ ਅਧੀਨ ਤੁਸੀਂ ਜੇਕਰ ਆਉਣ ਵਾਲੇ 5 ਤੋਂਂ 10 ਸਾਲ ਤੱਕ ਬੱਚਿਆਂ ਦੇ ਵਿਆਹ ਕਰਨੇ ਹਨ ਜਾਂ ਵਿਦੇਸ਼ ਪੜਣ ਲਈ ਭੇਜਣਾ ਹੈ ਤਾਂ ਅਜਿਹੇ ਨਿਵੇਸ਼ ਮੁਸ਼ਕਲ ਸਮੇਂ ਭਾਰੀ ਰਾਹਤ ਦਿੰਦੇ ਹਨ।

ਲੰਮੀ ਮਿਆਦ ਦੇ ਉਦੇਸ਼

ਲੰਮੀ ਮਿਆਦ ਦੇ ਉਦੇਸ਼(10 ਸਾਲ ਜਾਂ ਇਸ ਤੋਂ ਜ਼ਿਆਦਾ) ਲਈ ਤੁਸੀਂ ਨਿਸ਼ਚਿਤ ਰੂਪ ਨਾਲ ਪੀ.ਪੀ.ਐੱਫ., ਨੈਸ਼ਨਲ ਸੇਵਿੰਗ ਸਰਟੀਫਿਕੇਟ ਸੁਕੱਨਿਆ ਸਮਰਿਧੀ ਯੋਜਨਾ ਅਤੇ ਹੋਰ ਕਈ ਲੰਮੀ ਮਿਆਦ ਦੇ ਵਿਕਲਪ ਨੂੰ ਚੁਣ ਸਕਦੇ ਹੋ। ਇਸ ਲਈ ਚਾਹੋ ਤਾਂ ਕਿਸੇ ਬਿਹਤਰ ਵਿੱਤੀ ਸਲਾਹਾਕਾਰ ਦੀ ਸਹਾਇਤਾ ਲੈ ਸਕਦੇ ਹੋ। ਲੰਮੀ ਮਿਆਦ ਦੇ ਨਿਵੇਸ਼ ਦੌਰਾਨ ਤੁਸੀਂ ਅਰਾਮ ਨਾਲ ਮੋਟੀ ਬਚਤ ਕਰ ਸਕਦੇ ਹੋ।