HDFC, ICICI ਅਤੇ SBI ''ਚ ਖੁੱਲ੍ਹਵਾ ਸਕਦੇ ਹੋ ਬੱਚਿਆਂ ਲਈ ਬਚਤ ਖਾਤਾ, ਜਾਣੋ ਇਸ ਦੇ ਫਾਇਦੇ

Sunday, Jan 12, 2020 - 02:01 PM (IST)

ਨਵੀਂ ਦਿੱਲੀ—ਬੱਚਿਆਂ ਨੂੰ ਸ਼ੁਰੂ ਤੋਂ ਹੀ ਬਚਤ ਦੀ ਆਦਤ ਸਿਖਾਓ। ਮਸਲਨ, ਜ਼ਰੂਰ ਘਰੇਲੂ ਖਰਚਿਆਂ ਜਿਵੇਂ ਸਕੂਲ ਦੀ ਫੀਸ, ਟਿਊਸ਼ਨ ਫੀਸ, ਕਿਰਾਇਆ, ਕਰਜ਼ ਦੀ ਈ.ਐੱਮ.ਆਈ. ਆਦਿ ਦੇ ਬਾਰੇ 'ਚ ਦੱਸੋ। ਹਾਲਾਂਕਿ ਉਹ ਪੈਸੇ ਦੇ ਮੁੱਲ ਨੂੰ ਜ਼ਿਆਦਾ ਨਾ ਸਮਝਦੇ ਹੋਏ ਵੱਡੇ ਹੋਣ ਦੇ ਨਾਲ ਆਪਣੇ ਸ਼ੌਕ 'ਤੇ ਧਿਆਨ ਦਿੰਦੇ ਹਨ। ਅਜਿਹੇ 'ਚ ਤੁਹਾਨੂੰ ਆਪਣੇ ਬੱਚਿਆਂ ਨੂੰ ਬਚਤ ਦੀ ਆਦਤ ਦੇ ਬਾਰੇ 'ਚ ਦੱਸਣਾ ਚਾਹੀਦਾ। ਤੁਸੀਂ ਆਪਣੇ ਬੱਚਿਆਂ ਦੇ ਲਈ ਬੈਂਕ ਖਾਤਾ ਖੋਲ੍ਹ ਕੇ ਉਨ੍ਹਾਂ ਨੂੰ ਬਚਤ ਦੀ ਸਿੱਖ ਦੇ ਸਕਦੇ ਹੋ। ਬੱਚੇ ਦੇ ਦਸ ਸਾਲ ਦਾ ਹੋਣ 'ਤੇ ਉਹ ਖੁਦ ਆਪਣਾ ਖਾਤਾ ਸੰਚਾਲਿਤ ਕਰ ਸਕਦਾ ਹੈ। ਜੇਕਰ ਤੁਸੀਂ ਆਪਣੇ ਬੱਚਿਆਂ ਲਈ ਬਚਤ ਖਾਤਾ ਖੋਲ੍ਹਣ ਦੀ ਸੋਚ ਰਹੇ ਹੋ ਤਾਂ ਤੁਸੀਂ ਐੱਚ.ਡੀ.ਐੱਫ.ਸੀ. ਬੈਂਕ ਕਿਡਸ ਐਡਵਾਂਟੇਜ਼  ਅਕਾਊਂਟ, ਐੱਸ.ਬੀ.ਆਈ. 'ਪਹਿਲਾਂ ਕਦਮ ਅਤੇ ਪਹਿਲੀ ਉਡਾਣ', 'ਆਈ.ਸੀ.ਆਈ.ਸੀ.ਆਈ. ਬੈਂਕ ਯੰਗ ਸਟਾਰਸ ਸੇਵਿੰਗਸ ਅਕਾਊਂਟ 'ਤੇ ਵਿਚਾਰ ਕਰ ਸਕਦੇ ਹਨ।
ਐੱਚ.ਡੀ.ਐੱਫ.ਸੀ. ਬੈਂਕ ਕਿਡਸ ਅਡਵਾਂਟੇਜ ਅਕਾਊਂਟ
ਇਸ ਖਾਤੇ 'ਚ ਬੱਚਿਆਂ ਲਈ ਮੁਫਤ ਸਿੱਖਿਆ ਬੀਮਾ ਕਵਰ ਅਤੇ ਬੱਚਿਆਂ ਲਈ ਕੌਮਾਂਤਰੀ ਡੈਬਿਟ ਕਾਰਡ ਵਰਗੇ ਲਾਭ ਮਿਲਦੇ ਹਨ। ਮਾਤਾ-ਪਿਤਾ ਆਪਣੇ ਬੱਚਿਆਂ ਦੇ ਖਾਤੇ ਚ ਨੈੱਟਬੈਂਕਿੰਗ ਅਕਸੈੱਸ ਦੇ ਨਾਲ ਬੱਚੇ ਦੇ ਖਾਤੇ ਦਾ ਲਾਭ ਉਠਾ ਸਕਦੇ ਹਨ। ਇਸ ਦੇ ਇਲਾਵਾ ਬੱਚਿਆਂ ਦੇ ਭਵਿੱਖ ਦੀ ਸੁਰੱਖਿਆ ਲਈ ਵਾਹਨ ਹਾਦਸੇ ਹੋਣ 'ਤੇ ਮਾਤਾ-ਪਿਤਾ ਜਾਂ ਗਾਰਡੀਅਨ ਦੀ ਮੌਤ ਹੋਣ ਦੀ ਸਥਿਤੀ 'ਚ 1 ਲੱਖ ਰੁਪਏ ਦਾ ਮੁਫਤ ਸਿੱਖਿਆ ਬੀਮਾ ਕਵਰ ਦਿੱਤਾ ਹੈ। ਏ.ਟੀ.ਐੱਮ. ਤੋਂ 2,500 ਰੁਪਏ ਕੱਢੇ ਜਾ ਸਕਦੇ ਹਨ, ਪ੍ਰਤੀ ਦਿਨ 10,000 ਰੁਪਏ ਖਰਚ ਕਰ ਸਕਦੇ ਹਨ।
ਆਈ.ਸੀ.ਆਈ.ਸੀ.ਆਈ. ਬੈਂਕ
1 ਦਿਨ ਤੋਂ ਲੈ ਕੇ 18 ਸਾਲ ਤੱਕ ਦੀ ਉਮਰ ਦੇ ਬੱਚੇ ਖਾਤਾ ਖੁੱਲ੍ਹਵਾ ਸਕਦੇ ਹਨ। ਨਾਬਾਲਗ ਵਲੋਂ ਗਾਰਡੀਅਨ ਦਾ ਖਾਤਾ ਖੋਲ੍ਹ ਅਤੇ ਸੰਚਾਲਿਤ ਕਰ ਸਕਦਾ ਹੈ। ਕਦੇ ਵੀ ਇੰਟਰਨੈੱਟ ਬੈਂਕਿੰਗ, ਆਈ ਮੋਬਾਇਲ ਐਪ ਅਤੇ ਏ.ਟੀ.ਐੱਮ. ਦੀ ਵਰਤੋਂ ਕੀਤੀ ਜਾ ਸਕਦੀ ਹੈ। ਮੁਫਤ 'ਚ ਪਾਸਬੁੱਕ ਸੁਵਿਧਾ, ਮੁਫਤ ਈ-ਮੇਲ ਸਟੇਟਮੈਂਟ ਅਤੇ ਮੁਫਤ ਭੁਗਤਾਨ ਯੋਗ ਚੈੱਕ ਬੁੱਕ ਵੀ ਮਿਲਦਾ ਹੈ।
ਐੱਸ.ਬੀ.ਆਈ. 'ਪਹਿਲਾਂ ਕਦਮ ਅਤੇ ਪਹਿਲੀ ਉਡਾਣ'
ਕੋਈ ਵੀ ਬੱਚਾ/ਨਾਬਾਲਗ ਮਾਤਾ-ਪਿਤਾ/ ਗਾਰਡੀਅਨ ਜਾਂ ਇਕੱਲੇ ਮਾਤਾ-ਪਿਤਾ/ਗਾਰਡੀਅਨ ਦੇ ਨਾਲ ਸਾਂਝੇ ਰੂਪ ਨਾਲ ਖਾਤਾ ਖੋਲ੍ਹ ਸਕਦਾ ਹੈ। ਇਸ ਖਾਤੇ 'ਚ ਉਹ ਪ੍ਰਤੀ ਦਿਨ 5,000 ਰੁਪਏ ਤੱਕ ਲੈਣ-ਦੇਣ ਕਰ ਸਕਦੇ ਹਨ, ਇਸ ਦੇ ਇਲਾਵਾ ਬਿੱਲ ਭੁਗਤਾਨ, ਐੱਫ.ਡੀ. ਖੋਲ੍ਹਣਾ, ਆਰ.ਡੀ., ਰਾਸ਼ਟਰੀ ਇਲੈਕਟ੍ਰੋਨਿਕ ਫੰਡ ਟਰਾਂਸਫਰ (ਐੱਨ.ਈ.ਐੱਫ.ਟੀ.) ਵੀ ਕੀਤਾ ਜਾ ਸਕਦਾ ਹੈ। ਬੱਚਿਆਂ ਦੇ ਇਸ ਖਾਤੇ 'ਚ ਇੰਟਰਨੈੱਟ ਬੈਂਕਿੰਗ, ਮੋਬਾਇਲ ਬੈਂਕਿੰਗ ਵਰਗੀਆਂ ਸੁਵਿਧਾਵਾਂ ਮਿਲਦੀਆਂ ਹਨ। ਇਸ ਦੇ ਇਲਾਵਾ 10 ਚੈੱਕ ਕਾਪੀ ਚੈੱਕ ਬੁੱਕ ਦੇ ਨਾਲ ਨਾਬਾਲਗ ਦੇ ਨਾਂ 'ਤੇ ਜਾਰੀ ਕੀਤੀ ਜਾਂਦੀ ਹੈ।

Aarti dhillon

This news is Content Editor Aarti dhillon