ਵਿਦੇਸ਼ ''ਚ ਜਾ ਰਹੇ ਹੋ ਵਸਣ, ਤਾਂ ਸਿੱਖੋ ਫਾਈਨੈਂਸ਼ਲ ਮੈਨੇਜਮੈਂਟ ਦੇ ਗੁਰ

11/12/2018 12:51:49 PM

ਨਵੀਂ ਦਿੱਲੀ — ਵਿਦੇਸ਼ਾਂ 'ਚ ਜਾ ਕੇ ਵਸਣਾ ਕਰਨਾ ਕਈ ਭਾਰਤੀਆਂ ਦਾ ਸਪਨਾ ਹੋ ਸਕਦਾ ਹੈ। ਦਹਾਕਿਆਂ ਤੋਂ ਨੌਜਵਾਨ ਵਿਦੇਸ਼ਾਂ 'ਚ ਪੜ੍ਹਾਈ ਕਰਨ ਲਈ ਜਾ ਰਹੇ ਹਨ ਜਾਂ ਕੰਮਕਾਜ ਦੇ ਬਹਾਨੇ ਵਿਦੇਸ਼ ਜਾ ਕੇ ਫਿਰ ਉਥੇ ਹੀ ਸਥਾਪਤ ਹੋ ਜਾਂਦੇ ਹਨ। ਕੀ ਵਿਦੇਸ਼ਾਂ ਵਿਚ ਰਿਹਾਇਸ਼ ਬਣਾਉਣ ਸੌਖਾ ਕੰਮ ਹੈ ਖਾਸ ਕਰਕੇ ਉਸ ਸਮੇਂ ਜਦੋਂ ਗੱਲ ਜਾਇਦਾਦ ਅਤੇ ਸੰਪਤੀ ਦੀ ਹੋਵੇ? ਦੂਜਿਆਂ ਨਾਲ ਲੈਣ-ਦੇਣ ਦੇ ਕੁਝ ਮਾਮਲਿਆਂ 'ਤੇ ਧਿਆਨ ਰੱਖਣ ਨਾਲ ਸੁਚਾਰੂ ਟ੍ਰਾਂਜ਼ਿਟ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਇਸ ਲਈ ਵਿਦੇਸ਼ ਜਾਣ ਤੋਂ ਪਹਿਲਾਂ ਤੁਹਾਨੂੰ ਕੁਝ ਆਰਥਿਕ ਕਦਮ ਚੁੱਕਣੇ ਪੈਣਗੇ।

ਬੈਂਕ ਖਾਤਿਆਂ ਨੂੰ ਬੰਦ ਜਾਂ ਰੀਨੇਮ ਕਰਵਾਓ

ਵਿਦੇਸ਼ 'ਚ ਵਸੇਬਾ ਕਰਨ ਲਈ ਜਿਸ ਦਿਨ ਤੁਸੀਂ ਦੇਸ਼ ਛੱਡ ਦਿੰਦੇ ਹੋ, ਉਸ ਦਿਨ ਤੋਂ ਤੁਹਾਨੂੰ ਇਕ ਗੈਰ-ਨਿਵਾਸੀ ਭਾਰਤੀ ਮੰਨਿਆ ਜਾਵੇਗਾ। ਆਪਣੇ ਬੈਂਕ ਦੇ ਬਚਤ ਖਾਤੇ, ਫਿਕਸਡ ਡਿਪਾਜ਼ਿਟ, ਰੇਕਰਿੰਗ ਡਿਪਾਜ਼ਿਟ ਆਦਿ ਖਾਤਿਆਂ ਨੂੰ ਜਾਂ ਤਾਂ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਫਿਰ ਇਨ੍ਹਾਂ ਨੂੰ ਨਾਨ ਰੈਜ਼ਿਡੈਂਸ਼ਨ ਆਰਡੀਨਰੀ(ਐੱਨ.ਆਰ.ਓ.) ਖਾਤਿਆਂ 'ਚ ਬਦਲਣਾ ਹੋਵੇਗਾ।

ਕਿਰਾਏ ਦੀ ਰਾਸ਼ੀ, ਵਿਆਜ, ਲਾਭਅੰਸ਼ ਆਦਿ ਸਮੇਤ ਭਾਰਤ 'ਚ ਹੋਣ ਵਾਲੀ ਕੋਈ ਵੀ ਕਮਾਈ ਤੁਹਾਡੇ ਐੱਨ.ਆਰ.ਓ. ਖਾਤੇ ਵਿਚ ਜਮ੍ਹਾਂ ਹੋ ਜਾਵੇਗੀ। ਜੇਕਰ ਤੁਸੀਂ ਵਿਦੇਸ਼ ਜਾ ਕੇ ਭਾਰਤ ਵਿਚ ਪੈਸੇ ਭੇਜਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਇਸ ਰਾਸ਼ੀ ਨੂੰ ਗੈਰ-ਨਿਵਾਸੀ ਐਕਸਟਰਨਲ(ਬਾਹਰੀ) ਖਾਤੇ ਰਾਹੀਂ ਟਰਾਂਸਫਰ ਕਰਨਾ ਹੋਵੇਗਾ। ਐੱਨ.ਆਰ.ਆਈ. ਅਤੇ ਐੱਨ.ਆਰ.ਓ. ਦੋਵਾਂ ਹੀ ਖਾਤਿਆਂ ਲਈ ਸੰਬੰਧਿਤ ਅਤੇ ਪ੍ਰਮਾਣਿਕ ਦਸਤਾਵੇਜ਼ ਜਮ੍ਹਾਂ ਕਰਨੇ ਹੋਣਗੇ ਜਿਹੜੇ ਕਿ ਕੇ.ਵਾਈ.ਸੀ. ਦੇ ਨਿਯਮਾਂ ਦੇ ਅਨੁਕੂਲ ਹੋਣ।

ਲੋਨ ਅਤੇ ਕ੍ਰੈਡਿਟ ਕਾਰਡ ਬਿੱਲਾਂ ਦਾ ਭੁਗਤਾਨ ਕਰੋ

ਜੇਕਰ ਤੁਹਾਡੇ 'ਤੇ ਕਿਸੇ ਤਰ੍ਹਾਂ ਦਾ ਲੋਨ ਜਾਂ ਕ੍ਰੈਡਿਟ ਕਾਰਡ ਬਿਲ ਦਾ ਬਕਾਇਆ ਹੈ, ਤਾਂ ਭਾਰਤ ਛੱਡਣ ਤੋਂ ਪਹਿਲਾਂ ਸਾਰੀ ਬਕਾਇਆ ਰਾਸ਼ੀ ਦਾ ਭੁਗਤਾਨ ਕਰਨ ਲਈ ਲੋੜੀਂਦੇ ਬੈਂਕ ਪ੍ਰਬੰਧਾਂ ਦਾ ਪਾਲਣ ਕਰਨਾ ਜ਼ਰੂਰੀ ਹੈ। ਸਾਰੇ ਬੀਮੇ ਅਚਾਨਕ ਬੰਦ ਨਾ ਕਰੋ। ਕਈ ਲੋਕ ਵਿਦੇਸ਼ ਜਾਣ ਤੋਂ ਪਹਿਲਾਂ ਆਪਣੇ ਸਾਰੇ ਜੀਵਨ ਅਤੇ ਸਿਹਤ ਬੀਮੇ ਅਚਾਨਕ ਬੰਦ ਕਰ ਦਿੰਦੇ ਹਨ। ਇਹ ਉਨ੍ਹਾਂ ਨੂੰ ਅਸੁਰੱਖਿਅਤ ਕਰ ਦਿੰਦਾ ਹੈ ਜਦੋਂ ਤੱਕ ਕਿ ਕੋਈ ਨਵੀਂ ਬੀਮਾ ਯੋਜਨਾ ਵਿਦੇਸ਼ ਵਿਚ ਨਹੀਂ ਖਰੀਦ ਲਈ ਜਾਂਦੀ। ਤੁਸੀਂ ਸਮੇਂ 'ਤੇ ਭੁਗਤਾਨ ਕਰਨ ਲਈ ਆਪਣੇ ਬੈਂਕ ਨੂੰ ਈ.ਸੀ.ਐੱਸ. ਦਾ ਹੁਕਮ ਦੇ ਕੇ ਅਦਾਇਗੀ ਦਾ ਭੁਗਤਾਨ ਜਾਰੀ ਰੱਖ ਸਕਦੇ ਹੋ। ਜੇਕਰ ਤੁਹਾਡੀ ਭਵਿੱਖ ਵਿਚ ਦੇਸ਼ ਵਾਪਸ ਆਉਣ ਦੀ ਯੋਜਨਾ ਹੈ ਤਾਂ ਵੀ ਭਾਰਤ ਵਿਚ ਸਿਹਤ ਬੀਮਾ ਜਾਰੀ ਰੱਖੋ। ਤੁਸੀਂ ਆਪਣੇ ਬੀਮਾਕਰਤਾ ਤੋਂ ਵੀ ਪਤਾ ਕਰਵਾ ਸਕਦੇ ਹੋ ਕਿ ਖਰੀਦੀ ਹੋਈ ਬੀਮਾ ਯੋਜਨਾ ਉਸ ਦੇਸ਼(ਵਿਦੇਸ਼) ਵਿਚ ਵੈਧ ਹੈ ਜਾਂ ਨਹੀਂ, ਜੇਕਰ ਪ੍ਰਮਾਣਿਤ ਹੈ ਤਾਂ ਇਸ ਨੂੰ ਟਰਾਂਸਫਰ ਕਰਵਾ ਸਕਦੇ ਹੋ।

ਕਿਸੇ ਭਰੋਸੇਮੰਜ ਵਿਅਕਤੀ ਨੂੰ ਪਾਵਰ ਆਫ ਅਟਾਰਨੀ ਦਿਓ

ਹਾਲਾਂਕਿ ਤੁਸੀਂ ਆਪਣੇ ਜ਼ਿਆਦਾਤਰ ਖਾਤਿਆਂ ਨੂੰ ਬੰਦ ਕਰਨ ਦਾ ਫੈਸਲਾ ਲੈ ਸਕਦੇ ਹੋ ਪਰ ਜੇਕਰ ਤੁਸੀਂ ਕੁਝ ਵਿੱਤੀ ਟਰਾਂਜੈਕਸ਼ਨਾਂ ਨੂੰ ਬਰਕਰਾਰ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਅਜਿਹੇ ਖਾਤਿਆਂ ਲਈ ਕਿਸੇ ਭਰੋਸੇਮੰਦ ਵਿਅਕਤੀ ਨੂੰ ਪਾਵਰ ਆਫ ਆਟਰਨੀ ਦੇ ਸਕਦੇ ਹੋ। ਉਹ ਭਾਰਤ ਵਿਚ ਤੁਹਾਡੇ ਵਲੋਂ ਕਿਸੇ ਵੀ ਤਰ੍ਹਾਂ ਦੇ ਵਿਧਾਨਿਕ ਜਾਂ ਵਿੱਤ ਸੰਬੰਧੀ ਕੰਮਕਾਜ ਦੀ ਦੇਖਭਾਲ ਜਾਂ ਨਿਗਰਾਨੀ ਕਰ ਸਕਦਾ ਹੈ।

ਪੋਰਟਫੋਲਿਓ ਨਿਵੇਸ਼ ਯੋਜਨਾ ਵਿਚ ਖਾਤਾ ਖੋਲ੍ਹੋ

ਤੁਸੀਂ ਕਿਸੇ ਬੈਂਕ ਨਾਲ ਪੋਰਟਫੋਲਿਓ ਨਿਵੇਸ਼ ਯੋਜਨਾ(PIS) ਦੇ ਤਹਿਤ ਖਾਤਾ ਖੋਲ੍ਹ ਕੇ ਭਾਰਤੀ ਸ਼ੇਅਰ ਬਜ਼ਾਰ ਵਿਚ ਨਿਵੇਸ਼ ਕਰ ਸਕਦੇ ਹੋ। ਹਾਲਾਂਕਿ ਕੋਈ ਵਿਅਕਤੀ ਸਟਾਕ ਖਰੀਦਣ ਅਤੇ ਵੇਚਣ ਲਈ ਇਕ ਹੀ ਖਾਤਾ ਖੋਲ੍ਹ ਸਕਦਾ ਹੈ। ਇਸ ਤੋਂ ਇਲਾਵਾ ਯਾਦ ਰੱਖੋ ਕਿ ਗੈਰ-ਨਿਵਾਸੀ ਭਾਰਤੀਆਂ ਨੂੰ ਵਪਾਰ ਜਾਂ ਘੱਟ ਵਿਕਰੀ ਕਰਨ ਦਾ ਆਗਿਆ ਨਹੀਂ ਹੈ। ਮਿਊਚੁਅਲ ਫੰਡ ਨਿਵੇਸ਼ ਲਈ ਪਤਾ ਕਰੋ ਕਿ ਕੀ ਸਬੰਧਿਤ ਫੰਡ ਹਾਊਸ NRO ਖਾਤੇ 'ਚੋਂ ਨਿਵੇਸ਼ ਦੀ ਆਗਿਆ ਦਿੰਦਾ ਹੈ। ਇਹ ਵੀ ਧਿਆਨ ਦੇਣਾ ਜ਼ਰੂਰੀ ਹੈ ਕਿ ਗੈਰ ਭਾਰਤੀ ਨਿਵਾਸੀ ਬਣਨ ਤੋਂ ਬਾਅਦ ਤੁਹਾਡਾ ਡੀਮੈਟ ਖਾਤਾ ਬੰਦ ਹੋਣਾ ਚਾਹੀਦਾ ਹੈ। ਪੀ.ਪੀ.ਐੱਫ., ਐੱਨ.ਐੱਸ.ਸੀ., ਐੱਨ.ਪੀ.ਐੱਸ. ਵਰਗੀਆਂ ਸਰਕਾਰੀ ਯੋਜਨਾਵਾਂ 'ਚ ਨਿਵੇਸ਼ ਕਰਨ ਦੀ ਆਗਿਆ ਨਹੀਂ ਹੈ। ਹਾਲਾਂਕਿ ਜੇਕਰ ਤੁਹਾਡੇ ਕੋਲ ਪਹਿਲਾਂ ਤੋਂ ਹੀ ਖਾਤਾ ਹੈ ਤਾਂ ਤੁਸੀਂ ਨਿਵੇਸ਼ ਲਈ ਬਣੇ ਰਹਿ ਸਕਦੇ ਹੋ।

ਬਣਦਾ ਟੈਕਸ ਦੇ ਕੇ ਹੀ ਜਾਓ

ਤੁਸੀਂ ਜਿਹੜੇ ਵਿੱਤੀ ਸਾਲ ਵਿਚ ਭਾਰਤ ਵਿਚ ਰਹਿ ਰਹੇ ਹੋ, ਉਸ ਸਮੇਂ ਦਾ ਟੈਕਸ ਤੁਹਾਡੇ 'ਤੇ ਲਾਗੂ ਹੋਵੇਗਾ। ਸਾਲਾਨਾ ਟੈਕਸ , ਦੇਣਦਾਰੀਆਂ ਨੂੰ ਸਮਝਣ ਲਈ ਕਿਸੇ ਟੈਕਸ ਸਲਾਹਕਾਰ ਨਾਲ ਗੱਲ ਕਰੋ ਤਾਂ ਜੋ ਭਾਰਤੀ ਨਿਵਾਸੀ ਤੋਂ ਗੈਰ ਭਾਰਤੀ ਨਿਵਾਸੀ ਬਣਨ ਦੀ ਪ੍ਰਕਿਰਿਆ ਆਸਾਨੀ ਨਾਲ ਪੂਰੀ ਹੋ ਸਕੇ। ਦੇਸ਼ ਤੋਂ ਬਾਹਰ ਜਾਣ ਤੋਂ ਪਹਿਲਾਂ ਤੁਸੀਂ ਆਪਣੇ ਰੁਪਏ-ਪੈਸੇ 'ਤੇ ਪੈਣ ਵਾਲੇ ਟਰਾਂਸਫਰ ਦੇ ਅਸਰ ਬਾਰੇ ਜਾਣਕਾਰੀ ਰੱਖੋ ਅਤੇ ਇਕ ਜਾਂਚ ਸੂਚੀ ਬਣਾਓ ਤਾਂ ਜੋ ਤੁਹਾਡਾ ਪਾਰਗਮਨ ਸੁਰੱਖਿਅਤ ਹੋ ਸਕੇ।