ਬੱਚਿਆਂ ਦੀ ਹਾਇਰ ਐਜੁਕੇਸ਼ਨ ਲਈ ਹੋ ਪਰੇਸ਼ਾਨ ਤਾਂ Education Loan ਬਣ ਸਕਦਾ ਹੈ ਵੱਡਾ ਮਦਦਗਾਰ

05/15/2019 1:27:12 PM

ਨਵੀਂ ਦਿੱਲੀ — ਅੱਜ ਦੇ ਸਮੇਂ 'ਚ ਨੌਕਰੀਪੇਸ਼ਾ ਲੋਕਾਂ ਲਈ ਸਭ ਤੋਂ ਵੱਡੀ ਸਮੱਸਿਆ ਬੱਚਿਆਂ ਦੀ ਹਾਇਰ ਐਜੁਕੇਸ਼ਨ ਲਈ ਪੈਸਾ ਇਕੱਠਆ ਕਰਨ ਦੀ ਹੁੰਦੀ ਹੈ। ਦਿਨੋਂ-ਦਿਨ ਮਹਿੰਗੀ ਹੁੰਦੀ ਜਾ ਰਹੀ ਪੜ੍ਹਾਈ ਦੇ ਦੌਰ 'ਚ ਐਜੁਕੇਸ਼ਨ ਲੋਨ ਇਕ ਵੱਡਾ ਸਹਾਰਾ ਮੰਨਿਆ ਜਾਂਦਾ ਹੈ। ਹਾਲਾਂਕਿ ਜੇਕਰ ਤੁਸੀਂ ਐਜੁਕੇਸ਼ਨ ਲੋਨ ਬਾਰੇ ਸਹੀ ਜਾਣਕਾਰੀ ਹਾਸਲ ਕਰ ਲੈਂਦੇ ਹੋ ਤਾਂ ਲੋਨ ਦੇ ਭਾਰੀ ਬੋਝ ਨੂੰ ਘੱਟ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇਨ੍ਹਾਂ ਜਾਣਕਾਰੀਆਂ ਬਾਰੇ ਦੱਸਣ ਜਾ ਰਹੇ ਹਾਂ।

ਕੀ ਹੁੰਦੀ ਹੈ ਐਜੁਕੇਸ਼ਨ ਲੋਨ ਦੀ ਪ੍ਰਕਿਰਿਆ?

ਮਹਿੰਗਾਈ ਦੇ ਇਸ ਦੌਰ 'ਚ ਬੱਚਿਆਂ ਦੀ ਪੜ੍ਹਾਈ ਲਈ ਐਜੁਕੇਸ਼ਨ ਲੋਨ ਲੈਣਾ ਇਕ ਮਜਬੂਰੀ ਬਣ ਚੁੱਕਾ ਹੈ। ਅੱਜ ਦੇ ਸਮੇਂ 'ਚ ਜਾਂ ਤਾਂ ਮਾਤਾ-ਪਿਤਾ ਜਾਂ ਫਿਰ ਬੱਚੇ ਖੁਦ ਦੀ ਪੜ੍ਹਾਈ ਲਈ ਲੋਨ ਦੀ ਸਹੂਲਤ ਲੈ ਸਕਦੇ ਹਨ। ਇਹ ਲੋਨ ਪੋਸਟ  ਗ੍ਰੈਜੁਏਸ਼ਨ ਜਾਂ ਫਿਰ ਕਿਸੇ ਪ੍ਰਫੈਸ਼ਨਲ ਪੜ੍ਹਾਈ ਲਈ ਲਿਆ ਜਾ ਸਕਦਾ ਹੈ। ਜੇਕਰ ਤੁਹਾਡਾ ਕਿਸੇ ਬੈਂਕ ਵਿਚ ਖਾਤਾ ਹੈ ਤਾਂ ਉਸੇ ਬੈਂਕ ਵਿਚੋਂ ਲੋਨ ਲੈਣਾ ਸੌਖਾ ਹੁੰਦਾ ਹੈ। ਜੇਕਰ ਵਿੱਦਿਅਕ ਸੰਸਥਾ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਤਾਂ ਤੁਸੀਂ ਪ੍ਰੋਫੈਸ਼ਨਲ ਕੋਰਸ ਲਈ ਅਸਾਨੀ ਨਾਲ ਲੋਨ ਲੈ ਸਕਦੇ ਹੋ। ਜ਼ਿਕਰਯੋਗ ਹੈ ਕਿ ਇਸ ਲੋਨ ਦੇ ਦਾਇਰੇ ਵਿਚ ਕਾਲਜ ਫੀਸ, ਹੌਸਟਲ ਦਾ ਖਰਚਾ, ਲਾਇਬ੍ਰੇਰੀ ਅਤੇ ਪੜ੍ਹਾਈ ਲਈ ਕੰਪਿਊਟਰ ਤੱਕ ਦੀ ਖਰੀਦਦਾਰੀ ਆਉਂਦੀ ਹੈ।

ਇਨ੍ਹਾਂ ਦਸਤਾਵੇਜ਼ਾਂ ਦੀ ਹੁੰਦੀ ਹੈ ਜ਼ਰੂਰਤ

ਜੇਕਰ ਲੋਨ ਲਈ ਦਸਤਾਵੇਜ਼ਾਂ ਦੀ ਗੱਲ ਕਰੀਏ ਤਾਂ ਇਸ ਲਈ ਵਿਦਿਆਰਥੀ ਦੀ ਪਿਛਲੀ ਪ੍ਰੀਖਿਆ ਦੀ ਮਾਰਕਸ ਸ਼ੀਟ, ਐਂਟਰਸ ਅਤੇ ਸਕਾਲਰਸ਼ਿਪ ਦੇ ਦਸਤਾਵੇਜ਼, ਕੋਰਸ ਦੇ ਦੌਰਾਨ ਹੋਣ ਵਾਲੇ ਖਰਚਿਆਂ ਦੇ ਪ੍ਰਮਾਣ ਪੱਤਰ ਆਖਰੀ 6 ਮਹੀਨੇ ਦੀ ਬੈਂਕ ਸਟੇਟਮੈਂਟ ਅਤੇ ਮਾਤਾ-ਪਿਤਾ ਦਾ ਬੀਤੇ 2 ਸਾਲ ਦਾ ਆਈ.ਟੀ.ਆਰ. ਪ੍ਰਮਾਣ। 

ਕੀ ਹੁੰਦੀ ਹੈ ਸ਼ਰਤ?

ਐਜੁਕੇਸ਼ਨ ਲੋਨ ਕਿਸ ਨੂੰ ਮਿਲ ਸਕਦਾ ਹੈ ਜੇਕਰ ਇਸ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਬਿਨੈਕਾਰ ਦਾ ਭਾਰਤੀ ਹੋਣਾ ਜ਼ਰੂਰੀ ਹੁੰਦਾ ਹੈ। 16 ਤੋਂ 35 ਸਾਲ ਦੀ ਉਮਰ ਵਾਲੇ ਵਿਦਿਆਰਥੀ ਇਸ ਲਈ ਅਰਜ਼ੀ ਦੇ ਸਕਦੇ ਹਨ। ਜੇਕਰ ਐਜੁਕੇਸ਼ਨ ਲੋਨ ਲਈ ਅਰਜ਼ੀ ਵਿਦਿਆਰਥੀ ਵਲੋਂ ਦਿੱਤੀ ਜਾ ਰਹੀ ਹੈ ਤਾਂ ਉਸ ਦੇ ਮਾਤਾ-ਪਿਤਾ ਦੀ ਮਹੀਨਾਵਾਰ ਆਮਦਨ ਦੇ ਆਧਾਰ 'ਤੇ ਲੋਨ ਦੀ ਰਾਸ਼ੀ ਤੈਅ ਕੀਤੀ ਜਾਂਦੀ ਹੈ।

ਦੇਸ਼ ਦੇ ਇਨ੍ਹਾਂ ਬੈਂਕਾਂ ਵਿਚ ਮਿਲਦਾ ਹੈ ਸਸਤਾ ਐਜੁਕੇਸ਼ਨ ਲੋਨ

  • PNB- 8.95%
  • SBI - 8.60%
  • IDBI- 9.50%
  • INDIAN BANK-8.60%

ਕਿੰਨਾ ਮਿਲ ਸਕਦਾ ਹੈ ਲੋਨ?

ਆਮਤੌਰ 'ਤੇ ਦੇਖਿਆ ਜਾਵੇ ਤਾਂ ਵਿਦਿਆਰਥੀ ਦੇਸ਼ ਤੋਂ ਇਲਾਵਾ ਵਿਦੇਸ਼ ਵਿਚ ਵੀ ਪੜ੍ਹਾਈ ਕਰਨ ਲਈ ਐਜੂਕੇਸ਼ਨ ਲੋਨ ਲੈਣ ਲਈ ਅਰਜ਼ੀ ਦੇ ਸਕਦਾ ਹੈ। ਅਜਿਹੇ 'ਚ ਪੜ੍ਹਾਈ ਲਈ ਬੈਂਕ 10 ਤੋਂ 15 ਲੱਖ ਤੱਕ ਦਾ ਲੋਨ ਅਸਾਨੀ ਨਾਲ ਮਨਜ਼ੂਰ ਕਰ ਦਿੰਦੇ ਹਨ। ਇਸਦੇ ਨਾਲ ਹੀ ਵਿਦੇਸ਼ ਵਿਚ ਪੜ੍ਹਾਈ ਲਈ 20 ਲੱਖ ਰੁਪਏ ਤੱਕ ਦਾ ਲੋਨ ਅਸਾਨੀ ਨਾਲ ਮਿਲ ਜਾਂਦਾ ਹੈ। ਇਸ ਦੇ ਨਾਲ ਹੀ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਹਾਇਰ ਐਜੁਕੇਸ਼ਨ ਲਈ ਵਿਆਜ ਦਰਾਂ 'ਤੇ 1 ਫੀਸਦੀ ਤੱਕ ਦੀ ਛੋਟ ਵੀ ਮਿਲਦੀ ਹੈ। 4 ਲੱਖ ਤੱਕ ਦੇ ਲੋਨ ਲਈ ਗਾਰੰਟਰ ਦੀ ਜ਼ਰੂਰਤ ਨਹੀਂ ਹੁੰਦੀ। ਇਸ ਦੇ ਨਾਲ ਹੀ ਇਸ ਤੋਂ ਜ਼ਿਆਦਾ ਤੱਕ ਦੇ ਲੋਨ ਲਈ ਕੁਝ ਗਾਰੰਟੀ ਦੇਣੀ ਹੁੰਦੀ ਹੈ ਜਿਵੇਂ ਕਿ ਜ਼ਮੀਨ ਜਾਇਦਾਦ ਦੇ ਕਾਗਜ਼ਾਤ ਆਦਿ।

ਮਿਲਦਾ ਹੈ ਇਹ ਲਾਭ

ਐਜੁਕੇਸ਼ਨ ਲੋਨ ਬੇਸ਼ੱਕ ਬਿਨੈਕਾਰ 'ਤੇ ਵਿੱਤੀ ਦਬਾਅ ਬਣਾ ਦਿੰਦਾ ਹੈ ਪਰ ਤੁਸੀਂ ਇਸ ਤੋਂ ਇਕ ਲਾਭ ਵੀ ਲੈ ਸਕਦੇ ਹੋ। ਆਮਦਨ ਟੈਕਸ ਦੀ ਧਾਰਾ 80ਈ ਦੇ ਤਹਿਤ ਇਸ ਦੇ ਵਿਆਜ ਭੁਗਤਾਨ 'ਤੇ ਟੈਕਸ ਛੋਟ ਲਈ ਵੀ ਕਲੇਮ ਕਰ ਸਕਦੇ ਹੋ।


Related News