ਇਸ ਤਰ੍ਹਾਂ ਕਰੋ ਆਪਣੇ ਹੈਲਥ ਇੰਸ਼ੋਰੈਂਸ ਦਾ ਕਲੇਮ, ਛੋਟੀ ਜਿਹੀ ਗਲਤੀ ਕਾਰਨ ਹੋ ਸਕਦੈ ਨੁਕਸਾਨ

06/12/2019 1:38:02 PM

ਨਵੀਂ ਦਿੱਲੀ — ਪ੍ਰਦੂਸ਼ਿਤ ਵਾਤਾਵਰਣ, ਰੁਝੇਵਿਆਂ ਭਰੀ ਅਤੇ ਤੇਜ਼ ਰਫਤਾਰ ਵਿਅਸਤ ਜੀਵਨ ਸ਼ੈਲੀ ਕਾਰਨ ਜ਼ਿਆਦਾਤਰ ਲੋਕ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ। ਦੂਜੇ ਪਾਸੇ ਸਮੇਂ ਦੇ ਨਾਲ ਖਤਰਨਾਕ ਬੀਮਾਰੀਆਂ ਵੀ ਸਾਹਮਣੇ ਆ ਰਹੀਆਂ ਹਨ। ਅਜਿਹੇ 'ਚ ਜੇਕਰ ਸਿਹਤ ਬੀਮਾ ਨਾ ਹੋਵੇ ਤਾਂ ਵਧੀਆ ਹਸਪਤਾਲ ਵਿਚ ਇਲਾਜ ਕਰਵਾਉਣਾ ਚੰਗ-ਭਲੇ ਲੋਕਾਂ ਦੀ ਜੇਬ 'ਤੇ ਭਾਰੀ ਪੈ ਸਕਦਾ ਹੈ। ਇਸ ਲਈ ਅੱਜ ਕੱਲ੍ਹ ਦੇ ਸਮੇਂ 'ਚ ਸਿਹਤ ਬੀਮੇ ਦੀ ਜ਼ਰੂਰਤ ਸਮਝੀ ਜਾ ਰਹੀ ਹੈ। ਕਈ ਵਾਰ ਸਿਹਤ ਬੀਮੇ ਬਾਰੇ ਪੂਰੀ ਜਾਣਕਾਰੀ ਨਾ ਹੋਣ ਕਾਰਨ ਲੋਕ ਇਸ ਦਾ ਪੂਰਾ ਲਾਭ ਨਹੀਂ ਲੈ ਪਾਉਂਦੇ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸਿਹਤ ਬੀਮਾ ਕਿਵੇਂ ਕਲੇਮ ਕਰਨਾ ਚਾਹੀਦਾ ਹੈ।

ਕੈਸ਼ਲੈੱਸ ਪ੍ਰੋਸੈੱਸ ਲਈ ਹਸਪਤਾਲ 'ਚ ਨੈੱਟਵਰਕ ਹੋਣਾ ਜ਼ਰੂਰੀ

ਸਿਹਤ ਬੀਮਾ ਦੋ ਤਰੀਕਿਆਂ ਨਾਲ ਕਲੇਮ ਕੀਤਾ ਜਾ ਸਕਦਾ ਹੈ। ਪਹਿਲਾ ਤਰੀਕਾ ਕੈਸ਼ਲੈੱਸ ਹੈ ਅਤੇ ਦੂਜਾ ਹੈ ਰੀਇੰਬਰਸਮੈਂਟ। ਕੈਸ਼ਲੈੱਸ ਵਾਲੇ ਤਰੀਕੇ 'ਚ ਬੀਮਾ ਕਰਵਾਉਣ ਵਾਲਾ ਵਿਅਕਤੀ ਦਾ ਕਿਸੇ ਨੈੱਟਵਰਕ ਵਾਲੇ ਹਸਪਤਾਲ ਵਿਚ ਭਰਤੀ ਹੋਣਾ ਜ਼ਰੂਰੀ ਹੁੰਦਾ ਹੈ। ਇਹ ਬਹੁਤ ਅਸਾਨ ਤਰੀਕਾ ਹੈ। ਇਸ ਵਿਚ ਬੀਮਾ ਕਰਵਾਉਣ ਵਾਲਾ ਵਿਅਕਤੀ(ਬੀਮਤ) ਵਿਅਕਤੀ ਨੂੰ ਸਿਰਫ ਆਪਣਾ ਕਲੇਮ ਪ੍ਰੋਸੈੱਸ ਸ਼ੁਰੂ ਕਰਨਾ ਹੁੰਦਾ ਹੈ ਅਤੇ ਫਿਰ ਬੀਮਾ ਕੰਪਨੀ ਹਸਪਤਾਲ ਵਿਚ ਮਰੀਜ਼ ਦਾ ਇਲਾਜ ਦਾ ਬਿੱਲ ਭਰ ਦਿੰਦੀਆਂ ਹਨ।

ਰੀਇੰਬਰਸਮੈਂਟ ਪ੍ਰੋਸੈੱਸ ਵਿਚ ਪਹਿਲਾਂ ਖੁਦ ਭਰਨਾ ਹੁੰਦਾ ਹੈ ਪੂਰਾ ਬਿੱਲ

ਸਿਹਤ ਬੀਮਾ ਦਾ ਕਲੇਮ ਲੈਣ ਦਾ ਦੂਜਾ ਤਰੀਕਾ ਹੈ ਰੀਇੰਬਰਸਮੈਂਟ। ਇਸ ਦੀ ਖਾਸ ਗੱਲ ਇਹ ਹੈ ਕਿ ਇਸ ਵਿਚ ਬੀਮਤ ਵਿਅਕਤੀ ਨੈੱਟਵਰਕ ਜਾਂ ਨਾਨ ਨੈੱਟਵਰਕ  ਵਿੱਚੋਂ ਕਿਸੇ ਵੀ ਤਰ੍ਹਾਂ ਦੇ ਹਸਪਤਾਲ ਵਿਚ ਇਲਾਜ ਲਈ ਜਾ ਸਕਦਾ ਹੈ। ਇਸ ਤਰ੍ਹਾਂ ਦੇ ਤਰੀਕੇ ਵਿਚ ਪਹਿਲਾਂ ਬੀਮਤ ਵਿਅਕਤੀ ਨੂੰ ਹਸਪਤਾਲ ਦਾ ਪੂਰਾ ਬਿੱਲ ਖੁਦ ਹੀ ਭਰਨਾ ਹੁੰਦਾ ਹੈ ਬਾਅਦ ਵਿਚ ਬੀਮਾ ਕੰਪਨੀ ਬੀਮਤ ਵਿਅਕਤੀ ਦੇ ਪੂਰੇ ਖਰਚੇ ਦਾ ਭੁਗਤਾਨ ਕਰਦੀ ਹੈ।

ਇਹ ਹੈ ਪ੍ਰੋਸੈੱਸ

ਸਭ ਤੋਂ ਪਹਿਲਾਂ ਤੁਹਾਨੂੰ ਹਸਪਤਾਲ ਦੀ ਬੀਮਾ ਹੈਲਥਡੈਸਕ 'ਤੇ ਬੀਮਾ ਕੰਪਨੀ ਦਾ ਆਪਣਾ ਆਈ.ਡੀ. ਕਾਰਡ ਦਿਖਾਉਣਾ ਹੋਵੇਗਾ। ਇਸ ਤੋਂ ਬਾਅਦ ਹਸਪਤਾਲ ਉਸ ਬੀਮਾ ਕੰਪਨੀ ਦੇ ਕੋਲ ਪ੍ਰੀ-ਆਥਰਾਈਜ਼ੇਸ਼ਨ ਫਾਰਮ ਜਮ੍ਹਾ ਕਰੇਗਾ। ਹੁਣ ਤੁਹਾਡੀ ਬੀਮਾ ਕੰਪਨੀ ਦਸਤਾਵੇਜ਼ਾਂ ਦੀ ਜਾਂਚ ਕਰਕੇ  ਟਰਮਸ ਐਂਡ ਕੰਡੀਸ਼ਨਜ਼(00) ਦੇ ਹਿਸਾਬ ਨਾਲ ਕਲੇਮ ਦਾ ਪ੍ਰੋਸੈੱਸ ਸ਼ੁਰੂ ਕਰੇਗੀ। ਜੇਕਰ ਬੀਮਤ ਵਿਅਕਤੀ ਨੂੰ ਐਮਰਜੈਂਸੀ ਵਿਚ ਹਸਪਤਾਲ ਵਿਚ ਭਰਤੀ ਹੋਣਾ ਪਵੇ ਤਾਂ ਅਜਿਹੀ ਸਥਿਤੀ 'ਚ ਬੀਮਾ ਕੰਪਨੀ ਦੇ ਟੋਲ ਫਰੀ ਨੰਬਰ 'ਤੇ ਗੱਲ ਕਰਨੀ ਚਾਹੀਦੀ ਹੈ ਅਤੇ ਫੈਕਸ ਦੁਆਰਾ ਕੰਪਨੀ ਨੂੰ ਪ੍ਰੀ-ਆਥਰਾਈਜ਼ੇਸ਼ਨ ਫਾਰਮ ਭੇਜਿਆ ਜਾਣਾ ਚਾਹੀਦਾ ਹੈ।

ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖੋ ਧਿਆਨ

ਕਲੇਮ ਪ੍ਰੋਸੈੱਸ 'ਚ ਕੁਝ ਗੱਲਾਂ ਦੀ ਲਾਪਰਵਾਹੀ ਕਾਰਨ ਸਮੱਸਿਆ ਆ ਸਕਦੀ ਹੈ। ਹਮੇਸ਼ਾ ਧਿਆਨ ਰੱਖੋ ਕਿ ਡਿਸਚਾਰਜ ਹੋਣ ਦੇ 30 ਦਿਨਾਂ ਅੰਦਰ ਕਲੇਮ ਲਈ ਅਰਜ਼ੀ ਦੇ ਦਿਓ। ਦੂਜੇ ਪਾਸੇ ਜੇਕਰ ਤੁਸੀਂ ਆਪਣਾ ਆਥਰਾਈਜ਼ੇਸ਼ਨ ਫਾਰਮ ਅਧੂਰਾ ਭਰਿਆ ਹੈ ਤਾਂ ਤੁਹਾਨੂੰ ਕਲੇਮ ਪ੍ਰੋਸੈੱਸ ਰੱਦ ਹੋ ਸਕਦਾ ਹੈ। ਕਲੇਮ ਪ੍ਰੋਸੈੱਸ ਦੇ ਦੌਰਾਨ ਆਪਣਾ ਹੈਲਥ ਕਾਰਡ, ਡਿਸਚਾਰਜ ਸਮਰੀ, ਦਵਾਈਆਂ ਦਾ ਬਿੱਲ, ਭਰਿਆ ਹੋਇਆ ਕਲੇਮ ਫਾਰਮ, ਸਾਰੀਆਂ ਜਾਂਚ ਰਿਪੋਰਟਸ ਅਤੇ ਦੁਰਘਟਨਾ ਦੀ ਸਥਿਤੀ 'ਚ 000 ਜਾਂ 000 ਦੀ ਕਾਪੀ ਵੀ ਨਾਲ ਨੱਥੀ ਕਰੋ। ਜੇਕਰ ਇਨ੍ਹਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇਗਾ ਤਾਂ ਤੁਹਾਡੇ ਸਿਹਤ ਬੀਮਾ ਦੇ ਕਲੇਮ 'ਚ ਕਈ ਸਮੱਸਿਆ ਨਹੀਂ ਆਵੇਗੀ।

 


Related News