ਨੌਕਰੀ ਦੌਰਾਨ ਨਹੀਂ ਕੀਤਾ ਨਿਵੇਸ਼ ਤਾਂ ਇਸ ਤਰ੍ਹਾਂ ਬਚਾਅ ਸਕਦੇ ਹੋ ਟੈਕਸ-ਜਾਣੋ ਕਿਵੇਂ

02/11/2019 12:40:59 PM

ਨਵੀਂ ਦਿੱਲੀ — ਹਰ ਸਾਲ ਤਨਖਾਹ ਜਾਂ ਕਾਰੋਬਾਰ ਵਧਣ ਨਾਲ ਕਈ ਨਵੇਂ ਲੋਕ ਟੈਕਸ ਦਾਇਰੇ ਵਿਚ ਆ ਜਾਂਦੇ ਹਨ। ਜਿਸ ਬਾਰੇ ਉਨ੍ਹਾਂ ਨੂੰ ਪੂਰੀ ਜਾਣਕਾਰੀ ਨਹੀਂ ਹੁੰਦੀ। ਇਸ ਸਾਲ ਫਰਵਰੀ ਮਹੀਨੇ ਵਿਚ ਹੀ ਇਨ੍ਹਾਂ ਲੋਕਾਂ ਨੇ ਟੈਕਸ ਬਚਾਉਣ ਲਈ ਨਿਵੇਸ਼ ਨਾਲ ਜੁੜੇ ਦਸਤਾਵੇਜ਼ ਜਮ੍ਹਾ ਕਰਵਾਉਣੇ ਹਨ। ਪਰ ਹੁਣ ਮੁਸ਼ਕਲ ਉਨ੍ਹਾਂ ਲਈ ਹੈ ਜਿਨ੍ਹਾਂ ਨੇ ਪੂਰੀ ਜਾਣਕਾਰੀ ਨਾ ਹੋਣ ਕਾਰਨ ਕਦੇ ਵੀ ਕਿਤੇ ਨਿਵੇਸ਼ ਹੀ ਨਹੀਂ ਕੀਤਾ, ਪਰ ਫਿਰ ਵੀ ਟੈਕਸ ਬਚਾਉਣਾ ਚਾਹੁੰਦੇ ਹਨ। 

ਆਮਤੌਰ 'ਤੇ ਨਵੇਂ ਟੈਕਸਦਾਤਾ ਇਹ ਹੀ ਸਮਝਦੇ ਹਨ ਕਿ ਸਿਰਫ ਖਰਚਾ ਕਰਕੇ ਹੀ ਟੈਕਸ ਤੋਂ ਬਚਿਆ ਜਾ ਸਕਦਾ ਹੈ ਜਦੋਂਕਿ ਇਹ ਕਥਨ ਪੂਰੀ ਤਰ੍ਹਾਂ ਨਾਲ ਸਹੀ ਨਹੀਂ ਹੈ। ਜਾਣੋ ਟੈਕਸ ਬਚਾਉਣ ਦੇ ਹੋਰ ਤਰੀਕੇ

ਖਰਚਾ ਦਿਖਾ ਕੇ ਬਚਾ ਸਕਦੇ ਹੋ ਟੈਕਸ

ਆਮਤੌਰ 'ਤੇ ਲੋਕਾਂ ਨੂੰ ਇਹ ਜਾਣਕਾਰੀ ਘੱਟ ਹੁੰਦੀ ਹੈ ਕਿ ਉਨ੍ਹਾਂ ਵਲੋਂ ਵੱਖ-ਵੱਖ ਵਸਤੂਆਂ 'ਤੇ ਕੀਤਾ ਗਿਆ ਖਰਚ ਵੀ ਇਕ ਵਿੱਤੀ ਸਾਲ ਦੌਰਾਨ ਉਨ੍ਹਾਂ ਦਾ ਟੈਕਸ ਬਚਾ ਸਕਦਾ ਹੈ।

ਟੈਕਸਦਾਤਾ 'ਤੇ ਨਿਰਭਰ(Dependent) ਦੇ ਇਲਾਜ 'ਤੇ ਕੀਤਾ ਗਿਆ ਖਰਚ ਬਚਾ ਸਕਦਾ ਹੈ ਤੁਹਾਡਾ ਟੈਕਸ

ਜੇਕਰ ਟੈਕਸਦਾਤਾ ਆਪਣੀ ਜਾਂ ਆਪਣੇ 'ਤੇ ਨਿਰਭਰ ਪਰਿਵਾਰ ਦੇ ਮੈਂਬਰ ਦੀ ਬਿਮਾਰੀ 'ਤੇ ਖਰਚਾ ਕਰਦਾ ਹੈ ਤਾਂ ਉਸਨੂੰ 80ਡੀਡੀਬੀ ਦੇ ਤਹਿਤ ਟੈਕਸ ਲਾਭ ਮਿਲਦਾ ਹੈ। ਇਸ ਅਧੀਨ ਮਾਤਾ-ਪਿਤਾ, ਪਤਨੀ ਜਾਂ ਪਤੀ, ਬੱਚੇ ਅਤੇ ਭੈਣ-ਭਰਾ ਸ਼ਾਮਲ ਹੁੰਦੇ ਹਨ। ਐਚ.ਯੂ.ਐਫ. ਦੇ ਮਾਮਲੇ ਵਿਚ ਇਸ ਕਟੌਤੀ ਦਾ ਲਾਭ ਕਿਸੇ ਵੀ ਮੈਂਬਰ ਵਲੋਂ ਕੀਤੇ ਗਏ ਖਰਚ ਲਈ ਲਿਆ ਜਾ ਸਕਦਾ ਹੈ। 

80ਡੀਡੀਬੀ ਦੇ ਅਧੀਨ ਕੌਣ ਕਰ ਸਕਦਾ ਹੈ ਟੈਕਸ ਕਟੌਤੀ ਲਈ ਕਲੇਮ?

ਆਮਦਨ ਟੈਕਸ ਦੀ ਧਾਰਾ 80ਡੀਡੀਬੀ ਦੇ ਅਧੀਨ ਟੈਕਸ ਕਟੌਤੀ(ਡਿਡਕਸ਼ਨ) ਦਾ ਕਲੇਮ ਵਿਅਕਤੀਗਤ ਜਾਂ ਐਚ.ਯੂ.ਐਫ. ਵਲੋਂ ਕੀਤਾ ਜਾ ਸਕਦਾ ਹੈ। ਕਿਸੇ ਕਾਰਪੋਰੇਟ ਜਾਂ ਸੰਸਥਾ ਵਲੋਂ ਇਸ ਤਰ੍ਹਾਂ ਦਾ ਕਲੇਮ ਨਹੀਂ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਦਾ ਟੈਕਸ ਕਟੌਤੀ ਕਲੇਮ ਸਿਰਫ ਟੈਕਸਦਾਤਾ ਵਲੋਂ ਕੀਤਾ ਜਾ ਸਕਦਾ ਹੈ। ਇਹ ਸੈਕਸ਼ਨ ਨਾਨ ਰੈਜ਼ੀਡੈਸ਼ਿਅਲ ਇੰਡੀਅਨ(000) 'ਤੇ ਲਾਗੂ ਨਹੀਂ ਹੁੰਦਾ ਹੈ। ਕਟੌਤੀ ਕਲੇਮ ਸਿਰਫ ਉਸ ਵਿਅਕਤੀ ਵਲੋਂ ਕੀਤਾ ਜਾ ਸਕਦਾ ਹੈ ਜਿਸ ਨੇ ਖਰਚਾ ਕੀਤਾ ਹੋਵੇ।

80ਡੀਡੀਬੀ ਦੇ ਅਧੀਨ ਕਿਸਦੇ ਇਲਾਜ ਦੇ ਖਰਚ 'ਤੇ ਕਲੇਮ ਕਰ ਸਕਦੇ ਹਨ ਟੈਕਸ ਡਿਡਕਸ਼ਨ?

80ਡੀਡੀਬੀ ਦੇ ਅਧੀਨ ਸਿਰਫ ਉਹ ਵਿਅਕਤੀ ਹੀ ਟੈਕਸ ਡਿਡਕਸ਼ਨ ਲਈ ਕਲੇਮ ਕਰ ਸਕਦਾ ਹੈ ਜਿਸਨੇ ਇਲਾਜ ਲਈ ਖਰਚਾ ਕੀਤਾ ਹੋਵੇ। ਹਾਲਾਂਕਿ ਇਲਾਜ ਖਰਚਾ ਹੇਠਾਂ ਦਿੱਤੇ ਲੋਕਾਂ ਦੇ ਇਲਾਜ ਲਈ ਕੀਤਾ ਜਾ ਸਕਦਾ ਹੈ। 

- ਵਿਅਕਤੀਗਤ ਦੇ ਮਾਮਲੇ ਵਿਚ ਟੈਕਸਦਾਤਾ ਜਾਂ ਉਸਦੇ ਅਧੀਨ ਦੇ ਵਿਅਕਤੀਆਂ ਦੇ ਬਿਮਾਰੀ ਦੇ ਖਰਚਿਆਂ 'ਤੇ ਕੀਤਾ ਜਾ ਸਕਦਾ ਹੈ। ਇਸ ਸੈਕਸ਼ਨ ਦੇ ਸੰਬੰਧ ਵਿਚ ਟੈਕਸਦਾਤਾ ਦੇ ਆਸ਼ਰਿਤ(ਅਧੀਨ) ਪਤੀ-ਪਤਨੀ, ਉਨ੍ਹਾਂ ਦੇ ਬੱਚੇ, ਉਨ੍ਹਾਂ ਦੇ ਮਾਤਾ-ਪਿਤਾ, ਭੈਣ-ਭਰਾ ਸ਼ਾਮਲ ਹੁੰਦੇ ਹਨ।

- ਹਿੰਦੂ ਅਣਵੰਡੇ ਪਰਿਵਾਰ ਦੇ ਮਾਮਲੇ ਵਿਚ ਇਲਾਜ ਖਰਚ ਟੈਕਸਦਾਤਾ ਜਾਂ ਉਸਦੇ ਕਿਸੇ ਆਸ਼ਰਿਤ ਦੇ ਇਲਾਜ ਖਰਚ 'ਤੇ ਕੀਤਾ ਜਾ ਸਕਦਾ  ਹੈ।

80ਡੀਡੀਬੀ ਦੇ ਤਹਿਤ ਕਿਸ ਤਰ੍ਹਾਂ ਦੇ ਇਲਾਜ ਸ਼ਾਮਲ ਹੁੰਦੇ ਹਨ?

ਵਿਸ਼ੇਸ਼ੇ ਰੋਗਾਂ ਜਾਂ ਬਿਮਾਰੀਆਂ ਲਈ ਡਾਕਟਰੀ ਇਲਾਜ ਲਈ ਕੀਤੇ ਗਏ ਡਾਕਟਰੀ ਖਰਚ 'ਤੇ 80ਡੀਡੀਬੀ ਦੇ ਤਹਿਤ ਟੈਕਸ ਕਟੌਤੀਆਂ ਕਲੇਮ ਕਰਨ ਦੀ ਆਗਿਆ ਮਿਲਦੀ ਹੈ। ਇਸ ਵਿਚ ਇਨ੍ਹਾਂ ਬਿਮਾਰੀਆਂ ਦਾ ਇਲਾਜ ਸ਼ਾਮਲ ਮੰਨਿਆ ਜਾ ਸਕਦਾ ਹੈ।

- ਨਿਊਰੋਲੌਜੀਕਲ ਬੀਮਾਰੀ- ਜਿਸ ਦੀ ਪਛਾਣ ਕਿਸੇ ਮਾਹਰ ਡਾਕਟਰ ਵਲੋਂ ਕੀਤੀ ਗਈ ਹੋਵੇ ਅਤੇ ਜਿਥੇ ਅਪੰਗਤਾ ਦਾ ਪੱਧਰ 40 ਫੀਸਦੀ ਜਾਂ ਉਸ ਤੋਂ ਜ਼ਿਆਦਾ ਪ੍ਰਮਾਣਿਤ ਕੀਤਾ ਗਿਆ ਹੋਵੇ। ਇਸ ਤੋਂ ਇਲਾਵਾ ਇਸ ਵਿਚ ਡਿਮੇਂਸ਼ਿਆ(ਪਾਗਲਪਨ), ਡਿਸਟੋਨਿਆ ਮਸਕੁਲਰਮ ਡਿਫਾਰਮਨਸ, ਚੋਰਿਆ, ਮੋਟਰ ਨਯੂਰੋਨ ਦੀ ਬਿਮਾਰੀ, ਅਟੈਕਸਿਆ, ਅਲਫਾਸੀਆ, ਪਰਕਿਸਨ ਰੋਗ ਅਤੇ ਹੈਮੀਬਲੀਸਮਸ ਸ਼ਾਮਲ ਹੁੰਦੀ ਹੈ।

- ਮੈਲਾਇਨ ਕੈਂਸਰ

- ਏਡਜ਼

- ਕਰੋਨਿਕ ਰੇਨਲ ਫੇਲਯੋਰ

- ਹਿਮੇਟੋਲਾਜਿਕਲ ਡਿਸਆਰਡਰ ਜਿਵੇਂ ਕਿ ਹੀਮੋਫੀਲੀਆ ਜਾਂ ਥੈਲੇਸੀਮਿਆ

                                         ਕਿੰਨੇ ਦੀ ਟੈਕਸ ਬਚਤ ਕਰ ਸਕਦੇ ਹਨ ਇਹ ਕਲੇਮ

     ਡਾਕਟਰੀ ਇਲਾਜ ਦਾ ਲਾਭ ਲੈਣ ਵਾਲੇ                                                                   ਕਟੌਤੀ ਰਾਸ਼ੀ
           ਵਿਅਕਤੀ ਦੀ ਉਮਰ

       60 ਸਾਲ ਤੋਂ ਘੱਟ ਉਮਰ                                                             40,000 ਰੁਪਏ ਜਾਂ ਅਸਲ ਖਰਚ ਜਿਹੜਾ ਵੀ ਘੱਟ ਹੋਵੇ

       ਸੀਨੀਅਰ ਸੀਟੀਜ਼ਨ 60 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ                     1 ਲੱਖ ਰੁਪਏ ਜਾਂ ਅਸਲ ਖਰਚ, ਜਿਹੜਾ ਵੀ ਘੱਟ ਹੋਵੇ   

      80 ਸਾਲ ਤੋਂ ਜ਼ਿਆਦਾ ਉਮਰ ਵਾਲੇ ਸੀਨੀਅਰ ਸਿਟੀਜ਼ਨ                          1 ਲੱਖ ਰੁਪਏ ਜਾਂ ਅਸਲ ਖਰਚ ਜਿਹੜਾ ਵੀ ਘੱਟ ਹੋਵੇ

ਇਨ੍ਹਾਂ ਦਸਤਾਵੇਜ਼ਾਂ ਦੀ ਹੁੰਦੀ ਹੈ ਜ਼ਰੂਰਤ

- ਕਲੇਮ ਲੈਣ ਲਈ ਇਲਾਜ ਦੇ ਜ਼ਰੂਰੀ ਸਰਟੀਫਿਕੇਟ ਪ੍ਰਦਾਨ ਕਰਨਾ ਲਾਜ਼ਮੀ ਹੁੰਦਾ ਹੈ ਅਤੇ ਨਾਲ ਹੀ ਇਹ ਵੀ ਸਾਬਤ ਕਰਨਾ ਹੁੰਦਾ ਹੈ ਕਿ ਅਸਲ ਵਿਚ ਇਲਾਜ ਕੀਤਾ ਗਿਆ ਹੈ। ਇਸ ਲਈ ਇਹ ਇਕ ਯੋਗਤਾ ਪ੍ਰਾਪਤ ਡਾਕਟਰ ਕੋਲੋਂ ਇਲਾਜ ਲਈ ਤਜਵੀਜ਼ ਲੈਣਾ ਲਾਜ਼ਮੀ ਹੈ।

- ਇਸ ਤੋਂ ਪਹਿਲਾਂ ਸਰਕਾਰੀ ਹਸਪਤਾਲ ਦੇ ਡਾਕਟਰਾਂ ਕੋਲੋਂ ਹੀ ਇਸ ਤਰ੍ਹਾਂ ਦੀ ਤਜਵੀਜ਼ ਲੈਣਾ ਜ਼ਰੂਰੀ ਹੁੰਦਾ ਸੀ। ਹਾਲਾਂਕਿ ਹੁਣ ਵਿੱਤੀ ਸਾਲ 2016-17 'ਚ ਥੋੜ੍ਹੀ ਢਿੱਲ ਦਿੱਤੀ ਗਈ ਅਤੇ ਹੁਣ ਤਜਵੀਜ਼ ਨੂੰ ਕਿਸੇ ਪ੍ਰਾਇਵੇਟ ਹਸਪਤਾਲ ਨਾਲ ਸੰਬੰਧਿਤ ਮਾਹਰ ਤੋਂ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ।

- ਨਿਊਰੋਲੋਜੀ ਸੰਬੰਧੀ ਬਿਮਾਰੀ 'ਚ ਨਿਊਰੋਲੋਜੀ ਵਿਚ ਡਾਕਟਰੇਟ ਆਫ ਮੈਡੀਸਨ ਵਾਲੇ ਨਿਊਰੋਲੋਜਿਸਟ ਤੋਂ ਇਕ ਤਜਵੀਜ਼ ਲੈਣਾ ਲਾਜ਼ਮੀ ਹੈ, ਜਾਂ ਉਸਦੇ ਕੋਲ ਇਸ ਦੇ ਨਾਲ ਮਿਲਦੀ-ਜੁਲਦੀ ਡਿਗਰੀ ਹੋਣੀ ਚਾਹੀਦੀ ਹੈ।

- ਮੈਲਾਇਨ ਕੈਂਸਰ ਦੀ ਸਥਿਤੀ ਵਿਚ ਆਨਕੋਲਾਜਿਟ ਜਾਂ ਇਸ ਨਾਲ ਮਿਲਦੀ-ਜੁਲਦੀ ਡਿਗਰੀ ਵਾਲੇ ਡਾਕਟਰ ਤੋਂ ਤਜਵੀਜ਼ ਲੈਣਾ ਲਾਜ਼ਮੀ ਹੈ।

80ਡੀਡੀ ਦੇ ਤਹਿਤ ਲਾਭ

- ਜੇਕਰ ਕੋਈ ਅਪਾਹਜ ਵਿਅਕਤੀ ਤੁਹਾਡੇ 'ਤੇ ਨਿਰਭਰ(Dependent) ਹੈ ਤਾਂ ਉਸਦੇ ਇਲਾਜ ਦਾ ਲਾਭ ਵੀ 80ਡੀਡੀ ਦੇ ਤਹਿਤ ਲਿਆ ਜਾ ਸਕਦਾ ਹੈ। ਇਸ ਸੈਕਸ਼ਨ ਦੇ ਅਧੀਨ ਕੁੱਲ ਕਟੌਤੀ ਦੀ ਹੱਦ 75,000 ਰੁਪਏ ਸਾਲਾਨਾ ਹੈ। ਜੇਕਰ ਕੋਈ ਵਿਅਕਤੀ 90 ਫੀਸਦੀ ਤੱਕ ਅਪਾਹਜ ਹੈ ਤਾਂ ਉਸ 'ਤੇ 1,25,000 ਰੁਪਏ ਦੀ ਟੈਕਸ ਛੋਟ ਦਾ ਦਾਅਵਾ ਕੀਤਾ ਜਾ ਸਕਦਾ ਹੈ।

ਸਿੱਖਿਆ ਲੋਨ

ਜੇਕਰ ਤੁਸੀਂ ਆਪਣੇ ਲਈ, ਪਤਨੀ ਜਾਂ ਬੱਚੇ ਲਈ ਸਿੱਖਿਆ ਲੋਨ ਲਿਆ ਹੋਇਆ ਹੈ ਜਾਂ ਕਿਸੇ ਵਿਦਿਆਰਥੀ ਦੇ ਕਾਨੂੰਨੀ ਰੂਪ ਵਿਚ ਗਾਰਡੀਅਨ ਹੋ ਤਾਂ ਸੈਕਸ਼ਨ 80 ਈ ਦੇ ਤਹਿਤ ਲੋਨ ਲਈ ਭੁਗਤਾਨ ਕੀਤੀ ਗਈ ਵਿਆਜ ਰਾਸ਼ੀ 'ਤੇ ਤੁਸੀਂ ਟੈਕਸ ਕਟੌਤੀ ਲਈ ਕਲੇਮ ਕਰ ਸਕਦੇ ਹੋ। ਕਿਸੇ ਵੀ ਵਿੱਤੀ ਸਾਲ 'ਚ ਭੁਗਤਾਨ ਕੀਤੀ ਗਈ ਕੁੱਲ ਵਿਆਜ ਰਾਸ਼ੀ ਬਿਨਾਂ ਕਿਸੇ ਲਿਮਟ ਦੇ ਇਸ ਕਟੌਤੀ ਲਈ ਜਾਇਜ਼ ਹੈ। ਸਕੂਲ ਦੀ ਟਵੀਸ਼ਨ ਫੀਸ ਵੀ ਸੈਕਸ਼ਨ 80ਸੀ ਦੇ ਟੈਕਸ ਲਾਭ ਦੇ ਦਾਇਰੇ ਵਿਚ ਆਉਂਦੀ ਹੈ। ਟੈਕਸ ਲਾਭ ਦੀ ਰਾਸ਼ੀ 1.5 ਲੱਖ ਰੁਪਏ ਪ੍ਰਤੀ ਸਾਲ ਦੀ ਕੁੱਲ ਹੱਦ ਦੇ ਅੰਦਰ ਹੋਣੀ ਚਾਹੀਦੀ ਹੈ। ਟੈਕਸ ਦੇ ਲਿਹਾਜ਼ ਨਾਲ ਫੀਸ ਟੈਕਸਦਾਤਾ ਦੀ ਕੁੱਲ ਗ੍ਰਾਸ ਇਨਕਮ ਨੂੰ ਘੱਟ ਕਰ ਦਿੰਦਾ ਹੈ ਜਿਸ ਨਾਲ ਟੈਕਸ ਦੇਣਦਾਰੀ ਵੀ ਘੱਟ ਹੋ ਜਾਂਦੀ ਹੈ।

80ਜੀ ਦੇ ਤਹਿਤ ਲਾਭ

ਆਮਦਨ ਟੈਕਸ ਦੀ ਧਾਰਾ 80ਜੀ ਦੇ ਤਹਿਤ ਵੀ ਤੁਸੀਂ ਟੈਕਸ ਲਾਭ ਲੈ ਸਕਦੇ ਹੋ। ਜੇਕਰ ਤੁਸੀਂ ਕਿਸੇ ਐਨਜੀਓ ਸੰਸਥਾ ਕੋਲੋਂ 80ਜੀ ਸਰਟੀਫਿਕੇਟ ਲੈਂਦੇ ਹੋਏ ਦਾਨ ਦਿੰਦੇ ਹੋ ਤਾਂ ਵੀ ਟੈਕਸ ਲਾਭ ਦਾ ਫਾਇਦਾ ਲੈ ਸਕਦੇ ਹੋ।