ਫਲਾਈਟ 'ਚ ਦੇਰ, ਬੋਰਡਿੰਗ ਨਾ ਮਿਲਣ 'ਤੇ ਕਰੋ ਇਨ੍ਹਾਂ ਅਧਿਕਾਰਾਂ ਦਾ ਇਸਤੇਮਾਲ

11/09/2019 1:21:15 PM

ਨਵੀਂ ਦਿੱਲੀ — ਕਈ ਵਾਰ ਅਜਿਹਾ ਹੁੰਦਾ ਹੈ ਕਿ ਫਲਾਈਟ 'ਚ ਦੇਰ ਹੋ ਜਾਂਦੀ ਹੈ। ਕਦੇ ਟੇਕ ਆਫ ਲੇਟ ਹੁੰਦਾ ਹੈ ਅਤੇ ਕਦੇ ਲੈਂਡਿੰਗ। ਕਈ ਵਾਰ ਤੁਹਾਨੂੰ ਬੋਰਡਿੰਗ ਨਹੀਂ ਮਿਲਦੀ ਜਾਂ ਫਿਰ ਫਲਾਈਟ ਕੈਂਸਲ ਹੋ ਜਾਂਦੀ ਹੈ। ਅਜਿਹੀ ਸਥਿਤੀ ਕਿਸੇ ਵੀ ਯਾਤਰੀ ਦੇ ਕੀ ਅਧਿਕਾਰ ਹੋ ਸਕਦੇ ਹਨ ਇਸ ਬਾਰੇ ਅੱਜ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ। 

ਦੇਰ ਹੋਣ 'ਤੇ ਭੋਜਨ-ਨਾਸ਼ਤੇ ਦਾ ਹੱਕ

ਜੇਕਰ ਫਲਾਈਟ ਦੇ ਤੈਅ ਸਮੇਂ ਤੋਂ 24 ਘੰਟੇ ਤੋਂ ਘੱਟ ਦੀ, ਪਰ 4 ਘੰਟੇ ਤੋਂ ਜ਼ਿਆਦਾ ਦੀ ਦੇਰ ਹੁੰਦੀ ਹੈ ਤਾਂ ਯਾਤਰੀ ਭੋਜਨ ਅਤੇ ਨਾਸ਼ਤਾ ਲੈਣ ਦੇ ਹੱਕਦਾਰ ਹੁੰਦੇ ਹਨ। ਜੇਕਰ ਫਲਾਈਟ 'ਚ 24 ਘੰਟੇ ਤੋਂ ਜ਼ਿਆਦਾ ਦੀ ਦੇਰ ਹੈ ਤਾਂ ਹੋਟਲ 'ਚ ਰਹਿਣ ਦੀ ਵਿਵਸਥਾ ਕੀਤੀ ਜਾਵੇਗੀ। ਹੋਟਲ ਦੀ ਚੋਣ ਏਅਰਲਾਈਨ ਦੇ ਪਾਲਸੀ ਅਨੁਸਾਰ ਕੀਤੀ ਜਾਵੇਗੀ। ਜੇਕਰ ਏਅਰਲਾਈਨ ਦੇ ਕਾਬੂ ਤੋਂ ਬਾਹਰ ਦੇ ਕਾਰਨਾਂ ਕਰਕੇ ਦੇਰ ਹੁੰਦੀ ਹੈ ਜਾਂ ਫਲਾਈਟ ਰੱਦ ਹੁੰਦੀ ਹੈ ਤਾਂ ਏਅਰਲਾਈਨ ਨੂੰ ਮੁਆਵਜ਼ਾ ਦੇਣ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ। ਇਸ 'ਚ ਸਿਆਸੀ ਅਸਥਿਰਤਾ, ਕੁਦਰਤੀ ਹਾਦਸਾ, ਗ੍ਰਹਿ ਯੁੱਧ, ਬੰਬ ਵਿਸਫੋਟ, ਦੰਗਾ, ਉਡਾਣ ਨੂੰ ਪ੍ਰਭਾਵਿਤ ਕਰਨ ਵਾਲੇ ਸਰਕਾਰੀ ਆਦੇਸ਼ ਅਤੇ ਹੜਤਾਲ ਸ਼ਾਮਲ ਹੈ।

ਫਲਾਈਟ ਕੈਂਸਲੇਸ਼ਨ 'ਤੇ 

ਜੇਕਰ ਫਲਾਈਟ ਰੱਦ ਹੁੰਦੀ ਹੈ ਤਾਂ ਏਅਰਲਾਈਨ ਬਿਨਾਂ ਕਿਸੇ ਵਾਧੂ ਲਾਗਤ ਦੇ ਯਾਤਰੀ ਨੂੰ ਯਾਤਰਾ ਦੇ ਹੋਰ ਵਿਕਲਪ ਦੇਣ ਲਈ ਵਚਨਬੱਧ ਹੈ। ਇਸ ਤੋਂ ਬਾਅਦ ਜੇਕਰ ਯਾਤਰੀ ਦੂਜੀ ਫਲਾਈਟ ਜਾਂ ਦੂਜੀ ਏਅਰਲਾਈਨ ਦੀ ਫਲਾਈਟ ਦੇ ਜ਼ਰੀਏ ਯਾਤਰਾ ਦਾ ਵਿਕਲਪ ਨਹੀਂ ਚੁਣਦੇ ਤਾਂ ਏਅਰਲਾਈਨ ਨੂੰ ਟਿਕਟ ਦੇ ਪੈਸੇ ਵਾਪਸ ਦੇਣੇ ਹੋਣਗੇ। ਜੇਕਰ ਏਅਰਲਾਈਨ ਫਲਾਈਟ ਦੇ ਰੱਦ ਹੋਣ ਤੋਂ 3 ਘੰਟੇ ਪਹਿਲਾਂ ਇਸ ਦੀ ਜਾਣਕਾਰੀ ਨਹੀਂ ਦਿੰਦੀ ਹੈ ਤਾਂ ਉਹ ਫਲਾਈਟ ਦੇ ਬਲਾਕ ਟਾਈਮ ਮੁਤਾਬਕ ਮੁਆਵਜ਼ਾ ਦਿੰਦੀ ਹੈ। 

ਬੋਰਡਿੰਗ ਨਾ ਮਿਲਣ 'ਤੇ 

ਓਵਰਬੁਕਿੰਗ ਕਾਰਨ ਏਅਰਲਾਈਨ ਤੁਹਾਨੂੰ ਕੰਫਰਮ ਬੁਕਿੰਗ ਦੇ ਬਾਵਜੂਦ ਬੋਰਡਿੰਗ ਨਹੀਂ ਕਰਨ ਦਿੰਦੀ ਹੈ ਤਾਂ....

- ਏਅਰਲਾਈਨ ਨੂੰ ਤੁਹਾਡੇ ਲਈ ਬੇਸ ਫਲਾਈਟ ਦੇ ਉਡਾਣ ਭਰਨ ਦੇ ਸਮੇਂ ਤੋਂ 1 ਘੰਟੇ ਅੰਦਰ ਦੂਜੀ ਫਲਾਈਟ ਦਾ ਇੰਤਜਾਮ ਕਰਨਾ ਹੋਵੇਗਾ। ਜੇਕਰ ਏਅਰਲਾਈਨ ਅਜਿਹਾ ਨਹੀਂ ਕਰਦੀ ਤਾਂ ਯਾਤਰੀ ਮੁਆਵਜ਼ਾ ਲੈਣ ਦੇ ਹੱਕਦਾਰ ਹਨ।
- ਜੇਕਰ ਬੇਸ ਫਲਾਈਟ ਦੇ ਸਮੇਂ ਦੇ 24 ਘੰਟੇ ਅੰਦਰ ਤੁਹਾਨੂੰ ਦੂਜੀ ਫਲਾਈਟ ਦਿੱਤੀ ਜਾਂਦੀ ਹੈ ਤਾਂ ਇਕ ਪਾਸੇ ਦੇ ਬੇਸਿਕ ਕਿਰਾਏ ਦਾ 200 ਫੀਸਦੀ ਅਤੇ ਏਅਰਲਾਈਨ ਦੀ ਫਿਊਲ ਚਾਰਜ ਦਾ ਮੁਆਵਜ਼ਾ ਮਿਲੇਗਾ ਜਿਹੜਾ ਕਿ ਵਧ ਤੋਂ ਵਧ 10,000 ਰੁਪਏ ਤੱਕ ਹੋ ਸਕਦਾ ਹੈ। 
- ਜੇਕਰ ਮੂਲ ਫਲਾਈਟ ਦੇ ਸਮੇਂ ਦੇ 24 ਘੰਟੇ ਦੇ ਬਾਅਦ ਤੁਹਾਨੂੰ ਮਿਲੀ ਵਿਕਲਪਕ ਫਲਾਈਟ ਉਡਾਣ ਭਰਦੀ ਹੈ ਤਾਂ ਇਕ ਪਾਸੇ ਦੇ ਬੇਸਿਕ ਕਿਰਾਏ ਦਾ 400 ਫੀਸਦੀ ਅਤੇ ਏਅਰਲਾਈਨ ਦੇ ਫਿਊਲ ਚਾਰਜ ਦਾ ਜੋੜ ਲੈਣ ਦਾ ਹੱਕਦਾਰ ਹੈ ਜਿਹੜਾ ਕਿ ਵਧ ਤੋਂ ਵਧ 20,000 ਰੁਪਏ ਹੋ ਸਕਦਾ ਹੈ। 
- ਜੇਕਰ ਯਾਤਰੀ ਵਿਕਲਪਕ ਫਲਾਈਟ ਨਹੀਂ ਲੈਂਦਾ ਹੈ ਤਾਂ ਉਸ ਨੂੰ ਟਿਕਟ ਦਾ ਪੂਰਾ ਪੈਸਾ ਅਤੇ ਇਕ ਪਾਸੇ ਦੇ ਬੇਸਿਕ ਕਿਰਾਏ ਦਾ 400 ਫੀਸਦੀ ਅਤੇ ਏਅਰਲਾਈਨ ਦੇ ਫਿਊਲ ਚਾਰਜ ਨੂੰ ਜੋੜ ਕੇ ਮਿਲੇਗਾ, ਜਿਹੜਾ ਕਿ ਵਧ ਤੋਂ ਵਧ 20,000 ਰੁਪਏ ਹੋ ਸਕਦਾ ਹੈ। 

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

- ਹਵਾਈ ਰੈਗੂਲੇਟਰੀ ਨੇ ਏਅਰਲਾਈਨ ਤੋਂ ਹਰਜਾਨੇ, ਰਿਫੰਡ ਅਤੇ ਹੋਰ ਸਹੂਲਤਾਂ 'ਤੇ ਆਪਣੀਆਂ ਨੀਤੀਆਂ ਨੂੰ ਵੈਬਸਾਈਟ 'ਤੇ ਪ੍ਰਦਰਸ਼ਿਤ ਕਰਨ ਲਈ ਕਿਹਾ ਹੈ। 
- ਟਿਕਟ ਬੁੱਕ ਕਰਦੇ ਹੋਏ ਸਹੀ ਬਿਓਰਾ ਦਿਓ। ਇਸ 'ਚ ਆਪਣਾ ਈ-ਮੇਲ ਐਡਰੈੱਸ  ਅਤੇ ਮੋਬਾਇਲ  ਨੰਬਰ ਸ਼ਾਮਲ ਹੈ। ਸੰਪਰਕ ਦੀ ਗਲਤ ਸੂਚਨਾ ਦੇਣ 'ਤੇ ਹਰਜਾਨਾ ਨਹੀਂ ਦਿੱਤਾ ਜਾਵੇਗਾ।

Harinder Kaur

This news is Content Editor Harinder Kaur