‘ਟੈਕਸ ਰੀਫੰਡ’ ’ਚ ਹੋ ਰਹੀ ਦੇਰੀ ਤਾਂ ਅਪਣਾਓ ਇਹ ਢੰਗ

10/07/2019 1:05:09 PM

ਨਵੀਂ ਦਿੱਲੀ — ਇਕ ਵਾਰ ਤੁਹਾਡੀ ਆਮਦਨ ਕਰ ਰਿਟਰਨ (ਆਈ. ਟੀ. ਆਰ.) ਭਰੇ ਜਾਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਤਾਂ ਤੁਹਾਨੂੰ ਆਪਣਾ ਰੀਫੰਡ ਹਾਸਲ ਕਰਨ ਲਈ ਆਦਰਸ਼ ਤੌਰ ’ਤੇ 30 ਤੋਂ 45 ਦਿਨ ਲੱਗ ਜਾਂਦੇ ਹਨ। ਜੇਕਰ ਤੁਸੀਂ ਖੁਦ ਦੀ ਆਈ. ਟੀ. ਆਰ. 31 ਜੁਲਾਈ ਤੋਂ ਪਹਿਲਾਂ ਦਰਜ ਕੀਤੀ ਹੈ (ਜਾਂ ਇਥੋਂ ਤਕ ਕਿ ਅਗਸਤ ਦੇ ਪਹਿਲੇ ਹਫਤੇ) ਤਾਂ ਤੁਹਾਨੂੰ ਆਪਣਾ ਰੀਫੰਡ ਹੁਣ ਹਾਸਲ ਹੋ ਜਾਣਾ ਚਾਹੀਦਾ ਹੈ। ਉਹ ਵਿਅਕਤੀ ਜਿਨ੍ਹਾਂ ਨੇ ਆਪਣੀ ਰਿਟਰਨ 31 ਅਗਸਤ ਦੇ ਨੇੜੇ-ਤੇੜੇ ਭਰੀ ਸੀ, ਉਨ੍ਹਾਂ ਲਈ ਵੀ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਇਸ ਲਈ ਸਾਰੇ ਕਰਦਾਤਿਆਂ ਲਈ ਇਹ ਸਹੀ ਸਮਾਂ ਹੈ ਕਿ ਹੁਣ ਉਹ ਇਹ ਚੈੱਕ ਕਰਨ ਕਿ ਕੀ ਉਨ੍ਹਾਂ ਦਾ ਰੀਫੰਡ ਆ ਗਿਆ ਹੈ? ਰੀਫੰਡ ਵਿਚ ਦੇਰੀ ਹੋ ਜਾਣ ਦੇ ਬਹੁਤ ਸਾਰੇ ਕਾਰਣ ਹੋ ਸਕਦੇ ਹਨ। ਆਪਣੇ ਰੀਫੰਡ ਦੀ ਪ੍ਰਕਿਰਿਆ ਤੇਜ਼ ਅਤੇ ਵਧੀਆ ਬਣਾਉਣ ਲਈ ਤੁਹਾਨੂੰ ਸਾਰੇ ਕਾਰਣ ਜਾਣ ਲੈਣੇ ਚਾਹੀਦੇ ਹਨ-

ਆਖਰੀ ਮਿਤੀ ’ਤੇ ਕੀਤੀ ਗਈ ਫਾਈਲਿੰਗ

ਬਹੁਤ ਸਾਰੇ ਕਰਦਾਤਾ ਆਪਣੀ ਆਈ. ਟੀ. ਆਰ. ਆਖਰੀ ਮਿਤੀ ਦੇ ਐਨ ਨੇੜੇ ਫਾਈਲ ਕਰਦੇ ਹਨ। ਇਸ ਸਾਲ ਕੁਲ 5.65 ਕਰੋੜ ਲੋਕਾਂ ਨੇ ਆਪਣੀ ਆਈ. ਟੀ. ਆਰ. ਦਾਖਲ ਕੀਤੀ। ਉਨ੍ਹਾਂ ’ਚੋਂ 1.47 ਕਰੋੜ ਲੋਕਾਂ ਨੇ 27 ਅਗਸਤ ਅਤੇ 31 ਅਗਸਤ ਦੇ ਵਿਚਾਲੇ ਆਪਣੀ ਰਿਟਰਨ ਫਾਈਲ ਕੀਤੀ ਅਤੇ ਜ਼ਿਆਦਾਤਰ 49.29 ਲੱਖ ਲੋਕਾਂ ਨੇ ਆਖਰੀ ਦਿਨ ਯਾਨੀ 31 ਅਗਸਤ ਨੂੰ ਰਿਟਰਨ ਫਾਈਲ ਕੀਤੀ। ਬਹੁਤ ਸਾਰੇ ਲੋਕਾਂ ਵੱਲੋਂ ਆਖਰੀ ਦਿਨ ਰਿਟਰਨ ਫਾਈਲ ਕੀਤੇ ਜਾਣ ਨਾਲ ਬੈਕ-ਲਾਗ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ ਅਤੇ ਆਈ. ਟੀ. ਵਿਭਾਗ ਨੂੰ ਤੁਹਾਡੇ ਰੀਫੰਡ ਦੀ ਪ੍ਰਕਿਰਿਆ ਲਈ ਲੰਬਾ ਸਮਾਂ ਲੱਗਦਾ ਹੈ। ਫਿਰ ਵੀ ਜੇਕਰ ਆਈ. ਟੀ. ਵਿਭਾਗ ਵੱਲੋਂ 2 ਮਹੀਨਿਆਂ ਵਿਚ ਤੁਹਾਨੂੰ ਕੋਈ ਸੂਚਨਾ ਨਹੀਂ ਮਿਲਦੀ ਜਾਂ ਤੁਹਾਨੂੰ ਰੀਫੰਡ ਨਹੀਂ ਮਿਲਦਾ, ਤਾਂ ਤੁਸੀਂ ਆਪਣੀ ਆਈ. ਟੀ. ਆਰ. ਦਾ ‘ਰੀਵਿਊ’ ਕਰ ਸਕਦੇ ਹੋ ਜਾਂ ਆਪਣੀ ਗਲਤੀ ਦਾ ਪਤਾ ਲਾ ਸਕਦੇ ਹੋ।

ਆਈ. ਟੀ. ਆਰ. ਦੀ ਪੇਪਰ-ਆਧਾਰਿਤ ਜਾਂਚ ਪੜਤਾਲ

ਆਈ. ਟੀ. ਆਰ. ਨੂੰ ਫਾਈਲ ਕਰਨ ਤੋਂ ਇਲਾਵਾ ਤੁਹਾਨੂੰ ਰਿਟਰਨਾਂ ਦੀ ਪੜਤਾਲ ਕਰਨੀ ਹੋਵੇਗੀ। ਝਟਪਟ ਆਨਲਾਈਨ ਪੜਤਾਲ ਤੁਹਾਡੇ ਵੱਲੋਂ ਟੈਕਸ ਫਾਈਲਿੰਗ ਪ੍ਰਕਿਰਿਆ ਮੁਕੰਮਲ ਕਰਨ ’ਚ ਮਦਦ ਕਰੇਗੀ। ਆਪਣੀ ਆਈ. ਟੀ. ਆਰ. ਦੀ ਇਲੈਕਟ੍ਰਾਨਿਕਲੀ ਜਾਂਚ ਪੜਤਾਲ ਕਰਨ ਕਰਨ ਦਾ ਬਦਲ ਚੁਣਦੇ ਹੋ ਤਾਂ ਰੀਫੰਡ ਹਾਸਲ ਕਰਨ ਦੀ ਪ੍ਰਕਿਰਿਆ ’ਚ ਦੇਰ ਲੱਗ ਸਕਦੀ ਹੈ। ਆਪਣੀ ਆਨਲਾਈਨ ਰਿਟਰਨ ਦਾਖਲ ਕਰਨ ਦੇ 120 ਦਿਨਾਂ ਦੇ ਅੰਦਰ-ਅੰਦਰ ਕਰਦਾਤੇ ਆਈ. ਟੀ. ਆਰ. ਦੀਆਂ ਆਪਣੇ ਦਸਤਖਤਸ਼ੁਦਾ ਕਾਪੀਆਂ ਆਈ. ਟੀ. ਵਿਭਾਗ ਨੂੰ ਭੇਜ ਸਕਦੇ ਹਨ। ਅਸਲ ਪ੍ਰਕਿਰਿਆ ਸਿਰਫ ਉਸ ਵੇਲੇ ਸ਼ੁਰੂ ਹੁੰਦੀ ਹੈ, ਜਦੋਂ ਤੁਹਾਡੀ ਮੁਕੰਮਲ ਅਤੇ ਦਸਤਖਤਸ਼ੁਦਾ ਆਈ. ਟੀ. ਆਫ. ਫਾਰਮ ਦੀ ਫਿਜ਼ੀਕਲ ਕਾਪੀ ਸੀ. ਪੀ. ਸੀ. ਬੇਂਗਲੁਰੂ ਨੂੰ ਹਾਸਲ ਹੋ ਗਈ ਹੋਵੇ।

ਟੈਕਸ ਫਾਈਲਿੰਗ ’ਚ ਗਲਤੀਆਂ

ਜੇਕਰ ਤੁਸੀਂ ਗਲਤ ਆਈ. ਟੀ. ਆਰ. ਫਾਰਮ ਚੁਣ ਲਿਆ, ਆਪਣੀ ਨਿੱਜੀ ਵਿਸਥਾਰ ਗਲਤ ਭਰ ਦਿੱਤਾ, ਗਲਤ ਸੂਚਨਾ ਦਿੱਤੀ, ਤਾਂ ਤੁਹਾਡੇ ਰੀਫੰਡ ਵਿਚ ਦੇਰੀ ਹੋ ਸਕਦੀ ਹੈ ਕਿਉਂਕਿ ਆਈ. ਟੀ. ਵਿਭਾਗ ਸੂਚਨਾ ਦੀ ਪੁਸ਼ਟੀ ਕਰਨ ਲਈ ਦੇਰ ਲਾ ਸਕਦਾ ਹੈ। ਜਿਹੜੇ ਅੰਕੜੇ ਤੁਸੀਂ ਪਿਛਲੇ ਸਾਲ ਭਰੇ ਸਨ, ਉਹ ਇਸ ਵਾਰ ਮੇਲ ਨਹੀਂ ਵੀ ਖਾ ਸਕਦੇ ਤਾਂ ਫਿਰ ਕੀ ਤੁਸੀਂ ਪਿਛਲੇ ਸਾਲ ਗਲਤ ਅੰਕੜੇ ਦਿੱਤੇ। ਅਜਿਹੀ ਸੂਰਤ ਵਿਚ ਇਕ ਆਈ. ਟੀ. ਅਧਿਕਾਰੀ ਤੁਹਾਡੇ ਸਾਰੇ ਰਿਕਾਰਡ ਨੂੰ ਖੰਗਾਲੇਗਾ ਤਾਂ ਫਿਰ ਆਈ. ਟੀ. ਵਿਭਾਗ ਤੁਹਾਨੂੰ ਵਾਧੂ ਸੂਚਨਾ ਦੇਣ ਦੀ ਅਪੀਲ ਨਾਲ ਤੁਹਾਨੂੰ ਸੂਚਿਤ ਕਰ ਸਕਦਾ ਹੈ।

ਆਮਦਨ ਜਾਂ ਕਰ ਰਾਸ਼ੀ ’ਚ ਫਰਕ

ਜੇਕਰ ਵੱਖ-ਵੱਖ ਸੋਮਿਆਂ ਤੋਂ ਆਮਦਨ ਵਿਚ ਕੋਈ ਫਰਕ ਆ ਜਾਂਦਾ ਹੈ ਤਾਂ ਰੀਫੰਡ ਪ੍ਰਕਿਰਿਆ ਵਿਚ ਦੇਰੀ ਹੋ ਸਕਦੀ ਹੈ। ਅਜਿਹਾ ਆਮ ਤੌਰ ’ਤੇ ਉਸ ਕੇਸ ਵਿਚ ਹੁੰਦਾ ਹੈ, ਜਦੋਂ ਫਾਰਮ 16 ਵਿਚ ਦਿੱਤੇ ਗਏ ਵਿਸਥਾਰ ਫਾਰਮ 26 ਵਿਚਲੇ ਟੀ. ਡੀ. ਐੱਸ. ਵਿਸਥਾਰ ਨਾਲ ਮੇਲ ਨਹੀਂ ਖਾਂਦੇ।

ਬੈਂਕ ਖਾਤੇ ਦਾ ਗਲਤ ਵੇਰਵਾ

ਜੇਕਰ ਤੁਸੀਂ ਆਪਣੇ ਬੈਂਕ ਖਾਤੇ ਦਾ ਵੇਰਵਾ ਸਹੀ ਨਹੀਂ ਦਿੰਦੇ, ਤਾਂ ਵੀ ਤੁਹਾਡੀ ਰੀਫੰਡ ਪ੍ਰਕਿਰਿਆ ਪੂਰੀ ਕਰਨਾ ਆਈ. ਟੀ. ਵਿਭਾਗ ਲਈ ਅਸੰਭਵ ਹੈ, ਬੇਸ਼ੱਕ ਤੁਸੀਂ ਹੋਰ ਸਾਰੀਆਂ ਰਸਮਾਂ ਮੁਕੰਮਲ ਕੀਤੀਆਂ ਹੋਣ। ਟੈਕਸ ਅਧਿਕਾਰੀ ਵਧਵਾ ਦਾ ਕਹਿਣਾ ਹੈ ਕਿ ‘ਬਹੁਤ ਸਾਰੇ ਕਾਰਣਾਂ ਕਰ ਕੇ ਤੁਹਾਡੇ ਰੀਫੰਡ ਵਿਚ ਦੇਰੀ ਹੋ ਸਕਦੀ ਹੈ, ਜਿਵੇਂ ਬੈਂਕ ਖਾਤੇ ਦਾ ਗਲਤ ਵੇਰਵਾ, ਬੈਂਕ ਖਾਤੇ ਦਾ ਗਲਤ ਨੰਬਰ, ਆਈ. ਐੱਫ. ਐੱਸ. ਸੀ. ਕੋਡ ਗਲਤ ਹੋਣਾ, ਬੈਂਕ ਖਾਤੇ ਨੂੰ ਪੈਨ ਨਾਲ ਲਿੰਕ ਨਾ ਕਰਨਾ ਆਦਿ।

ਸੰਚਾਰ ਦਾ ਗਲਤ ਪਤਾ

ਜੇਕਰ ਤੁਸੀਂ ਕੋਈ ਗਲਤੀ ਕਰਦੇ ਹੋ ਤਾਂ ਤੁਹਾਡਾ ਆਈ. ਟੀ. ਆਰ. ਅਤੇ ਆਈ. ਟੀ. ਵਿਭਾਗ ਤੁਹਾਨੂੰ ਸੰਦੇਸ਼ ਭੇਜਦਾ ਹੈ, ਜਿਹੜਾ ਤੁਹਾਡੇ ਕੋਲ ਤਾਂ ਹੀ ਪੁੱਜੇਗਾ ਜੇਕਰ ਤੁਸੀਂ ਸੰਚਾਰ ਲਈ ਸਹੀ ਪਤਾ ਮੁਹੱਈਆ ਕਰਵਾਇਆ ਹੋਵੇ।