ਫਿਕਸਡ ਡਿਪਾਜ਼ਿਟ ਦੇ ਘਟਦੇ ਰੇਟ ਤੋਂ ਨਾ ਹੋਵੋ ਨਿਰਾਸ਼, ਇਥੇ ਨਿਵੇਸ਼ ਕਰਨਾ ਹੋਵੇਗਾ ਫਾਇਦੇਮੰਦ

08/04/2019 4:01:07 PM

ਨਵੀਂ ਦਿੱਲੀ—ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਇਸ ਸਾਲ ਰੈਪੋ ਰੇਟ 'ਚ ਤਿੰਨ ਵਾਰ ਕਟੌਤੀ ਕੀਤੀ ਹੈ। ਇਸ ਦਾ ਨਤੀਜਾ ਇਹ ਹੋਇਆ ਕਿ ਬੈਂਕਾਂ ਨੇ ਵੀ ਲੋਨ ਦੀਆਂ ਵਿਆਜ ਦਰਾਂ 'ਚ ਕਟੌਤੀ ਕੀਤੀ ਇਹ ਆਮ ਆਦਮੀ ਦੇ ਲਈ ਰਾਹਤ ਦੀ ਗੱਲ ਹੈ। ਉਨ੍ਹਾਂ ਦੇ ਹੋਮ ਲੋਨ ਅਤੇ ਕਾਰ ਲੋਨ ਦੀ ਈ.ਐੱਮ.ਆਈ. ਘਟ ਹੋ ਜਾਵੇਗੀ। ਦੂਜੇ ਪਾਸੇ ਬੈਂਕ ਜਮ੍ਹਾ ਦਰ ਭਾਵ ਡਿਪਾਜ਼ਿਟ ਰੇਟ 'ਚ ਵੀ ਕਟੌਤੀ ਕਰ ਰਹੇ ਹਨ। ਤੁਹਾਨੂੰ ਫਿਕਸਡ ਡਿਪਾਜ਼ਿਟ 'ਤੇ ਵਿਆਜ ਮਾਰਚ-ਅਪ੍ਰੈਲ 'ਚ ਮਿਲ ਰਿਹਾ ਸੀ, ਹੁਣ ਉਸ ਤੋਂ ਘਟ ਮਿਲੇਗਾ। ਹਰ ਕੋਈ ਆਪਣੇ ਨਿਵੇਸ਼ 'ਤੇ ਜ਼ਿਆਦਾ ਰਿਟਰਨ ਚਾਹੁੰਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਵਿਕਲਪਾਂ ਦੇ ਬਾਰੇ 'ਚ ਦੱਸਾਂਗੇ ਜਿਨ੍ਹਾਂ 'ਤੇ ਮਿਲਣ ਵਾਲਾ ਰਿਟਰਨ ਫਿਕਸਡ ਡਿਪਾਜ਼ਿਟ ਦੀ ਤੁਲਨਾ 'ਚ ਜ਼ਿਆਦਾ ਹੋਵੇਗਾ। ਫਿਕਸਡ ਡਿਪਾਜ਼ਿਟ ਦੀਆਂ ਜਮ੍ਹਾ ਦਰਾਂ ਜਿੰਨੀਆਂ ਘਟਣਗੀਆਂ, ਨਿਵੇਸ਼ ਦੇ ਇਨ੍ਹਾਂ ਵਿਕਲਪਾਂ 'ਤੇ ਰਿਟਰਨ ਓਨਾ ਹੀ ਜ਼ਿਆਦਾ ਮਿਲੇਗਾ।
ਬਾਂਡ ਫੰਡ
ਮਿਊਚੁਅਲ ਫੰਡਾਂ ਦੇ ਇਕ ਤਰ੍ਹਾਂ ਦਾ ਬਾਂਡ ਫੰਡ। ਇਹ ਸਰਕਾਰੀ ਪ੍ਰਤੀਭੂਤੀਆਂ 'ਚ ਨਿਵੇਸ਼ ਕਰਦੇ ਹਨ। ਮੰਗਲਵਾਰ ਭਾਵ 16 ਜੁਲਾਈ ਨੂੰ 10 ਸਾਲ ਦੇ ਸਮੇਂ ਵਾਲੇ ਸਰਕਾਰੀ ਬਾਂਡ ਦੀ ਯੀਲਡ 0.10 ਫੀਸਦੀ ਘਟ ਕੇ 6.33 ਫੀਸਦੀ ਦੇ ਪੱਧਰ 'ਤੇ ਆ ਗਈ ਹੈ। 6 ਦਸੰਬਰ 2016 ਦੇ ਬਾਅਦ ਤੋਂ ਪਹਿਲੀ ਵਾਰ ਬਾਂਡ ਦੀ ਯੀਲਡ 'ਚ ਇੰਨੀ ਕਮੀ ਦੇਖੀ ਗਈ ਹੈ। ਹਾਲਾਂਕਿ ਬਾਂਡ ਦੀ ਯੀਲਡ 'ਚ ਇੰਨੀ ਕਮੀ ਦੇਖੀ ਗਈ ਹੈ। ਹਾਲਾਂਕਿ ਬਾਂਡ ਦੀ ਯੀਲਡ ਅਤੇ ਉਸ ਦੀ ਕੀਮਤ 'ਚ ਵਿਪਰੀਤ ਸੰਬੰਧ ਹਨ। ਮਹਿੰਦਰਾ ਮਿਊਚੁਅਲ ਫੰਡ ਦੇ ਸੀ.ਈ.ਓ. ਆਸ਼ੁਤੋਸ਼ ਬਿਸ਼ਣੋਈ ਕਹਿੰਦੇ ਹਨ ਕਿ ਬਾਂਡ ਯੀਲਡ ਘਟਦੀ ਹੈ ਤਾਂ ਉਸ ਦੀ ਕੀਮਤ ਵਧਦੀ ਹੈ। ਵਿਆਜ ਦਰ ਅਤੇ ਬਾਂਡ ਨਾਲ ਹੋਣ ਵਾਲੀ ਕਮਾਈ 'ਚ ਵੀ ਉਲਟ ਸੰਬੰਧ ਹੈ। ਮੰਨ ਲਓ ਕਿ ਸਰਕਾਰੀ ਬਾਂਡ 'ਤੇ ਸਾਲਾਨਾ 9 ਫੀਸਦੀ ਦਾ ਰਿਟਰਨ ਮਿਲ ਰਿਹਾ ਹੈ। ਜੇਕਰ ਵਿਆਜ ਦਰਾਂ ਘਟਦੀਆਂ ਹਨ ਤਾਂ ਨਵੇਂ ਬਾਂਡ 8 ਫੀਸਦੀ ਦੀ ਦਰ ਨਾਲ ਜਾਰੀ ਕੀਤੇ ਜਾ ਸਕਦੇ ਹਨ। ਇਸ ਨਜ਼ਰੀਏ ਨਾਲ 9 ਫੀਸਦੀ ਵਾਲੇ ਬਾਂਡ ਦੀ ਮੰਗ ਵਧ ਜਾਵੇਗੀ। ਇਸ ਲਈ ਕੀਮਤ ਵੀ ਵਧ ਜਾਵੇਗੀ।
ਘਟ ਸਮੇਂ 'ਚ ਵੀ ਕਮਾ ਸਕਦੇ ਹੋ ਜ਼ਿਆਦਾ ਰਿਟਰਨ 
ਸੇਬੀ ਰਜ਼ਿਸਟਰਡ ਇੰਵੈਸਟਮੈਂਟ ਐਡਵਾਈਜ਼ਰ ਜਤਿੰਦਰ ਸੋਲੰਕੀ ਕਹਿੰਦੇ ਹਨ ਕਿ ਜੋ ਨਿਵੇਸ਼ਕ 1 ਸਾਲ ਤੋਂ ਘਟ ਸਮੇਂ ਲਈ ਫਿਕਸਡ ਡਿਪਾਜ਼ਿਟ ਦਾ ਵਿਕਲਪ ਲੱਭ ਰਹੇ ਹਨ ਉਨ੍ਹਾਂ ਲਈ ਅਲਟਰਾ ਸ਼ਾਰਟ ਟਰਮ ਫੰਡ ਵਧੀਆ ਰਹੇਗਾ। ਟਾਪ 10 ਅਲਟਰਾ ਸ਼ਾਰਟ ਟਰਮ ਫੰਡਾਂ ਦਾ ਰਿਟਰਨ ਪਿਛਲੇ ਛੇ ਮਹੀਨੇ 'ਚ 4.12 ਫੀਸਦੀ ਤੋਂ ਲੈ ਕੇ 6.10 ਫੀਸਦੀ ਤੱਕ ਰਿਹਾ ਹੈ। ਇਨ੍ਹਾਂ ਫੰਡਾਂ 'ਚ ਖਤਰਾ ਵੀ ਉਮੀਦ ਤੋਂ ਘਟ ਹੁੰਦਾ ਹੈ।
ਲੰਬੇ ਸਮੇਂ ਲਈ ਲਾਂਗ ਟਰਮ ਡੇਟ ਫੰਡਸ ਰਹਿਣਗੇ ਵਧੀਆ
ਸੋਲੰਕੀ ਕਹਿੰਦੇ ਹਨ ਕਿ ਜੇਕਰ ਕੋਈ ਨਿਵੇਸ਼ਕ ਲੰਬੇ ਸਮੇਂ ਲਈ ਨਿਵੇਸ਼ ਕਰਨਾ ਚਾਹੁੰਦੇ ਹਨ ਤਾਂ ਉਸ ਨੂੰ ਮੀਡੀਆ ਟੂ ਲਾਂਗ ਡਿਊਰੇਸ਼ਨ ਡੇਟ ਫੰਡਾਂ ਦੀ ਚੋਣ ਕਰਨੀ ਚਾਹੀਦੀ। ਇਹ ਫੰਡ ਮਾਧਿਅਮ ਨਾਲ ਲੰਬੇ ਸਮੇਂ 'ਚ ਫਿਕਸਡ ਡਿਪਾਜ਼ਿਟ ਦੀ ਤੁਲਨਾ 'ਚ ਬਿਹਤਰ ਰਿਟਰਨ ਦਿੰਦੇ ਹਨ। ਉਦਹਾਰਣ ਦੇ ਤੌਰ 'ਤੇ ਟਾਪ 10 ਮੀਡੀਅਮ ਟੂ ਲਾਂਗ ਡਿਊਰੇਸ਼ਨ ਡੇਟ ਫੰਡਾਂ ਨੇ ਪਿਛਲੇ ਪੰਜ ਸਾਲ 'ਚ 7.92 ਫੀਸਦੀ ਤੋਂ ਲੈ ਕੇ 9.35 ਫੀਸਦੀ ਤੱਕ ਦਾ ਰਿਟਰਨ ਦਿੱਤਾ ਹੈ।
ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਤੁਸੀਂ ਫਿਕਸਡ ਡਿਪਾਜ਼ਿਟ ਦੀ ਤੁਲਨਾ 'ਚ ਵਧੀਆ ਰਿਟਰਨ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਘਟ ਸਮੇਂ ਤੋਂ ਲੈ ਕੇ ਲੰਬੇ ਸਮੇਂ ਤੱਕ ਅਜਿਹੇ ਮਿਊਚੁਅਲ ਫੰਡ ਉਪਲੱਬਧ ਹਨ। ਜਿਨ੍ਹਾਂ 'ਚ ਖਤਰਾ ਵੀ ਘਟ ਹੈ ਅਤੇ ਰਿਟਰਨ ਵੀ ਜ਼ਿਆਦਾ...।

Aarti dhillon

This news is Content Editor Aarti dhillon