ਵਿਦਿਆਰਥੀਆਂ ਲਈ ਜ਼ਰੂਰੀ ਹੋ ਸਕਦਾ ਹੈ ਕ੍ਰੈਡਿਟ ਕਾਰਡ, ਜਾਣੋ ਕਿਵੇਂ ਕਰ ਸਕਦੇ ਹੋ ਅਪਲਾਈ

07/30/2019 1:23:39 PM

ਨਵੀਂ ਦਿੱਲੀ — ਅੱਜਕੱਲ੍ਹ ਦੇ ਮੌਜੂਦਾ ਦੌਰ 'ਚ ਵਿਦਿਆਰਥੀ ਦੂਰ-ਦੁਰਾਡੇ ਦੂਜੇ ਸ਼ਹਿਰਾਂ ਜਾਂ ਵਿਦੇਸ਼ਾਂ 'ਚ ਵੀ ਜਾ ਕੇ ਪੜ੍ਹਾਈ ਕਰ ਰਹੇ ਹਨ। ਅਜਿਹੀ ਸਥਿਤੀ ਵਿਚ ਉਨ੍ਹਾਂ ਨੂੰ ਪੈਸੇ ਤੇ ਖਰਚਾ ਖੁਦ ਹੀ ਮੈਨੇਜ ਕਰਨਾ ਹੁੰਦਾ ਹੈ। ਤਕਨਾਲੋਜੀ ਦੇ ਦੌਰ 'ਚ ਵਿਦਿਆਰਥੀ ਡਿਜੀਟਲ ਵਾਲੇਟ, ਕ੍ਰੈਡਿਟ ਕਾਰਡ ਤੇ ਡਿਜੀਟਲ ਟਰਾਂਜੈਕਸ਼ਨ ਕਰਨਾ ਪਸੰਦ ਕਰਦੇ ਹਨ। ਦੂਰ-ਦੁਰਾਡੇ ਨਕਦੀ ਲੈ ਕੇ ਜਾਣਾ ਖਤਰੇ ਤੋਂ ਘੱਟ ਨਹੀਂ ਅਤੇ ਇਸ ਨੂੰ ਚੋਰੀ ਹੋਣ ਦੀ ਹਾਲਤ ਵਿਚ ਬੰਦ ਵੀ ਕਰਵਾਇਆ ਜਾ ਸਕਦਾ ਹੈ। 

ਵਿਦਿਆਰਥੀ ਕ੍ਰੈਡਿਟ ਕਾਰਡ ਦੀ ਲਿਮਟ 15,000 ਰੁਪਏ ਤੱਕ ਹੁੰਦੀ ਹੈ। ਇਸ ਦੇ ਨਾਲ ਹੀ ਇਸ ਕਾਰਡ ਵਿਚ ਆਮਤੌਰ 'ਤੇ ਜੁਆਇਨਿੰਗ ਫੀਸ ਨਹੀਂ ਹੁੰਦੀ ਅਤੇ ਸਾਲਾਨਾ ਚਾਰਜਿਸ ਵੀ ਬਹੁਤ ਘੱਟ ਹੁੰਦੇ ਹਨ। ਜੇਕਰ ਕਾਰਡ ਕਿਤੇ ਗੁੰਮ ਹੋ ਜਾਵੇ ਜਾਂ ਚੋਰੀ ਹੋ ਜਾਂਦਾ ਹੈ ਤਾਂ ਡੁਪਲੀਕੇਟ ਕਾਰਡ ਮੁਫਤ 'ਚ ਬਣ ਜਾਂਦਾ ਹੈ।

ਵਿਦਿਆਰਥੀ ਕ੍ਰੈਡਿਟ ਕਾਰਡ ਦੇ ਲਾਭ

- ਇਨਕਮ ਪਰੂਫ ਦੀ ਜ਼ਰੂਰਤ ਨਹੀਂ ਹੈ ਤੇ ਬਹੁਤ ਹੀ ਘੱਟ ਡਾਕੂਮੈਂਟ ਦੀ ਜ਼ਰੂਰਤ ਹੁੰਦੀ ਹੈ।

- ਸਟੂਡੈਂਟ ਕ੍ਰੈਡਿਟ ਕਾਰਡ 'ਤੇ ਕਈ ਤਰ੍ਹਾਂ ਦੇ ਕੈਸ਼ਬੈਕ, ਡਿਸਕਾਊਂਟ ਤੇ ਹੋਰ ਆਫਰਜ਼ ਮਿਲਦੀਆਂ ਹਨ।

- ਸਟੂਡੈਂਟ ਕ੍ਰੈਡਿਟ ਕਾਰਡ ਦੀ ਵਰਤੋਂ 'ਤੇ ਪੈਟਰੋਲ-ਡੀਜ਼ਲ ਦਾ ਭੁਗਤਾਨ ਕਰਨ 'ਤੇ ਕੁਝ ਪੈਸੇ ਬਚਾਏ ਜਾ ਸਕਦੇ ਹਨ।

- ਇਸ ਕਾਰਡ ਜ਼ਰੀਏ ਫੀਸ ਵੀ ਭਰੀ ਜਾ ਸਕਦੀ ਹੈ, ਬੁਕ ਤੇ ਸਟੇਸ਼ਨਰੀ ਦਾ ਸਾਮਾਨ ਵੀ ਖਰੀਦਿਆ ਜਾ ਸਕਦਾ ਹੈ।

ਕੌਣ ਕਰ ਸਕਦਾ ਹੈ ਵਿਦਿਆਰਥੀ ਕ੍ਰੈਡਿਟ ਕਾਰਡ ਅਪਲਾਈ

- ਕ੍ਰੈਡਿਟ ਕਾਰਡ ਲਈ ਅਰਜ਼ੀ ਦੇਣ ਲਈ ਉਮਰ 18 ਸਾਲ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ।

- ਇਹ ਕ੍ਰੈਡਿਟ ਕਾਰਡ ਕਾਲਜ ਦੇ ਵਿਦਿਆਰਥੀਆਂ ਲਈ ਹੀ ਹੈ, ਅਪਲਾਈ ਕਰਦੇ ਸਮੇਂ ਕਾਲਜ ਆਈਡੀ ਜਿਹੇ ਪ੍ਰਮਾਣ ਦੀ ਜ਼ਰੂਰਤ ਹੈ।

- ਕਈ ਬੈਂਕ ਸਿਰਫ ਐਜੂਕੇਸ਼ਨ ਲੋਨ ਲੈਣ ਵਾਲੇ ਵਿਦਿਆਰਥੀਆਂ ਨੂੰ ਹੀ ਕ੍ਰੈਡਿਟ ਕਾਰਡ ਦਿੰਦੇ ਹਨ। 

- ਸੇਵਿੰਗ ਅਕਾਊਂਟ ਹੈ ਤਾਂ ਬੈਂਕ ਸਟੂਡੈਂਟ ਕ੍ਰੈਡਿਟ ਕਾਰਡ ਦੀ ਪੇਸ਼ਕਸ਼ ਕਰਦੇ ਹਨ।

- ਪਰਿਵਾਰ 'ਚ ਕਿਸੇ ਦੇ ਨਾਂ 'ਤੇ ਵੀ ਕ੍ਰੈਡਿਟ ਕਾਰਡ ਹੈ ਤਾਂ ਉਸ 'ਚ ਸਟੂਡੈਂਟ ਦੇ ਨਾਮ 'ਤੇ ਐਡ ਕਰਵਾਇਆ ਜਾ ਸਕਦਾ ਹੈ।

ਵਿਦਿਆਰਥੀ ਕ੍ਰੈਡਿਟ ਕਾਰਡ ਅਪਲਾਈ ਕਰਨ ਲਈ ਜ਼ਰੂਰੀ ਦਸਤਾਵੇਜ਼

- ਪੈਨ ਕਾਰਡ

- ਪਾਸਪੋਰਟ ਸਾਈਜ਼ ਫੋਟੋ

- ਜਨਮ ਪ੍ਰਮਾਣ ਪੱਤਰ

- ਕਾਲਜ/ਯੂਨੀਵਰਸਿਟੀ ਦਾ ਆਈਡੀ ਕਾਰਡ

- ਰਿਹਾਇਸ਼ੀ ਦਾ ਸਬੂਤ