ਕਾਰ ਚਾਲਕ ਸਾਵਧਾਨ! ਐਕਸੀਡੈਂਟ ਹੋਣ 'ਤੇ ਦੇਣਾ ਹੋਵੇਗਾ ਮੁਆਵਜ਼ਾ ਨਹੀਂ ਤਾਂ ਗੱਡੀ ਹੋਵੇਗੀ ਨਿਲਾਮ

04/23/2019 2:04:36 PM

ਨਵੀਂ ਦਿੱਲੀ — ਗੱਡੀ ਚਲਾਉਣ ਵਾਲਿਆਂ ਲਈ ਵੱਡੀ ਖਬਰ ਹੈ। ਹੁਣੇ ਜਿਹੇ ਪੰਜਾਬ ਸਟੇਟ ਟਰਾਂਸਪੋਰਟ ਵਿਭਾਗ ਨੇ ਨੋਟਿਫਿਕੇਸ਼ਨ ਜਾਰੀ ਕੀਤਾ ਹੈ, ਜਿਸ ਦੇ ਅਨੁਸਾਰ ਜੇਕਰ ਕੋਈ ਕਾਰ ਮਾਲਕ ਕਿਸੇ ਐਕਸੀਡੈਂਟ ਦਾ ਦੋਸ਼ੀ ਸਾਬਤ ਹੁੰਦਾ ਹੈ ਅਤੇ ਐਕਸੀਡੈਂਟ ਵਿਚ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਜਾਂ ਉਹ ਜ਼ਖਮੀ ਹੋ ਜਾਂਦਾ ਹੈ ਜਾਂ ਪ੍ਰਾਪਰਟੀ ਡੈਮੇਜ ਹੁੰਦੀ ਹੈ ਤਾਂ ਐਕਸੀਡੈਂਟ ਕਰਨ ਵਾਲੇ ਨੂੰ ਲੋੜੀਂਦੀ ਸੁਰੱਖਿਆ ਰਾਸ਼ੀ ਜਾਂ ਫਿਰ ਥਰਡ ਪਾਰਟੀ ਇੰਸ਼ੋਰੈਂਸ ਦਸਤਾਵੇਜ਼ ਦੇਣੇ ਹੋਣਗੇ।

ਵਿਸਥਾਰ ਨਾਲ ਜਾਣੋ ਇਸ ਨਿਯਮ ਬਾਰੇ

ਜੇਕਰ ਤੁਹਾਡੀ ਕਾਰ ਨਾਲ ਕਿਸੇ ਦਾ ਐਕਸੀਡੈਂਟ ਹੁੰਦਾ ਹੈ ਤਾਂ ਨਵੇਂ ਨਿਯਮਾਂ ਦੇ ਤਹਿਤ ਤੁਹਾਨੂੰ ਘਟਨਾ ਦੇ ਸ਼ਿਕਾਰ ਵਿਅਕਤੀ ਨੂੰ ਮੁਆਵਜ਼ਾ ਦੇਣਾ ਹੋਵੇਗਾ। ਜੇਕਰ ਅਜਿਹਾ ਨਹੀਂ ਕਰ ਪਾਉਂਦੇ ਤਾਂ ਥਰਡ ਪਾਰਟੀ ਦਸਤਾਵੇਜ਼ ਜਮ੍ਹਾ ਕਰਵਾਉਣੇ ਹੋਣਗੇ। ਜੇਕਰ ਤੁਸੀਂਂ ਇਨ੍ਹਾਂ ਸ਼ਰਤਾਂ ਨੂੰ ਪੂਰਾ ਕਰਨ 'ਚ ਅਸਫਲ ਹੁੰਦੇ ਹੋ ਤਾਂ ਤੁਹਾਨੂੰ ਆਪਣੇ ਵਾਹਨ ਤੋਂ ਹੱਥ ਥੋਣਾ ਪਵੇਗਾ।

ਨਹੀਂ ਦਿੱਤਾ ਮੁਆਵਜ਼ਾ ਤਾਂ ਜ਼ਬਤ ਹੋਵੇਗੀ ਗੱਡੀ

ਜੇਕਰ ਤੁਹਾਡੀ ਕਾਰ ਦਾ ਕਿਸੇ ਨਾਲ ਐਕਸੀਡੈਂਟ ਹੁੰਦਾ ਹੈ ਤਾਂ ਨਵੇਂ ਨਿਯਮਾਂ ਦੇ ਤਹਿਤ ਤੁਹਾਨੂੰ ਐਕਸੀਡੈਂਟ ਦੇ ਸ਼ਿਕਾਰ ਵਿਅਕਤੀ ਨੂੰ ਮੁਆਵਜ਼ਾ ਦੇਣਾ ਹੋਵੇਗਾ। ਜੇਕਰ ਅਜਿਹਾ ਨਹੀਂ ਕਰ ਪਾਉਂਦੇ ਤਾਂ ਥਰਡ ਪਾਰਟੀ ਦਸਤਾਵੇਜ਼ ਸਬਮਿਟ ਕਰਨੇ ਹੋਣਗੇ। ਜੇਕਰ ਤੁਸੀਂ ਇਨ੍ਹਾਂ ਦੋਵਾਂ ਸ਼ਰਤਾਂ ਨੂੰ ਪੂਰਾ ਨਹੀਂਂ ਕਰ ਪਾਉਂਦੇ ਤਾਂ ਤੁਹਾਨੂੰ ਆਪਣੀ ਗੱਡੀ ਤੋਂ ਹੱਥ ਥੋਣਾ ਪਵੇਗਾ। ਤੁਹਾਡੀ ਕਾਰ 3 ਮਹੀਨੇ 'ਚ ਨਿਲਾਮ ਕਰ ਦਿੱਤੀ ਜਾਵੇਗੀ। ਇਹ ਨਿਲਾਮੀ ਇਲਾਕੇ ਦੇ ਮੈਜਿਸਟ੍ਰੇਟ ਵਲੋਂ ਕੀਤੀ ਜਾਵੇਗੀ।

ਨਿਲਾਮੀ 'ਚ ਮਿਲੇ ਪੈਸੇ ਦਾ ਇਸ ਤਰ੍ਹਾਂ ਹੋਵੇਗਾ ਇਸਤੇਮਾਲ 

ਇਹ ਨੋਟਿਫਿਕੇਸ਼ਨ 3 ਅਪ੍ਰੈਲ ਨੂੰ ਜਾਰੀ ਹੋਇਆ ਹੈ। ਇਸ 'ਚ ਕਿਹਾ ਗਿਆ ਹੈ ਕਿ ਨੀਲਾਮੀ 'ਚ ਮਿਲੇ ਪੈਸੇ ਨੂੰ ਐਕਸੀਡੈਂਟ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਮੁਆਵਜ਼ੇ ਦੇ ਤੌਰ 'ਤੇ ਦਿੱਤਾ ਜਾਵੇਗਾ। ਟਰਾਂਸਪੋਰਟ ਵਿਭਾਗ ਦਾ ਇਹ ਨੋਟਿਫਿਕੇਸ਼ਨ ਅਧਿਕਾਰਕ ਗਜ਼ਟ 'ਚ ਪਬਲਿਸ਼ ਹੋਣ ਦੇ ਬਾਅਦ 8 ਅਪ੍ਰੈਲ ਨੂੰ ਅਮਲ 'ਚ ਆ ਗਿਆ ਹੈ।

ਸੁਪਰੀਮ ਕੋਰਟ ਨੇ ਦਿੱਤਾ ਸੀ ਨਿਰਦੇਸ਼

ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਸਾਰੇ ਸੂਬਿਆਂ ਨੂੰ 13 ਸਤੰਬਰ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਐਕਸੀਡੈਂਟ ਨਾਲ ਜੁੜੇ ਅਜਿਹੇ ਵਾਹਨ, ਜਿਨ੍ਹਾਂ ਦਾ ਥਰਡ ਪਾਰਟੀ ਇੰਸ਼ੋਰੈਂਸ ਨਹੀਂ ਹੈ ਦੀ ਵਿਕਰੀ ਕਰਕੇ ਐਕਸੀਡੈਂਟ ਦੇ ਸ਼ਿਕਾਰ ਵਿਅਕਤੀ ਨੂੰ ਮੁਆਵਜ਼ਾ ਦੇਣ ਦਾ ਨਿਯਮ ਲੈ ਕੇ ਆਏ। ਇਸ ਲਈ ਸੁਪਰੀਮ ਕੋਰਟ ਨੇ ਸੂਬਿਆਂ ਨੂੰ 12 ਹਫਤਿਆਂ ਦਾ ਸਮਾਂ ਦਿੱਤਾ ਸੀ। ਪਰ ਪੰਜਾਬ ਵਿਚ ਇਸ ਬਾਰੇ ਨੋਟਿਫਿਕੇਸ਼ਨ 8 ਮਹੀਨੇ ਬਾਅਦ ਜਨਤਕ ਹੋਇਆ ਹੈ।