ਬਿਨ੍ਹਾਂ ਐਡਰੈੱਸ ਪਰੂਫ ਦੇ ਵੀ ਕਰ ਸਕਦੇ ਹੋ ਆਧਾਰ ਕਾਰਡ 'ਚ ਆਪਣਾ ਐਡਰੈੱਸ ਅਪਡੇਟ, ਜਾਣੋ ਪ੍ਰੋਸੈੱਸ

05/19/2019 12:01:52 PM

ਨਵੀਂ ਦਿੱਲੀ—ਆਧਾਰ ਕਾਰਡ ਅੱਜ ਦੇ ਸਮੇਂ 'ਚ ਭਾਰਤੀ ਨਾਗਰਿਕਾਂ ਲਈ ਜ਼ਰੂਰੀ ਬਣ ਗਿਆ ਹੈ। ਜੇਕਰ ਤੁਸੀਂ ਆਪਣੇ ਆਧਾਰ ਕਾਰਡ 'ਚ ਐਡਰੈੱਸ ਬਦਲਵਾਉਣਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਕੋਈ ਐਡਰੈੱਸ ਪਰੂਫ ਡਾਕੂਮੈਂਟ ਨਹੀਂ ਹੈ ਤਾਂ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਹੁਣ ਭਾਰਤੀ ਵਿਸ਼ੇਸ਼ ਪਛਾਣ ਅਥਾਰਿਟੀ (ਯੂ.ਆਈ.ਡੀ.ਏ.ਆਈ.) ਨੇ ਆਧਾਰ ਕਾਰਡ 'ਚ ਐਡਰੈੱਸ ਬਦਲਣ ਦੀ ਪ੍ਰਕਿਰਿਆ ਨੂੰ ਆਨਲਾਈਨ ਆਸਾਨ ਕਰ ਦਿੱਤਾ ਹੈ। ਐਡਰੈੱਸ ਆਨਲਾਈਨ ਅਪਡੇਟ ਕਰਨ ਦੀ ਇਕ ਨਵੀਂ ਸਰਵਿਸ ਦੇ ਤਹਿਤ, ਯੂ.ਆਈ.ਡੀ.ਏ.ਆਈ. ਨੇ ਆਧਾਰ ਹੋਲਡਰ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਐਡਰੈੱਸ ਦੀ ਵਰਤੋਂ ਕਰਕੇ ਆਪਣੇ ਪਤੇ 'ਚ ਬਦਲਾਅ ਲਈ ਵੈਲੀਡੇਸ਼ਨ ਲੈਟਰ ਪ੍ਰਾਪਤ ਕਰਨ ਦੀ ਆਗਿਆ ਦਿੱਤੀ ਹੈ।
ਆਧਾਰ ਦੇ ਐਡਰੈੱਸ ਨੂੰ ਇਕ ਐਡਰੈੱਸ ਦੇ ਵੈਰੀਫਾਇਰ ਦੀ ਸਹਿਮਤੀ ਨਾਲ ਅਪਡੇਟ ਕੀਤਾ ਜਾ ਸਕਦਾ ਹੈ ਜੋ ਇਕ ਪਰਿਵਾਰ ਦੇ ਮੈਂਬਰ, ਰਿਸ਼ਤੇਦਾਰ, ਦੋਸਤ ਜਾਂ ਮਾਲਕ ਵੀ ਹੋ ਸਕਦੇ ਹਨ। ਜਿਨ੍ਹਾਂ ਦੇ ਪਤੇ ਨੂੰ ਤੁਸੀਂ ਸਬੂਤ ਦੇ ਤੌਰ 'ਤੇ ਵਰਤੋਂ ਕਰ ਸਕਦੇ ਹਨ। 
ਯੂ.ਆਈ.ਡੀ.ਏ.ਆਈ. ਦੀ ਵੈੱਬਸਾਈਟ 'ਤੇ ਆਧਾਰ ਵੈਲੀਡੇਸ਼ਨ ਲੈਟਲ ਤਿਆਰ ਕਰਨ ਦੇ ਅਨੁਰੋਧ ਕਰਨ ਦੇ ਬਾਅਦ ਐਡਰੈੱਸ ਵੈਰੀਫਾਇਰ ਨੂੰ ਅਪਡੇਟ ਦੀ ਸਹਿਮਤੀ ਦੇਣ ਲਈ ਲਿੰਕ ਦੇ ਨਾਲ ਇਕ ਐੱਸ.ਐੱਮ.ਐੱਸ. ਭੇਜਿਆ ਜਾਵੇਗਾ। ਲਿੰਕ 'ਤੇ ਕਲਿੱਕ ਕਰਕੇ ਸਹਿਮਤੀ ਦੇਣ ਲਈ ਓ.ਟੀ.ਪੀ. ਜੇਨਰੇਟ ਹੋਵੇਗਾ।
ਇਕ ਵਾਰ ਆਧਾਰ ਵੈਰੀਫਾਇਰ ਦੀ ਸਹਿਮਤੀ ਪ੍ਰਾਪਤ ਹੋ ਜਾਣ ਦੇ ਬਾਅਦ ਅਗਲੇ 30 ਦਿਨਾਂ ਦੇ ਅੰਦਰ ਪੋਸਟ ਦੇ ਰਾਹੀਂ ਐਡਰੈੱਸ ਵੈਲੀਡੇਸ਼ਨ ਲੈਟਰ ਅਤੇ ਉਸ ਦੇ ਨਾਲ ਸੀਕ੍ਰੇਟ ਕੋਡ ਉਸ ਦੇ ਪਤੇ 'ਤੇ ਭੇਜਿਆ ਜਾਵੇਗਾ।
ਉਸ ਦੇ ਬਾਅਦ ਤੁਹਾਨੂੰ ਆਪਣੇ ਐਡਰੈੱਸ ਦੇ ਵੈਰੀਫਾਇਰ ਨਾਲ ਸੀਕ੍ਰੇਟ ਕੋਡ ਪ੍ਰਾਪਤ ਕਰਨਾ ਹੋਵੇਗਾ ਅਤੇ ਯੂ.ਆਈ.ਡੀ.ਏ.ਆਈ. ਦੇ ਵੈੱਬਸਾਈਟ 'ਤੇ ਜਾ ਕੇ 'ਪ੍ਰੋਸੀਡ ਟੂ ਅਪਡੇਟ ਐਡਰੈੱਸ' ਲਿੰਕ 'ਤੇ ਕਲਿੱਕ ਕਰਨਾ ਹੋਵੇਗਾ। ਸੀਕ੍ਰੇਟ ਕੋਡ ਦਰਜ ਕਰਨ ਦੇ ਬਾਅਦ ਤੁਸੀਂ ਆਪਣੇ ਐਡਰੈੱਸ ਅਪਡੇਟ ਕਰ ਸਕਦੇ ਹੋ। ਤੁਹਾਡੀ ਰਿਕਵੈਸਟ ਅਪਰੂਵਡ ਹੋਣ ਦੇ ਬਾਅਦ ਤੁਸੀਂ ਆਪਣੇ ਆਧਾਰ ਆਨਲਾਈਨ ਡਾਊਨਲੋਡ ਕਰ ਸਕਦੇ ਹੋ।

Aarti dhillon

This news is Content Editor Aarti dhillon