ਆਧਾਰ ਕਾਰਡ ਗੁੰਮ ਹੋਣ ''ਤੇ ਮਿੰਟਾਂ ''ਚ ਇੰਝ ਪਾਓ ਨਵਾਂ

01/09/2019 12:36:23 PM

ਨਵੀਂ ਦਿੱਲੀ—ਜਿਨ੍ਹਾਂ ਦਾ ਆਧਾਰ ਕਾਰਡ ਗੁੰਮ ਹੋ ਗਿਆ ਹੈ ਉਨ੍ਹਾਂ ਲਈ ਯੁਨਿਕ ਆਈਡੈਂਟੀਫਿਕੇਸ਼ਨ ਅਥਾਰਿਟੀ ਆਫ ਇੰਡੀਆ (ਯੂ.ਆਈ.ਡੀ.ਏ.ਆਈ.) ਨੇ ਆਪਣੀ ਵੈੱਬਸਾਈਟ 'ਤੇ ਪਾਇਲਟ ਆਧਾਰ 'ਤੇ ਇਕ ਨਵੀਂ ਸੇਵਾ ਦੀ ਸ਼ੁਰੂਆਤ ਕੀਤੀ ਹੈ ਜਿਨ੍ਹਾਂ 'ਚ ਮਾਮੂਲੀ ਫੀਸ ਚੁਕਾ ਕੇ ਨਵਾਂ (ਰਿਪਿੰ੍ਰਟ) ਆਧਾਰ ਕਾਰਡ ਮੰਗਵਾਇਆ ਦਾ ਸਕਦਾ ਹੈ। 
ਪਹਿਲਾਂ ਜਦੋਂ ਆਧਾਰ ਕਾਰਡ ਗੁੰਮ ਹੋ ਜਾਂਦਾ ਸੀ ਤਾਂ ਲੋਕਾਂ ਨੂੰ ਯੂ.ਆਈ.ਡੀ.ਏ.ਆਈ. ਦੀ ਵੈੱਬਸਾਈਟ ਤੋਂ ਆਧਾਰ ਦਾ ਈ-ਵਰਜਨ ਡਾਊਨਲੋਡ ਕਰਕੇ ਉਸ ਨਾਲ ਕੰਮ ਚਲਾਉਣਾ ਪੈਂਦਾ ਸੀ। ਯੂ.ਆਈ.ਡੀ.ਏ.ਆਈ. ਦੀ ਵੈੱਬਸਾਈਟ ਦੇ ਮੁਤਾਬਕ ਹੁਣ ਲੋਕ 50 ਰੁਪਏ ਦੀ ਮਾਮੂਲੀ ਫੀਸ ਚੁਕਾ ਕੇ ਰਿਪ੍ਰਿੰਟ ਆਧਾਰ ਕਾਰਡ ਮੰਗਵਾ ਸਕਦੇ ਹਨ। ਰਿਪ੍ਰਿੰਟ ਆਧਾਰ ਕਾਰਡ ਡਾਕ ਦੇ ਰਾਹੀਂ ਤੁਹਾਡੇ ਤੱਕ ਪਹੁੰਚਾਇਆ ਜਾਵੇਗਾ।
ਆਪਣਾ ਰਿਪ੍ਰਿੰਟ ਆਧਾਰ ਕਾਰਡ ਪਾਉਣ ਦੇ ਲਈ ਤੁਸੀਂ ਆਧਾਰ ਨੰਬਰ ਜਾਂ ਵਰਚੁਅਲ ਆਈਡੈਂਟੀਫਿਕੇਸ਼ਨ ਨੰਬਰ (ਵੀ.ਆਈ.ਡੀ.) ਦੇ ਰਾਹੀਂ ਅਰਜੀ ਕਰ ਸਕਦੇ ਹੋ। 
ਰਿਪ੍ਰਿੰਟ ਆਧਾਰ ਕਾਰਡ ਆਰਡਰ ਕਰਨ ਲਈ ਤੁਹਾਡਾ ਮੋਬਾਇਲ ਨੰਬਰ ਆਧਾਰ ਡਾਟਾਬੇਸ ਦੇ ਕੋਲ ਰਜਿਸਟਰਡ ਹੋਣਾ ਚਾਹੀਦਾ ਕਿਉਂਕਿ ਓ.ਟੀ.ਪੀ. ਉਸ ਨੰਬਰ 'ਤੇ ਭੇਜਿਆ ਜਾਵੇਗਾ। ਹਾਲਾਂਕਿ ਜੇਕਰ ਮੋਬਾਇਲ ਨੰਬਰ ਰਜਿਸਟਰਡ ਨਹੀਂ ਹੈ ਤਾਂ ਤੁਸੀਂ ਨਾਨ-ਰਜਿਸਟਰਡ ਨੰਬਰ ਦੇ ਰਾਹੀਂ ਵੀ ਰਿਪ੍ਰਿੰਟ ਆਧਾਰ ਕਾਰਡ ਪਾ ਸਕਦੇ ਹੋ।
ਆਓ ਜਾਣਦੇ ਹਾਂ ਕਿੰਝ ਪਾਓ ਆਪਣਾ ਰਿਪ੍ਰਿੰਟ ਆਧਾਰ ਕਾਰਡ 
1.ਯੂ.ਆਈ.ਡੀ.ਏ.ਆਈ. ਦੀ ਵੈੱਬਸਾਈਟ 'ਤੇ www.uidai.gov.in ਜਾਓ।
2. ਆਧਾਰ ਸਰਵਿਸੇਜ਼ ਦੇ ਤਹਿਤ ਆਰਡਰ ਆਧਾਰ ਰਿਪ੍ਰਿੰਟ (ਪਾਇਲਟ ਬੇਸਿਸ) ਨੂੰ ਕਲਿੱਕ ਕਰੋ। 
3. ਤੁਹਾਡੇ ਕੰਪਿਊਟਰ 'ਤੇ ਇਕ ਨਵਾਂ ਟੈਬ ਖੁੱਲ੍ਹ ਜਾਵੇਗਾ। ਇਸ 'ਚ ਤੁਹਾਨੂੰ 12 ਅੰਕਾਂ ਦਾ ਆਧਾਰ ਨੰਬਰ ਜਾਂ 16 ਅੰਕਾਂ ਵਾਲੀ ਵੀ.ਆਈ.ਡੀ. ਨੰਬਰ ਅਤੇ ਸਕਿਓਰਟੀਜ਼ ਕੋਡ ਪਾਉਣਾ ਹੋਵੇਗਾ। ਜੇਕਰ ਮੋਬਾਇਲ ਨੰਬਰ ਰਜਿਸਟਰਡ ਨਹੀਂ ਹੈ ਤਾਂ ਤੁਹਾਨੂੰ ਇਸ ਨਾਲ ਸੰਬੰਧਤ ਬਾਕਸ ਨੂੰ ਕਲਿੱਕ ਕਰਨਾ ਹੋਵੇਗਾ। 
4. ਜੇਕਰ ਮੋਬਾਇਲ ਨੰਬਰ ਰਜਿਸਟਰ ਹੈ ਤਾਂ 'ਸੈਂਡ ਓ.ਟੀ.ਪੀ.' 'ਤੇ ਕਲਿੱਕ ਕਰੋ।
5. ਓ.ਟੀ.ਪੀ. ਨੂੰ ਇੰਟਰ ਕਰੋ ਅਤੇ ਐਗਰੀਇੰਗ ਟੂ ਟਰਮ ਐਂਡ ਕੰਡੀਸਨਸ ਵਾਲੇ ਬਾਕਸ ਨੂੰ ਸਿਲੈਕਟ ਕਰੋ। ਹੁਣ ਸਬਮਿਟ 'ਤੇ ਕਲਿੱਕ ਕਰੋ।
6. ਓ.ਟੀ.ਪੀ. ਇੰਟਰ ਕਰਨ ਦੇ ਬਾਅਦ ਤੁਸੀਂ ਆਪਣੇ ਆਧਾਰ ਡਿਟੇਲ ਨੂੰ ਵੈਰੀਫਾਈ (ਜੇਕਰ ਮੋਬਾਇਲ ਨੰਬਰ ਰਜਿਸਟਰਡ ਹੈ ਤਾਂ) ਕਰ ਸਕਦੇ ਹੋ। 
ਕੰਪਿਊਟਰ ਸਕ੍ਰੀਨ 'ਤੇ ਦਿਸ ਰਹੀ ਆਧਾਰ ਡਿਟੇਲ ਨੂੰ ਚੈੱਕ ਕਰੋ। ਜੇਕਰ ਇਸ 'ਚ ਗਲਤੀਆਂ ਦਿਸ ਰਹੀਆਂ ਹਨ ਤਾਂ ਉਸ ਦੇ ਸੰਸ਼ੋਧਨ ਦੇ ਲਈ ਤੁਹਾਨੂੰ ਨਜ਼ਦੀਕੀ ਆਧਾਰ ਸੇਵਾ ਕੇਂਦਰ ਜਾਣਾ ਪਵੇਗਾ। 
7. ਆਧਾਰ ਡਿਟੇਲ ਦੇ ਵੈਰੀਫਿਕੇਸ਼ਨਸ ਦੇ ਬਾਅਦ 'ਮੇਕ ਪੇਮੈਂਟ' ਆਪਸ਼ਨ 'ਤੇ ਕਲਿੱਕ ਕਰੋ। ਤੁਹਾਨੂੰ ਪੇਮੈਂਟ ਗੇਟਵੇ 'ਤੇ ਰੀਡਾਇਰੈਕਟ ਕਰ ਦਿੱਤਾ ਜਾਵੇਗਾ।
8. ਤੁਹਾਨੂੰ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਨੈੱਟਬੈਂਕਿੰਗ ਜਾਂ ਯੂ.ਪੀ.ਆਈ. ਦੇ ਰਾਹੀਂ 50 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਕਾਰਡ ਦੀ ਡਿਟੇਲ ਇੰਟਰ ਕਰਨ ਦੇ ਬਾਅਦ 'ਪੇਅ ਨਾਊ' 'ਤੇ ਕਲਿੱਕ ਕਰੋ।
ਪੇਮੈਂਟ ਸਕਸੈੱਸਫੁੱਲ ਹੋਣ 'ਤੇ ਤੁਹਾਡੇ ਕੰਪਿਊਟਰ ਸਕ੍ਰੀਨ 'ਤੇ ਇਕ ਅਕਨਾਲੇਜਮੈਂਟ ਨਜ਼ਰ ਆਵੇਗਾ। ਤੁਸੀਂ ਅਕਨਾਲੇਜਮੈਂਟ ਸਲਿੱਪ ਨੂੰ ਡਾਊਨਲੋਡ ਵੀ ਕਰ ਸਕਦੇ ਹੋ। ਤੁਹਾਡੇ ਰਜਿਸਟਰਡ ਮੋਬਾਇਲ ਨੰਬਰ ਤੇ ਇਕ ਸਰਵਿਸ ਰਿਕਵੈਸਟ ਨੰਬਰ (ਐੱਸ.ਆਰ.ਐੱਨ.) ਭੇਜਿਆ ਜਾਵੇਗਾ। 

Aarti dhillon

This news is Content Editor Aarti dhillon