5 ਸਾਲ ਤੋਂ ਛੋਟੇ ਬੱਚਿਆਂ ਦਾ ਬਣ ਜਾਵੇਗਾ ਆਧਾਰ ਕਾਰਡ, ਇਨ੍ਹਾਂ ਡਾਕੂਮੈਂਟਸ ਦੀ ਹੋਵੇਗੀ ਲੋੜ

02/02/2020 11:10:05 AM

ਨਵੀਂ ਦਿੱਲੀ—ਮੌਜੂਦਾ ਸਮੇਂ 'ਚ ਆਧਾਰ ਕਾਰਡ ਇਕ ਜ਼ਰੂਰੀ ਡਾਕੂਮੈਂਟ ਬਣ ਗਿਆ ਹੈ। ਜ਼ਿਆਦਾਤਰ ਸਰਕਾਰੀ ਯੋਜਨਾਵਾਂ 'ਚ ਇਸ ਦੇ ਬਿਨ੍ਹਾਂ ਕੰਮ ਨਹੀਂ ਹੁੰਦਾ ਹੈ। ਇਥੇ ਤੱਕ ਕਿ ਬੱਚਿਆਂ ਦੇ ਐਡਮਿਸ਼ਨ ਦੀ ਗੱਲ ਆਏ ਤਾਂ ਉਥੇ ਵੀ ਆਧਾਰ ਕਾਰਡ ਜ਼ਰੂਰੀ ਹੋ ਗਿਆ ਹੈ। ਜੇਕਰ ਤੁਹਾਨੂੰ ਵੀ ਆਪਣੇ ਬੱਚਿਆਂ ਦਾ ਆਧਾਰ ਕਾਰਡ ਬਣਾਉਣਾ ਹੈ ਤਾਂ ਇਸ ਦੇ ਲਈ ਕੁਝ ਡਾਕੂਮੈਂਟ ਦੀ ਲੋੜ ਹੋਵੇਗੀ। ਅਸੀਂ ਇਸ ਖਬਰ 'ਚ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਕਿੰਝ ਆਪਣੇ ਬੱਚੇ ਦਾ ਆਧਾਰ ਬਣਵਾ ਸਕਦੇ ਹਨ।
5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ
ਬੱਚਿਆਂ ਦੀ ਉਮਰ ਪੰਜ ਸਾਲ ਤੋਂ ਘੱਟ ਹੈ ਤਾਂ ਆਧਾਰ ਕਾਰਡ ਰਜਿਸਟ੍ਰੇਸ਼ਨ ਸੈਂਟਰ 'ਚ ਜਾ ਕੇ ਉਸ ਦੇ ਨਾਂ ਦਾ ਫਾਰਮ ਭਰੋ। ਇਸ ਦੇ ਬਾਅਦ ਤੁਹਾਡੇ ਬੱਚੇ ਦਾ ਜਨਮ ਪ੍ਰਮਾਣ ਪੱਤਰ ਅਤੇ ਤੁਹਾਡੇ ਆਧਾਰ ਦੀ ਕਾਪੀ ਦੀ ਦਰਕਰਾਰ ਹੋਵੇਗੀ। ਹਾਲਾਂਕਿ ਆਧਾਰ ਸੈਂਟਰ 'ਚ  ਤੁਹਾਨੂੰ ਅਸਲੀ ਆਧਾਰ ਲੈ ਜਾਣਾ ਹੋਵੇਗਾ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਬਾਇਓਮੈਟਰਿਕ ਨਾ ਕਰਕੇ ਬੱਚੇ ਦੇ ਆਧਾਰ ਕਾਰਡ ਨੂੰ ਉਨ੍ਹਾਂ ਦੇ ਮਾਤਾ-ਪਿਤਾ ਦੇ ਆਧਾਰ ਕਾਰਡ ਨਾਲ ਜੋੜਿਆ ਜਾਂਦਾ ਹੈ। ਬੱਚਿਆਂ ਦੀ ਉਮਰ 5 ਸਾਲ ਹੋ ਜਾਣ 'ਤੇ ਉਸ ਦੇ 10 ਉਂਗਲੀਆਂ ਦੇ ਫਿੰਗਰਪ੍ਰਿੰਟ, ਰੇਟਿਨਾ ਸਕੈਨ ਅਤੇ ਫੋਟੋਗ੍ਰਾਫ ਆਧਾਰ ਕੇਂਦਰ 'ਚ ਜਾ ਕੇ ਦੇਣੀ ਹੋਵੇਗਾ।
5 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਲਈ ਕੀ ਕਰਨਾ ਹੋਵੇਗਾ
—ਆਧਾਰ ਦੇ ਲਈ ਕੋਲ ਦੇ ਆਧਾਰ ਨਾਮਜ਼ਦਗੀ ਕੇਂਦਰ 'ਤੇ ਜਾਓ।
—ਆਧਾਰ ਨਾਮਜ਼ਦਗੀ ਫਾਰਮ ਭਰੋ।
—ਜੇਕਰ ਤੁਹਾਡੇ ਕੋਲ ਆਪਣੇ ਬੱਚੇ ਨੂੰ ਵੈਧ ਪਤਾ ਪ੍ਰਮਾਣ ਨਹੀਂ ਹੈ ਤਾਂ ਆਪਣੇ ਆਧਾਰ ਨੰਬਰ ਦੀ ਡਿਟੇਲ ਦਿਓ।
—ਸੰਬੰਧਤ ਦਸਤਾਵੇਜ਼ਾਂ ਦੇ ਨਾਲ ਫਾਰਮ ਜਮ੍ਹਾ ਕਰੋ।
—ਹੁਣ ਤੁਹਾਡੇ ਬੱਚੇ ਦੇ ਬਾਇਓਮੈਟਰਿਕਸ (10 ਉਂਗਲੀਆਂ ਦੇ ਨਿਸ਼ਾਨ, ਅੱਖਾਂ ਸਕੈਨ ਅਤੇ ਫੋਟੋਗ੍ਰਾਫ) ਦੀ ਲੋੜ ਹੋਵੇਗੀ।
—ਇਕ ਵਾਰ ਪ੍ਰਕਿਰਿਆ ਪੂਰੀ ਹੋ ਜਾਣ ਦੇ ਬਾਅਦ ਇਕ ਰਿਸੀਵ ਪਰਚੀ ਤਿਆਰ ਕੀਤੀ ਜਾਂਦੀ ਹੈ।
—ਪਰਚੀ 'ਚ ਨਾਮਜ਼ਦਗੀ ਆਈ.ਡੀ. ਹੁੰਦੀ ਹੈ ਜਿਸ 'ਚ ਨਾਮਜ਼ਦਗੀ ਗਿਣਤੀ ਅਤੇ ਨਾਮਜ਼ਦਗੀ ਦਾ ਸਮਾਂ ਅਤੇ ਤਾਰੀਕ ਦਰਜ ਹੁੰਦੀ ਹੈ।
—ਇਕ ਵਾਰ ਪ੍ਰਕਿਰਿਆ ਪੂਰੀ ਹੋ ਜਾਣ ਦੇ ਬਾਅਦ ਇਕ ਰਿਸੀਵ ਪਰਚੀ ਤਿਆਰ ਕੀਤੀ ਜਾਂਦੀ ਹੈ।
—ਪਰਚੀ 'ਚ ਨਾਮਜ਼ਦਗੀ ਆਈ.ਡੀ. ਹੁੰਦੀ ਹੈ ਜਿਸ 'ਚ ਨਾਮਜ਼ਦਗੀ ਗਿਣਤੀ ਤੇ ਨਾਮਜ਼ਦਗੀ ਦਾ ਸਮਾਂ ਅਤੇ ਤਾਰੀਕ ਦਰਜ ਹੁੰਦੀ ਹੈ।
—ਆਧਾਰ ਦੀ ਸਥਿਤੀ ਦੀ ਜਾਂਚ ਲਈ ਨਾਮਜ਼ਦਗੀ ਆਈ.ਡੀ. ਦੀ ਵਰਤੋਂ ਕੀਤੀ ਜਾ ਸਕਦੀ ਹੈ।
—ਨਾਮਜ਼ਦਗੀ ਦੇ 90 ਦਿਨ ਦੇ ਅੰਦਰ ਆਧਾਰ ਕਾਰਡ ਅਰਜ਼ੀ ਦੇ ਪਤੇ 'ਤੇ ਭੇਜ ਦਿੱਤਾ ਜਾਂਦਾ ਹੈ।
—ਜਦੋਂ ਬੱਚਾ 15 ਸਾਲ ਦਾ ਹੋ ਜਾਂਦਾ ਹੈ ਤਾਂ ਉਸ ਨੂੰ ਯੂ.ਆਈ.ਡੀ.ਏ.ਆਈ. ਦੇ ਡਾਟਾਬੇਸ 'ਚ ਆਪਣਾ ਬਾਇਓਮੈਟਰਿਕ ਡਾਟਾ ਅਪਡੇਟ ਕਰਵਾਉਣਾ ਹੁੰਦਾ ਹੈ।

Aarti dhillon

This news is Content Editor Aarti dhillon