ਫਲੇਰੋ ਵਿਖੇ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਸ਼ਹੀਦੀ ਸਮਾਗਮ 23 ਦਸੰਬਰ ਤੋਂ

12/21/2023 5:53:16 AM

ਰੋਮ (ਕੈਂਥ): ਦੁਨੀਆ ਵਿਚ ਲਾਸਾਨੀ ਸ਼ਹਾਦਤ ਨਾਲ ਮਹਾਨ ਸਿੱਖ ਧਰਮ ਦੀ ਸ਼ਾਨ ਲਈ ਸ਼ਹਾਦਤਾਂ ਵਾਲੇ ਸ਼ਹੀਦਾਂ ਨੂੰ ਪੋਹ ਦੇ ਮਹੀਨੇ ਸਿੱਖ ਸੰਗਤ ਵੈਰਾਗਮਈ ਹੋ ਯਾਦ ਕਰਦੀ ਵਿਸ਼ਾਲ ਸ਼ਹੀਦੀ ਸਮਾਗਮ ਦੁਨੀਆ ਭਰ ਵਿਚ ਕਰਵਾਉਂਦੀ ਹੈ। ਇਸ ਸ਼ਰਧਾ ਵਿਚ ਭਿੱਜੀ ਕਾਰਵਾਈ ਤਹਿਤ ਗੁਰਦੁਆਰਾ ਸਿੰਘ ਸਭਾ ਫਲੇਰੋ ਵਿਖੇ ਧੰਨ-ਧੰਨ ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 23 ਅਤੇ 24 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਦਿਹਾੜਿਆਂ 'ਤੇ ਕਰਵਾਏ ਜਾ ਰਹੇ ਦੋ ਰੋਜ਼ਾ ਸਮਾਗਮ ਮੌਕੇ ਸ਼ੁੱਕਰਵਾਰ ਸਵੇਰੇ ਸ੍ਰੀ ਆਖੰਡ ਪਾਠ ਸਾਹਿਬ ਜੀ ਆਰੰਭ ਕਰਵਾਏ ਜਾਣਗੇ। ਸ਼ਨੀਵਾਰ ਸ਼ਾਮ ਨੂੰ ਦੀਵਾਨ ਸਜਾਏ ਜਾਣਗੇ। 

ਇਹ ਖ਼ਬਰ ਵੀ ਪੜ੍ਹੋ - ਭਾਰਤ-ਕੈਨੇਡਾ ਦੇ ਰਿਸ਼ਤਿਆਂ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੱਡਾ ਬਿਆਨ

ਐਤਵਾਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਰਾਗੀ ਜਥੇ ਵੱਲੋਂ ਕੀਰਤਨ ਰਾਹੀਂ ਦੀਵਾਨਾਂ ਦੀ ਅਰੰਭਤਾ ਕੀਤੀ ਜਾਵੇਗੀ। ਉਪਰੰਤ ਇਸ ਸਮਾਗਮ ਵਿਚ ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਗੋਲਡ ਮੈਡਲਿਸਟ ਗਿਆਨੀ ਭੁਪਿੰਦਰ ਸਿੰਘ ਪ੍ਰੀਤ ਪਾਰਸਮਣੀ ਦੇ ਢਾਡੀ ਜਥੇ ਵੱਲੋਂ ਆਪਣੀ ਦਮਦਾਰ ਤੇ ਬੁਲੰਦ ਆਵਾਜ਼ ‘ਚ ਢਾਡੀ ਵਾਰਾਂ ਦੁਆਰਾ  ਸੰਗਤਾਂ ਨੂੰ ਸਿੱਖ ਇਤਿਹਾਸ ਸਰਵਣ ਕਰਵਾਉਣਗੇ। ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਇਟਲੀ ਦੀ ਸਮੂਹ ਪ੍ਰਬੰਧਕ ਕਮੇਟੀ ਮੁੱਖ ਸੇਵਾਦਾਰ ਸੁਰਿੰਦਰਜੀਤ ਸਿੰਘ ਪੰਡੌਰੀ, ਵਾਇਸ ਪ੍ਰਧਾਨ ਬਲਕਾਰ ਸਿੰਘ ਘੋੜੇਸ਼ਾਹਵਾਨ, ਜਨਰਲ ਸਕੱਤਰ ਸ਼ਰਨਜੀਤ ਸਿੰਘ ਠਾਕਰੀ, ਮਹਿੰਦਰ ਸਿੰਘ ਮਾਜਰਾ, ਸਵਰਨ ਸਿੰਘ ਲਾਲੋਵਾਲ, ਕੁਲਵੰਤ ਸਿੰਘ ਬੱਸੀ, ਨਿਸ਼ਾਨ ਸਿੰਘ ਭਦਾਸ, ਭੁਪਿੰਦਰ ਸਿੰਘ ਬਿੱਟੂ, ਭਗਵਾਨ ਸਿੰਘ ਬਰੇਸ਼ੀਆ, ਲੱਖਵਿੰਦਰ ਸਿੰਘ ਬਹਿਰਗਾਮ, ਅਮਰੀਕ ਸਿੰਘ ਚੌਹਾਨਾ ਵਾਲੇ ਪ੍ਰਧਾਨ ਸੰਤ ਬਾਬਾ ਪ੍ਰੇਮ ਸਿੰਘ ਯਾਦਗਰ ਕਮੇਟੀ ਬਰੇਸ਼ੀਆ,  ਸੁਖਵਿੰਦਰ ਸਿੰਘ, ਬਿੱਲਾ ਨੂਰਪੁਰੀ ਅਤੇ ਲੰਗਰਾਂ ਦੇ ਸੇਵਾਦਾਰਾਂ ਵੱਲੋਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਜਾ ਰਹੇ ਦੋ ਰੋਜ਼ਾ ਸਮਾਗਮਾਂ ਵਿਚ ਹਾਜ਼ਰੀ ਲਗਾਓ ਅਤੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰੋ। ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਸਮਾਗਮ ਕਲਤੂਰਾ ਸਿੱਖ ਟੀ. ਵੀ. ਯੂ-ਟਿਉਬ ਚੈਨਲ ਰਾਹੀਂ ਲਾਈਵ ਦਿਖਾਏ ਜਾਣਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Anmol Tagra

This news is Content Editor Anmol Tagra