ਇਟਲੀ ''ਚ ਕੋਵਿਡ-19 ਨਾਲ 24 ਘੰਟੇ ''ਚ 250 ਮੌਤਾਂ, ਬਣਦਾ ਜਾ ਰਿਹੈ ਦੂਜਾ ਵੁਹਾਨ

03/15/2020 11:09:15 AM

ਰੋਮ/ਇਟਲੀ (ਕੈਂਥ): ਇਟਲੀ ਵਿਚ ਕੋਰੋਨਾਵਾਇਰਸ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਜੇਕਰ ਇਹ ਗੱਲ ਕਹੀਏ ਕਿ ਇਟਲੀ ਕੋਰੋਨਾਵਾਇਰਸ ਨੂੰ ਲੈ ਕੇ ਦੂਜਾ ਵੁਹਾਨ ਬਣਦਾ ਜਾ ਰਿਹਾ ਹੈ ਤਾ ਇਸ ਵਿਚ ਕੋਈ ਅਤਿ ਕਥਨੀ ਨਹੀ ਹੋਵੇਗੀ। ਇਟਲੀ 'ਚ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 1,400 ਤੋਂ ਵਧੇਰੇ ਹੋ ਗਈ ਹੈ ਜਦਕਿ ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 21,000 ਹੋ ਚੁੱਕੀ ਹੈ। ਉੱਥੇ ਨਾਲ ਹੀ ਕੋਰੋਨਾਵਾਇਰਸ ਨਾਲ ਪੀੜਤ 1,045 ਲੋਕਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਦੇ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। 

ਪੜ੍ਹੋ ਇਹ ਅਹਿਮ ਖਬਰ- ਇਟਲੀ ਦੇ ਇਕ ਹਸਪਤਾਲ ਨੇ ਕੋਰੋਨਾ ਪੀੜਤ ਭਾਰਤੀ ਨੂੰ ਠੀਕ ਕਰਨ ਦਾ ਕੀਤਾ ਦਾਅਵਾ

ਇਟਲੀ ਦਾ ਉੱਤਰੀ ਲੋਂਬਾਰਦੀ ਸੂਬਾ ਇਸ ਨਾਲ ਸਭ ਤੋਂ ਵਧ ਪ੍ਰਭਾਵਿਤ ਹੈ, ਜਿੱਥੇ ਸਭ ਤੋਂ ਵੱਧ ਲੋਕਾਂ ਦੀਆਂ ਮੌਤਾਂ ਹੋਈਆਂ ਹਨ। ਜੇਕਰ ਅਸੀ ਦੁਨੀਆ ਵਿਚ ਇਟਲੀ ਦੀ ਅਬਾਦੀ ਵੱਲ ਝਾਤ ਮਾਰੀਏ ਤਾਂ ਇਟਲੀ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ ਜਿੱਥੇ ਕੋਰੋਨਾਵਾਇਰਸ ਨਾਲ ਸਭ ਤੋ ਵੱਧ ਮੌਤਾਂ ਹੋਈਆਂ ਹਨ। ਇਟਲੀ ਦੀ ਸਰਕਾਰੀ ਏਜੰਸੀ ਦੁਆਰਾ ਦਿੱਤੇ ਅੰਕੜਿਆਂ ਵਿਚ ਬੀਤੇ ਸ਼ੁੱਕਰਵਾਰ ਕੋਰੋਨਾਵਾਇਰਸ ਨਾਲ 250 ਲੋਕਾਂ ਦੀਆਂ ਮੌਤਾਂ ਹੋਣ ਦੀ ਪੁਸਟੀ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। 


Vandana

Content Editor

Related News