ਇਟਲੀ ''ਚ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਦਾ ਇਤਿਹਾਸ ਸਰਵਣ ਕਰਵਾ ਰਹੇ ਗਿਆਨੀ ਭੁਪਿੰਦਰ ਸਿੰਘ ਪਾਰਸਮਣੀ

12/24/2023 5:40:25 AM

ਰੋਮ (ਦਲਵੀਰ ਕੈਂਥ): ਇਹ ਗੱਲ 100% ਸੱਚ ਹੈ ਕਿ ਗੁਰੂ ਨਾਨਕ ਦੇ ਘਰ ਦੀ ਸੇਵਾ ਉਹੀ ਸਿੱਖ ਕਰ ਸਕਦਾ ਜਿਸ ਤੋਂ ਬਾਬਾ ਨਾਨਕ ਜੀ ਆਪ ਕਰਵਾਉਣੀ ਚਾਹੁੰਦੇ ਹਨ,ਨਹੀਂ ਤਾਂ ਦੁਨੀਆਂ ਗੁਣੀ ਗਿਆਨੀਆਂ ਨਾਲ ਖੱਚਾਖੱਚ ਭਰੀ ਪਈ ਹੈ। ਅੱਜ ਅਸੀਂ ਆਪਣੇ ਪਾਠਕਾਂ ਨੂੰ ਅਜਿਹੀ ਹੀ ਪੰਥਕ ਸਖ਼ਸੀਅਤ ਨਾਲ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਕਿ 5 ਸਾਲ ਸਿੱਖ ਧਰਮ ਦੇ ਮਹਾਨ ਇਤਿਹਾਸਕ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਿਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਬਤੌਰ ਹਜੂਰੀ ਰਾਗੀ ਸੇਵਾ ਨਿਭਾਉਣ ਤੋਂ ਬਆਦ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਥਾਪੜੇ ਨਾਲ ਹੋਂਦ ਵਿੱਚ ਆਈ ਢਾਡੀ ਕਲਾ ਦੇ ਨਾਲ ਭਰਪੂਰ ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਤੇ ਲੇਖਕ ਪ੍ਰੋ. ਗਿਆਨੀ ਭੁਪਿੰਦਰ ਸਿੰਘ ਪ੍ਰੀਤ ਪਾਰਸਮਣੀ ਦੇ ਜੱਥੇ ਨਾਲ ਜਿਨ੍ਹਾਂ ਵਿਚ ਸਾਥੀ ਇੰਟਰਨੈਸ਼ਨਲ ਗੋਲਡ ਮੈਡਲਿਸਟ ਸਚਖੰਡ ਵਾਸੀ ਗਿਆਨੀ ਗੁਰਮੁੱਖ ਸਿੰਘ ਜੀ ਵਲਟੋਹਾ ਦੇ ਸਪੁੱਤਰ ਭਾਈ ਬਿਕਰਮਜੀਤ ਸਿੰਘ ਢਾਡੀ, ਤੇ ਵਲਟੋਹਾ ਸਾਹਿਬ ਜੀ ਦੇ ਸਾਥੀ ਤੇ ਭਰਾਤਾ ਢਾਡੀ ਭਾਈ ਗੁਰਚਰਨ ਸਿੰਘ ਚੰਨ ਵਲਟੋਹਾ ਦੇ ਸਪੁੱਤਰ ਭਾਈ ਸੁਖਦੇਵ ਸਿੰਘ ਢਾਡੀ ਅਤੇ ਸਾਰੰਗੀ ਮਾਸਟਰ ਸੰਦੀਪ ਸਿੰਘ ਕਸੇਲ ਹੁਰੀ ਜਥੇ ਵਿਚ ਸੇਵਾ ਨਿਭਾਅ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ - ਫਰਾਂਸ 'ਚ ਰੋਕੇ ਗਏ ਭਾਰਤੀ ਯਾਤਰੀਆਂ ਨੂੰ ਲੈ ਕੇ ਵੱਡੀ ਅਪਡੇਟ; ਸਾਹਮਣੇ ਆਈ ਅਹਿਮ ਜਾਣਕਾਰੀ

ਇਹ ਜੱਥਾ ਪਹਿਲਾਂ ਕਨੈਡਾ ,ਇੰਗਲੈਂਡ ਤੇ ਜਰਮਨ ਆਦਿ ਦੇਸ਼ਾਂ ਦੀਆਂ ਸਿੱਖ ਸੰਗਤਾਂ ਨੂੰ ਆਪਣੀ ਬੁਲੰਦ ਤੇ ਦਮਦਾਰ ਆਵਾਜ ਵਿੱਚ ਲਾਸਾਨੀ ਸਿੱਖ ਇਤਿਹਾਸ ਸਰਵਣ ਕਰਵਾ ਚੁੱਕਾ ਹੈ ਤੇ ਅੱਜ-ਕਲ੍ਹ ਆਪਣੀ ਪਹਿਲੀ ਇਟਲੀ ਫੇਰੀ ਤੇ ਆਏ ਹੋਏ ਹਨ ਜਿਸ ਵਿਚ ਇਹ ਜੱਥਾ ਪੋਹ ਦੇ ਮਹੀਨੇ ਹੋਏ ਸਿੱਖ ਧਰਮ ਦੇ ਸਮੂਹ ਸ਼ਹੀਦਾਂ ਦਾ ਇਤਿਹਾਸ ਢਾਡੀ ਵਾਰਾਂ ਦੁਆਰਾ ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਨੂੰ ਸਰਵਣ ਕਰਵਾ ਰਿਹਾ ਹੈ।  ਪ੍ਰੋਫੈਸਰ ਭੁਪਿੰਦਰ ਸਿੰਘ ਪ੍ਰੀਤ ਪਾਰਸਮਣੀ ਕਈ ਵਾਰ ਕੀਨੀਆ, ਸਾਊਥ ਅਫਰੀਕਾ, ਥਾਈਲੈਂਡ, ਮਲੇਸ਼ੀਆ ਦੇਸ਼ਾਂ ਵਿਚ ਸਿੱਖੀ ਪ੍ਰਚਾਰ ਦੀ ਸੇਵਾ ਵੀ ਨਿਭਾਅ ਚੁੱਕੇ ਹਨ। ਪਿਤਾ ਜੋਗਿੰਦਰ ਸਿੰਘ ਸੰਧੂ  ਮਾਤਾ ਰਾਣੀ ਰੂਪ ਕੌਰ ਦੇ ਲਾਡਲੇ ਭੁਝੰਗੀ ਭੁਪਿੰਦਰ ਸਿੰਘ ਨੇ ਸੱਤ ਸਾਲ ਦੀ ਉਮਰ ਵਿੱਚ ਅੰਮ੍ਰਿਤ ਪਾਨ ਕਰ ਬਚਪਨ ਤੋਂ ਹੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ। ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਆਪਣੇ ਵਿਚਾਰ ਸਾਝੈ ਕਰਦਿਆਂ ਗੋਲਡ ਮੈਡਲਿਸਟ ਢਾਡੀ ਗਿਆਨੀ ਭੁਪਿੰਦਰ ਸਿੰਘ ਪਾਰਸਮਣੀ ਨੇ ਦੱਸਿਆ ਕਿ ਉਹ ਬਤੌਰ ਜਥੇਦਾਰ ਰਾਗੀ ਵਜੋਂ 1997 ਤੋਂ 2003 ਤੱਕ ਹਜ਼ੂਰੀ ਰਾਗੀ ਵਜੋਂ ਸ੍ਰੀ ਹਰਿਮੰਦਿਰ ਸਾਹਿਬ ਸ੍ਰੀ ਅੰਮ੍ਰਿਤਸਰ ਸੇਵਾ ਨਿਭਾਅ ਚੁੱਕੇ ਹਨ। 

ਇਹ ਖ਼ਬਰ ਵੀ ਪੜ੍ਹੋ - ਲੁਟੇਰਿਆਂ ਨੇ ਅਮਰੀਕਾ ਤੋਂ ਆਏ ਬਜ਼ੁਰਗ ਜੋੜੇ ਨੂੰ ਘਰ 'ਚ ਬਣਾਇਆ ਬੰਧਕ, ਪਹਿਲਾਂ ਪੀਤੀ ਵਿਦੇਸ਼ੀ ਸ਼ਰਾਬ ਤੇ ਫ਼ਿਰ...

ਉਨ੍ਹਾਂ ਦੀਆਂ ਕੀਰਤਨ ਦੀਆਂ ਟੇਪ ਕੈਸਿਟਾਂ (ਫੀਤੇ ਵਾਲੀਆਂ ਰੀਲਾਂ) 13 ਤੋਂ ਵੱਧ ਰਿਲੀਜ਼ ਹੋਈਆਂ ਕੁੱਝ ਮਲਟੀ ਵੀ ਆਈਆਂ। ਪਰਿਵਾਰਿਕ ਜਿੰਮੇਵਾਰੀਆਂ ਤੇ ਕੁੱਝ ਹੋਰ ਝਮੇਲਿਆਂ ਕਾਰਨ ਸ੍ਰੀ ਹਰਮਿੰਦਰ ਸਾਹਿਬ ਜੀ ਦੀ ਸੇਵਾ ਛੱਡਣੀ  ਪਈ ,ਫਿਰ ਪ੍ਰਾਈਵੇਟ ਸਿੱਖ ਸਟੇਜਾਂ ਤੇ ਕੀਰਤਨ ਕਰਦੇ ਰਹੇ 2007 ਨੂੰ ਰਾਜਸਥਾਨ ਜੈਪੁਰ ਵਿੱਚ ਰਾਜਾ ਪਾਰਕ ਦੀ ਸਟੇਜ ਤੇ ਕੀਰਤਨ ਕਰਦਿਆਂ , ਕੀਨੀਆ ਚਲਾ ਗਿਆ ਅਤੇ ਡਾਈ ਕੁ ਸਾਲ ਆਣ ਜਾਣ ਹੋਇਆ, ਫਿਰ ਥਾਈਲੈਂਡ ਫਿਰ ਮਲੇਸ਼ੀਆ ਫਿਰ ਥਾਈਲੈਂਡ, ਡੁਬਈ, ਸਾਊਥ ਅਫਰੀਕਾ 2012 ਤੱਕ ਦੇਸ਼ ਵਿਦੇਸ਼ ਵਿਚ ਸਿੱਖੀ ਪ੍ਰਚਾਰ ਲਈ ਵਿਚਰਦੇ ਰਹੇ।  ਢਾਡੀ ਕਲਾ ਦੇ ਬੇਤਾਜ ਬਾਦਸ਼ਾਹ ਗਿਆਨੀ ਪ੍ਰਸ਼ੋਤਮ ਸਿੰਘ  ਪਾਰਸ ਸਾਹਿਬ  ਨੂੰ ਉਸਤਾਦ ਧਾਰਨ ਕੀਤਾ, ਅਤੇ ਉਨ੍ਹਾਂ ਨੇ ਭੁਪਿੰਦਰ ਸਿੰਘ ਨੂੰ ਪਾਰਸਮਣੀ ਤਖੱਲਸ ਨਾਲ ਨਿਵਾਜਿਆ। ਪਹਿਲੀ ਵਾਰ  ਬਤੌਰ ਏ ਢਾਡੀ ਜਥਾ ਕਨੇਡਾ ਵਿੱਚ ਜੱਥਾ 2019 ਨੂੰ  ਗਿਆ ,2022 ਤਿੰਨ ਮਹੀਨੇ ਡੁਬਈ ਫਿਰ 2023 ਨੂੰ ਇੰਗਲੈਂਡ ਤੇ ਹੁਣ  ਯੂਰਪ ਫੇਰੀ ਤੇ ਆਏ ਹਨ। ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਹਜੂਰੀ ਢਾਡੀ ਵਜੋਂ 2013 ਤੋਂ ਲਗਾਤਾਰ ਸੇਵਾ ਜਾਰੀ ਹੈ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਦਾ ਸੀਨੀਅਰ ਮੀਤ ਪ੍ਰਧਾਨ ਵਜੋਂ ਵੀ ਪੰਥਕ ਕਾਰਜਾਂ ਲਈ ਸੇਵਾਵਾਂ ਕਰ ਰਹੇ। ਕਲਮ ਦੀ ਦਾਤ ਬਖਸ਼ਿਸ਼ ਹੋਈ ਤੇ ਹੁਣ  ਤੱਕ ਲਗਭਗ ਡੇਢ ਸੌ ਪ੍ਰਸੰਗ ਲਿਖੇ ਗਏ ਹਨ ਪਹਿਲੀ ਕਿਤਾਬ , ਨਜਰਾਨੇ ਪਾਰਸਮਣੀ, 2019 ਵਿਚ ਰਿਲੀਜ ਹੋਈ ਸੀ, ਚੰਗਾ ਮਾਣ ਮਿਲਿਆ ਹੁਣ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਜੀਵਨ ਤੇ ਲਿਖੀ ਗਈ ਪੁਸਤਕ ਸ੍ਰੀ ਗੁਰ ਸਫਰ ਪ੍ਰਕਾਸ਼, ਢਾਡੀ ਕਲਾ ਦੀ ਦੁਨੀਆਂ ਵਿਚ ਪਹਿਲਾ ਕਾਰਜ ਹੈ, ਆਉਣ ਵਾਲੀਆਂ ਚਾਲੀ ਕਿਤਾਬਾਂ ਹਨ ਜੋ ਸਮੇ ਸਮੇ ਰਿਲੀਜ਼ ਹੋਣਗੀਆਂ, ਬੇਅੰਤ ਸਨਮਾਨ ਚਿੰਨ੍ਹ ਭੇਂਟ ਹੋਏ ਹਨ ਪਹਿਲਾ ਗੋਲਡ ਮੈਡਲ ਰਾਜਸਥਾਨ ਵਿੱਚ ਸਰਬ ਧਰਮ ਸੰਮੇਲਨ ਦੌਰਾਨ ਜੈਪੁਰ ਵਿੱਚ ਮਿਲਿਆ ਦੂਜਾ ਕੀਨੀਆ ਵਿੱਚ ਸਿੱਖ ਧਰਮ ਵੱਲੋਂ ਨੈਰੋਬੀ ਵਿੱਚ ਦਾਸ ਨੂੰ ਸਰਬ ਧਰਮ ਵਿਚਾਰ ਪੇਸ਼ ਪ੍ਰੋਗਰਾਮ ਵਿੱਚ ਭੇਜਿਆ ਗਿਆ ਤੇ ਮੈਡਲ ਸਨਮਾਨ ਪ੍ਰਾਪਤ ਹੋਇਆ। ਲਿਖਾਰੀ ਹੋਣ ਦਾ ਮਾਣ ਉਸ ਵਕਤ ਵਧਿਆ ਜਦੋਂ ਬਾਬਾ ਦਰਸ਼ਨ ਸਿੰਘ ਫਿਰੋਜ਼ਪੁਰ ਵਾਲਿਆਂ ਵੱਲੋਂ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਤੇ 7-10-2023_ਨੂੰ ਸੋਨੇ ਦਾ ਪੈਨ ਦੇ ਕੇ ਨਿਵਾਜਿਆ ਗਿਆ। ਖਾਪੜ ਖੇੜੀ ਵੱਲੋਂ ਗੋਲਡ ਚੈਨ ਤੇ ਖੰਡਾ ਸਨਮਾਨਿਤ ਕੀਤਾ ਗਿਆ ਭਾਟ ਸਿੱਖ ਸੰਗਤ ਇੰਗਲੈਂਡ ਸਰਦਾਰ ਜਸਵੰਤ ਸਿੰਘ ਜੀ ਹੋਰਾਂ ਨੇ ਦੋ ਵਾਰ ਉਚੇਚਾ ਸਨਮਾਨ ਦਿੱਤਾ ਤੇ ਨਾਲ ਹੀ ਸ਼ੀਲਡਾਂ ਤੇ ਕਿਰਪਾਨਾਂ ਦੇ ਸਨਮਾਨ ਵਾਧੂ ਗੁਰਸੰਗਤਾਂ ਨੇ ਝੋਲੀ ਪਾਏ। ਇਟਲੀ ਫੇਰੀ ਦੌਰਾਨ ਵੀ ਸਿੱਖ ਸੰਗਤ ਵੱਲੋਂ ਬਹੁਤ ਪਿਆਰ -ਸਤਿਕਾਰ ਮਿਲ ਰਿਹਾ ਹੈ ਪਰ ਦੁਨੀਆਂ ਭਰ ਵਿਚ ਬਹੁਤੇ ਸਿੱਖ ਆਗੂਆਂ ਤੇ ਸੰਸਥਾਵਾਂ ਕੋਲੋਂ ਕੌਮ ਦੇ ਮਹਾਨ ਹੀਰੇ ਕੀਰਤਨੀਏ, ਢਾਡੀ ਤੇ ਕਥਾ ਵਾਚਕਾਂ ਨੂੰ ਅੱਜ ਵੀ ਉਹ ਮਾਣ-ਸਨਮਾਨ ਨਹੀਂ ਮਿਲ ਰਿਹਾ ਜਿਸ ਦੇ ਉਹ ਹੱਕਦਾਰ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

Anmol Tagra

This news is Content Editor Anmol Tagra