ਗੁਰਪੁਰਬ ਤੇ ਦੀਵਾਲੀ ਮੌਕੇ ਵਿਰੋਨਾ ਤੋਂ ਅੰਮ੍ਰਿਤਸਰ ਸਿੱਧੀ ਉਡਾਣ ਸ਼ੁਰੂ ਹੋਣ ਨਾਲ ਇਟਲੀ ਦੇ ਭਾਰਤੀ ਖੁਸ਼ੀ ਨਾਲ ਖੀਵੇ

11/01/2023 4:52:52 AM

ਵਿਰੋਨਾ (ਦਲਵੀਰ ਕੈਂਥ): ਕੋਵਿਡ-19 ਦੌਰਾਨ ਜਦੋਂ ਸਿਆਸੀ ਆਗੂਆਂ ਤੇ ਸਰਕਾਰੀ ਤੰਤਰ ਨੇ ਇਟਲੀ ਦੇ ਭਾਰਤੀਆਂ ਦੀ ਭਾਰਤ ਆਉਣ ਤੇ ਵਾਪਸ ਇਟਲੀ ਜਾਣ ਲਈ ਸੰਜੀਦਗੀ ਨਾਲ ਬਾਂਹ ਨਹੀਂ ਫੜ੍ਹੀ ਤਾਂ ਅਜਿਹੇ ਬੇਵੱਸੀ ਵਾਲੇ ਆਲਮ 'ਚ ਭਾਰਤੀ ਭਾਈਚਾਰੇ ਲਈ ਮੋਢੇ ਨਾਲ ਮੋਢਾ ਲਾ ਸਾਥ ਦੇਣ ਵਾਲੀ ਟੀਮ ਵੱਲੋਂ ਇਟਲੀ ਦੇ ਭਾਰਤੀ ਭਾਈਚਾਰੇ ਨੂੰ ਗੁਰਪੁਰਬ ਤੇ ਦੀਵਾਲੀ ਮੌਕੇ ਦੇ ਰਹੀ ਇਕ ਹੋਰ ਸੌਗਾਤ ਦਿੱਤੀ ਗਈ। ਇਟਲੀ ਦੀ ਮਸ਼ਹੂਰ ਏਅਰ ਲਾਈਨ ਨਿਓਸ ਵੱਲੋਂ 31 ਅਕਤੂਬਰ 2023 ਨੂੰ ਵਿਰੋਨਾ (ਇਟਲੀ ) ਤੋਂ ਸ੍ਰੀ ਹਰਮਿੰਦਰ ਸਾਹਿਬ (ਭਾਰਤ) ਲਈ ਸਿੱਧੀ ਉਡਾਣ ਸ਼ੁਰੂ ਕੀਤੀ ਗਈ ਹੈ ਜੋ ਕਿ ਹਰ ਮੰਗਲਵਾਰ ਨੂੰ ਚੱਲੇਗੀ। ਇਸ ਇਤਿਹਾਸਕ ਸ਼ੁੱਭ ਕਾਰਵਾਈ ਦਾ ਪਲੇਠੀ ਉਡਾਣ 31 ਅਕਤੂਬਰ 11.15 ਵਜੇ ਉੱਡੀ। 

ਇਹ ਖ਼ਬਰ ਵੀ ਪੜ੍ਹੋ - 1 ਨਵੰਬਰ ਦੀ ਮਹਾਡਿਬੇਟ ਬਾਰੇ ਸੁਨੀਲ ਜਾਖੜ ਨੂੰ ਆਪ ਦਾ ਮੋੜਵਾਂ ਜਵਾਬ

ਇਸ ਲਈ ਵਿਰੋਨਾ ਇਲਾਕੇ ਦੇ ਭਾਰਤੀ ਇਸ ਟੀਮ ਦਾ ਵਿਸ਼ੇਸ਼ ਧੰਨਵਾਦ ਕਰ ਰਹੇ ਹਨ। ਇਸ ਇਲਾਕੇ ਦੇ ਪੰਜਾਬੀਆਂ ਦੀ ਬਹੁਤ ਦੇਰ ਤੋਂ ਇਹ ਦਿਲੀ ਤੰਮਨਾ ਸੀ ਕਿ ਉਨ੍ਹਾਂ ਦੇ ਇਲਾਕੇ ਤੋ ਵੀ ਸਿੱਧੀ ਉਡਾਣ ਗੁਰੂ ਦੀ ਨਗਰੀ ਜਾਵੇ ਇਸ ਤੋਂ ਪਹਿਲਾਂ ਰੋਮ ਅਤੇ ਮਿਲਾਨ ਤੋਂ ਨਿਓਸ ਏਅਰ ਲਾਈਨ ਦੀ ਸਿੱਧੀ ਉਡਾਣ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਰਹੀ ਹੈ। ਇਸ ਮੌਕੇ ਲੂਕਾ ਕਮਪਾਨਾਤੀ ਸੇਲਜ ਮੈਨੇਜਰ ਨਿਓਸ ਨੇ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਉਡਾਣ ਪ੍ਰਤੀ ਪੰਜਾਬੀਆਂ ਦਾ ਬਹੁਤ ਉਤਸ਼ਾਹ ਦੇਖਿਆ ਜਾ ਰਿਹਾ ਹੈ। ਨਿਓਸ ਏਅਰ ਲਾਈਨ ਸੰਨ 2001 ਨੂੰ ਇਟਲੀ ਦੇ ਲੰਬਾਰਦੀਆ ਸੂਬੇ ‘ਚ ਹੋਂਦ ਵਿਚ ਆਈ ਤੇ ਅੱਜ ਦੁਨੀਆ ਦੇ 56 ਦੇਸ਼ਾਂ ਦੇ 155 ਏਅਰਪੋਰਟਾਂ ਉੱਪਰ ਰਾਸ਼ਟਰੀ ਤੇ ਅੰਤਰਰਾਸ਼ਟਰੀ ਉਡਾਣਾਂ ਦੁਆਰਾ ਸੇਵਾ ਪ੍ਰਦਾਨ ਕਰ ਰਹੀ ਹੈ। ਇਸ ਉਡਾਣ ਦੇ ਚੱਲਣ ਨਾਲ ਏਅਰਪੋਰਟ ਪਹੁੰਚੇ ਇਲਾਕੇ ਦੇ ਭਾਰਤੀ ਖੁਸ਼ੀ ਨਾਲ ਖੀਵੇ ਹੋਏ ਲੱਗ ਰਹੇ ਸਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

Anmol Tagra

This news is Content Editor Anmol Tagra