AIR INDIA ਵੱਲੋਂ ਰੋਮ ਸਮੇਤ ਇਹ ਉਡਾਣਾਂ ''ਬੰਦ'', ਤੁਹਾਡੀ ਤਾਂ ਨਹੀਂ ਟਿਕਟ ਬੁੱਕ

03/12/2020 3:52:22 PM

ਨਵੀਂ ਦਿੱਲੀ— AIR INDIA ਦੀ ਫਲਾਈਟ 'ਚ ਵਿਦੇਸ਼ ਲਈ ਟਿਕਟ ਬੁੱਕ ਕਰਵਾਉਣ ਜਾ ਰਹੇ ਹੋ ਤਾਂ ਤੁਹਾਡੇ ਲਈ ਇਹ ਖਬਰ ਮਹੱਤਵਪੂਰਨ ਹੈ। ਰਾਸ਼ਟਰੀ ਜਹਾਜ਼ ਕੰਪਨੀ ਨੇ ਕੋਰੋਨਾ ਵਾਇਰਸ ਕਾਰਨ ਕੁਝ ਉਡਾਣਾਂ ਨੂੰ ਥੋੜ੍ਹੇ ਸਮੇਂ ਲਈ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।

 

AIR INDIA ਨੇ ਇਟਲੀ ਦੇ ਰੋਮ ਅਤੇ ਮਿਲਾਨ ਤੋਂ ਇਲਾਵਾ ਦੱਖਣੀ ਕੋਰੀਆ ਦੇ ਸਿਓਲ ਲਈ ਫਲਾਈਟਸ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਇਸ ਵਕਤ ਚੀਨ ਤੋਂ ਬਾਹਰ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਇਨਫੈਕਟਡ ਇਟਲੀ ਬਣ ਚੁੱਕਾ ਹੈ, ਦੱਖਣੀ ਕੋਰੀਆ ਅਤੇ ਈਰਾਨ ਵੀ ਇਸ ਨਾਲ ਪ੍ਰਭਾਵਿਤ ਹਨ। ਵਿਸ਼ਵ ਸਿਹਤ ਸੰਗਠਨ ਦੇ ਤਾਜ਼ਾ ਅੰਕੜਿਆਂ ਮੁਤਾਬਕ, ਵਿਸ਼ਵ ਭਰ 'ਚ ਇਨਫੈਕਟਡ ਮਾਮਲਿਆਂ ਦੀ ਗਿਣਤੀ ਹੁਣ 1,18,381 ਹੋ ਗਈ ਹੈ, ਉੱਥੇ ਹੀ ਦੁਨੀਆ ਭਰ 'ਚ 4,292 ਲੋਕਾਂ ਦੀ ਮੌਤ ਹੋ ਚੁੱਕੀ ਹੈ।

 

ਫਲਾਈਟਸ ਕਦੋਂ ਤੱਕ ਲਈ ਰੱਦ?
ਇਟਲੀ ਦੀ ਰਾਜਧਾਨੀ ਰੋਮ ਦੀ ਫਲਾਈਟ ਲੈਣ ਵਾਲੇ ਹੋ ਤਾਂ 15 ਮਾਰਚ ਤੋਂ 25 ਮਾਰਚ ਤੱਕ ਇਸ ਲਈ ਸਰਵਿਸ ਮੁਲਤਵੀ ਕਰ ਦਿੱਤੀ ਗਈ ਹੈ। ਉੱਥੇ ਹੀ, ਮਿਲਾਨ ਲਈ AIR INDIA ਨੇ 14 ਮਾਰਚ ਤੋਂ 28 ਮਾਰਚ ਤੱਕ ਲਈ ਹਵਾਈ ਸਰਵਿਸ ਰੱਦ ਕਰ ਦਿੱਤੀ ਹੈ। ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਨੂੰ ਜਾਣ ਵਾਲੀ ਫਲਾਈਟ ਇਸ ਸ਼ਨੀਵਾਰ ਤੋਂ 28 ਮਾਰਚ ਤੱਕ ਲਈ ਰੱਦ ਰਹੇਗੀ। ਬੁੱਧਵਾਰ ਨੂੰ ਸਰਕਾਰ ਵੱਲੋਂ ਸਾਰੇ ਵਿਦੇਸ਼ੀ ਟੂਰਿਸਟ ਵੀਜ਼ਾ 15 ਅਪ੍ਰੈਲ ਤੱਕ ਲਈ ਰੱਦ ਕੀਤੇ ਜਾਣ ਪਿੱਛੋਂ ਰਾਸ਼ਟਰੀ ਜਹਾਜ਼ ਕੰਪਨੀ ਨੇ ਇਹ ਕਦਮ ਚੁੱਕਿਆ ਹੈ। ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਸਰਕਾਰ ਨੇ ਡਿਪਲੋਮੈਟਿਕ ਤੇ ਹੋਰ ਕੁਝ ਕੈਟਾਗਿਰੀਜ਼ ਨੂੰ ਛੱਡ ਕੇ ਸਾਰੇ ਵੀਜ਼ਾ ਰੱਦ ਕਰ ਦਿੱਤੇ ਹਨ। ਉੱਥੇ ਹੀ, ਓ. ਸੀ. ਆਈ. ਕਾਰਡ ਹੋਲਡਰਾਂ ਲਈ ਵੀਜ਼ਾ ਫ੍ਰੀ ਯਾਤਰਾ ਵੀ ਬੰਦ ਕਰ ਦਿੱਤੀ ਗਈ ਹੈ। ਚੀਨ, ਇਟਲੀ, ਈਰਾਨ, ਦੱਖਣੀ ਕੋਰੀਆ, ਫਰਾਂਸ, ਸਪੇਨ ਤੇ ਜਰਮਨੀ ਤੋਂ ਸਿੱਧੇ ਆਉਣ ਵਾਲੇ ਲੋਕਾਂ ਨੂੰ ਘੱਟੋ-ਘੱਟ 14 ਦਿਨਾਂ ਤੱਕ ਅਲੱਗ-ਥਲੱਗ ਰੱਖਿਆ ਜਾਵੇਗਾ।

 

ਇਹ ਵੀ ਪੜ੍ਹੋ ►ਸੈਂਸੈਕਸ 'ਚ 1,600 ਅੰਕ ਦੀ ਜ਼ੋਰਦਾਰ ਗਿਰਾਵਟ, ਤੁਹਾਡਾ ਵੀ ਲੱਗਾ ਹੈ ਪੈਸਾ? ►ਇਟਲੀ 'ਚ ਪਸਰੀ ਸੁੰਨਸਾਨ, 6 ਕਰੋੜ ਤੋਂ ਵੱਧ ਲੋਕ ਲਾਕਡਾਊਨ ►SBI ਨੇ ਦਿੱਤਾ ਜ਼ੋਰ ਦਾ ਝਟਕਾ, FD ਦਰਾਂ 'ਚ ਕਰ ਦਿੱਤੀ ਇੰਨੀ ਕਟੌਤੀ, ਦੇਖੋ ਲਿਸਟ ►ਥਾਈਲੈਂਡ ਲਈ ਵੀਜ਼ਾ ਮਿਲਣਾ ਬੰਦ, 'AIRPORT' ਤੋਂ ਮੁੜਨਾ ਪਵੇਗਾ ਖਾਲੀ ਹੱਥੀਂ