ਆਪਣੇ ਹੀ ਹਲਕੇ ਦੀ ਧਰੋਹਰ ਨਜ਼ਰ ਅੰਦਾਜ਼ ਕੀਤਾ ਸੁਖਬੀਰ ਬਾਦਲ ਨੇ!

01/07/2017 2:47:18 PM

ਜਲਾਲਾਬਾਦ : ਇਸ ਸੀਟ ''ਤੇ ਪਿੱਛਲੇ 10 ਸਾਲਾਂ ਤੋਂ ਅਕਾਲੀ ਦਲ ਦਾ ਕਬਜ਼ਾ ਹੈ ਅਤੇ ਇਸ ਤੋਂ ਪਹਿਲਾਂ ਕਦੇ ਕਾਂਗਰਸ ਅਤੇ ਕਦੇ ਅਕਾਲੀ ਦਲ ਇਸ ਸੀਟ ''ਤੇ ਕਾਬਜ਼ ਰਿਹਾ, ਕਦੇ ਵੀ ਕਿਸੇ ਵੀ ਪਾਰਟੀ ਨੇ ਆਪਣੇ ਹਲਕੇ ਦੇ ਸਮਾਰਕ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ। ਸ਼ਹਿਰ ''ਚ ਰਾਣੀ ਮਹਿਲ, ਗੇਟ, ਕੋਠੀ ਸਕੂਲ ਅਤੇ ਪੁਰਾਣੀ ਤਹਿਸੀਲ ਦੀ ਇਮਾਰਤ ਜੋ ਕਿ ਕਾਈ ਸਾਲਾਂ ਤੋਂ ਪੁਰਾਣੀ ਹੈ ਅਤੇ ਅੱਜ ਵੀ ਲੋਕ ਇਸ ਇਮਾਰਤ  ਨੂੰ ਦੇਖਣ ਲਈ ਦੂਰੋਂ-ਦੂਰੋਂ ਆਉਂਦੇ ਹਨ ਪਰ ਇਸ ਸਮਾਰਕ ਦੀ ਮੁਰੰਮਤ ਜਾਂ ਨਵੀਨੀਕਰਨ ਦੇ ਲਈ ਸਰਕਾਰ ਨੇ ਇਸ ਪਾਸੇ ਬਿਲਕੁੱਲ ਵੀ ਧਿਆਨ ਨਹੀਂ ਦਿੱਤਾ। ਇਸ ਦੇ ਨਾਲ ਮੁਕਤਸਰ ਸਰਕੁਲਰ ਰੋਡ ''ਤੇ ਸ਼੍ਰੀ ਉੱਧਮ ਸਿੰਘ ਨਗਰ ਪਾਰਕ ਨੂੰ ਨਵਾਂ ਰੂਪ ਦੇ ਕੇ ਬਜ਼ੁਰਗਾਂ ਦੇ ਸੈਰ ਕਰਨ ਲਈ ਅਤੇ ਬੱਚਿਆਂ ਦੇ ਖੇਡਣ ਲਈ ਪਾਰਕ ਤਿਆਰ ਕਰਕੇ ਚੰਗਾ ਕੰਮ ਕੀਤਾ ਹੈ।
ਵਿਧਾਇਕ ਸੁਖਬੀਰ ਸਿੰਘ ਬਾਦਲ ਦਾ ਦਾਅਵਾ ਹੈ ਕਿ ਸਾਢੇ ਸੱਤ ਸਾਲਾਂ ''ਚ ਸ਼ਹਿਰ ਅਤੇ ਪਿੰਡਾ ਦੇ ਲਈ ਤਕਰੀਬਨ 1200 ਕਰੋੜ ਰੁਪਏ ਦਾ ਫੰਡ ਜਾਰੀ ਕਰਵਾਇਆ ਹੈ ਜਿਨ੍ਹਾਂ ''ਚ ਤਿੰਨ ਸਕੂਲ ਦੀਆਂ ਬਿਲਡਿੰਗ ਕੁੜੀਆਂ ਦਾ ਕਾਲਜ, ਮਲਟੀਪਰਪਜ਼ ਸਟੇਡੀਅਮ, ਪਿੰਡਾ ''ਚ ਆਰ. ਓ. ਸਿਸਟਮ, ਸੀਸੀ ਫਲੋਰਿੰਗ, ਨਵੇਂ ਹਸਪਤਾਲ ਅਤੇ ਸ਼ਹਿਰ ਦੀਆਂ ਕਈ ਸੜਕਾਂ ਦਾ ਨਿਰਮਾਣ ਕਰਵਾਇਆ ਅਤੇ ਸੀਵਰੇਜ ਦੇ ਸਿਸਟਮ ਨੂੰ 100 ਫੀਸਦੀ ਬਣਾਇਆ ਜਦੋਂ ਕਿ ਕਾਂਗਰਸ ਸਰਕਾਰ ਦੇ ਸਮੇਂ ਵਿਕਾਸ ਨਾ-ਬਰਾਬਰ ਹੀ ਸਨ। ਇਸ ਦੇ ਨਾਲ ਹੀ ਵਰਲਡ ਕਬੱਡੀ ਕਰਵਾ ਕੇ ਜਲਾਲਾਬਾਦ ਦਾ ਨਾਂ ਪੂਰੀ ਦੁਨੀਆਂ ''ਚ ਚਮਕਾ ਦਿੱਤਾ ਹੈ। ਜਲਾਲਾਬਾਦ ਦੀ ਵਿਧਾਨ ਸਭਾ ਸੀਟ ''ਤੇ ਹਮੇਸ਼ਾ ਹੀ ਜਾਤੀਵਾਦ ਨੂੰ ਲੈ ਕੇ ਰਾਜਨੀਤਕ ਲਾਭ ਮਿਲਦਾ ਰਿਹਾ ਹੈ। ਜਿਸ ਦੇ ਤਹਿਤ ਜ਼ਿਆਦਾਤਰ ਚੋਣਾਂ ''ਚ ਅਕਾਲੀ ਦਲ ਹੀ ਜਿੱਤ ਪ੍ਰਾਪਤ ਕਰਦਾ ਰਿਹਾ ਹੈ। ਇਸ ਦੀ ਮਿਸਾਲ 2009 ਅਤੇ 2012 ''ਚ ਜੇਤੂ ਰਹੇ ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਨੂੰ ਰਾਏ ਸਿੱਖ ਬਰਾਦਰੀ ਦੇ ਨਾਲ-ਨਾਲ ਹੋਰ ਬਰਾਦਰੀਆਂ ਵੀ ਵੱਧ ਤੋਂ ਵੱਧ ਮਤਦਾਨ ਕਰਕੇ ਰਿਕਾਰਡ ਤੋੜ ਜਿੱਤ ਦੁਆ ਕੇ ਵਿਧਾਨ ਸਭਾ ''ਚ ਭੇਜ ਦੀਆਂ ਹਨ।