ਜਲੰਧਰ ਵੈੱਸਟ ਵਿਧਾਨ ਸਭਾ ਹਲਕਾ - ਇਹ ਇਲਾਕਾ ਵੀ ਹੈ ਸਰਕਾਰ ਦੀਆਂ ਅਣਗਹਿਲੀਆਂ ਦਾ ਸ਼ਿਕਾਰ

01/14/2017 3:06:16 PM

ਜਲੰਧਰ ਵੈੱਸਟ — ਜਲੰਧਰ ਵੈੱਸਟ ਵਿਧਾਨਸਭਾ ਹਲਕਾ ਦਾ ਮੁੱਖ ਮੁੱਦਾ ਇਸ ਖੇਤਰ ''ਚ ਪੈਂਦੀ ਕਪੂਰਥਲਾ ਰੋਡ ਹੈ। ਇਸ ਦਾ ਨਿਰਮਾਣ ਅਧੂਰਾ ਹੋਣ ਦੇ ਕਾਰਨ ਆਉਣ-ਜਾਣ ਵਾਲੇ ਵਿਅਕਤੀਆਂ ਨੂੰ ਬਹੁਤ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਵੇਂ ਇਸ ਸਮੇਂ ''ਫੋਰਲੇਨ'' ਦਾ ਨਿਰਮਾਣ ਵੀ ਹੋ ਰਿਹਾ ਹੈ ਪਰ ਨਿਗਮ ਦੀ ਲਾਪਰਵਾਹੀ ਦੇ ਬਹੁਤ ਚਰਚੇ ਹਨ। ਇਸ ਤੋਂ ਇਲਾਵਾ ਨਹਿਰ ਦੀਆਂ ਪੁਲੀਆਂ ਅਤੇ 120 ਫੁੱਟੀ ਰੋਡ ਦੀ ਹਾਲਤ ਬਹੁਤ ਹੀ ਖਸਤਾ ਹੈ। ਸੜਕਾਂ ''ਤੇ ਬਾਰਸ਼ ਦਾ ਪਾਣੀ ਜਾਂ ਸੀਵਰੇਜ ਦਾ ਗੰਦਾ ਪਾਣੀ ਭਰਨਾ ਇਸ ਇਲਾਕੇ ਦੀ ਸਭ ਤੋਂ ਪੁਰਾਣੀ ਅਤੇ ਆਮ ਸਮੱਸਿਆ ਹੈ। ਕਪੂਰਥਲਾ ਰੋਡ ਨਾ ਬਣਨ ਦੇ ਕਾਰਨ ਉਸ ਇਲਾਕੇ ''ਚੋਂ ਗੁਜ਼ਰਨ ਵਾਲੇ ਲੱਖਾਂ ਲੋਕ ਵੀ ਰੋਜ਼ਾਨਾ ਪਰੇਸ਼ਾਨ ਹੋ ਰਹੇ ਹਨ। ਇਸ ਦੇ ਨਿਰਮਾਣ ਜਲਦੀ ਕਿਤੇ ਖਤਮ ਹੁੰਦਾ ਨਜ਼ਰ ਵੀ ਨਹੀਂ ਆ ਰਿਹਾ, ਜਿਸੇ ਦੇ ਕਾਰਨ ਇਸ ਇਲਾਕੇ ਦੇ ਲੋਕਾਂ ''ਚ ਇਸ ਦੇ ਪ੍ਰਤੀ ਗੁੱਸਾ ਵੀ ਦੇਖਣ ਲਈ ਮਿਲ ਰਿਹੈ ਹੈ। ਇਸ ਦਾ ਨੁਕਸਾਨ ਪਾਰਟੀ ਨੂੰ ਚੋਣਾਂ ''ਚ ਭੁਗਤਨਾ ਪੈ ਸਕਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸੁਵੀਧਾਵਾਂ ਦੇਣ ਦੇ ਲਈ ਸਰਕਾਰ ਨੇ ਜ਼ਰੂਰੀ ਕਦਮ ਨਹੀਂ ਕੀਤੇ ਜਿਸ ਦੇ ਕਾਰਨ ਇਸ ਦਾ ਲੋਕਾਂ ਦੀ ਸਿਹਤ ''ਤੇ ਵੀ ਮਾੜਾ ਅਸਰ ਪਿਆ ਹੈ। ਇਸ ਸੜਕ ਨੂੰ ਬਣਾਉਣ ਲਈ ਡੇਢ ਸਾਲ ਤੋਂ ਵੱਧ ਦਾ ਸਮਾਂ ਲੱਗ ਰਿਹਾ ਹੈ।

ਪੀਰਦਾਦ ਵਾਲੀ ਸੜਕ ''ਤੇ ਜਾਣਾ ਵੀ ਕੋਈ ਅਸਾਨ ਕੰਮ ਨਹੀਂ
ਸੜਕ ਬਣਾਉਣ ਲਈ , ਕਪੂਰਥਲਾ ਸੜਕ ਦਾ ਸਾਰਾ ਟ੍ਰੈਫਿਕ ਪੀਰਦਾਦ ਵਾਲੀ ਸੜਕ ਵੱਲ ਹੋਣ ਦੇ ਕਾਰਨ ਉਸ ਸੜਕ ਤੋਂ ਨਿਕਲਣਾ ਵੀ ਮੁਸ਼ਕਿਲ ਹੋ ਚੁੱਕਾ ਹੈ। ਇਸ ਸੜਕ ''ਤੇ ਜ਼ਿਆਦਾਤਰ ਟ੍ਰੈਫਿਕ ਜਾਮ ਰਹਿੰਦਾ ਹੈ, ਜਿਸ ਦੇ ਕਾਰਨ ਇਸ ਸੜਕ ਤੋਂ ਗੁਜ਼ਰਨ ਵਾਲੇ ਹਰ ਵਿਅਕਤੀ ਦਾ ਬਹੁਤ ਸਮਾਂ ਨਸ਼ਟ ਹੁੰਦਾ ਹੈ। ਲੋਕਾਂ ਦੀ ਮੰਗ ਹੈ ਕਿ ਇਸ ਇਲਾਕੇ ''ਚ ਜ਼ਰੂਰਤ ਦੇ ਮੁਤਾਬਕ ਸਟ੍ਰੀਟ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਰਾਤ ਦੇ ਸਮੇਂ ਹੋਣ ਵਾਲੀਆਂ ਪਰੇਸ਼ਾਨੀਆਂ ਅਤੇ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ। 
ਸੀਵਰੇਜ ਦੇ ਪਾਣੀ ਨਾਲ ਫੈਲ ਰਹੀਆ ਬੀਮਾਰੀਆਂ
ਸੀਵਰੇਜ ਦੇ ਲਈ ਜਿਹੜੀ ਖੁਦਾਈ ਕੀਤੀ ਗਈ ਹੈ ਉਸ ਦੇ ਗੱਡੇ ਹਾਲੇ ਤੱਕ ਵੀ ਭਰੇ ਨਹੀਂ ਗਏ, ਜਿਸ ਦੇ ਕਾਰਨ ਉੱਥੇ ਪਾਣੀ ਭਰ ਜਾਂਦਾ ਹੈ ਅਤੇ ਇਸ ਪਾਣੀ ਦੇ ਕਾਰਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਫੈਲ ਰਹੀਆਂ ਹਨ। ਇਸ ਸਭ ਸਮੱਸਿਆਵਾਂ ਦੇ ਚਲਦੇ ਪ੍ਰਸ਼ਾਸਨ ਵਲੋਂ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਗਿਆ ਹੈ।
ਗੰਦਗੀ ਦੇ ਢੇਰ 
ਇਸ ਇਲਾਕੇ ''ਚ ਗੰਦਗੀ ਦੇ ਢੇਰ ਦੀ ਵੀ ਬਹੁਤ ਜ਼ਿਆਦਾ ਸਮੱਸਿਆ ਹੈ ਥਾਂ-ਥਾਂ ਗੰਦਗੀ ਦੇ ਢੇਰ ਹਨ ਜੋ ਕਿ ਬਿਮਾਰੀਆਂ ਦਾ ਕਾਰਨ ਬਣਦੇ ਹਨ। ਸ਼ਹਿਰ ਦੀ ਸਫਾਈ ਲਈ ਵੀ ਕਈ ਠੋਸ ਕਦਮ ਚੁੱਕਣ ਦੀ ਜ਼ਰੂਰਤ ਹੈ।
ਅਵਾਰਾ ਜਾਨਵਰ 
ਅਵਾਰਾ ਜਨਵਰਾਂ ਨੇ ਕਈ ਵਾਰ ਲੋਕਾਂ ''ਤੇ ਹਮਲੇ ਕੀਤੇ ਜਿਸ ਦੇ ਕਾਰਨ ਬੱਚੇ ਅਤੇ ਲੋਕਾਂ ਨੂੰ ਬਹੁਤ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਸਰਕਾਰ ਨੂੰ ਇਸ ਵੱਲ ਵੀ ਧਿਆਨ ਦੇਣ ਦੀ ਜ਼ਰੂਰਤ ਹੈ।