ਵਿਧਾਨਸਭਾ ਹਲਕਾ ਫਿਰੋਜ਼ਪੁਰ(ਦੇਹਾਤੀ), ਮੁਦਕੀ ਤੋਂ ਮਮਦੋਟ ਤੱਕ ਨਾ ਉੱਚ ਸਿੱਖਿਆ ਅਤੇ ਨਾ ਹੀ ਉਦਯੋਗ

01/10/2017 5:48:16 PM

ਫਿਰੋਜ਼ਪੁਰ — ਸੰਨ 2012 ਦੇ ਪੰਜਾਬ ਵਿਧਾਨਸਭਾ ਚੋਣਾਂ  ਕਾਰਨ ਹੀ ਹੋਂਦ ''ਚ ਆਇਆ। ਇਸ ਇਲਾਕੇ ਦੇ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਇਸ ਹਲਕੇ ਦੇ ਜ਼ਿਆਦਾਤਰ ਪਿੰਡਾ ਦੀ ਅਗਵਾਈ ਕਰ ਚੁੱਕੇ ਅਕਾਲੀ ਵਿਧਾਇਕ ਦੇ ਮਨਮੇਜਾ ਸਿੰਘ ਸੇਖੋਂ ਦੇ ਸ਼ਗਿਰਦ ਮੰਨੇ ਜਾਂਦੇ ਹਨ ਅਤੇ ਕਿਹਾ ਜਾਂਦਾ ਹੈ ਕਿ ਇਨ੍ਹਾਂ ਦੀ ਬਦੌਲਤ ਸੰਨ 2012 ''ਚ ਜੋਗਿੰਦਰ ਸਿੰਘ ਨੂੰ ਅਕਾਲੀ ਦਲ ਦਾ ਟਿਕਟ ਮਿਲਿਆ ਅਤੇ ਚੋਣਾਂ ''ਚ ਉਨ੍ਹਾਂ ਦੀ ਸਾਖ ਹੀ ਮੌਜੂਦਾ ਵਿਧਾਇਕ ਦਾ ਬੇੜਾ ਪਾਰ ਕਰ ਗਈ।

ਮੁੱਖ ਮੁੱਦਾ
ਮੁਦਕੀ ''ਚ ਸੀਵਰੇਜ ਪ੍ਰਣਾਲੀ ਦੀ ਕਮੀ, ਮੁੱਖ ਮਾਰਗ ''ਤੇ ਵਿਗੜੀ ਹੋਈ ਆਵਾਜਾਈ ਵਿਵਸਥਾ, 70 ਸਾਲਾਂ ਤੋਂ ਰੇਵਲੇ ਫਾਟਕ ਦੇ ਕਾਰਨ ਤਲਵੰਡੀ ਭਾਈ ਦੀ ਵਿਗੜੀ ਰਹੀ ਟ੍ਰੈਫਿਕ ਪ੍ਰਣਾਲੀ ਅਤੇ ਠੱਪ ਹੋ ਰਿਹਾ ਕਾਰੋਬਾਰ। ਮਮਦੋਟ ''ਚ ਗੰਦੇ ਪਾਣੀ ਦੀ ਨਿਕਾਸੀ ਦੇ ਕੁਪ੍ਰਬੰਧ ਅਤੇ ਪੀਣ ਵਾਲੇ ਪਾਣੀ ਦੀ ਕਮੀ।
ਵਿਧਾਇਕ ਦਾ ਦਾਅਵਾ
ਮੈਂ ਹਲਕੇ ਦੇ ਵਿਕਾਸ ਲਈ ਜੀ ਜਾਨ ਇੱਕ ਕਰ ਰਿਹਾ ਹਾਂ। ਹਲਕੇ ਦਾ ਜੋ ਵਿਕਾਸ ਪੰਜ ਸਾਲਾਂ ''ਚ ਹੋਇਆ ਉਹ ਹੁਣ ਤੱਕ ਦੀਆਂ ਸਰਕਾਰਾਂ ਨਹੀਂ ਕਰਵਾ ਸਕੀਆ। ਹਲਕੇ ''ਚ ਕਰੋੜਾਂ ਰੁਪਏ ਨਾਲ ਸਕੂਲ, ਸੜਕਾਂ, ਕਾਲਜ, ਸੀਵਰੇਜ ਪ੍ਰੋਜੈਕਟ, ਹਸਪਤਾਲ ਬਣਵਾਏ ਅਤੇ ਪਿੰਡਾ ''ਚ ਵੀ ਸਰਵਪੱਖੀ ਵਿਕਾਸ ਕਰਵਾਇਆ ਗਿਆ ਹੈ ਅਤੇ ਜਿਹੜੇ ਕੰਮ ਅਧੂਰੇ ਰਹਿ ਗਏ ਹਨ ਉਹ ਦੌਬਾਰਾ ਸਰਕਾਰ ਬਣਨ ''ਤੇ ਕਰਵਾ ਦਿੱਤਾ ਜਾਵੇਗਾ।
ਵਾਅਦੇ ਜੋ ਕੀਤੇ
ਗਰੀਬਾਂ ਲਈ ਪੱਕੇ ਮਕਾਨ ਬਣਵਾ ਕੇ ਦੇਣਗੇ। ਤਲਵੰਡੀ ਭਾਈ ''ਚ ਰੇਲਵੇ ਅੰਡਰਬ੍ਰਿਜ ਦਾ ਨਿਰਮਾਣ ਕਰਵਾਉਣਾ।
ਵਾਅਦੇ ਜੋ ਪੂਰੇ ਕੀਤੇ 
- ਪਿੰਡ ਮੋਹਕਮ ਖਾਂ ਵਾਲਾ ''ਚ 14 ਕਰੋੜ ਦੀ ਲਾਗਤ ਨਾਲ ਡਿਗਰੀ ਕਾਲਜ ਦਾ ਨਿਰਮਾਣ ।
- 36 ਕਰੋੜ ਦੀ ਲਾਗਤ ਨਾਲ ਮੈਡੀਟੋਰਿਅਮ ਸਕੂਲ ਦਾ ਨਿਰਮਾਣ, ਹਕੂਮਤ ਵਾਲਾ ਪਿੰਡ ''ਚ 6 ਕਰੋੜ ਦੀ ਲਾਗਤ ਨਾਲ ਸਰਕਲ ਸੈਂਟਰ ਦਾ ਨਿਰਮਾਣ।
- ਫੱਤੂਵਾਲਾ ਮਾਈਨਰ ਨਹਿਰ ਦਾ ਨਵੀਨੀਕਰਣ
- 90 ਕਿਲੋਮੀਟਰ ਲਿੰਕ ਰੋਡ ਦੀ ਮੁਰੰਮਤ ਅਤੇ 5 ਕਿਲੋਮੀਟਰ ਨਵੀਂਆਂ ਸੜਕਾਂ ਦਾ ਨਿਰਮਾਣ।
- ਮਮਦੋਟ ''ਚ ਨਗਰ ਪੰਚਾਇਤ ਦਾ ਦਰਜਾ ਅਤੇ 43 ਕਰੋੜ ਦੇ ਸੀਵਰੇਜ ਟੈਂਡਰ ਪਾਸ।
- 44 ਕਰੋੜ ਨਾਲ ਤਲਵੰਡੀ ਭਾਈ ''ਚ 95 ਫੀਸਦੀ ਸੀਵਰੇਜ ਦਾ ਕੰਮ ਪੂਰਾ।
- ਇਕ ਹੀ ਸਾਲ ''ਚ ਹਲਕੇ ਦੇ ਪਿੰਡਾ ਦੇ ਵਿਕਾਸ ਲਈ 38 ਕਰੋੜ ਦੀ ਅਨੁਦਾਨ ਰਾਸ਼ੀ।