''14 ਜੁਲਾਈ ਨੂੰ Apple ਲਾਂਚ ਕਰ ਸਕਦੈ ਨਵੇਂ iPods''

Monday, Jul 13, 2015 - 01:45 PM (IST)

''14 ਜੁਲਾਈ ਨੂੰ Apple ਲਾਂਚ ਕਰ ਸਕਦੈ ਨਵੇਂ iPods''

ਜਲੰਧਰ- ਜੇ ਤੁਸੀਂ ਐਪਲ ਦੇ ਆਈਪੋਡਸ ਦੇ ਦੀਵਾਨੇ ਹੋ ਤਾਂ ਤੁਹਾਡੇ ਲਈ ਇਕ ਚੰਗੀ ਖਬਰ ਹੈ। ਐਪਲ 14 ਜੁਲਾਈ ਯਾਨੀ ਮੰਗਲਵਾਰ ਨੂੰ ਟੱਚ ਸਕਰੀਨ ਆਈਪੋਡਸ ਨੂੰ ਨਵਾਂ ਰੂਪ ਦੇ ਕੇ ਪਸ਼ੇ ਕਰਨ ਜਾ ਰਹੀ ਹੈ। ਇਨ੍ਹਾਂ ਨਵੇਂ ਆਈਪੋਡਸ ''ਚ ਅਪਗ੍ਰੇਡਿਡ ਪ੍ਰੋਸੈਸਰ ਹੋਣਗੇ। 

ਫ੍ਰੈਂਚ ਵੈਬਸਾਈਟ iGen ਦੀ ਰਿਪੋਰਟ ਅਨੁਸਾਰ ਐਪਲ ਆਈਪੋਡਸ ਦੀ ਨਵੀਂ ਰੇਂਜ ਪੇਸ਼ ਕਰੇਗਾ ਜਿਸ ''ਚ ਆਈਪੋਡ ਟੱਚ, ਆਈਪੋਡ ਨੈਨੋ ਤੇ ਆਈਪੋਡ ਸ਼ਫਲ ਸ਼ਾਮਲ ਹੋਣਗੇ। ਇਹ ਆਈਪੋਡਸ ਗੋਲਡ, ਇਲੈਕਟ੍ਰਿਕ ਬਲਿਊ, ਫਿਊਸ਼ਾ, ਕਲਾਸਿਕ ਬਲੈਕ, ਪਿੰਕ ਤੇ ਗ੍ਰੇ ਸਾਈਡਰੇਲ ਰੰਗਾਂ ''ਚ ਉਪਲੱਬਧ ਹੋਣਗੇ। ਇਸ ਰਿਪੋਰਟ ''ਚ ਦੱਸਿਆ ਗਿਆ ਹੈ ਕਿ ਛੋਟੇ ਮਾਡਲਸ ਨੂੰ ਕੋਈ ਖਾਸ ਅਪਗ੍ਰੇਲ ਨਹੀਂ ਮਿਲੇਗਾ, ਪਰ ਟੱਚ ਮਾਡਲਸ ''ਚ 32 ਬਿਟ ਦੀ ਥਾਂ 64 ਬਿਟ ਏ5 ਪ੍ਰੋਸੈਸਰ ਦਿੱਤਾ ਜਾਵੇਗਾ।

ਹਾਲਾਂਕਿ ਐਪਲ ਨੇ ਅਜੇ ਇਸ ਖਬਰ ਦੀ ਪੁਸ਼ਟੀ ਨਹੀਂ ਕੀਤੀ ਹੈ। ਲਾਂਚਿੰਗ ਡੇਟ ਦਾ ਅੰਦਾਜ਼ਾ ਵੀ ਲੇਟੇਸਟ ਆਈਟਿਊਨਸ 12.2 ਸਾਫਟਵੇਅਰ ''ਚ ਪਾਏ ਕੋਡ ਤੋਂ ਲਗਾਇਆ ਗਿਆ ਹੈ, ਜ਼ਿਕਰਯੋਗ ਹੈ ਕਿ ਐਪਲ ਹਮੇਸ਼ਾ ਸਤੰਬਰ ''ਚ ਆਈਪੋਡਸ ਨੂੰ ਲਾਂਚ ਕਰਦਾ ਹੈ।


Related News