ਵੋਲੋਦੀਮੀਰ ਜੇਲੇਂਸਕੀ ਨੇ ਜਤਾਈ ਚੀਨ ਤੋਂ ਸਮਰਥਨ ਦੀ ਉਮੀਦ

04/02/2022 11:20:12 AM

ਕੀਵ (ਵਾਰਤਾ) - ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨੇ ਰੂਸ ਨਾਲ ਜਾਰੀ ਸੰਘਰਸ਼ ਦਰਮਿਆਨ ਚੀਨ ਤੋਂ ਸਮਰਥਨ ਮਿਲਣ ਦੀ ਉਮੀਦ ਜਤਾਈ ਹੈ। ਜੇਲੇਂਸਕੀ ਨੇ ਫਾਕਸ ਨਿਊਜ਼ ਚੈਨਲ ਨੂੰ ਸ਼ੁੱਕਰਵਾਰ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ, 'ਮੈਂ ਚਾਹੁੰਦਾ ਹਾਂ ਕਿ ਚਾਈਨਾ ਪੀਪਲਜ਼ ਰਿਪਬਲਿਕ ਸਾਡੇ ਪੱਖ ਵਿਚ ਹੋਵੇ ਪਰ ਇਹ ਉਨ੍ਹਾਂ ਦੀ ਇੱਛਾ 'ਤੇ ਨਿਰਭਰ ਕਰਦਾ ਹੈ।' ਉਨ੍ਹਾਂ ਅੱਗੇ ਕਿਹਾ ਕਿ ਚੀਨ ਅਤੇ ਅਮਰੀਕਾ ਦਰਮਿਆਨ ਸਿੱਧਾ ਗੱਲਬਾਤ ਦੇ ਬਿਨਾਂ ਅਜਿਹਾ ਕੁੱਝ ਹੋ ਪਾਉਣਾ ਮੁਸ਼ਕਲ ਹੈ। 

ਇਹ ਵੀ ਪੜ੍ਹੋ: ਇਮਰਾਨ ’ਤੇ ਵਰ੍ਹੀ ਸਾਬਕਾ ਪਤਨੀ ਰੇਹਮ ਖਾਨ, ਕਿਹਾ- PM ਦੀ ਫੈਲਾਈ ਗੰਦਗੀ ਸਾਫ਼ ਕਰਨ ਲਈ ਇੱਕਮੁੱਠ ਹੋਵੇ ਅਵਾਮ

ਫਾਕਸ ਨਿਊਜ਼ ਦੀ ਰਿਪੋਰਟ ਮੁਤਾਬਕ ਜੇਲੇਂਸਕੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਦੁਨੀਆ ਦੇ ਬਾਕੀ ਪ੍ਰਮੁੱਖ ਦੇਸ਼ਾਂ ਤੋਂ ਉਮੀਦ ਕਰਦਾ ਹੈ ਕਿ ਰੂਸ ਨਾਲ ਯੁੱਧ ਨੂੰ ਖ਼ਤਮ ਕਰਨ ਲਈ ਕੋਈ ਸਮਝੌਤਾ ਹੁੰਦਾ ਹੈ ਤਾਂ ਉਹ ਯੂਕ੍ਰੇਨ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਣ ਦੀ ਵਚਨਬੱਧਤਾ ਨੂੰ ਨਿਭਾਉਣਗੇ। ਉਨ੍ਹਾਂ ਕਿਹਾ ਕਿ ਜੇਕਰ ਉਹ ਰੂਸ ਨਾਲ ਇਕ ਸਮਝੌਤਾ ਕਰਨ ਲਈ ਸਹਿਮਤ ਹਨ। ਨਾਲ ਹੀ ਆਪਣੇ ਵਿਸ਼ਵਾਸ ਨੂੰ ਦੁਹਰਾਇਆ ਕਿ ਯੂਕ੍ਰੇਨ ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਲਈ ਇਕ ਲਾਭਕਾਰੀ ਹੋਵੇਗਾ।

ਇਹ ਵੀ ਪੜ੍ਹੋ: ਮੇਰੀ ਰੂਸ ਫੇਰੀ ਤੋਂ ਗੁੱਸੇ ’ਚ ਹੈ ਭਾਰਤ ਦਾ ਸਮਰਥਨ ਕਰਨ ਵਾਲਾ ਇਕ ਤਾਕਤਵਰ ਮੁਲਕ: ਇਮਰਾਨ

ਉਨ੍ਹਾਂ ਕਿਹਾ, 'ਨਾਟੋ ਦੇ ਬਾਰੇ ਵਿਚ ਗੱਲ ਕਰਨਾ ਸਾਡੇ ਲਈ ਔਖਾ ਹੈ, ਕਿਉਂਕਿ ਨਾਟੋ ਸਾਨੂੰ ਸਵੀਕਾਰ ਨਹੀਂ ਕਰਨਾ ਚਾਹੁੰਦਾ। ਮੈਨੂੰ ਲੱਗਦਾ ਹੈ ਕਿ ਇਹ ਇਕ ਗ਼ਲਤੀ ਹੈ, ਕਿਉਂਕਿ ਜੇਕਰ ਅਸੀਂ ਨਾਟੋ ਵਿਚ ਸ਼ਾਮਲ ਹੁੰਦੇ ਹਾਂ ਤਾਂ ਅਸੀਂ ਨਾਟੋ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਂਦੇ ਹਾਂ। ਅਸੀਂ ਇਕ ਕਮਜ਼ੋਰ ਰਾਜ ਨਹੀਂ ਹਾਂ। ਅਸੀਂ ਪ੍ਰਸਤਾਵ ਨਹੀਂ ਕਰ ਰਹੇ ਹਾਂ। ਮੈਨੂੰ ਲੱਗਦਾ ਹੈ ਕਿ ਸਾਨੂੰ ਯੂਰਪੀਅਨ ਮਹਾਂਦੀਪ ਦੇ ਮਹੱਤਵਪੂਰਨ ਹਿੱਸਿਆ ਵਿਚੋਂ ਇਕ ਹਾਂ।' ਇਸ ਤੋਂ ਪਹਿਲਾਂ ਚੀਨ ਨੇ ਯੂਕ੍ਰੇਨ 'ਤੇ ਹਮਲਾ ਕਰਨ ਲਈ ਰੂਸ 'ਤੇ ਲਗਾਈਆਂ ਗਈਆਂ ਪਾਬੰਦੀਆਂ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਰੂਸ ਦੇ ਬੇਲਗ੍ਰੋਡ ਵਿਚ ਤੇਲ ਡਿਪੂ ਵਿਚ ਲੱਗੀ ਅੱਗ ਨੂੰ ਲੈ ਕੇ ਪੁੱਛੇ ਗਏ ਇਕ ਸਵਾਲ ਦਾ ਉਨ੍ਹਾਂ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ: ਪਾਕਿਸਤਾਨ ਦੇ PM ਇਮਰਾਨ ਖਾਨ ਦੇ ਕਤਲ ਦੀ ਸਾਜ਼ਿਸ਼, ਸੁਰੱਖਿਆ ਕੀਤੀ ਗਈ ਸਖ਼ਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News