ਜ਼ਰਦਾਰੀ ਨੇ ਇਮਰਾਨ ਖ਼ਾਨ ਨੂੰ ਭੇਜਿਆ 10 ਅਰਬ ਰੁਪਏ ਦਾ ਕਾਨੂੰਨੀ ਨੋਟਿਸ

01/31/2023 10:51:49 AM

ਇਸਲਾਮਾਬਾਦ (ਏ. ਐੱਨ. ਆਈ.)– ਸਾਬਕਾ ਰਾਸ਼ਟਰਪਤੀ ਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਕੋ-ਚੇਅਰਮੈਨ ਆਸਿਫ਼ ਅਲੀ ਜ਼ਰਦਾਰੀ ਨੇ ਸੋਮਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਪ੍ਰਧਾਨ ਇਮਰਾਨ ਖ਼ਾਨ ਨੂੰ 10 ਅਰਬ ਰੁਪਏ ਦਾ ਕਾਨੂੰਨੀ ਨੋਟਿਸ ਭੇਜਿਆ।

ਇਹ ਖ਼ਬਰ ਵੀ ਪੜ੍ਹੋ : ਚੀਨ ਨੂੰ ਆਧੁਨਿਕ ਚਿੱਪ ਹਾਸਲ ਕਰਨ ਤੋਂ ਰੋਕਣ ਲਈ ਜਾਪਾਨ ਤੇ ਨੀਦਰਲੈਂਡ ਨੇ ਅਮਰੀਕਾ ਨਾਲ ਕੀਤਾ ਸਮਝੌਤਾ

ਆਪਣੇ ਮੁਵੱਕਿਲ ਆਸਿਫ ਅਲੀ ਜ਼ਰਦਾਰੀ ਦੀ ਤਰਫੋਂ ਕੰਮ ਕਰਨ ਵਾਲੇ ਨਾਇਕ ਐਂਡ ਐਸੋਸੀਏਟਸ ਵਲੋਂ ਭੇਜੇ ਗਏ ਨੋਟਿਸ ’ਚ ਕਿਹਾ ਗਿਆ ਹੈ ਕਿ ਇਮਰਾਨ ਖ਼ਾਨ ਨੇ ਇਕ ਜਨਤਕ ਭਾਸ਼ਣ ’ਚ ਜ਼ਰਦਾਰੀ ਦੇ ਖ਼ਿਲਾਫ਼ ‘ਝੂਠੇ ਤੇ ਮਨਘੜਤ’ ਦੋਸ਼ ਲਾਏ ਸਨ ਕਿ ਉਨ੍ਹਾਂ ਨੇ ਇਮਰਾਨ ਖ਼ਾਨ ’ਤੇ ਇਕ ਹੋਰ ਘਾਤਕ ਹਮਲਾ ਕਰਵਾਉਣ ਲਈ ਸਰਕਾਰ ਦੀ ਸ਼ਕਤੀਸ਼ਾਲੀ ਏਜੰਸੀ ਦੀ ਸਰਪ੍ਰਸਤੀ ਪ੍ਰਾਪਤ ਇਕ ਅੱਤਵਾਦੀ ਸੰਗਠਨ ਨੂੰ ਆਪਣੀ ਕਾਲੀ ਕਮਾਈ ’ਚੋਂ ਸੁਪਾਰੀ ਦੇ ਪੈਸੇ ਦਿੱਤੇ ਹਨ।

ਨੋਟਿਸ ’ਚ ਕਿਹਾ ਗਿਆ ਹੈ ਕਿ ਦੋਸ਼ ਦੁਰਭਾਵਨਾਪੂਰਨ ਤੇ ਅਪਮਾਨਜਨਕ ਸੋਚ ਦੇ ਹਨ, ਜਿਨ੍ਹਾਂ ਨੇ ਜ਼ਰਦਾਰੀ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh