ਸਾਬਕਾ ਪਾਕਿ ਰਾਸ਼ਟਰਪਤੀ ਜ਼ਰਦਾਰੀ ਨੂੰ ਭ੍ਰਿਸ਼ਟਾਚਾਰ ਦੇ 6 ਮਾਮਲਿਆਂ ''ਚ ਮਿਲੀ ਜ਼ਮਾਨਤ

05/15/2019 9:53:12 PM

ਇਸਲਾਮਾਬਾਦ— ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਭ੍ਰਿਸ਼ਟਾਚਾਰ ਦੇ 6 ਮਾਮਲਿਆਂ 'ਚ ਬੁੱਧਵਾਰ ਨੂੰ ਇਸਲਾਮਾਬਾਦ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਪਾਕਿਸਤਾਨ ਦੀ ਭ੍ਰਿਸ਼ਟਾਚਾਰ ਨਿਗਰਾਨੀ ਸੰਸਥਾ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ।

ਪਾਕਿਸਤਾਨ ਦੇ ਰਾਸ਼ਟਰੀ ਜਵਾਬਦੇਹੀ ਬਿਊਰੋ ਵਲੋਂ ਮੰਗਲਵਾਰ ਨੂੰ ਅਦਾਲਤ 'ਚ ਪੇਸ਼ 11 ਪੇਜਾਂ ਦੀ ਰਿਪੋਰਟ ਮੁਤਾਬਕ 36 ਜਾਂਚ ਮਾਮਲਿਆਂ 'ਚ ਪਾਕਿਸਤਾਨ ਪੀਪਲਸ ਪਾਰਟੀ ਦੇ 63 ਸਾਲਾ ਸਹਿ-ਪ੍ਰਧਾਨ ਦਾ ਨਾਂ ਹੈ ਤੇ ਐੱਨ.ਏ.ਬੀ ਦਾ ਦਾਅਵਾ ਹੈ ਕਿ ਘੱਟ ਤੋਂ ਘੱਟ 8 ਮਾਮਲਿਆਂ 'ਚ ਜ਼ਰਦਾਰੀ ਦੀ ਭੂਮਿਕਾ ਸਾਬਤ ਹੋਈ ਹੈ। ਜੱਜ ਉਮਰ ਫਾਰੁਕ ਦੀ ਅਗਵਾਈ ਵਾਲੀ ਦੋ ਮੈਂਬਰੀ ਬੈਂਚ ਨੇ 6 ਮਾਮਲਿਆਂ 'ਚ ਉਨ੍ਹਾਂ ਨੂੰ ਗ੍ਰਿਫਤਾਰੀ ਤੋਂ ਪਹਿਲਾਂ ਜ਼ਮਾਨਤ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਉਨ੍ਹਾਂ ਦੇ ਬੇਟੀ ਫਰਯਾਲ ਤਲਪੁਰ ਨੂੰ ਜ਼ਮਾਨਤ ਦੇ ਦਿੱਤੀ। ਅਦਾਲਤ ਨੇ ਜ਼ਰਦਾਰੀ ਨੂੰ ਧਨ ਇਕੱਠਾ ਕਰਨ ਦੇ ਮਾਮਲੇ 'ਚ 30 ਮਈ ਤੱਕ ਦੀ ਜ਼ਮਾਨਤ ਦਿੱਤੀ ਹੈ। ਉਨ੍ਹਾਂ ਨੂੰ ਓਪਲ 225 ਜਾਇਦਾਦ ਨਾਲ ਸੰਬਧਤ ਜਾਂਚ ਦੇ ਮਾਮਲੇ 'ਚ ਵੀ 12 ਜੂਨ ਤੱਕ ਦੀ ਜ਼ਮਾਨਤ ਦਿੱਤੀ ਗਈ ਹੈ। ਇਹ ਜਾਇਦਾਦ ਜ਼ਰਦਾਰੀ ਪਰਿਵਾਰ ਦੀ ਹੈ। ਇਸ ਦੌਰਾਨ ਉਨ੍ਹਾਂ ਨੂੰ 5 ਲੱਖ ਰੁਪਏ ਦਾ ਮੁਚਲਕਾ ਭਰਨ ਦਾ ਵੀ ਹੁਕਮ ਦਿੱਤਾ ਗਿਆ ਹੈ। ਉਨ੍ਹਾਂ ਨੂੰ ਪਾਰਕ ਲੇਨ ਜਾਂਚ ਮਾਮਲੇ 'ਚ ਵੀ 12 ਜੂਨ ਤੱਕ ਦੀ ਜ਼ਮਾਨਕ ਦਿੱਤੀ ਗਈ ਹੈ। ਅਦਾਲਤ ਨੇ ਉਨ੍ਹਾਂ ਨੂੰ ਤੋਸ਼ਾ ਖਾਨਾ ਵਾਹਨ ਜਾਂਚ ਮਾਮਲੇ 'ਚ 20 ਜੂਨ ਤੱਕ ਤੇ ਸ਼ੱਕੀ ਲੈਣ-ਦੇਣ ਨਾਲ ਸਬੰਧਤ ਮਾਮਲੇ 'ਚ 21 ਮਈ ਤੱਕ ਦੀ ਜ਼ਮਾਨਤ ਦਿੱਤੀ। ਹਰਿਸ਼ ਐਂਡ ਕੰਪਨੀ ਨਾਲ ਸਬੰਧਤ ਮਾਮਲੇ 'ਚ ਅਦਾਲਤ ਨੇ 30 ਮਈ ਤੱਕ ਸੁਣਵਾਈ ਟਾਲ ਦਿੱਤੀ ਹੈ।

Baljit Singh

This news is Content Editor Baljit Singh