ਕਾਰ ਤੋਂ ਵੀ ਮਹਿੰਗਾ ਹੈ ਇਹ ਖਰਬੂਜਾ, ਬੋਲੀ ਲਗਾ ਕੇ ਖਰੀਦ ਰਹੇ ਨੇ ਲੋਕ

05/26/2018 11:33:04 PM

ਤੋਕਿਓ— ਜੇਕਰ ਇਕ ਖਰਬੂਜੇ ਦੇ ਬਦਲੇ ਨਵੀਂ ਕਾਰ ਮਿਲੇ ਤਾਂ ਇਸ ਨੂੰ ਖਰੀਦਣ ਲਈ ਲੋਕਾਂ ਦੀ ਭੀੜ ਲੱਗ ਜਾਵੇਗੀ। ਅਜਿਹਾ ਹੀ ਕੁੱਝ ਜਾਪਾਨ 'ਚ ਦੇਖਣ ਨੂੰ ਮਿਲਿਆ ਹੈ, ਜਿਥੇ ਲੋਕ ਖਰਬੂਜੇ ਖਰੀਦਣ 'ਚ ਲੱਗੇ ਹੋਏ ਹਨ, ਜਿਨ੍ਹਾ ਨੂੰ ਵੇਚ ਕੇ ਕਾਰ ਵੀ ਖਰੀਦੀ ਜਾ ਸਕਦੀ ਹੈ। ਕਿਉਂਕਿ ਇਨ੍ਹਾਂ 2 ਖਰਬੂਜਿਆਂ ਦੀ ਕੀਮਤ ਲਗਭਗ 19.84 ਲੱਖ ਰੁਪਏ (29,300 ਅਮਰੀਕੀ ਡਾਲਰ) ਤਕ ਦੱਸੀ ਜਾ ਰਹੀ ਹੈ। ਜਿਸ ਕਾਰਨ ਇਨ੍ਹਾਂ ਦੀ ਕੀਮਤ ਕਾਰ ਦੀ ਕੀਮਤ ਤੋਂ ਵੀ ਵੱਧ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਤਰੀ ਹੋਕਕਾਈਡੋ 'ਚ ਸੱਪੋਰੀ ਸੈਂਟਰਲ ਹੋਲਸੇਲ ਮਾਰਕਿਟ 'ਚ ਇਸ ਸਾਲ ਨੀਲਾਮੀ ਲਈ ਰੱਖੇ ਗਏ ਯੁਬਰੀ ਦੇ ਖਰਬੂਜੇ ਨੂੰ ਇਕ ਸਥਾਨਕ ਫਲ ਪੈਕਿੰਗ ਫਰਮ ਨੇ ਬੋਲੀ ਲਗਾ ਕੇ ਖਰੀਦਿਆ ਹੈ। ਬਾਜ਼ਾਰ ਦੇ ਅਧਿਕਾਰੀ ਤਤਸੁਰੋ ਸ਼ਿਬੂਤਾ ਨੇ ਦੱਸਿਆ ਕਿ ਯੁਬਾਰੀ ਦੇ ਖਰਬੂਜੇ ਦੀ ਪੈਦਾਵਾਰ ਇਸ ਸਾਲ ਚੰਗੀ ਹੋ ਰਹੀ ਹੈ ਕਿਉਂਕਿ ਮਈ ਦੀ ਸ਼ੁਰੂਆਤ ਨਾਲ ਹੀ ਇਥੇ ਚੰਗੀ ਧੁੱਪ ਨਿਕਲ ਰਹੀ ਹੈ। ਜਾਪਾਨ 'ਚ ਯੁਬਰੀ ਖਰਬੂਜੇ ਨੂੰ ਆਮ ਤੌਰ 'ਤੇ ਸ਼ੋਹਰਤ ਵਧਾਉਣ ਵਾਲਾ ਫਲ ਮੰਨਿਆ ਜਾਂਦਾ ਹੈ, ਉਸੇ ਤਰ੍ਹਾਂ ਜਿਵੇਂ ਕਿ ਚੰਗੀ ਕਿਸਮ ਦੀ ਸ਼ਰਾਬ। ਬਹੁਤ ਸਾਰੇ ਲੋਕ ਵਲੋਂ ਇਨ੍ਹਾ ਖਰਬੂਜਿਆਂ ਨੂੰ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਉਪਹਾਰ ਵਜੋਂ ਵੀ ਦਿੱਤਾ ਗਿਆ ਹੈ।