ਅਧਿਐਨ : ਪਲਾਸਟਿਕ ਸਰਜਰੀ ''ਤੇ ਭੁਲੇਖੇ ਫੈਲਾ ਰਹੇ ਯੂਟਿਊਬ ਵੀਡੀਓ!

08/20/2018 12:00:43 AM

ਵਾਸ਼ਿੰਗਟਨ— ਚਿਹਰੇ ਦੀ ਪਲਾਸਟਿਕ ਸਰਜਰੀ ਦੀ ਪ੍ਰਕਿਰਿਆ ਦੇ ਯੂਟਿਊਬ ਵੀਡੀਓ ਦੇ ਮੁੱਲਾਂਕਣ ਲਈ ਕੀਤੇ ਗਏ ਪਹਿਲੇ ਅਧਿਐਨ 'ਚ ਵਿਗਿਆਨੀਆਂ ਨੇ ਪਾਇਆ ਹੈ ਕਿ ਇਨ੍ਹਾਂ 'ਚੋਂ ਜ਼ਿਆਦਾਤਰ ਭੁਲੇਖਾ ਮਾਰਕੀਟਿੰਗ ਮੁਹਿੰਮ ਤਹਿਤ ਗੈਰ ਯੋਗਤਾ ਪ੍ਰਾਪਤ ਡਾਕਟਰਾਂ ਵਲੋਂ ਪੋਸਟ ਕੀਤੇ ਗਏ ਹਨ।  ਅਮਰੀਕਾ ਦੀ ਰਟਗਰਜ਼ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਬੋਰਿਸ ਪਾਸਖੋਵਰ ਇਸ ਅਧਿਐਨ ਦੇ ਮੁਖੀ ਸਨ। ਉਨ੍ਹਾਂ ਕਿਹਾ ਕਿ ਲੱਖਾਂ ਲੋਕ, ਜੋ ਚਿਹਰੇ ਦੀ ਪਲਾਸਟਿਕ ਸਰਜਰੀ 'ਤੇ ਜਾਣਕਾਰੀ ਲਈ ਯੂਟਿਊਬ ਦਾ ਰੁਖ ਕਰਦੇ ਹਨ, ਨੂੰ ਗਲਤ ਜਾਣਕਾਰੀ ਮਿਲਦੀ ਹੈ, ਜਿਸ 'ਚ ਇਸ ਨਾਲ ਜੁੜੇ ਜੋਖਮ ਜਾਂ ਦੂਜੇ ਬਦਲਾਵਾਂ ਦੀ ਜਾਣਕਾਰੀ ਨਹੀਂ ਹੁੰਦੀ। ਪਾਸਖੋਵਰ ਨੇ ਕਿਹਾ, ''ਚਿਹਰੇ ਦੀ ਪਲਾਸਟਿਕ ਸਰਜਰੀ ਨੂੰ ਲੈ ਕੇ ਵੀਡੀਓ ਮੁੱਖ ਤੌਰ 'ਤੇ ਮਾਰਕੀਟਿੰਗ ਮੁਹਿੰਮ ਹੋ ਸਕਦੀ ਹੈ ਅਤੇ ਹੋ ਸਕਦਾ ਹੈ ਕਿ ਉਨ੍ਹਾਂ ਦੀ ਇੱਛਾ ਪੂਰੀ ਤਰ੍ਹਾਂ ਸਿੱਖਿਅਤ ਕਰਨ ਵਾਲੀ ਨਾ ਹੋਵੇ।''

ਉਨ੍ਹਾਂ ਨੇ ਸਭ ਤੋਂ ਜ਼ਿਆਦਾ ਦੇਖੇ ਗਏ 240 ਵੀਡੀਓਜ਼ ਦਾ ਅਧਿਐਨ ਕੀਤਾ, ਜਿਨ੍ਹਾਂ ਨੂੰ ਕੁੱਲ ਮਿਲਾ ਕੇ 16 ਕਰੋੜ ਵਾਰ ਵੇਖਿਆ ਗਿਆ। ਇਹ ਵੀਡੀਓ 'ਬਲੇਫਾਰੋਪਲਾਸਟੀ' 'ਆਈਲਿਡ ਸਰਜਰੀ' 'ਡਰਮਲ ਫਿਲਰਸ' 'ਫੇਸੀਅਲ ਫਿਲਰਸ' 'ਅੋਟੋਪਲਾਸਟੀ' 'ਈਅਰ ਸਰਜਰੀ' 'ਫੇਸਲਿਟ' 'ਲਿਪ ਅਗਮੇਂਟੇਸ਼ਨ' 'ਨੋਜ ਜਾਬ' ਆਦਿ 'ਕੀਵਰਡ ਸਰਚ' ਨਾਲ ਮਿਲਦੇ ਹਨ।